nabaz-e-punjab.com

ਚੰਡੀਗੜ੍ਹ ਤੋਂ ਹੈਦਰਾਬਾਦ ਜਾ ਰਹੇ ਇੰਡੀਗੋ ਏਅਰਲਾਈਨ ਦੇ ਜਹਾਜ਼ ਦੀ ਹੰਗਾਮੀ ਲੈਂਡਿੰਗ, ਯਾਤਰੀ ਸੁਰੱਖਿਅਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜੁਲਾਈ:
ਚੰਡੀਗੜ੍ਹ ਤੋਂ ਹੈਦਰਾਬਾਦ ਜਾ ਰਹੇ ਇੰਡੀਗੋ ਏਅਰਲਾਈਨ ਦੇ ਜਹਾਜ਼ ਦੀ ਉੜਾਨ ਦੌਰਾਨ ਇੱਕ ਇੰਜਨ ਖਰਾਬ ਹੋ ਜਾਣ ਕਾਰਨ ਦਿੱਲੀ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਡਾਣ ਦੌਰਾਨ ਇਸ ਜਹਾਜ਼ ਦੇ ਇੰਜਨ ਵਿੱਚ ਵਿੱਚੋਂ ਤੇਲ ਲੀਕ ਹੋਣ ਕਾਰਨ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਹੈਦਰਾਬਾਦ ਜਾਣ ਵਾਲੀ ਇੰਡੀਗੋ ਏਅਰਲਾਈਨ ਦੀ ਇਹ ਉਡਾਣ 6ਈ-274 ਬਾਅਦ ਦੁਪਹਿਰ 2.30 ਵਜੇ ਚੰਡੀਗੜ੍ਹ ਏਅਰਪੋਰਟ ਤੋਂ ਰਵਾਨਾ ਹੋਈ ਸੀ ਅਤੇ ਥੋੜ੍ਹੀ ਦੇਰ ਬਾਅਦ ਹੀ ਜਹਾਜ਼ ਦੇ ਚਾਲਕ ਦਲ ਨੂੰ ਇਸ ਦੇ ਇੰਜਨ ਵਿੱਚ ਖਰਾਬੀ ਦਾ ਪਤਾ ਲੱਗਿਆ ਜਿਸ ਤੇ ਜਹਾਜ਼ ਨੂੰ ਐਮਰਜੈਂਸੀ ਹਾਲਤ ਵਿੱਚ ਦਿੱਲੀ ਵਿੱਚ ਉਤਾਰਨ ਦਾ ਫੈਸਲਾ ਲਿਆ ਗਿਆ ਅਤੇ ਦੁਪਹਿਰ ਸਾਢੇ ਤਿੰਨ ਵਜੇ ਦੇ ਆਸ ਪਾਸ ਇਸ ਜਹਾਜ਼ ਨੂੰ ਦਿੱਲੀ ਵਿੱਚ ਉਤਾਰ ਲਿਆ ਗਿਆ ਜਹਾਜ਼ ਵਿੱਚ 175 ਦੇ ਕਰੀਬ ਯਾਤਰੀ ਸਵਾਰ ਦੱਸੇ ਗਏ ਹਨ ਜੋ ਸੁਰਖਿਅਤ ਹਨ।
ਇਸ ਉੜਾਨ ਰਾਹੀਂ ਚੰਡੀਗੜ੍ਹ ਤੋਂ ਹੈਦਰਾਬਾਦ ਲਈ ਰਵਾਨਾ ਹੋਏ ਸਥਾਨਕ ਉਦਯੋਗਪਤੀ ਸ੍ਰੀ ਪਰਦੀਪ ਸਿੰਘ ਭਾਰਜ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਚਾਲਕ ਦਲ ਵੱਲੋਂ ਅਚਾਨਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣ ਦਾ ਫੈਸਲਾ ਕੀਤਾ ਜਦੋਂ ਜਹਾਜ਼ ਦੇ ਇੰਜਨ ਵਿੱਚ ਤੇਲ ਲੀਕ ਹੋਣ ਲੱਗ ਪਿਆ ਅਤੇ ਫਿਰ ਇਸਦਾ ਇੰਜਨ ਬੰਦ ਹੋ ਗਿਆ। ਉਹਨਾਂ ਕਿਹਾ ਕਿ ਪਾਇਲਟ ਨੇ ਸਮਝਦਾਰੀ ਨਾਲ ਕੰਮ ਲੈਂਦਿਆਂ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾ ਦਿੱਤੀ ਵਰਨਾ ਯਾਤਰੀਆਂ ਦੀ ਸੁਰੱਖਿਆ ਲਈ ਗੰਭੀਰ ਖਤਰਾ ਹੋ ਸਕਦਾ ਸੀ। ਉਹਨਾਂ ਦੱਸਿਆ ਕਿ ਜਹਾਜ਼ ਦੀ ਦਿੱਲੀ ਏਅਰਪੋਰਟ ਤੇ ਸੁਰੱਖਿਅਤ ਲੈਂਡਿੰਗ ਹੋਣ ਉਪਰੰਤ ਯਾਤਰੀਆਂ ਨੂੰ ਦੱਸਿਆ ਗਿਆ ਹੈ ਕਿ ਉਹਨਾਂ ਨੂੰ ਦੂਜੀ ਫਲਾਈਟ ਰਾਹੀਂ ਹੈਦਰਾਬਾਦ ਭੇਜਿਆ ਜਾਵੇਗਾ। ਸ਼ਾਮੀ ਖਬਰ ਲਿਖੇ ਜਾਣ ਤੱਕ ਇਸ ਫਲਾਈਟ ਦੇ ਯਾਤਰੀਆਂ ਨੂੰ ਦਿੱਲੀ ਏਅਰਪੋਰਟ ਤੇ ਆਏ ਦੂਜੇ ਜਹਾਜ ਵਿੱਚ ਬਿਠਾ ਦਿੱਤਾ ਗਿਆ ਸੀ ਅਤੇ ਯਾਤਰੀ ਉਡਾਣ ਦੀ ਉਡੀਕ ਕਰ ਰਹੇ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…