ਸਾਹਿਤਕ ਸਮਾਗਮ ਵਿੱਚ ਉੱਘੇ ਪੱਤਰਕਾਰ ਜਰਨੈਲ ਬਸੋਤਾ ਦਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਦਸੰਬਰ:
ਗੀਤਕਾਰ ਰਣਜੋਧ ਰਾਣਾ ਦੇ ਗ੍ਰਹਿ ਵਿਖੇ ਬੀਤੇ ਦਿਨੀਂ ਮੁਹਾਲੀ ਅਤੇ ਚੰਡੀਗੜ੍ਹ ਦੇ ਸਿੱਖਿਆ ਸ਼ਾਸਤਰੀਆਂ, ਪੱਤਰਕਾਰਾਂ, ਸਾਇਰਾਂ, ਗੀਤਕਾਰਾਂ ਅਤੇ ਸਾਹਿਤਕਾਰਾਂ ਵੱਲੋਂ ਜਰਨੈਲ ਬਸੋਤਾ ਦੀ ਪੱਤਰਕਾਰੀ ਤੇ ਸਭਿਆਚਾਰਕ ਅਤੇ ਗਾਇਕਾਂ, ਕਲਾਕਾਰਾਂ ਨੂੰ ਉਤਸਾਹਿਤ ਕਰਨ ਦੀ ਦੇਣ ਨੂੰ ਮੁੱਖ ਰੱਖ ਕੇ ਉਹਨਾਂ ਦੇ ਸਨਮਾਨ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਡਿਪਟੀ ਨਿਊਜ ਐਡੀਟਰ ਸੁਰਿੰਦਰ ਸਿੰਘ ਨੇ ਕੀਤੀ ਜਦੋਂ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਤੇ ਸੇਵਾਮੁਕਤ ਸੀਨੀਅਰ ਪੀਸੀਐਸ ਅਫ਼ਸਰ ਬਲਬੀਰ ਸਿੰਘ ਢੋਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਮੌਕੇ ’ਤੇ ਰਣਜੋਧ ਰਾਣਾ ਅਤੇ ਉਸ ਦੇ ਪਰਿਵਾਰ ਵੱਲੋਂ ਜਰਨੈਲ ਬਸੋਤਾ, ਸੁਰਿੰਦਰ ਸਿੰਘ ਤੇ ਬਲਬੀਰ ਸਿੰਘ ਢੋਲ ਨੂੰ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ ਅਤੇ ਰਣਜੋਧ ਰਾਣਾ ਵੱਲੋਂ ਸਨਮਾਨ ਪੱਤਰ ਪੜ੍ਹਿਆ ਤੇ ਪ੍ਰਧਾਨਗੀ ਮੰਡਲ, ਰਣਜੋਧ ਰਾਣਾ ਤੇ ਉਸ ਦੇ ਪਰਿਵਾਰ, ਲੋਕ ਗਾਇਕ ਅਮਰ ਵਿਰਦੀ ਵੱਲੋਂ ਜਰਨੈਲ ਬਸੋਤਾ ਦਾ ਸਨਮਾਨ ਕਰਦਿਆਂ ਉਸ ਨੂੰ ਲੋਈ ਤੇ ਯਾਦ ਚਿੰਨ੍ਹ ਅਤੇ ਇੱਕ ਟਾਈਮ ਪੀਸ ਵੀ ਭੇਟ ਕੀਤਾ। ਇਸ ਮੌਕੇ ਪ੍ਰਧਾਨਗੀ ਮੰਡਲ ਨੂੰ ਕਿਤਾਬਾਂ ਦੇ ਸੈੱਟ ਵੀ ਨਿਸ਼ਾਨੀ ਵਜੋਂ ਭੇਂਟ ਕੀਤੇ ਗਏ।
ਇਸ ਮੌਕੇ ’ਤੇ ਜਰਨੈਲ ਬਸੋਤਾ ਨੇ ਦੇਸ ਤੇ ਕਨੇਡਾ ਵਿੱਚ ਰਹਿਣ ਦੇ ਸਮੇਂ ਨੂੰ ਮੁੱਖ ਰੱਖਦੇ ਹੋਏ, ਦਿਲ ਦੀਆਂ ਗੱਲਾਂ ਖੁੱਲ੍ਹ ਕੇ ਕਰਦਿਆਂ ਆਪਣੇ ਸੰਘਰਸ਼ੀ ਜੀਵਨ ਦਾ ਖੁਲਾਸਾ ਬੜੇ ਸੁਚੱਜੇ ਢੰਗ ਨਾਲ ਕੀਤਾ ਜਦੋਂ ਕਿ ਸੁਰਿੰਦਰ ਸਿੰਘ ਸਾਬਕਾ ਸੀਨੀਅਰ ਪੱਤਰਕਾਰ ਤੇ ਬਲਬੀਰ ਸਿੰਘ ਢੋਲ ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪ੍ਰੋਗਰਾਮ ਨੂੰ ਮਿਆਰੀ ਦੱਸਦਿਆਂ ਜਰਨੈਲ ਬਸੋਤਾ ਨਾਲ ਬਿਤਾਏ ਪਲਾਂ ਨੂੰ ਬਾਖ਼ੂਬੀ ਯਾਦ ਕੀਤਾ। ਸਮਾਗਮ ਵਿੱਚ ਹਾਜਰ ਪ੍ਰਿੰਸੀਪਲ ਡਾ. ਸੁਰਿੰਦਰ ਸਿੰਘ, ਉਮਰਾਓ ਸਿੰਘ ਗਿੱਲ ਤੇ ਮਹਿੰਦਰ ਸਿੰਘ ਟਿਵਾਣਾ ਨੇ ਵੀ ਆਪੋ ਆਪਣੇ ਕੂੰਜੀਵਤ ਭਾਸਣ ਵਿੱਚ ਜਰਨੈਲ ਬਸੋਤਾ ਦੇ ਸਮੁੱਚੇ ਜੀਵਨ ਤੇ ਚਾਨਣਾ ਪਾਉੱਦੇ ਹੋਏ ਉਹਨਾਂ ਨੂੰ ਇੱਕ ਚੰਗਾ ’ਤੇ ਮਿਲਣਸਾਰ ਇਨਸਾਨ ਦੱਸਿਆ। ਇਸ ਸਮਾਗਮ ਦੇ ਦੂਸਰੇ ਦੌਰ ਵਿੱਚ ਕਾਵਿ ਮਹਿਫਿਲ ਵੀ ਸਜਾਈ ਗਈ ਜਿਸ ਵਿੱਚ ਹਰਭਜਨ ਸਿੰਘ ਢੇਰੀ (ਯੂਐਸਏ), ਮਲਕੀਤ ਕਲਸੀ, ਅਮਰ ਵਿਰਦੀ, ਕੁਲਬੀਰ ਸੈਣੀ, ਜਰਨੈਲ ਹੁਸਿਆਰਪੁਰੀ, ਵਰਿਆਮ ਬਟਾਲਵੀ, ਬਲਦੇਵ ਪ੍ਰਦੇਸੀ, ਰਣਜੋਧ ਰਾਣਾ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਭੁਪਿੰਦਰ ਮਟੌਰੀਆ ਅਤੇ ਰਾਜ ਕੁਮਾਰ ਸਾਹੋਵਾਲੀਆ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਇਸ ਮੌਕੇ ’ਤੇ ਰਣਜੋਧ ਰਾਣਾ ਵੱਲੋਂ ਆਏ ਸਮੂਹ ਸਿੱਖਿਆ ਸ਼ਾਸਤਰੀਆਂ, ਪੱਤਰਕਾਰਾਂ, ਸਾਇਰਾਂ, ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ। ਦੇਰ ਤੱਕ ਚੱਲੇ ਇਸ ਸਮਾਗਮ ਦਾ ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਨੇ ਕੀਤਾ। ਸਾਇਰਾਂ ਤੇ ਸਾਹਿਤਕਾਰਾਂ ਤੋੱ ਇਲਾਵਾ ਪਰਮਿੰਦਰ ਸਿੰਘ ਜੰਡੌਰੀਆ, ਰਵਿੰਦਰ ਬਾਂਸਲ, ਸਤਵੰਤ ਕੌਰ ਬਾਠ, ਰੁਪਿੰਦਰਪਾਲ ਸਿੰਘ, ਰਮਿੰਦਰਪਾਲ ਕੌਰ, ਰਮਨਦੀਪ ਕੌਰ, ਨਿਰਮਲ ਕੌਰ ਅਤੇ ਅਮਨਪ੍ਰੀਤ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…