ਬਰੈਂਪਟਨ ਵਿੱਚ ਸਾਹਿਤਕ ਮਿਲਣੀ ਵਿੱਚ ਉੱਘੇ ਸਾਹਿਤਕਾਰ ਰਿਪੁਦਮਨ ਸਿੰਘ ਰੂਪ ਨੇ ਕੀਤੀ ਸ਼ਿਰਕਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਬਰੈਂਪਟਨ, 21 ਅਕਤੂਬਰ:
ਸਾਹਿਤਕਾਰ ਸ੍ਰੀ ਰਿਪੁਦਮਨ ਸਿੰਘ ਰੂਪ ਅਤੇ ਉਨ੍ਹਾੱ ਦੇ ਨਾਟ-ਕਰਮੀ ਬੇਟੇ ਐਡਵੋਕੇਟ ਰੰਜੀਵਨ ਸਿੰਘ ਵੱਲੋਂ ‘ਕਲਮਾ ਦੇ ਕਾਫ਼ਲੇ’ ਵੱਲੋਂ ਬਰੈਂਪਟਨ ਵਿਖੇ ਉੱਘੇ ਕਹਾਣੀਕਾਰ ਸ੍ਰੀ ਵਰਿਆਮ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਸਾਹਿਤਕ ਮਿਲਣੀ ਦੌਰਾਨ ਸ਼ਮੂਲੀਅਤ ਕੀਤੀ ਗਈ। ਗੌਰਤਲਬ ਹੈ ਕਿ ਸ੍ਰੀ ਰੂਪ ਇਨੀਂ ਦਿਨੀਂ ਕੈਂਨੇਡਾ ਫੇਰੀ ਉੱਤੇ ਹਨ, ਜਿਸ ਦੌਰਾਨ ਉਹ ਟੋਰਾੱਟੋ, ਵੈਂਨਕੂਵਰ, ਐਡਮੰਟਨ ਅਤੇ ਕੈਂਲਗਿਰੀ ਵੀ ਜਾਣਗੇ- ਇਸ ਸਾਹਿਤਕ ਇਕੱਤਰਤਾ ਵਿਚ ਹਾਜ਼ਿਰ ਸਾਹਿਤਕਾਰਾੱ ਵੱਲੋਂ ਸ੍ਰੀ ਰੂਪ ਦੇ ਵੱਡੇ ਭਰਾ ਅਤੇ ਸ਼੍ਰੋਮਣੀ ਸਾਹਿਤਕਾਰ ਸ੍ਰੀ ਸੰਤੋਖ ਸਿੰਘ ਧੀਰ ਦੀ ਪੰਜਾਬੀ ਸਾਹਿਤ ਨੂੰ ਦਿੱਤੀ ਵੱਡਮੁੱਲੀ ਦੇਣ ਨੂੰ ਸ਼ਿੱਦਤ ਨਾਲ ਯਾਦ ਕੀਤਾ ਗਿਆ। ਇਸ ਮੌਕੇ ਸ੍ਰੀ ਰੂਪ ਨੇ ਆਪਣੇ ਵੱਡੇ ਵੀਰ ਸੰਤੋਖ ਸਿੰਘ ਧੀਰ ਦੀ ਸੋਚ ਨੂੰ ਸਮਰਪਿਤ ਕਵਿਤਾ ‘ਫਿਕਰ ਨਾ ਕਰੀਂ ਵੀਰ’ ਸਾੱਝੀ ਕੀਤੀ- ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸ੍ਰੀ ਵਰਿਆਮ ਸੰਧੂ ਨੇ ਕਿਹਾ ਕਿ ਅਸੀਂ ਰੂਪ ਵਿਚ ਧੀਰ ਸਾਹਿਬ ਦਾ ਹੀ ਰੂਪ ਦੇਖ ਰਹੇ ਹਾੱ ਜੋ ਆਪ ਵੀ ਪੰਜਾਬੀ ਸਾਹਿਤ ਵਿਚ ਬਤੌਰ ਕਵੀ, ਕਹਾਣੀਕਾਰ ਅਤੇ ਨਾਵਲਕਾਰ ਵਜੋਂ ਇਕ ਵਿਸ਼ੇਸ਼ ਸਥਾਨ ਰੱਖਦੇ ਹਨ।
ਸ੍ਰੀ ਸੰਧੂ ਨੇ ਕਿਹਾ ਕਿ ਇਹ ਵੀ ਡੂੰਘੀ ਤਸੱਲੀ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਸ੍ਰੀ ਰੂਪ ਦੇ ਦੋਵੇਂ ਪੁੱਤਰ ਸੰਜੀਵਨ ਸਿੰਘ ਅਤੇ ਰੰਜੀਵਨ ਸਿੰਘ ਵੀ ਸਾਹਿਤ ਅਤੇ ਕਲਾ ਦੇ ਖੇਤਰ ਵਿਚ ਸਰਗਰਮ ਹਨ। ਇਸ ਤੋਂ ਇਲਾਵਾ ਕੁਲਵਿੰਦਰ ਖਹਿਰਾ ਵੱਲੋਂ ਦਲਸਤੀਨੀ ਨਾਟਕਾਰਾ ਬੈਂਟੀ ਸ਼ੈਂਮੀਆ ਦੇ ਡਾ. ਸਵਰਾਜਬੀਰ ਵੱਲੋਂ ਅਨੁਵਾਦਿਤ ਨਾਟਕ ‘ਤਮਾਮ’ ਅਤੇ ਓੱਕਾਰਪ੍ਰੀਤ ਦੇ ਨਾਟਕ ‘ਰੋਟੀ ਵਾਇਆ ਲੰਡਨ’ ਬਾਰੇ ਭਾਵਪੂਰਤ ਅਤੇ ਵਿਸਤ੍ਰਿਤ ਪਰਚੇ ਪੜ੍ਹੇ ਗਏ, ਜਿਸ ਉਪਰੰਤ ਹੋਈ ਵਿਚਾਰ ਚਰਚਾ ਵਿੱਚ ਸਰਬਸ੍ਰੀ ਸੁਰਜਨ ਜ਼ੀਰਵੀ, ਪ੍ਰਿੰਸੀਪਲ ਸਰਵਨ ਸਿੰਘ, ਡਾ. ਗਵਿੰਦਰ ਰਵੀ, ਗੁਰਦੇਵ ਚੌਹਾਨ, ਜਸਪਾਲ ਢਿੱਲੋਂ, ਰਿਪੁਦਮਨ ਸਿੰਘ ਰੂਪ, ਸ੍ਰੀਮਤੀ ਗੁਲਾਟੀ, ਰੰਜੀਵਨ ਸਿੰਘ ਆਦਿ ਨੇ ਹਿੱਸਾ ਲਿਆ। ਇਸ ਮੌਕੇ ਸ੍ਰੀ ਰੂਪ ਦੀ ਪਤਨੀ ਸਤਪਾਲ ਕੌਰ ਅਤੇ ਬਰੈਂਪਟਨ ਵਿਖੇ ਰਹਿੰਦੇ ਭਾਣਜੇ ਸ੍ਰੀ ਗੁਰਚਰਨ ਸਰਾਓ, ਭਾਣਜੀ ਭੁਪਿੰਦਰ ਕੌਰ ਵੀ ਨਾਲ ਸਨ।

Load More Related Articles
Load More By Nabaz-e-Punjab
Load More In General News

Check Also

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ ਬੀਬੀ ਜਰਨੈਲ ਕੌਰ ਰਾਮੂਵਾਲੀਆ ਨਮਿੱਤ ਅੰ…