ਸਾਂਝ ਕੇਂਦਰ ਵਿੱਚ ਮਹੀਨਾਵਾਰ ਮੀਟਿੰਗ, ਅਪਰਾਧ ਰੋਕਣ ਲਈ ਕਿਰਾਏਦਾਰਾਂ ਦੀ ਸੂਚਨਾ ਪੁਲੀਸ ਨੂੰ ਦੇਣ ’ਤੇ ਜ਼ੋਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 11 ਅਪਰੈਲ:
ਥਾਣਾ ਸਾਂਝ ਕੇਂਦਰ ਦੇ ਕਮੇਟੀ ਮੈਬਰਾ ਵੱਲੋਂ ਥਾਣਾ ਸਾਂਝ ਕੇਂਦਰ ਕੁਰਾਲੀ ਵਿਖੇ ਮਹੀਨਾਵਾਰ ਮੀਟਿੰਗ ਕੀਤੀ ਗਈ। ਜਿਸ ਵਿੱਚ ਇੰਚਾਰਜ ਮੋਹਣ ਸਿੰਘ ਸਹਾਇਕ ਥਾਣੇਦਾਰ ਵੱਲੋ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਲਾਕੇ ਵਿੱਚ ਦਿਨ ਪ੍ਰਤੀ ਦਿਨ ਵੱਧ ਰਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਬਾਹਰੋਂ ਆ ਕੇ ਰਹਿੰਦੇ ਲੋਕਾਂ ਦਾ ਹੱਥ ਹੋਣਾ ਜਾਪਦਾ ਹੈ। ਸਹਿਰ ਵਿੱਚ ਪਤਾ ਕਰਨ ’ਤੇ ਪਾਇਆ ਗਿਆ ਹੈ ਕਿ ਕਿਰਾਏਦਾਰਾਂ ਦੀ ਮਾਤਰਾ ਬਹੁਤ ਜਿਆਦਾ ਹੈ ਪਰ ਥਾਣਾ ਸਾਂਝ ਕੇਂਦਰ ਵਿੱਚ ਉਨ੍ਹਾਂ ਕਿਰਾਏਦਾਰਾਂ ਦੀ ਤਸਦੀਕ ਮਕਾਨ ਮਾਲਕਾ ਵੱਲੋਂ ਨਹੀਂ ਕਰਵਾਈ ਜਾ ਰਹੀ।
ਇਸ ਮੌਕੇ ਇਸਤਰੀ ਅਕਾਲੀ ਦਲ ਖਰੜ ਅਤੇ ਮਾਈ ਭਾਗੋ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਸਤਵਿੰਦਰ ਕੌਰ ਸਰਾਓ, ਗੁਰਮੇਲ ਸਿੰਘ ਪਾਬਲਾ, ਦਲਜੀਤ ਸਿੰਘ ਕੋ-ਕਨਵੀਨਰ, ਅਮਰਜੀਤ ਕੌਰ, ਬਲਜੀਤ ਕੌਰ, ਮਹਿੰਦਰਪਾਲ ਸਿੰਘ ਸਮਾਜ ਸੇਵੀ ਨੇ ਲੋਕਾਂ ਵੱਲੋਂ ਰੱਖੇ ਕਿਰਾਏਦਾਰਾਂ ਦੀ ਵੈਰੀਫਿਕੇਸਨ ਕਰਵਾਉਣ ਸੰਬੰਧੀ ਇਹ ਮਤਾ ਪਾਸ ਕੀਤਾ ਕਿ ਸ਼ਹਿਰ ਦੇ ਕੌਂਸਲਰਾਂ ਨੂੰ ਇਸ ਸੰਬੰਧੀ ਲਿਖਤੀ ਅਪੀਲ ਕੀਤੀ ਜਾਵੇ ਕਿ ਉਨ੍ਹਾਂ ਵੱਲੋਂ ਆਪਣੇ-ਆਪਣੇ ਵਾਰਡਾਂ ਵਿੱਚ ਰਹਿ ਰਹੇ ਮਕਾਨ ਮਾਲਕਾਂ ਨੂੰ ਨੋਟ ਕਰਵਾਇਆ ਜਾਵੇ ਕਿ ਜਿਨ੍ਹਾਂ ਨੇ ਕਿਰਾਏਦਾਰ ਜਾਂ ਨੌਕਰ ਰੱਖੇ ਹਨ ਉਹ ਉਨ੍ਹਾਂ ਦੀ ਸਾਂਝ ਕੇਂਦਰ ਕੁਰਾਲੀ ਵਿੱਚ ਆ ਕੇ ਵੈਰੀਫਿਕੇਸਨ ਕਰਵਾਉਣ। ਜਿਨ੍ਹਾਂ ਮਕਾਨ ਮਾਲਕਾਂ ਵੱਲੋਂ ਵੈਰੀਫਿਕੇਸਨ ਨਾ ਕਰਵਾਈ ਹੋਈ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ ਪਹਿਲ…