Nabaz-e-punjab.com

ਆਰਥਿਕ ਪੱਖੋਂ ਕਮਜ਼ੋਰ ਦਿਹਾੜੀਦਾਰ ਮਜ਼ਦੂਰਾਂ ਦੀ ਆਰਥਿਕ ਮਜ਼ਬੂਤੀ ਲਈ ਕੀਤੀ ਆਵਾਜ਼ ਬੁਲੰਦ

ਬੇਰੁਜ਼ਗਾਰੀ ਤੋਂ ਦੁੱਖੀ ਨਗਰ ਨਿਗਮ ਦੇ ਮਜ਼ਦੂਰਾਂ ਦੀ ਸਾਰ ਲਵੇ ਪੰਜਾਬ ਸਰਕਾਰ: ਅਰਵਿੰਦਰ ਕਾਕਾ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 14 ਦਸੰਬਰ:
ਸਮਾਜ ਭਲਾਈ ਅਤੇ ਲੋਕ ਹਿੱਤ ਕਾਰਜਾਂ ਨੂੰ ਸਮਰਪਿਤ ਨਿਊਂ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਗਰੀਬ ਪਰਿਵਾਰਾਂ ਦੀਆਂ ਆਰਥਿਕ ਸਮੱਸਿਆਵਾਂ ਅਤੇ ਤਰਸਯੋਗ ਸਥਿਤੀ ਤੋਂ ਜਾਣੂ ਕਰਵਾਉਣ ਅਤੇ ਇਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਤੁਰੰਤ ਲੋੜੀਂਦੇ ਕਦਮ ਚੁੱਕਣ ਲਈ ਬਹੁਤ ਦੁੱਖੀ ਹਨ ਗਰੀਬ ਪਰਿਵਾਰ, ਸੁੱਖੀ ਜੀਵਨ ਲਈ ਕਰਨ ਪੁਕਾਰ ਸਲੋਗਨ ਤਹਿਤ 22 ਨੰਬਰ ਫਾਟਕ ’ਤੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਦੇ ਦਿਹਾੜੀਦਾਰ ਮਜ਼ਦੂਰਾਂ ਨਾਲ ਮਿਲਕੇ ਅਵਾਜ ਬੁਲੰਦ ਕੀਤੀ ਗਈ।
ਇਸ ਦੌਰਾਨ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਗਰੀਬ ਪਰਿਵਾਰਾਂ ਦੇ ਦੁੱਖਾਂ ਅਤੇ ਉਨ੍ਹਾਂ ਦੀ ਆਰਥਿਕ ਕਮਜੋਰ ਸਥਿਤੀ ਨੂੰ ਬਿਆਨ ਕਰਦਿਆਂ ਦੱਸਿਆ ਕਿ ਜਿਹੜੇ ਘਰਾਂ, ਇਮਾਰਤਾਂ ਦੇ ਨਿਰਮਾਣ ਵਿੱਚ ਲੇਬਰ ਵਜੋਂ ਕੰਮ ਕਰ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਹਨ ਜਿਹੜੇ ਕਿ ਕਈ ਕਈ ਦਿਨ ਕੰਮ ਦੀ ਆਸ ਵਿੱਚ ਸਾਰਾ ਸਾਰਾ ਦਿਨ ਲੇਬਰ ਚੌਂਕਾਂ ਵਿੱਚ ਆਪਣਾ ਦਿਨ ਗੁਜਾਰ ਸ਼ਾਮ ਨੂੰ ਆਪਣੇ ਆਪਣੇ ਘਰਾਂ ਨੂੰ ਖਾਲੀ ਹੱਥ ਮੁੜ ਜਾਂਦੇ ਹਨ ਉਨ੍ਹਾਂ ਕਿਹਾ ਕਿ ਵੱਖ-ਵੱਖ ਰਾਜਸੀ ਪਾਰਟੀਆਂ ਗਰੀਬ ਪਰਿਵਾਰਾਂ ਨੂੰ ਸਬਜਬਾਗ ਵਿਖਾ-ਵਿਖਾ ਸੱਤਾ ਪ੍ਰਾਪਤ ਕਰਦਿਆ ਆ ਰਹੀਆਂ ਹਨ, ਪਰ ਲੋਕ ਅੱਜ ਵੀ ਗਰੀਬੀ ਕਾਰਨ ਦੁੱਖੀ ਤੇ ਸਹੁਲਤਾਂ ਤੋਂ ਵਾਂਝੇ ਹਨ ਜਿਹੜੇ ਕਿ ਗਰੀਬੀ ਤੋਂ ਨਿਜਾਤ ਪਾਉਣ ਦੀ ਅੱਜ ਵੀ ਉਡੀਕ ਕਰ ਰਹੇ ਹਨ। ਗਰੀਬ ਪਰਿਵਾਰਾਂ ਦੀ ਭਲਾਈ ਲਈ ਯੋਜਨਾਵਾਂ ਦੇ ਨਾਮ ਤਾਂ ਵਧੇਰੇ ਗਿਣਤੀ ਵਿੱਚ ਲਏ ਜਾ ਸਕਦੇ ਹਨ ਪਰ ਇਹ ਯੋਜਨਾਵਾਂ ਕਾਗਜਾਂ ਤੱਕ ਹੀ ਸੀਮਤ ਹਨ ਜਿਨ੍ਹਾਂ ਦੀ ਪ੍ਰਾਪਤੀ ਗਰੀਬ ਲੋਕਾਂ ਲਈ ਲੋਹੇ ਦੇ ਚੰਨੇ ਚੁਬਾਉਣਾ ਹੈ ਜਦੋਂ ਕਿ ਗਰੀਬ ਵਰਗ ਕਰਜਿਆ ਦੀ ਮਾਰ ਹੇਠ ਆ ਕੇ ਭੁੱਖੇ ਰਹਿਣ ਲਈ ਮਜਬੂਰ ਹੈ।
ਅਰਵਿੰਦਰ ਕਾਕਾ ਨੇ ਕਿਹਾ ਕਿ ਦਿਹਾੜੀਦਾਰ ਲੋਕਾਂ ਦੀ ਹਾਲ ਦੀ ਸਥਿਤੀ ਇਹ ਹੈ ਕਿ ਬੇਰੋਜਗਾਰੀ ਕਾਰਨ ਨਾ ਇਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਕਰ ਸਕਦੇ ਹਨ ਤੇ ਨਾ ਹੀ ਮਿਆਰੀ ਸਿੱਖਿਆ ਦੀ ਪ੍ਰਾਪਤੀ ਕਰਵਾ ਸਕਦੇ ਹਨ ਤੇ ਨਾ ਹੀ ਉਨ੍ਹਾਂ ਦੀਆਂ ਜਰੂਰਤਾਂ ਨੂੰ ਪੂਰਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਨੁਮਾਇੰਦਿਆ ਵਲੋਂ ਕਦੇ ਇਨ੍ਹਾਂ ਦੀ ਸਥਿਤੀ ਵੱਲ ਝਾਤੀ ਨਹੀਂ ਮਾਰੀ ਜਾਂਦੀ ਕਿ ਇਹ ਪਰਿਵਾਰ ਕਿਵੇਂ ਆਰਥਿਕ ਤੰਗੀਆਂ ਨਾਲ ਜੂਝ ਰਹੇ ਹਨ। ਜਿਸਦਾ ਮੁੱਖ ਕਾਰਨ ਬੇਰੋਜਗਾਰੀ ਹੈ।
ਪ੍ਰਧਾਨ ਨੇ ਪੰਜਾਬ ਸਰਕਾਰ ਤੋਂ ਮਜਦੂਰ ਹਿੱਤ ਮੰਗ ਕਰਦਿਆਂ ਕਿਹਾ ਕਿ ਕਿਰਤੀ ਅਜਿਹਾ ਵਰਗ ਹੈ ਜਿਹੜਾ ਕਦੇ ਆਪਣੀ ਮੰਗਾਂ ਨੂੰ ਲੈ ਕੇ ਹੜਤਾਲਾਂ, ਰੋਸ ਪ੍ਰਦਰਸ਼ਨ ਨਹੀਂ ਕਰਦਾ ਜਿਨ੍ਹਾਂ ਨੂੰ ਸਹੂਲਤਾਂ ਆਦਿ ਦੀਆਂ ਸਰਕਾਰ ਤੇ ਹੀ ਆਸਾਂ ਹੁੰਦੀਆਂ ਹਨ। ਜਿਨ੍ਹਾਂ ਦੇ ਮਕਾਨ ਵੀ ਲਗਭਗ ਕੱਚੇ ਹਨ ਇਸ ਲਈ ਗਰੀਬ ਵਰਗ ਦੇ ਹਿੱਤ ਦੀ ਰਾਖੀ ਪਹਿਲੇ ਅਧਾਰ ਤੇ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਸੁਰਿੰਦਰ ਕੁਮਾਰ, ਪੁਨੀਤ ਕੁਮਾਰ, ਹਿਮਾਂਸ਼ੂ ਵਡੇਰਾ, ਪਾਲਜੀਤ, ਬੱਲੂ, ਕੁਲਵੰਤ ਸਿੰਘ, ਸੁਰਜੀਤ ਸਿੰਘ, ਬਲਜਿੰਦਰ ਸਿੰਘ, ਗੁਰਦੇਵ ਸਿੰਘ, ਮੰਗਤ ਰਾਮ, ਦਰਸ਼ਨ ਸਿੰਘ, ਗੁਰਮੇਲ ਸਿੰਘ, ਸੁਦਾਗ ਸ਼ੇਖ, ਸੁੱਖਾ ਸਿੰਘ, ਭੋਲਾ ਸਿੰਘ, ਸ਼ਮਸ਼ੇਰ ਸਿੰਘ, ਕੇਵਲ ਕ੍ਰਿਸ਼ਨ, ਬਾਬੂ ਸਿੰਘ, ਆਦਿ ਹਾਜਰ ਸਨ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …