nabaz-e-punjab.com

ਮੁਲਾਜ਼ਮ ਚੋਣਾਂ: ਰਾਣੂ ਗਰੁੱਪ ’ਚੋਂ ਬਰਖ਼ਾਸਤ ਕੀਤੇ ਕਾਰਜਕਾਰੀ ਪ੍ਰਧਾਨ ਸੁਖਚੈਨ ਸੈਣੀ ਸਣੇ ਤਿੰਨ ਮੈਂਬਰਾਂ ਦੀ ਮੈਂਬਰਸ਼ਿਪ ਬਹਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਗਸਤ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਵਿੱਚ ਹਿੱਸਾ ਲੈ ਰਹੇ ਮੁਲਾਜ਼ਮ ਸੰਘਰਸ਼ ਲਹਿਰ ਦੇ ਮੋਢੀ ਰਹੇ ਰਾਣੂ ਗਰੁੱਪ ਦੇ ਤਿੰਨ ਆਗੂਆਂ ਕਾਰਜਕਾਰੀ ਪ੍ਰਧਾਨ ਸੁਖਚੈਨ ਸਿੰਘ ਸੈਣੀ, ਬਲਵੰਤ ਸਿੰਘ ਅਤੇ ਬਲਜਿੰਦਰ ਸਿੰਘ ਚਨਾਰਥਲ ਦੀ ਮੈਂਬਰਸ਼ਿਪ ਮੁੜ ਬਹਾਲ ਕਰ ਦਿੱਤੀ ਹੈ। ਇਹ ਫੈਸਲਾ ਰਾਣੂ ਗਰੁੱਪ ਦੇ ਪ੍ਰਧਾਨ ਜਰਨੈਲ ਸਿੰਘ ਚੁੰਨੀ ਅਤੇ ਕਰਤਾਰ ਸਿੰਘ ਰਾਣੂ ਟਰੱਸਟ ਦੀ ਪ੍ਰਧਾਨ ਅਮਰਜੀਤ ਕੌਰ ਦੀ ਪ੍ਰਧਾਨਗੀ ਹੇਠ ਸਿੱਖਿਆ ਬੋਰਡ ਦੇ ਰਿਟਾਇਰੀ ਰੂਮ ਵਿੱਚ ਹੋਈ ਮੀਟਿੰਗ ਵਿੱਚ ਲਿਆ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਰਾਣੂ ਗਰੁੱਪ ਨੇ ਉਕਤ ਆਗੂਆਂ ਨੂੰ ਗਰੁੱਪ ਵਿਰੋਧੀ ਗਤੀਵਿਧੀਆਂ ਦਾ ਦੋਸ਼ ਲਗਾਉਂਦਿਆਂ ਮੁੱਢਲੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਸੀ। ਇਨ੍ਹਾਂ ਆਗੂਆਂ ’ਤੇ ਲਗਾਤਾਰ ਰਾਣੂ ਗਰੁੱਪ ਨੂੰ ਤਾਰਪੀਡੋ ਕਰਨ ਦਾ ਦੋਸ਼ ਮੜ੍ਹਿਆ ਗਿਆ ਸੀ
ਬੀਬੀ ਅਮਰਜੀਤ ਕੌਰ ਅਤੇ ਜਰਨੈਲ ਸਿੰਘ ਚੁੰਨੀ ਨੇ ਦੱਸਿਆ ਕਿ ਰਾਣੂ ਗਰੁੱਪ ਦੇ ਵਿਦੇਸ਼ ਵਿੱਚ ਬੈਠੇ ਸੀਨੀਅਰ ਆਗੂ ਕੈਨੇਡਾ ਤੋਂ ਕਰਨੈਲ ਸਿੰਘ ਗਿੱਲ ਅਤੇ ਅਮਰੀਕਾ ਤੋਂ ਸੋਹਣ ਸਿੰਘ ਮਾਵੀ ਅਤੇ ਪੂਰਨਾ ਨੰਦ ਸ਼ਰਮਾ ਅਤੇ ਕਰਤਾਰ ਸਿੰਘ ਜੱਸਲ ਵੱਲੋਂ ਉਨ੍ਹਾਂ ਨੂੰ ਫੋਨ ’ਤੇ ਅਪੀਲ ਕੀਤੀ ਗਈ ਕਿ ਉਕਤ ਮੁਲਾਜ਼ਮ ਸਾਥੀਆਂ ਦੀ ਮੈਂਬਰਸ਼ਿਪ ਖ਼ਾਰਜ ਕਰਨ ਦੇ ਫੈਸਲੇ ’ਤੇ ਮੁੜ ਵਿਚਾਰ ਕੀਤਾ ਜਾਵੇ। ਅੱਜ ਹੋਈ ਮੀਟਿੰਗ ਵਿੱਚ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕੀਤੇ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ ਅਤੇ ਭਰੋਸਾ ਦਿੱਤਾ ਕਿ ਉਹ ਭਵਿੱਖ ਵਿੱਚ ਗਰੁੱਪ ਦੇ ਸੀਨੀਅਰ ਆਗੂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਕਰਨਗੇ। ਇਸ ਤਰ੍ਹਾਂ ਵੱਖ ਵੱਖ ਪਹਿਲੂਆਂ ’ਤੇ ਗੌਰ ਕਰਦਿਆਂ ਕਾਰਜਕਾਰੀ ਪ੍ਰਧਾਨ ਸੁਖਚੈਨ ਸਿੰਘ ਸੈਣੀ, ਬਲਵੰਤ ਸਿੰਘ ਅਤੇ ਬਲਜਿੰਦਰ ਸਿੰਘ ਚਨਾਰਥਲ ਦੀ ਮੈਂਬਰਸ਼ਿਪ ਬਹਾਲ ਕਰ ਦਿੱਤੀ। ਹੁਣ ਉਹ ਰਾਣੂ ਗਰੁੱਪ ਵੱਲੋਂ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀ ਚੋਣ ਲੜ ਸਕਦੇ ਹਨ। ਮੀਟਿੰਗ ਵਿੱਚ ਕਮਿੱਕਰ ਸਿੰਘ ਗਿੱਲ, ਹਰਬੰਸ ਸਿੰਘ ਬਾਗੜੀ, ਕੰਵਲਜੀਤ ਕੌਰ ਗਿੱਲ, ਹਰਬੰਸ ਸਿੰਘ, ਸਤਬੀਰ ਸਿੰਘ ਬਸਾਤੀ, ਬਲਵਿੰਦਰ ਸਿੰਘ, ਜਗਤਾਰ ਸਿੰਘ, ਕੁਲਦੀਪ ਸਿੰਘ, ਪਲਵਿੰਦਰ ਸਿੰਘ ਪਾਲੀ ਵੀ ਹਾਜ਼ਰ ਸਨ ਜਦੋਂਕਿ ਰਾਣੂ ਟਰੱਸਟ ਦੇ ਚੇਅਰਮੈਨ ਐਮ.ਪੀ. ਸ਼ਰਮਾ ਨੇ ਫੋਨ ’ਤੇ ਆਪਣੀ ਸਹਿਮਤੀ ਦਿੱਤੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…