ਬਠਿੰਡਾ ਤੇ ਰੋਪੜ ਥਰਮਲ ਦੇ ਦੋ ਯੂਨਿਟ ਬੰਦ ਕਰਨ ਵਿਰੁੱਧ ਮੁਲਾਜ਼ਮ ਜਥੇਬੰਦੀਆਂ ਨੇ ਚੇਅਰਮੈਨ ਨਾਲ ਕੀਤੀ ਮੀਟਿੰਗ

ਮੁਲਾਜ਼ਮਾਂ ਦੇ ਹਿੱਤਾਂ ਦਾ ਖਿਆਲ ਰੱਖਿਆਂ ਜਾਵੇਗਾ, ਕਿਸੇ ਵੀ ਕਰਮਚਾਰੀ ਨੂੰ ਕੱਢਿਆਂ ਨਹੀ ਜਾਵੇਗਾ: ਵੈਨੂ ਪ੍ਰਸ਼ਾਦ

1 ਜਨਵਰੀ ਤੋਂ 10 ਜਨਵਰੀ ਤੱਕ ਮੰਤਰੀਆਂ ਅਤੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ

3 ਜਨਵਰੀ ਨੂੰ ਰੋਪੜ ਤੇ ਬਠਿੰਡਾ ਥਰਮਲ ਪਲਾਂਟਾਂ ਦੇ ਬਾਹਰ ਕੀਤੇ ਜਾਣਗੇ ਰੋਸ ਮੁਜ਼ਾਹਰੇ: ਮੁਲਾਜਮ ਏਕਤਾ ਮੰਚ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਦਸੰਬਰ:
ਪੰਜਾਬ ਸਰਕਾਰ ਨੇ ਬਠਿੰਡਾ ਥਰਮਲ ਪਲਾਟ ਬੰਦ ਕਰਨ ਅਤੇ ਰੋਪੜ ਥਰਮਲ ਪਲਾਟ ਦੇ 2 ਯੂਨਿਟ ਬੰਦ ਕਰਨ ਦੀ ਕਾਰਵਾਈ ਵਿਰੱੁਧ ਸੰਘਰਸ਼ ਕਰ ਰਹੇ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ। ਪੰਜਾਬ ਦੇ ਬਿਜਲੀ ਮੁਲਾਜਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਪੀਐਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ, ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈਡਰੇਸ਼ਨ, ਆਈਟੀਆਈ ਇੰਪਲਾਈਜ਼ ਐਸੋਸੀਏਸ਼ਨ, ਇੰਪਲਾਈਜ਼ ਫੈਡਰੇਸ਼ਨ ਪਾਵਰਕੌਮ ਤੇ ਟਰਾਸਕੋ ਦੇ ਅਧਾਰਿਤ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਨਾਲ ਹੋਈ। ਮੀਟਿਗ ਦੀ ਪ੍ਰਧਾਨਗੀ ਵੇਨੂ ਪ੍ਰਸਾਾਦ ਚੈਅਰਮੈਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਕੀਤੀ। ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦੇਦੇ ਹੋਏ ਬਿਜਲੀ ਏਕਤਾ ਮੰਚ ਦੇ ਕਨਵੀਨਰ ਹਰਭਜਨ ਸਿੰਘ ਪਿਲਖਣੀ,ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ ਅਤੇ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ, ਮਹਿੰਦਰ ਸਿੰਘ ਤੇ ਜਰਨੈਲ ਸਿੰਘ ਚੀਮਾ ਨੇ ਨੇ ਦੱਸਿਆ ਕਿ ਬਿਜਲੀ ਨਿਗਮ ਦੇ ਚੈਅਰਮੇਨ ਵੈਣੂ ਪ੍ਰਸਾਦ ਨੇ ਕਿਹਾ ਕਿ ਥਰਮਲ ਪਲਾਟ ਬਠਿੰਡਾ ਅਤੇ ਰੋਪੜ ਥਰਮਲ ਤੇ ਕੰਮ ਕਰਨ ਵਾਲੇ ਕਿਸੇ ਵੀ ਰੈਗੁਲਰ, ਠੇਕੇ ਤੇ ਸੇਵਾ ਮੁਕਤ ਹੋਣ ਵਾਲੇ ਕਿਸੇ ਵੀ ਕਮਰਚਾਰੀ ਨੂੰ ਕੱਢਿਆਂ ਨਹੀ ਜਾਵੇਗਾ। ਮੁਲਾਜਮਾਂ ਦੀ ਸੇਵਾ ਸਰਤਾ ਦਾ ਪੁਰਾ ਖਿਆਲ ਰੱਖਿਆ ਜਾਵੇਗਾ।
ਥਰਮਲ ਬੰਦ ਕਰਨ ਦੇ ਕਾਰਨਾਂ ਦਾ ਖੁਲਾਸਾ ਕਰਦਿਆਂ ਹੋਇਆ ਉਹਨਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਮੰਗ ਘਟਣ ਕਾਰਨ ਥਰਮਲ ਪਲਾਟ ਬੰਦ ਕਰਨੇ ਪੈ ਰਹੇ ਹਨ। ਜਥੇਬੰਦੀਆਂ ਨੇ ਕਿਹਾ ਕਿ ਥਰਮਲ ਪਲਾਟ ਬੰਦ ਹੋਣ ਨਾਲ ਪੰਜਾਬ ਵਿੱਚ ਬੇਰੁਜਗਾਰੀ ਵਧੇਗੀ। ਸਰਕਾਰ ਨੇ ਚੋਣਾ ਦੋਰਾਨ ਲੋਕਾ ਨਾਲ ਕੀਤੇ ਵਾਅਦਿਆਂ ਦੀ ਵਾਅਦਾ ਖ਼ਿਲਾਫ਼ੀ ਹੋਵੇਗੀ। ਸਰਕਾਰ ਵੱਲੋ ਹਰ ਘਰ ਨੂੰ ਨੋਕਰੀ ਦੇਣ ਦਾ ਵਾਅਦਾ ਟੁੱਟੇਗਾ। ਪੰਜਾਬ ਵਿੰਚ ਬੇਰੁਜਗਾਰੀ ਵਧਣ ਕਾਰਨ ਨੌਜਵਾਨਾਂ ਵਿੱਚ ਨਸ਼ਿਆਂ ਦਾ ਵਾਧਾ ਹੋਵੇਗਾ। ਜਥੇਬਦੀਆਂ ਨੇ ਦੋਸ ਲਗਾਇਆ ਕਿ ਸਰਕਾਰ ਬਿਜਲੀ ਉਤਪਾਦਨ ਦੇ ਗਲਤ ਅੰਕੜੇ ਪੇਸ਼ ਕਰ ਰਹੀ ਹੈ। ਸਰਕਾਰ ਵੱਲੋ 11.50 ਪੈਸੇ ਬਿਜਲੀ ਉਤਪਾਦਤ ਪ੍ਰਤੀ ਯੂਨਿਟ ਕਹਿਣਾ ਸਰਾਰਰ ਝੂਠ ਅਤੇ ਨਿਰਾਧਾਰ ਹੈ। ਜਦੋਕਿ ਘੱਟ ਲੋਡ ਫੈਕਟਰ ਤੇ ਚਲ ਕੇ ਵੀ ਕਿਸੇ ਵੀ ਹਾਲਤ ਵਿੰਚ ਪੰਜ ਰੁਪਏ ਤੋ ਵੱਧ ਯੂਨਿਟ ਨਹੀ ਪੈਦੀ ਹੈ। ਉਹਨਾਂ ਕਿਹਾ ਕਿ ਇਸ ਲਈ ਬਿਜਲੀ ਕਾਮੇ ਆਪਣੇ ਸੰਘਰਸ਼ ਨੂੰ ਤੇਜ਼ ਕਰਨਗੇ। ਉਹਨਾਂ ਕਿਹਾ ਕਿ ਸਮੱਚੇ ਪੰਜਾਬ ਵਿੱਚ 1 ਜਨਵਰੀ ਤੋਂ 10 ਜਨਵਰੀ ਤੱਕ ਪੰਜਾਬ ਦੇ ਬਿਜਲੀ ਕਾਮੇ ਸਮੂਹਿਕ ਰੂਪ ਵਿੱਚ ਇੱਕਠੇ ਹੋ ਕੇ ਮੰਤਰੀਆਂ ਅਤੇ ਵਿਧਾਇਕਾ ਨੂੰ ਮੰਗ ਪੱਤਰ ਦੇਣਗੇ। ਉਹਨਾਂ ਕਿਹਾ ਕਿ 3 ਜਨਵਰੀ ਨੂੰ ਬਠਿੰਡਾ ਥਰਮਲ ਅਤੇ ਰੋਪੜ ਥਰਮਲ ਦੇ ਵਿਸਾਲ ਧਰਨੇ ਦਿੱਤੇ ਜਾਣਗੇ।
ਜਥੇਬੰਦੀਆਂ ਨੇ ਮੰਗ ਕੀਤੀ ਕਿ ਬਿਜਲੀ ਮੁਲਾਜਮਾਂ ਦੇ ਲਮਕਾਅ ਅਵਸਥਾ ਵਿਚ ਮਸਲੇ ਹੱਲ ਕੀਤੇ ਜਾਣ,ਉਹਨਾਂ ਕਿਹਾ ਕਿ 18 ਨਵੰਬਰ ਦਾ ਸਮਝੋਤਾ ਲਾਗੂ ਕੀਤਾ ਜਾਵੇ। ਅੱਜ ਦੀ ਮੀਟਿੰਗ ਵਿੱਚ ਬਿਜਲੀ ਨਿਗਮ ਦੀ ਮੈਨੇਜਮੈਂਟ ਵੱਲੋ ਸ੍ਰੀ ਐਸ .ਸੀ. ਅਰੋੜਾ ਡਾਇਰੈਕਟਰ ਵਿੱਤ, ਸ੍ਰੀ ਆਰ.ਪੀ.ਪਾਡਵ ਡਾਇਰੈਕਟਰ ਪ੍ਰਬੰਧਕੀ ਅਤੇ ਮੁਲਾਜਮ ਜਥੇਬੰਦੀਆਂ ਵੱਲੋ ਹਰਭਜਨ ਸਿੰਘ ਪਿਲਖਣੀ, ਗੁਰਵੇਲ ਸਿੰਘ ਬੱਲਪੁਰੀਆ, ਨਰਿੰਦਰ ਸੈਣੀ, ਜਰਨੈਲ ਸਿੰਘ ਚੀਮਾ, ਮਨਜੀਤ ਸਿੰਘ ਚਾਹਲ, ਗੁਰਪ੍ਰੀਤ ਸਿੰਘ ਗੰਡੀਵਿੰਡ, ਮਹਿੰਦਰ ਸਿੰਘ ਲਹਿਰਾ, ਪੂਰਨ ਸਿੰਘ ਖਾਈ, ਦਵਿੰਦਰ ਸਿੰਘ ਪਸੋਰ, ਸੁਰਿੰਦਰਪਾਲ ਸਿੰਘ ਲਹੌਰੀਆ, ਕਮਲ ਕੁਮਾਰ ਪਟਿਆਲਾ, ਰਣਜੀਤ ਸਿੰਘ ਬਿਜੋਕੀ, ਨਰਿੰਦਰ ਬੱਲ, ਗੋਬਿੰਦਰ ਸਿੰਘ ਬਰਨਾਲਾ, ਆਰ.ਕੇ ਤਿਵਾਣੀ, ਹਰਬੰਸ ਸਿੰਘ ਬਰਨਾਲਾ, ਅਮਰਜੀਤ ਸਿੰਘ ਸਮੇਤ ਬਿਜਲੀ ਨਿਗਮ ਦੇ ਉਪ ਸਕੱਤਰ ਆਈ ਆਰ ਬੀ.ਐਸ. ਗੁਰਮ ਵੀ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…