ਪੁੱਡਾ\ਗਮਾਡਾ ਦੇ ਮੁੱਖ ਦਫ਼ਤਰ ਦੇ ਬਾਹਰ ਕਰਮਚਾਰੀਆਂ ਨੇ ਦਿੱਤਾ ਧਰਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਸਤੰਬਰ:
ਪੁੱਡਾ/ਗਮਾਡਾ ਵਿਭਾਗ ਦੇ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਮੁੱਖ ਦਫ਼ਤਰ ਪੁੱਡਾ ਐਸ.ਏ.ਐਸ ਨਗਰ ਮੁਹਾਲੀ ਦੇ ਬਾਹਰ ਸਬੀਤਾ ਦੇਵੀ ਦੀ ਅਗਵਾਈ ਹੇਠ ਵਿਸ਼ਾਲ ਰੋਸ ਧਰਨਾ/ਮੁਜ਼ਾਹਰਾ ਕੀਤਾ ਗਿਆ। ਅੱਜ ਦੇ ਧਰਨੇ ਨੂੰ ਸੂਬਾਈ ਪ੍ਰਧਾਨ ਸੁਖਦੇਵ ਸਿੰਘ ਸੈਣੀ ਨੇ ਸੰਬੋਧਨ ਕਰਦਿਆ ਕਿਹਾ ਕਿ ਲਗਾਤਾਰ ਦਸ-ਦਸ ਸਾਲਾਂ ਤੋਂ ਕੰਮ ਕਰਦੇ ਥਰੂ ਕੌਨਟ੍ਰੈਕਟ/ਡੇਜੀਵੇਜ਼/ਕੌਨਟ੍ਰੈਕਟ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਥਰੂ ਕੋਨਟ੍ਰੈਕਟ/ਡੇਲੀਵੇਜ਼/ ਕੰਨਟ੍ਰੈਕਟ ਕਰਮਚਾਰੀਆਂ ’ਤੇ ਸੇਮ ਵਰਕ ਸੇਮ ਪੇ ਸਕੀਮ ਲਾਗੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੰਡਲ ਬਾਗਬਾਨੀ ਗਮਾਡਾ ਮੁਹਾਲੀ ਅਤੇ ਥਰੂ ਕੰਨਟ੍ਰੈਕਟ ’ਤੇ ਕੰਮ ਕਰਦੇ ਕਰਮਚਾਰੀਆਂ ਦੀ ਅਪਰੈਲ 2017, ਮਈ 2017 ਦੀ ਤਨਖਾਹ ਤੁਰੰਤ ਦਿੱਤੀ ਜਾਵੇ ਅਤੇ ਇਨ੍ਹਾਂ ਦਾ ਕੱਟਿਆ ਹੋਇਆ ਈ.ਪੀ.ਐਫ ਫੰਡ ਦੇ ਪੈਸੇ ਤੁਰੰਤ ਦਿੱਤੇ ਜਾਣ ਅਤੇ ਜੂਨ ਤੋਂ ਮੁਹਾਲੀ ਦੇ ਸਮੁੱਚੇ ਪਾਰਕਾਂ ਦਾ ਕੰਮ ਨਗਰ ਨਿਗਮ ਮੁਹਾਲੀ ਨੂੰ ਤਬਦੀਲ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ।
ਆਗੂਆਂ ਨੇ ਕਿਹਾ ਕਿ ਹੁਣ ਇਹੀ ਕਰਮਚਾਰੀਆਂ ਨੂੰ ਕੰਪਨੀ ਵੱਲੋਂ ਜੁਲਾਈ ਅਤੇ ਅਗਸਤ ਦੀ ਤਨਖ਼ਾਹ ਨਹੀਂ ਮਿਲੀ। ਜਿਸ ਕਾਰਨ ਕਰਮਚਾਰੀ 4 ਮਹੀਨਿਆਂ ਤੋਂ ਤਨਖਾਹ ਬਗੈਰ ਭੁੱਖੇ ਮਰਨ ਕਿਨਾਰੇ ਪਹੁੰਚ ਗਏ ਹਨ। ਪੁੱਡਾ ਵਿਭਾਗ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਹੋਰ ਵਿਭਾਗਾਂ ਦੀ ਤਰ੍ਹਾਂ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਪੁੱਡਾ ਵਿਭਾਗ ਵਿੱਚ ਰਹਿੰਦੇ ਕਰਮਚਾਰੀਆਂ ਨੂੰ ਪਲਾਟ ਅਲਾਟ ਕੀਤੇ ਜਾਣ, ਫੀਲਡ ਕਰਮਚਾਰੀਆਂ ਦੇ ਸੇਵਾ ਨਿਯਮ ਬਣਾ ਕੇ ਮਾਲੀ ਤੋਂ ਹੈਡ ਮਾਲੀ ਦਸਵੀਂ ਪਾਸ ਮਾਲੀ/ਚੌਕੀਦਾਰ ਨੂੰ ਸੁਪਰਵਾਈਜ਼ਰ ਪ੍ਰੋਮਟ ਕੀਤਾ ਜਾਵੇ, ਲੈਜਰ ਕੀਪਰ, ਬਿਲ ਕਲਰਕ ਨੂੰ ਕਲਰਕਾਂ ਦੀ ਤਰ੍ਹਾਂ ਪ੍ਰਮੋਸ਼ਨਾਂ ਕੀਤੀਆਂ ਜਾਣ। ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਜੂਨੀਅਰ ਟੈਕਨੀਕਲ ਤੋਂ ਟੈਕਨੀਸ਼ੀਅਨ 1 ਅਤੇ 2 ਪ੍ਰਮੋਟ ਕੀਤੇ ਜਾਣ, ਸਿਵਰਮੈਨਾਂ ਨੂੰ 240 ਰੁਪਏ ਸਕੱਤਰੇਤ ਭੱਤਾ ਦਿੱਤਾ ਜਾਵੇ।
ਅੱਜ ਦੇ ਧਰਨੇ ਨੂੰ ਹਰਪ੍ਰੀਤ ਸਿੰਘ ਗਰੇਵਾਲ, ਦਵਾਰਕਾ ਪ੍ਰਸਾਦ, ਸਿਸ਼ਨ ਕੁਮਾਰ, ਕੁਲਦੀਪ ਸਿੰਘ ਧਨੋਆ, ਮਲਕੀਤ ਸਿੰਘ, ਸੁਰੇਸ਼ ਕੁਮਾਰ, ਹਰਪਾਲ ਸਿੰਘ, ਭਜਨ ਸਿੰਘ, ਮੰਗਤ ਰਾਮ, ਸੁਰੇਸ਼ ਕੁਮਾਰ ਮੰਗਾ ਸਿੰਘ, ਜਰਨੈਨ ਸਿੰਘ ਨੇ ਸੰਬੋਧਨ ਕੀਤਾ। ਨਰੈਣ ਦੱਤ ਤਿਵਾੜੀ ਗੌਰਮਿੰਟ ਟੀਚਰ ਯੂਨੀਅਨ ਵਿਗਿਆਨਕ ਦੇ ਸੁਬਾਈ ਆਗੂ ਨੇ ਸੰਬੋਧਨ ਕੀਤਾ। ਧਰਨੇ ਦੌਰਾਨ ਉੱਚ ਅਧਿਕਾਰੀਆਂ ਨੇ ਮੋਕੇ ਉੱਤੇ ਮਿਟਿੰਗ ਬੁਲਾਈ ਕਰਮਚਾਰੀਆਂ ਦੀ ਤੋ ਮਹੀਨੇ ਦੀ ਤਨਖਾਹ ਰਲੀਜ ਕੀਤੀ ਅਤੇ ਮੇਰੇ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਕਰਨ ਦਾ ਵਿਸ਼ਵਾਸ਼ ਦੁਆਇਆ। ਉਪਰੰਤ ਧਰਨਾ ਸਮਾਪਤ ਕੀਤਾ ਗਿਆ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…