Share on Facebook Share on Twitter Share on Google+ Share on Pinterest Share on Linkedin ਜਲ ਸਪਲਾਈ ਐਂਡ ਸੈਨੀਟੇਸ਼ਨ ਮੰਡਲ ਨੰਬਰ 3 ਮੁਹਾਲੀ ਦੇ ਬਾਹਰ ਮੁਲਾਜ਼ਮਾਂ ਨੇ ਦਿੱਤਾ ਵਿਸ਼ਾਲ ਰੋਸ ਧਰਨਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ: ਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਜ਼ਿਲ੍ਹਾ ਮੁਹਾਲੀ ਦੇ ਕਾਰਜਕਾਰੀ ਇੰਜੀਨੀਅਰ ਸੁਖਵਿੰਦਰ ਸਿੰਘ ਪੰਧੇਰ ਦੇ ਵਿਰੁੱਧ ਸੈਂਕੜੇ ਕਰਮਚਾਰੀਆਂ ਨੇ ਦਫਤਰ ਕੰਪਲੈਕਸ ਦੇ ਬਾਹਰ ਪਾਰਕ ਵਿੱਚ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਦੂਜੇ ਪੜਾ ਵਿੱਚ ਵਿਸ਼ਾਲ ਰੋਸ ਧਰਨਾ ਤੇ ਮੁਜਾਹਰਾ ਪੰਜਾਬ ਐੱਡ ਵਰਕਸ਼ਾਪ ਵਰਕਰਜ਼ ਯੁੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਲਾਇਆ ਗਿਆ। ਅੱਜ ਦੇ ਇਸ ਧਰਨੇ ਨੂੰ ਸੂਬਾਈ ਪ੍ਰਧਾਨ ਸੁਖਦੇਵ ਸਿੰਘ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੰਡਲ ਦਫਤਰ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ 20:30:50 ਦੀ ਰੇਸੋ ਅਨੁਸਾਰ ਜੂਨੀਅਰ ਟੈਕਨੀਸ਼ੀਅਨ ਤੋਂ ਟੈਕਨੀਸ਼ੀਅਨ 2 ਅਤੇ ਟੈਕਨੀਸ਼ੀਅਨ 1 ਪਲੇਸਮੈਂਟਾਂ ਕਰਕੇ ਕਰਮਚਾਰੀਆਂ ਨੂੰ ਅਜੇ ਤੱਕ ਹੁਕਮਾਂ ਦੀਆਂ ਕਾਪੀਆਂ ਨਾ ਦੇਣਾ, ਕੰਟਰੋਲਰ (ਵਿੱਤ ਤੇ ਲੇਖਾ) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਹੁਕਮ ਨੰਬਰ 24971-25030 ਮਿਤੀ 16-6-2016 ਰਾਹੀਂ ਮੰਡਲ ਇੰਜੀਨੀਅਰ ਨੂੰ ਆਈ ਹਦਾਇਤਾਂ ਅਨੁਸਾਰ ਮੁਲਾਜ਼ਮਾਂ ਦੇ ਕਟੇੇ ਈਪੀਐਫ ਦੀ ਅਦਾਇਗੀ ਅਜੇ ਤੱਕ ਨਹੀਂ ਹੋਈ ਥਰੂ ਕੰਨਟਰੈਕਟਰ ਕਰਮਚਾਰੀਆਂ ਦੀ ਜੂਨ 2017 ਜੁਲਾਈ 2017 ਦੀ ਤਨਖ਼ਾਹ ਅਜੇ ਤੱਕ ਨਹੀਂ ਮਿਲੀ ਅਤੇ ਨਾ ਹੀ ਹੈਡ ਆਫਿਸ ਜਲ ਸਪਲਾਈ ਸੈਨੀਟੇਸ਼ਨ ਦੇ ਪੱਤਰ ਨੰਬਰ 2727 ਮਿਤੀ 21-12-2016 ਰਾਹੀਂ ਕਿਰਤ ਵਿਭਾਗ ਦੇ ਹੁਕਮਾਂ ਅਨੁਸਾਰ ਥਰੂ ਕੋਨਟਰੈਕਟਰ ਕਰਮਚਾਰੀਆਂ ਨੂੰ ਵਧੇ ਰੇਟਾ ਨਾਲ ਤਨਖਾਹ ਨਹੀਂ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਦੇ ਹੁਕਮਾਂ ਅਤੇ ਕੋਰਟ ਦੇ ਹੁਕਮਾਂ ਅਨੁਸਾਰ ਕਰਮਚਾਰੀਆਂ ਨੂੰ ਸੇਮਵਰਕ ਸੇਮ ਪੇ ਦਾ ਏਰੀਅਲ ਅਜੇ ਤੱਕ ਨਹੀਂ ਮਿਲਿਆ ਅਤੇ ਨਿਗਰਾਨ ਇੰਜੀਨੀਅਰ ਜ/ਸ ਸੈਨੀਟੇਸ਼ਨ ਚੰਡੀਗੜ੍ਹ ਦੇ ਪੱਤਰ ਨੰ: 12785 ਮਿਤੀ 18-7-2017 ਅਨੁਸਾਰ ਮੰਡਲ ਇੰਜੀਨੀਅਰ ਨੰਬਰ 3 ਨੂੰ ਆਈ ਹਦਾਇਤਾਂ ਅਨੁਸਾਰ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਮੀਟਿੰਗ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਦੀ ਹਦਾਇਤਾਂ ਦੀ ਵੀ ਪ੍ਰਵਾਹ ਨਾ ਕਰਦਿਆ ਜਥੇਬੰਦੀ ਨਾਲ ਕੋਈ ਮੀਟਿੰਗ ਨਹੀਂ ਕੀਤੀ ਗਈ। ਜਿਸ ਕਾਰਨ ਅੱਜ ਦਾ ਵਿਸ਼ਾਲ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ। ਅੱਜ ਦੇ ਧਰਨੇ ਨੂੰ ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾਈ ਆਗੂ ਪ੍ਰੇਮ ਰੱਕੜ, ਹਰਪਾਲ ਸਿੰਘ ਲਾਲੜੂ, ਭਜਨ ਸਿੰਘ ਹੈਬਤਪੁਰ, ਰਜਿੰਦਰ ਸਿੰਘ, ਮੰਗਾ ਸਿੰਘ, ਕੁਲਦੀਪ ਸਿੰਘ, ਮਲਕੀਤ ਸਿੰਘ, ਜਨਰੈਲ ਸਿੰਘ, ਰਾਜੂ, ਭੂਸ਼ਣ ਕੁਮਾਰ ਤੇ ਰਮੇਸ਼ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਐਕਸ਼ਨ ਮੰਡਲ ਨੰਬਰ 3 ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਦਾ ਹਲ ਦੋ ਧਿਰੀ ਗੱਲ ਬਾਤ ਰਾਹੀਂ ਨਾ ਕੀਤਾ ਤਾਂ ਅਗਲੇ ਤਿੱਖੇ ਸੰਘਰਸ਼ ਦੀ ਕੜੀ ਵਜੋਂ ਮਿਤੀ 18-8-2017 ਨੂੰ ਦਫ਼ਤਰ ਮੁਹਰੇ ਧਰਨਾ ਲਾਇਆ ਜਾਵੇਗਾ। ਧਰਨੇ ਦੌਰਾਨ ਮੌਕੇ ’ਤੇ ਫੈਸਲਾ ਲੈ ਕੇ ਮੰਡਲ ਇੰਜੀਨੀਅਰ ਦੀ ਕੋਠੀ ਨੰਬਰ 2186, ਫੇਜ਼-7, ਮੁਹਾਲੀ ਦੇ ਮੂਹਰੇ ਜਗਰਾਤਾ ਵੀ ਕੀਤਾ ਜਾ ਸਕਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ