ਮੁਲਾਜ਼ਮ ਮੰਗਾਂ ਸਬੰਧੀ ਯੂਨੀਅਨ ਦਾ ਵਫ਼ਦ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ

ਅਧਿਕਾਰੀਆਂ ਦੀਆਂ ਕੁਲਿਹਣੀਆਂ ਚਾਲਾਂ ਨੇ ਵਿਭਾਗੀ ਮੁਲਾਜ਼ਮਾਂ ਨੂੰ ਕੰਗਾਲ ਕੀਤਾ: ਪੁਰਖਾਲਵੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਈ:
ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਸਮੂਹ ਮੁਲਾਜ਼ਮਾਂ ਦੇ ਜਮਹੂਰੀ ਹੱਕਾਂ ਦੀ ਪ੍ਰਾਪਤੀ ਅਤੇ ਉਨ੍ਹਾਂ ਦੀ ਭਲਾਈ ਲਈ ਕਾਰਜਸ਼ੀਲ ‘‘ਗੌਰਮਿੰਟ ਆਈ ਟੀ ਆਈ’ਜ ਐਸ ਸੀ ਇੰਪਲਾਇਜ ਯੂਨੀਅਨ ਪੰਜਾਬ’’ ਦਾ 21 ਮੈਂਬਰੀ ਵਫ਼ਦ ਅੱਜ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਦੀ ਅਗਵਾਈ ਵਿੱਚ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ, ਜਿਨ੍ਹਾਂ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਵਾਜਿਬ ਮੰਗਾਂ ਨੂੰ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਵਿਚਾਰਕੇ ਜਲਦੀ ਪੂਰਾ ਕੀਤਾ ਜਾਵੇਗਾ, ਜਿਸ ਬਦਲੇ ਯੂਨੀਅਨ ਨੇ ਧੰਨਵਾਦ ਕੀਤਾ।
ਵਫ਼ਦ ਦੀ ਅਗਵਾਈ ਕਰ ਰਹੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਕੈਬਨਿਟ ਵਜ਼ੀਰ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਪੇਸ਼ ਕੀਤੇ ਆਪਣੇ ਮੰਗ ਪੱਤਰ ਵਿੱਚ ਕਰਾਫਟਸਮੈਨ ਇੰਸਟਰਕਟਰਾਂ ਦੇ ਮੌਜ਼ੂਦਾ ਗਰੇਡ ਪੇਅ ਵਿੱਚ ਅੰਸ਼ਕ ਸੋਧ ਕਰਕੇ 5800 ਅਤੇ ਜੀ ਆਈ ਦੇ ਗਰੇਡ ਨੂੰ ਸੋਧਕੇ ਇਸ ਨੂੰ 6000 ਰੁਪਏ ਕਰਨ, ਵੈਲਫ਼ੇਅਰ ਅਤੇ ਪੀਪੀਪੀ ਸਕੀਮ ਤਹਿਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਮੂਹ ਕਰਾਫਟਸਮੈਨ ਇੰਸਟਰਕਟਰਾਂ ਦੀਆਂ ਸੇਵਾਵਾਂ ਨੂੰ ਸਾਰਥਿਕ ਨੀਤੀ ਤਹਿਤ ਰੈਗੂਲਰ ਕਰਨ, ਵੈਲਫੇਅਰ ਸਕੀਮ ਤਹਿਤ ਰਾਜ ਦੀਆਂ ਸੰਸਥਾਵਾਂ ਵਿੱਚ ਚੱਲ ਰਹੀਆਂ ਟਰੇਡਾਂ ਨੂੰ ਪ੍ਰਿੰਸੀਪਲਾਂ ਦੀਆਂ ਕਥਿਤ ਮਨਮਾਨੀਆਂ ਕਾਰਨ ਬੰਦ ਨਾ ਕਰਨ, ਤਰੱਕੀ ਵੇਲੇ ਦਲਿਤ ਮੁਲਾਜ਼ਮਾਂ ਨਾਲ ਕੀਤੇ ਜਾਂਦੇ ਜਾਤੀ ਵਿਤਕਰੇ ਨੂੰ ਦੂਰ ਕਰਨ, ਸਾਲ 2014 ਵਿੱਚ ਭਰਤੀ ਕੀਤੇ ਸੀਨੀਅਰ ਸਹਾਇਕਾਂ ਦੇ ਪਰਖਕਾਲ ਸਮੇਂ ਤਹਿਤ ਕੀਤੇ ਜਾ ਰਹੇ ਖਿਲਵਾੜ ਨੂੰ ਦੂਰ ਕਰਨ, ਵਿਭਾਗ ਦੇ ਦਰਜਾ 4 ਕਰਮਚਾਰੀਆਂ ਦੀ ਸੀਨੀਆਰਤਾ ਸੂਚੀ ਬਣਾਕੇ ਤਰੱਕੀ ਚੈਨਲ ਖੋਲਕੇ ਉਨ੍ਹਾਂ ਲਈ ਤਰੱਕੀ ਵੇਲੇ ਟਾਈਪ ਟੈਸਟ ਦੀ ਸ਼ਰਤ ਨੂੰ ਹਟਾਉਣ, ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਿਕ ਵੱਖ ਵੱਖ ਵਰਗਾਂ ਦੇ ਮੁਲਾਜ਼ਮਾਂ ਦੀ ਸੀਨੀਆਰਤਾ ਸੂਚੀ ਵਿੱਚ ਲੋੜੀਂਦੀ ਸੋਧ ਕਰਕੇ ਸੀਨੀਆਰਤਾ ਜੁਆਨਿੰਗ ਸਮੇਂ ਤੋਂ ਹੀ ਮੰਨਣ, ਸਟੋਰ ਕੀਪਰ ਵਰਗ ਨੂੰ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਸੀਨੀਅਰ ਕਲਰਕ ਮੰਨਦੇ ਹੋਏ ਕਲੈਰੀਕਲ ਕੇਡਰ ਵਿੱਚ ਮਰਜ ਕਰਕੇ ਉਨ੍ਹਾਂ ਦੇ ਰੁਤਬੇ ਅਨੁਸਾਰ ਹੀ ਅਗਲੇਰੀਆਂ ਤਰੱਕੀਆਂ ਅਤੇ ਗਰੇਡ ਪੇਅ ਦੇਣ, ਹੋਸਟਲ ਸੁਪਰਡੈਂਟ ਕਮ ਪੀਟੀਆਈ ਨੂੰ ਸਕੂਲਾਂ ਵਿੱਚ ਕੰਮ ਕਰਦੇ ਪੀਟੀਆਈ ਦੀ ਪੈਰਿਟੀ ਮੁਤਾਬਿਕ ਉਨ੍ਹਾਂ ਦਾ ਗਰੇਡ ਪੇਅ 4400 ਰੁਪਏ ਕਰਕੇ ਉਨ੍ਹਾਂ ਲਈ ਤਰੱਕੀ ਚੈਨਲ ਦਾ ਯੋਗ ਪ੍ਰਬੰਧ ਕਰਨ, ਰਾਜ ਦੀਆਂ ਵੱਖ ਵੱਖ ਸੰਸਥਾਵਾਂ ਦੀਆਂ ਪ੍ਰਸ਼ਾਸ਼ਕੀ ਅਤੇ ਵਿੱਤੀ ਤਾਕਤਾਂ ਜੂਨੀਅਰ ਮੁਲਾਜ਼ਮਾਂ ਤੋਂ ਲੈਕੇ ਯੋਗ ਅਤੇ ਸੀਨੀਅਰ ਅਧਿਕਾਰੀਆਂ ਨੂੰ ਦੇਣ, ਪ੍ਰਿੰਸੀਪਲਾਂ ਵੱਲੋਂ ਮੁਲਾਜ਼ਮਾਂ ਦੀਆਂ ਮੰਦਭਾਵਨਾਂ ਤਹਿਤ ਇੰਦਰਾਜ ਕੀਤੀਆਂ ਸਾਲਾਨਾਂ ਗੁਪਤ ਰਿਪੋਰਟਾਂ ਨੂੰ ਠੀਕ ਕਰਨ, ਆਈ ਟੀ ਆਈ ਬਸੀ ਪਠਾਨਾਂ ਦੇ ਤੱਤਕਾਲੀ ਪਿੰ੍ਰਸੀਪਲ ਵਿਰੁੱਧ ਭ੍ਰਿਸ਼ਟਾਚਾਰ ਦੀਆਂ ਆਈਆਂ ਤਮਾਮ ਸ਼ਿਕਾਇਤਾਂ ਦੀ ਨਿਰਪੱਖ ਤੇ ਉਚ ਪੱਧਰੀ ਤਫ਼ਤੀਸ਼ ਕਰਨ, ਵਿਭਾਗ ਦੇ ਕੰਮ ਨੂੰ ਸੁਚਾਰੂ ਅਤੇ ਪ੍ਰਭਾਵੀ ਢੰਗ ਨਾਲ ਚਲਾਉਣ ਲਈ ਵਿਭਾਗ ਵਿੱਚ ਹਰ ਵਰਗ ਦੀ ਨਵੀਂ ਭਰਤੀ ਕਰਨ, ਪੰਜਾਬ ਸਰਕਾਰ ਵੱਲੋਂ ਸੇਵਾ ਮੁਕਤੀ ਦੀ ਉਮਰ ਸੀਮਾ 55 ਸਾਲ ਕਰਨ ਅਤੇ ਇੰਸਟਰਕਟਰ ਤੇ ਜੀ ਆਈ ਦੇ ਨਾਮ ਨੂੰ ਕ੍ਰਮਵਾਰ ਟੇ੍ਰਨਿੰਗ ਅਫ਼ਸਰ ਅਤੇ ਸੀਨੀਅਰ ਟੇ੍ਰਨਿੰਗ ਅਫ਼ਸਰ ਕਰਨਾ ਸ਼ਾਮਲ ਸੀ। ਵਫਦ ਵਿੱਚ ਹੋਰਨਾਂ ਤੋਂ ਇਲਾਵਾ ਸ਼ਰਨਪ੍ਰੀਤ ਸਿੰਘ ਬਸੀ ਪਠਾਨਾਂ, ਸਤਨਾਮ ਸਿੰਘ ਸਮਰਾਲਾ, ਕੁਲਵੰਤ ਸਿੰਘ ਮੋਗਾ, ਰਵੀ ਕੁਮਾਰ ਪਠਾਨਕੋਟ, ਸੋਹਨ ਲਾਲ ਬਟਾਲਾ, ਪ੍ਰੇਮ ਚੰਦ ਗੁਰਦਾਸਪੁਰ ਸਰਬਜੀਤ ਸਿੰਘ ਬਾਬਾ ਬਕਾਲਾ, ਰਾਮਦਾਸ ਰੋਪੜ, ਵਿਜੇ ਕੁਮਾਰ ਫ਼ਤਿਹਗੜ੍ਹ ਚੂੜੀਆਂ, ਹਰਬੰਸ ਸਿੰਘ ਹੁਸ਼ਿਆਰਪੁਰ ਅਸ਼ੋਕ ਕੁਮਾਰ ਨੰਗਲ, ਲਾਲ ਚੰਦ ਫ਼ਿਰੋਜ਼ਪੁਰ, ਅਮਰਜੀਤ ਸਿੰਘ ਬਠਿੰਡਾ, ਨਰੇਸ਼ ਕੁਮਾਰ ਫ਼ਰੀਦਕੋਟ, ਦਵਿੰਦਰ ਕੁਮਾਰ ਫ਼ਗਵਾੜਾ, ਗੁਰਮੀਤ ਸਿੰਘ ਅੰਮ੍ਰਿਤਸਰ ਅਤੇ ਰਮਨਦੀਪ ਸਿੰਘ ਮਲੇਰਕੋਟਲਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…