Share on Facebook Share on Twitter Share on Google+ Share on Pinterest Share on Linkedin ਮੁਲਾਜ਼ਮ ਜਥੇਬੰਦੀ ਚੋਣਾਂ: ਪਰਵਿੰਦਰ ਖੰਗੂੜਾ ਪ੍ਰਧਾਨ ਤੇ ਸੁਖਚੈਨ ਸੈਣੀ ਜਨਰਲ ਸਕੱਤਰ ਚੁਣੇ ਗਏ ਨਬਜ਼-ਏ-ਪੰਜਾਬ, ਮੁਹਾਲੀ, 27 ਅਕਤੂਬਰ: ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਅੱਜ ਹੋਈਆਂ ਸਾਲਾਨਾ ਚੋਣਾਂ ਦੌਰਾਨ ਖੰਗੂੜਾ ਗਰੁੱਪ ਅਤੇ ਸਰਬ-ਸਾਂਝਾ ਤੇ ਰਾਣੂ ਗਰੁੱਪ ਵਿੱਚ ਫਸਵਾਂ ਮੁਕਾਬਲਾ ਹੋਇਆ। ਭਾਵੇਂ ਪਿਛਲੇ ਸਾਲ ਸਾਂਝੀ ਯੂਨੀਅਨ ਦਾ ਤਜਰਬਾ ਬਹੁਤਾ ਸਫਲ ਨਹੀਂ ਰਿਹਾ ਪ੍ਰੰਤੂ ਇਸ ਵਾਰ ਵੀ ਮੁਲਾਜ਼ਮਾਂ ਨੇ ਕਿਸੇ ਇੱਕ ਧੜੇ ਦੇ ਹੱਕ ਵਿੱਚ ਫ਼ਤਵਾ ਨਹੀਂ ਦਿੱਤਾ ਅਤੇ ਰਲੀ ਮਿਲੀ ਟੀਮ ਚੁਣੀ ਗਈ। ਤਿੰਨ ਮੈਂਬਰ ਚੋਣ ਕਮਿਸ਼ਨ ਪਲਵਿੰਦਰ ਸਿੰਘ, ਗੁਰਦੀਪ ਸਿੰਘ ਅਤੇ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਕੁੱਲ 960 ਵੋਟਾਂ ’ਚੋਂ 929 ਵੋਟਾਂ ਪੋਲ ਹੋਈਆਂ। ਪਰਵਿੰਦਰ ਸਿੰਘ ਖੰਗੂੜਾ ਦੁਬਾਰਾ ਪ੍ਰਧਾਨ ਦੀ ਚੋਣ ਜਿੱਤ ਗਏ। ਖੰਗੂੜਾ 479 ਵੋਟਾਂ ਲੈ ਕੇ ਜੇਤੂ ਰਹੇ ਜਦੋਂਕਿ ਜਨਰਲ ਸਕੱਤਰ ਦੇ ਉਮੀਦਵਾਰ ਲਈ ਸਰਬ-ਸਾਂਝਾ ਤੇ ਰਾਣੂ ਗਰੁੱਪ ਦੇ ਸੁਖਚੈਨ ਸਿੰਘ ਸੈਣੀ 464 ਵੋਟਾਂ ਨਾਲ ਚੋਣ ਜਿੱਤ ਗਏ। ਇਨ੍ਹਾਂ ਚੋਣਾਂ ਵਿੱਚ ਸਰਬ-ਸਾਂਝਾ ਰਾਣੂ ਗਰੁੱਪ ਦੇ 7 ਉਮੀਦਵਾਰ ਚੋਣ ਜਿੱਤੇ ਹਨ ਜਦੋਂਕਿ ਖੰਗੂੜਾ ਗਰੁੱਪ ਦੇ 5 ਉਮੀਦਵਾਰ ਚੋਣ ਜਿੱਤ ਸਕੇ। ਸੀਨੀਅਰ ਮੀਤ ਪ੍ਰਧਾਨ ਲਈ ਸਰਬ-ਸਾਂਝਾ ਤੇ ਰਾਣੂ ਗਰੁੱਪ ਦੇ ਬਲਜਿੰਦਰ ਬਰਾੜ ਨੂੰ 456 ਵੋਟਾਂ ਅਤੇ ਖੰਗੂੜਾ ਗਰੁੱਪ ਦੇ ਗੁਰਚਰਨ ਸਿੰਘ ਤਰਮਾਲਾ ਨੂੰ 454 ਵੋਟਾਂ ਮਿਲੀਆਂ, ਮੀਤ ਪ੍ਰਧਾਨ-1 ਲਈ ਖੰਗੂੜਾ ਗਰੁੱਪ ਦੀ ਸੀਮਾ ਸੂਦ ਨੂੰ 455 ਵੋਟਾਂ ਅਤੇ ਸਰਬ-ਸਾਂਝਾ ਤੇ ਰਾਣੂ ਗਰੁੱਪ ਦੇ ਗੁਰਦੀਪ ਸਿੰਘ ਪਨੇਸਰ ਨੂੰ 438 ਵੋਟਾਂ ਮਿਲੀਆਂ, ਮੀਤ ਪ੍ਰਧਾਨ-2 ਲਈ ਸਰਬ-ਸਾਂਝਾ ਤੇ ਰਾਣੂ ਗਰੁੱਪ ਦੇ ਪ੍ਰਭਦੀਪ ਸਿੰਘ ਬੋਪਾਰਾਏ ਨੇ 465 ਵੋਟਾਂ ਅਤੇ ਖੰਗੂੜਾ ਗਰੁੱਪ ਦੀ ਅੰਮ੍ਰਿਤ ਕੌਰ ਨੂੰ 442 ਵੋਟਾਂ ਮਿਲੀਆਂ, ਜੂਨੀਅਰ ਮੀਤ ਪ੍ਰਧਾਨ ਲਈ ਖੰਗੂੜਾ ਗਰੁੱਪ ਦੇ ਮਲਕੀਤ ਸਿੰਘ ਗੱਗੜ ਨੂੰ 458 ਵੋਟਾਂ ਅਤੇ ਸਰਬ-ਸਾਂਝਾ ਤੇ ਰਾਣੂ ਗਰੁੱਪ ਦੇ ਜਸਕਰਨ ਸਿੰਘ ਸਿੱਧੂ ਨੂੰ 441 ਵੋਟਾਂ ਪਈਆਂ। ਜਨਰਲ ਸਕੱਤਰ ਲਈ ਸਰਬ-ਸਾਂਝਾ ਤੇ ਰਾਣੂ ਗਰੁੱਪ ਦੇ ਸੁਖਚੈਨ ਸਿੰਘ ਸੈਣੀ ਨੂੰ 464 ਵੋਟਾਂ ਅਤੇ ਖੰਗੂੜਾ ਗਰੁੱਪ ਦੇ ਪਰਮਜੀਤ ਸਿੰਘ ਬੈਨੀਪਾਲ ਨੂੰ 439 ਵੋਟਾਂ ਪਈਆਂ। ਸਕੱਤਰ ਲਈ ਸਰਬ-ਸਾਂਝਾ ਤੇ ਰਾਣੂ ਗਰੁੱਪ ਦੇ ਸੁਨੀਲ ਅਰੋੜਾ ਨੂੰ 456 ਵੋਟਾਂ ਅਤੇ ਖੰਗੂੜਾ ਗਰੁੱਪ ਦੇ ਸਤਨਾਮ ਸਿੰਘ ਸੱਤਾ ਨੂੰ 443 ਵੋਟਾਂ, ਸੰਯੁਕਤ ਸਕੱਤਰ ਲਈ ਸਰਬ-ਸਾਂਝਾ ਤੇ ਰਾਣੂ ਗਰੁੱਪ ਦੇ ਗੁਰਇਕਬਾਲ ਸਿੰਘ ਸੋਢੀ ਨੂੰ 453 ਵੋਟਾਂ ਅਤੇ ਖੰਗੂੜਾ ਗਰੁੱਪ ਦੇ ਗੁਰਜੀਤ ਸਿੰਘ ਨੂੰ 450 ਵੋਟਾਂ, ਵਿੱਤ ਸਕੱਤਰ ਲਈ ਸਰਬ-ਸਾਂਝਾ ਤੇ ਰਾਣੂ ਗਰੁੱਪ ਦੇ ਰਾਜ ਕੁਮਾਰ ਭਗਤ ਨੂੰ 452 ਵੋਟਾਂ ਅਤੇ ਖੰਗੂੜਾ ਗਰੁੱਪ ਦੇ ਹਰਮਨਦੀਪ ਸਿੰਘ ਬੋਪਾਰਾਏ ਨੂੰ 443 ਵੋਟਾਂ, ਦਫ਼ਤਰ ਸਕੱਤਰ ਲਈ ਖੰਗੂੜਾ ਗਰੁੱਪ ਦੇ ਹਰਦੀਪ ਸਿੰਘ ਗਿੱਲ ਨੂੰ 454 ਵੋਟਾਂ ਅਤੇ ਸਰਬ-ਸਾਂਝਾ ਤੇ ਰਾਣੂ ਗਰੁੱਪ ਦੇ ਪਰਮਜੀਤ ਸਿੰਘ ਪੰਮਾਂ ਨੂੰ 444 ਵੋਟਾਂ, ਸੰਗਠਨ ਸਕੱਤਰ ਲਈ ਸਰਬ-ਸਾਂਝਾ ਤੇ ਰਾਣੂ ਗਰੁੱਪ ਦੇ ਜਸਵੀਰ ਸਿੰਘ ਚੋਟੀਆਂ ਨੂੰ 451 ਵੋਟਾਂ ਅਤੇ ਖੰਗੂੜਾ ਦੇ ਸਵਰਨ ਸਿੰਘ ਤਿਊੜ ਨੂੰ 445 ਵੋਟਾਂ ਅਤੇ ਪ੍ਰੈਸ ਸਕੱਤਰ ਲਈ ਖੰਗੂੜਾ ਗਰੁੱਪ ਦੇ ਜਸਵੀਰ ਸਿੰਘ ਗਿੱਲ ਨੂੰ 461 ਵੋਟਾਂ ਅਤੇ ਸਰਬ-ਸਾਂਝਾ ਰਾਣੂ ਗਰੁੱਪ ਦੇ ਸੰਜੀਵ ਕੁਮਾਰ ਨੂੰ 435 ਵੋਟਾਂ ਪ੍ਰਾਪਤ ਹੋਈਆਂ। 14 ਮੈਂਬਰੀ ਕਾਰਜਕਾਰਨੀ ਵਿੱਚ ਸਰਬ-ਸਾਂਝਾ ਤੇ ਰਾਣੂ ਗਰੁੱਪ ਦੇ ਬਲਜਿੰਦਰ ਸਿੰਘ ਮਾਂਗਟ ਨੂੰ 452, ਲਛਮੀ ਦੇਵੀ ਨੂੰ 452, ਗੌਰਵ ਸਾਂਪਲਾ ਨੂੰ 451 ਅਤੇ ਜਗਦੇਵ ਸਿੰਘ 444 ਵੋਟਾਂ ਲੈ ਕੇ ਜੇਤੂ ਕਰਾਰ ਦਿੱਤਾ। ਜਦੋਂਕਿ ਖੰਗੂੜਾ ਗਰੁੱਪ ਦੇ ਕਾਰਜਕਾਰਨੀ ਲਈ ਚਰਨਚੀਤ ਸਿੰਘ ਨੂੰ 453, ਜਸਪਾਲ ਸਿੰਘ ਟਹਿਣਾ ਨੂੰ 452, ਸੁਰਿੰਦਰ ਸਿੰਘ ਨੂੰ 450, ਬਿੰਦੂ ਰਾਣੂ ਨੂੰ 448, ਵੀਰਪਾਲ ਕੌਰ ਨੂੰ 448, ਮਨਜਿੰਦਰ ਸਿੰਘ ਹੁਲਕਾ ਨੂੰ 446, ਰਾਜੀਵ ਕੁਮਾਰ ਨੂੰ 445, ਮਨਜੀਤ ਸਿੰਘ ਲਹਿਰਾਗਾਗਾ ਨੂੰ 444, ਤਜਿੰਦਰ ਸਿੰਘ ਕਾਲਕਾ ਨੂੰ 444 ਅਤੇ ਜਗਦੇਵ ਸਿੰਘ 444 ਵੋਟਾਂ ਨਾਲ ਜੇਤੂ ਰਹੇ। ਇਸ ਮੌਕੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਨੇ ਕਰਮਚਾਰੀਆਂ ਦੇ ਫ਼ਤਵੇ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਕਿਹਾ ਕਿ ਸਿੱਖਿਆ ਬੋਰਡ ਮੁਲਾਜ਼ਮਾਂ ਦ ਭਲਾਈ ਲਈ ਉਹ ਇਕ ਦੂਜੇ ਨਾਲ ਮਿਲ ਕੇ ਕੰਮ ਕਰਨਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ