ਸਵੈਂ-ਸੁਰੱਖਿਆ ਤੇ ਆਤਮ-ਵਿਸਵਾਸ਼ ਨਾਲ ਮਹਿਲਾ-ਸਸ਼ਕਤੀਕਰਨ ਨੂੰ ਮਿਲੇਗੀ ਮਜ਼ਬੂਤੀ: ਡੀਜੀਐਸਈ

ਤਿੰਨ ਜ਼ਿਲ੍ਹਿਆਂ ਦੀਆਂ 111 ਮਹਿਲਾ ਅਧਿਆਪਕਾਵਾਂ ਦੀ ਸਿਖਲਾਈ ਵਰਕਸ਼ਾਪ ਦਾ ਦੂਜਾ ਗੇੜ ਸਮਾਪਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਚੰਡੀਗੜ੍ਹ, 28 ਅਪਰੈਲ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਸ੍ਰੀ ਪ੍ਰਸ਼ਾਂਤ ਗੋਇਲ ਦੀ ਦੇਖ-ਰੇਖ ਹੇਠ ਆਤਮ ਵਿਸ਼ਵਾਸ ਅਤੇ ਸਵੈ-ਸੁਰੱਖਿਆ ਬਾਰੇ ਸਰੀਰਕ ਸਿੱਖਿਆ ਵਿਸ਼ਾ ਪੜ੍ਹਾਉਣ ਵਾਲੇ ਮਹਿਲਾ ਲੈਕਚਰਾਰਾਂ, ਡੀਪੀਈਜ਼ ਅਤੇ ਪੀਟੀਆਈਜ਼ ਦੀ ਸਿਖਲਾਈ ਵਰਕਸ਼ਾਪ ਦਾ ਦੂਜਾ ਗੇੜ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਸੈਕਟਰ-32, ਚੰਡੀਗੜ੍ਹ ਵਿਖੇ ਸਮਾਪਤ ਹੋ ਗਿਆ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਤੋਂ 28 ਅਪ੍ਰੈਲ ਤੱਕ ਚੱਲੇ ਸਿਖਲਾਈ ਵਰਕਸ਼ਾਪ ਵਿੱਚ ਹਰ ਰੋਜ਼ ਅਧਿਆਪਕਾਂ ਨੂੰ ਤਿੰਨ ਵੱਖ-ਵੱਖ ਸੈਂਸ਼ਨਾਂ ਦੌਰਾਨ ਆਤਮ-ਵਿਸਵਾਸ਼ ਨੂੰ ਵਧਾਉਣ ਅਤੇ ਸਵੈਂ-ਸੁਰੱਖਿਆ ਦੇ ਗੁਰ ਦੇਣ ਲਈ ਸਿਖਲਾਈ ਦਿੱਤੀ ਗਈ। ਸਵੇਰ ਸਮੇਂ ਪਹਿਲੇ ਸੈਂਸ਼ਨ ‘ਚ ਸੈਂਰ, ਕਸਰਤਾਂ ਅਤੇ ਕਰਾਟੇ ਤਕਨੀਕਾਂ ਦੀ ਵੱਡੇ ਸਮੂਹਾਂ ਵਿੱਚ ਪ੍ਰੈਂਕਟਿਸ, ਦੂਜੇ ਤਿੰਨ ਘੰਟੇ ਦੇ ਸੈਸ਼ਨ ਵਿੱਚ ਸਵੈ-ਸੁਰੱਖਿਆ ਅਤੇ ਆਤਮ-ਵਿਸ਼ਵਾਸ ਸਬੰਧੀ ਗੱਲਬਾਤ ਦੇ ਨਾਲ਼-ਨਾਲ਼ ਕਰਾਟੇ ਖੇਡ ਦੇ ਨਿਯਮਾਂ ਸਬੰਧੀ ਜਾਣਕਾਰੀ ਅਤੇ ਦਿਨ ਦੇ ਤੀਜੇ ਸੈਸ਼ਨ ਵਿੱਚ ਇਨ-ਡੋਰ ਪ੍ਰੈਂਕਟਿਸ ਕਰਵਾਈ ਗਈ।
ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਵਰਕਸ਼ਾਪ ਦੇ ਆਖਰੀ ਦਿਨ ਸਮੂਹ ਮਹਿਲਾ ਅਧਿਆਪਕਾਵਾਂ ਨੇ ਸਿਖਲਾਈ ਵਰਕਸ਼ਾਪ ਦੇ ਆਯੋਜਨ ਨੂੰ ਸਰਕਾਰ ਦਾ ਵਧੀਆ ਉਪਰਾਲਾ ਦੱਸਿਆ। ਅਧਿਆਪਕਾਂ ਨੇ ਇਹ ਸਿਖਲਾਈ ਵਰਕਸ਼ਾਪ ਹਰ ਸਾਲਆਯੋਜਿਤ ਕਰਵਾਉਣ ਦੀ ਮੰਗ ਵੀ ਰੱਖੀ। ਸਰੀਰਕ ਸਿੱਖਿਆ ਦੀਆਂ ਅਧਿਆਪਕਾਵਾਂ ਨੇ ਕਿਹਾ ਕਿ ਉਹ ਆਪਣੇ ਸਕੂਲਾਂ, ਪਰਿਵਾਰਾਂ ਤੇ ਆਸ-ਪਾਸ ਦੀਆਂ ਲੜਕੀਆਂ ਨੂੰ ਵੀ ਆਤਮ-ਵਿਸਵਾਸ਼ ਵਧਾਉਣ ਅਤੇ ਸਵੈਂ-ਸੁਰੱਖਿਆ ਬਾਰੇ ਜਾਣਕਾਰੀ ਦੇ ਕੇ ਆਪਣਾ ਬਣਦਾ ਯੋਗਦਾਨ ਪਾਉਣਗੀਆਂ।
ਡਾਇਰੈਂਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪ੍ਰਸ਼ਾਂਤ ਗੋਇਲ ਆਈ.ਏ.ਐੱਸ.ਨੇ ਸਿਖਲਾਈ ਵਰਕਸ਼ਾਪ ਨੂੰ ਮਹਿਲਾ ਸ਼ਸ਼ਕਤੀਕਰਨ ਨੂੰ ਮਜ਼ਬੂਤੀ ਦੇਣ ਦਾ ਉਪਰਾਲਾ ਦੱਸਦੇ ਹੋਏ ਕਿਹਾ ਕਿ ਸਮੂਹ ਅਧਿਆਪਕਾਂ ਨੇ ਬਹੁਤ ਹੀ ਲਗਨ ਅਤੇ ਮਿਹਨਤ ਨਾਲ ਸਿਖਲਾਈ ਵਰਕਸ਼ਾਪ ‘ਚ ਭਾਗ ਲਿਆ ਹੈ। ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਇਹਨਾਂ ਉਪਰਾਲਿਆਂ ਨਾਲ ਸਵੈਂ-ਸੁਰੱਖਿਆ ਦੇ ਯੋਗ ਹੋ ਕੇ ਅਧਿਆਪਕਾਵਾਂ ਅਤੇ ਵਿਦਿਆਰਥਣਾਂ ਆਤਮ ਵਿਸਵਾਸ਼ ਵਧੇਗਾ ਅਤੇ ਭੈਅ ਮੁਕਤ ਹੁੰਦੇ ਹੋਏ ਸਮਾਜ ਦੇ ਵਿਰੋਧੀ ਅਨਸਰਾਂ ਦਾ ਟਾਕਰਾ ਕਰਨ ਦੇ ਸਮਰੱਥ ਹੋਣਗੀਆਂ। ਸਿਖਲਾਈ ਵਰਕਸ਼ਾਪ ਦੌਰਾਨ ਰੁਪਿੰਦਰ ਸਿੰਘ ਰਵੀ ਸਿੱਖਿਆ ਵਿਭਾਗ ਦੇ ਸਟੇਟ ਸਪੋਰਟਸ ਆਰਗੇਨਾਈਜ਼ਰ, ਡਿਪਟੀ ਐੱਸਪੀਡੀ ਸੁਭਾਸ਼ ਮਹਾਜਨ, ਏਐੱਸਪੀਡੀ ਸੁਰੇਖਾ ਠਾਕੁਰ, ਸੰਜੀਵ ਭੁਸ਼ਣ, ਕਰਾਟੇ ਕੋਚ ਰਾਜੇਸ਼ ਕੁਮਾਰ ਅਤੇ ਸਿੱਖਿਆ ਵਿਭਾਗ ਦੇ ਹੋਰ ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…