ਪੰਜਾਬ ਵਿੱਚ ਹਰ ਸਾਲ ਪਸ਼ੂਧਨ ਮੇਲੇ ਅਤੇ ਦੁੱਧ ਚੁਆਈ ਮੁਕਾਬਲੇ ਕਰਵਾਉਣ ਨਾਲ ਪਸ਼ੂ ਪਾਲਕਾਂ ਦਾ ਉਤਸ਼ਾਹ ਵਧਿਆ: ਸਿੱਧੂ

ਵਿਧਾਇਕ ਸਿੱਧੂ ਵੱਲੋਂ ਚੱਪੜਚਿੜੀ ਵਿੱਚ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਪਸ਼ੂ ਧੰਨ ਮੇਲਾ ਤੇ ਦੁੱਧ ਚੁਆਈ ਮੁਕਾਬਲਿਆਂ ਦਾ ਉਦਘਾਟਨ

ਸਭ ਤੋਂ ਵਧੀਆਂ ਵਹਿੜੀ ਐਚ.ਐਫ. ਕਰਾਸ ਗਿਆਨ ਸਿੰਘ ਧੜਾਕ ਕਲਾਂ ਨੇ ਜਿੱਤਿਆ ਪਹਿਲਾ ਇਨਾਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਕਤੂਬਰ:
ਪਸ਼ੂਧਨ ਦਾ ਪੰਜਾਬ ਦੀ ਆਰÎਥਿਕਤਾ ਵਿੱਚ ਬਹੁਤ ਵੱਡਾ ਯੋਗਦਾਨ ਹੈ। ਸੂਬੇ ਵਿਚ ਹਰ ਸਾਲ ਪਸ਼ੂਧਨ ਮੇਲੇ ਅਤੇ ਦੁੱਧ ਚੁਆਈ ਮੁਕਾਬਲੇ ਕਰਵਾਉਣ ਨਾਲ ਪਸ਼ੂ ਪਾਲਕਾਂ ਦਾ ਉਤਸ਼ਾਹ ਵਧਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਇਤਿਹਾਸਕ ਪਿੰਡ ਚੱਪੜਚਿੜੀ ਵਿਖੇ ਦੋ-ਰੋਜ਼ਾ ਜ਼ਿਲ੍ਹਾ ਪੱਧਰੀ ਪਸ਼ੂ ਧੰਨ ਮੇਲਾ ਅਤੇ ਦੁੱਧ ਚੁਆਈ ਮੁਕਾਬਲਿਆਂ ਦਾ ਰਸਮੀ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਰਾਜ ਭਰ ਵਿੱਚ ਲਗਾਏ ਜਾ ਰਹੇ ਪਸ਼ੂ ਮੇਲੇ, ਪਸ਼ੂ ਪਾਲਕਾਂ ਅਤੇ ਕਿਸਾਨਾਂ ਲਈ ਬੇਹੱਦ ਸਹਾਈ ਹੁੰਦੇ ਹਨ ਅਤੇ ਮੇਲਿਆਂ ਵਿਚ ਪਸ਼ੂ ਪਾਲਕਾਂ ਦੀ ਗਿਣਤੀ ਵੱਧ ਦੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣਾ ਸਮੇਂ ਦੀ ਲੋੜ ਹੈ ਜਿਸ ਨਾਲ ਉਨ੍ਹਾਂ ਦੀ ਆਰਥਿਕਤਾ ਮਜ਼ਬੂਤ ਹੋਵੇਗੀ। ਸਾਡੀਆਂ ਰਿਵਾਇਤੀ ਫਸਲਾਂ ਕਣਕ ਅਤੇ ਝੋਨਾ ਹੁਣ ਲਾਹੇਵੰਦ ਨਹੀਂ ਰਹੀਆਂ। ਜਿਸ ਕਾਰਨ ਰਾਜ ਦੇ ਕਿਸਾਨਾਂ ਨੂੰ ਆਰਥਿਕ ਬੋਝ ਝੱਲਣਾ ਪੈ ਰਿਹਾ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਰਿਵਾਇਤੀ ਫਸਲਾਂ ਦੀ ਬਜਾਏ ਖੇਤੀਬਾੜੀ ਨਾਲ ਸਬੰਧਤ ਸਹਾਇਕ ਧੰਦੇ ਅਤੇ ਫਸਲੀ ਵਿਭਿੰਨਤਾ ਅਪਣਾਉਣੀ ਚਾਹੀਦੀ ਹੈ। ਜਿਸ ਨਾਲ ਉਹ ਘੱਟ ਖਰਚ ਕਰਕੇ ਵੱਧ ਆਮਦਨ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡੇਅਰੀ ਤੇ ਹੋਰ ਖੇਤੀਬਾੜੀ ਸਹਾਇਕ ਧੰਦਿਆਂ ਨੂੰ ਉਭਾਰਨ ਲਈ ਵੱਡੀ ਪੱਧਰ ਤੇ ਲਾਹੇਵੰਦ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਸਹਾਇਕ ਧੰਦਿਆਂ ਲਈ ਸਬਸਿਡੀ ਵੀ ਉਪਲੱਬਧ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਮਕਸਦ ਲਈ ਪੰਜਾਬ ਸਰਕਾਰ ਵੱਲੋਂ ਪਸ਼ੂ ਮੇਲੇ ਸ਼ੁਰੂ ਕੀਤੇ ਗਏ ਸਨ ਉਹ ਟੀਚੇ ਬਹੁਤ ਹੱਦ ਤੱਕ ਪ੍ਰਾਪਤ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਰਾਜ ਵਿਚ ਪਸ਼ੂਆਂ ਦੀ ਨਸਲ ਸੁਧਾਰ ਲਈ ਸਿਮਨ ਬੈਂਕ ਸਥਾਪਤ ਕੀਤੇ ਗਏ ਹਨ ਅਤੇ ਨਸਲ ਸੁਧਾਰ ਹੋਣ ਨਾਲ ਰਾਜ ਵਿਚ ਜਿਥੇ ਦੁੱਧ ਦਾ ਉਤਪਾਦਨ ਵਧਿਆ ਹੈ ਉਥੇ ਦੁੱਧ ਦਾ ਮਿਆਰ ਵੀ ਵਧਿਆ ਹੈ।
ਸ੍ਰੀ ਸਿੱਧੂ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਰਾਜ ਸਰਕਾਰ ਵੱਲੋਂ ਲਗਾਏ ਜਾਣ ਵਾਲੇ ਪਸ਼ੂ ਧੰਨ ਮੇਲਿਆਂ ਵਿੱਚ ਪੁੱਜ ਕੇ ਇਨ੍ਹਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਮੇਲਿਆਂ ਵਿੱਚ ਜਿਥੇ ਵÎਧੀਆ ਨਸਲ ਦੇ ਪਸ਼ੂ ਵੇਖਣ ਨੂੰ ਮਿਲਦੇ ਹਨ ਅਤੇ ਵਿਗਿਆਨਕ ਤੌਰ ਤੇ ਜਾਣਕਾਰੀ ਵੀ ਮਿਲਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਪਸ਼ੂ ਧੰਨ ਮੇਲੇ ਦਾ ਮੁਆਇਨਾ ਵੀ ਕੀਤਾ ਅਤੇ ਪਸ਼ੂ ਪਾਲਕਾਂ ਦੀ ਹੌਸਲਾ ਹਫਜ਼ਾਈ ਕੀਤੀ । ਇਸ ਤੋਂ ਇਲਾਵਾ ਉਨ੍ਹਾਂ ਡੇਅਰੀ ਵਿਕਾਸ, ਬਾਗਬਾਨੀ, ਖੇਤੀਬਾੜੀ, ਪਸ਼ੂ ਪਾਲਣ ਵਿਭਾਗ, ਮੱਛੀ ਪਾਲਣ ਅਤੇ ਹੋਰਨਾਂ ਵਿਭਾਗਾਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਮੁਆਇਨਾ ਵੀ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਡਾ. ਪਰਮਾਤਮਾ ਸਰੂਪ ਨੇ ਦੱਸਿਆ ਕਿ ਇਸ ਦੋ-ਰੋਜ਼ਾ ਪਸ਼ੂ ਧੰਨ ਮੇਲੇ ਵਿਚ ਵੱਖ-ਵੱਖ ਨਸਲਾਂ ਦੇ ਘੋੜੇ, ਮੱਝਾਂ, ਗਾਵਾਂ, ਬੱਕਰੀਆਂ ਅਤੇ ਮੁਰਗੀਆਂ ਦੇ ਨਸਲੀ ਮੁਕਾਬਲੇ ਅਤੇ ਗਾਵਾਂ, ਮੱਝਾਂ ਅਤੇ ਬਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਪਸ਼ੂ ਪਾਲਕਾਂ ਨੂੰ ਨਗਦ ਇਨਾਮ ਵੰਡੇ ਜਾਣਗੇ। ਉਨ੍ਹਾਂ ਨੇ ਪਹਿਲੇ ਦਿਨ ਹੋਏ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਭ ਤੋਂ ਵਧੀਆਂ ਵਹਿੜੀ ਐਚ.ਐਫ. ਕਰਾਸ ਗਿਆਨ ਸਿੰਘ ਧੜਾਕ ਕਲਾਂ ਨੇ ਪਹਿਲਾ ਸਥਾਨ, ਵਛੇਰਾ ਮਾਰਵਾੜੀ ਸਰਬਜੀਤ ਸਿੰਘ ਸੇਖਪੁਰਾ ਨੇ ਪਹਿਲਾ ਸਥਾਨ, ਸਭ ਤੋਂ ਵਧੀਆਂ ਨਸਲ ਦੇ ਬੱਕਰਿਆਂ ਵਿਚੋਂ ਸਤਿਨਾਮ ਸਿੰਘ ਖਲੌਰ ਦੇ ਬੱਕਰੇ ਨੇ ਪਹਿਲਾਂ ਸਥਾਨ ਅਤੇ ਬੱਕਰੀਆਂ ਵਿਚੋਂ ਅਵਤਾਰ ਸਿੰਘ ਡੇਰਾਬਸੀ ਦੀ ਬੱਕਰੀ ਨੇ ਪਹਿਲਾ ਸਥਾਨ, ਵੱਛੀਆਂ ਵਿਚੋਂ ਗਿਆਨ ਸਿੰਘ ਧੜਾਕ ਕਲਾਂ ਨੇ ਪਹਿਲਾ ਸਥਾਨ, ਕੱਟੀ ਮੁੱਰਹਾ ਵਿਚੋਂ ਬਲਵੀਰ ਸਿੰਘ ਦੁਰਾਲੀ ਨੇ ਪਹਿਲਾ ਸਥਾਨ ਹਾਸਲ ਕੀਤਾ।
ਇਸ ਮੌਕੇ ਸ੍ਰੀ ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਹਰਚਰਨ ਸਿੰਘ ਗਿੱਲ ਲਾਂਡਰਾਂ, ਗੁਰਚਰਨ ਸਿੰਘ ਭੰਵਰਾ, ਠੇਕੇਦਾਰ ਮੋਹਣ ਸਿੰਘ ਬਠਲਾਣਾ, ਪੰਡਿਤ ਭੁਪਿੰਦਰ ਸ਼ਰਮਾ ਨਗਾਰੀ, ਅਮਰੀਕ ਸਿੰਘ ਕੰਬਾਲਾ, ਮਨਜੀਤ ਸਿੰਘ ਤੰਗੌਰੀ, ਜੀ.ਐਸ. ਰਿਆੜ, ਟਹਿਲ ਸਿੰਘ ਮਾਣਕਪੁਰ ਕੱਲਰ, ਕਰਮਜੀਤ ਸਿੰਘ ਭਾਗੋਮਾਜਰਾ, ਕਰਮ ਸਿੰਘ ਸਰਪੰਚ ਮਾਣਕਪੁਰ ਕਲੱਰ, ਸ਼ੇਰ ਸਿੰਘ ਦੈੜੀ ਸਮੇਤ ਇਲਾਕੇ ਦੇ ਹੋਰ ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਪਸ਼ੂ ਪਾਲਕ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…