ਸੁੱਖ-ਸ਼ਾਂਤੀ ਭਵਨ ਮੁਹਾਲੀ ਵਿੱਚ ਬ੍ਰਹਮਾਕੁਮਾਰੀਆਂ ਦਾ ਸ਼ਿਵਰਾਤਰੀ ਸਮਾਗਮ ਸਮਾਪਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਫਰਵਰੀ:
ਬ੍ਰਹਮਾਕੁਮਾਰੀਆਂ ਦੇ ਮੁਹਾਲੀ ਰੋਪੜ ਖੇਤਰ ਵਿੱਚ ਪਿਛਲੇ 14 ਦਿਨਾਂ ਤੋੱ ਚਲ ਰਹੇ ਸ਼ਿਵਰਾਤਰੀ ਸਮਾਗਮ ਇੱਥੇ ਸੁੱਖ-ਸ਼ਾਂਤੀ ਭਵਨ ਫੇਜ਼-7 ਵਿੱਚ ਅੱਜ ਜਨਤਕ ਪ੍ਰੋਗਰਾਮ ਦੇ ਆਯੋਜਨ ਨਾਲ ਸਮਾਪਤ ਹੋ ਗਏ। ਜਿਸਦੀ ਪ੍ਰਧਾਨਗੀ ਮੁਹਾਲੀ-ਰੋਪੜ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਡਾਇਰੈਕਟਰ ਬ੍ਰਹਮਾਕੁਮਾਰੀ ਪ੍ਰੇਮਲਤਾ ਨੇ ਕੀਤੀ ਅਤੇ ਸਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਮੁੱਖ ਮਹਿਮਾਨ ਅਤੇ ਖਰੜ ਦੀ ਉਪ ਮੰਡਲ ਮਜਿਸਟਰੇਟ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ।
ਇਸ ਸਮਾਗਮ ਦਾ ਉਦਘਾਟਨ 31 ਉੱਘੀਆਂ ਸ਼ਖ਼ਸੀਅਤਾਂ ਨੇ ਸਾਂਝੇ ਤੌਰ ’ਤੇ ਕੀਤਾ ਗਿਆ। ਜਿਨ੍ਹਾਂ ਵਿੱਚ ਬ੍ਰਹਮਾਕੁਮਾਰੀ ਭੈਣ ਪ੍ਰੇਮਲਤਾ, ਬ੍ਰਹਮਾਕੁਮਾਰੀ ਭੈਣ ਰਮਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੁਮਾਜਰਾ, ਖਰੜ ਦੀ ਉਪ ਮੰਡਲ ਮਜਿਸਟਰੇਟ ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਅਤੇ ਐਸਜੀਪੀਸੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਮੇਜਰ ਜਨਰਲ (ਰਿਟਾਇਰਡ) ਆਈਪੀ ਸਿੰਘ ਨਿਰਦੇਸਕ ਮਾਈ ਭਾਗੋ ਆਰਮਡ ਫੋਰਸਿਜ ਪ੍ਰੋਪਰੇਟਰੀ ਸੰਸਥਾ (ਲੜਕੀਆਂ), ਸ੍ਰੀ ਵਿਜੈ ਯਾਦਵ ਉਪ ਮਹਾਨਿਰੀਖਿਅਕ ਸੀਮਾ ਸੁਰਖਿਆ ਬਲ, ਸ੍ਰੀ ਗੁਰਚਰਨ ਸਿੰਘ ਸਰਾਂ ਜੁਡੀਸੀਅਲ ਮੈਂਬਰ ਪੰਜਾਬ ਸਟੇਟ ਕੰਜਿਊਮਰ ਡੈਸਪਯੂਟ ਰਿਡਰੈਸਲ ਕਮਿਸਨ, ਆਰ.ਕੇ. ਗੋਇਲ ਮੈਂਬਰ ਪੰਜਾਬ ਸਟੇਟ ਕੰਜਿਊਮਰ ਡੈਸਪਯੂਟ ਰਿਡਰੈਸਲ ਕਮਿਸਨ, ਮਦਨ ਮੋਹਨ ਸ਼ਰਮਾ ਕਾਰਜਕਾਰੀ ਨਿਰਦੇਸ਼ਕ ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟਰਾਨਿਕ ਐੱਡ ਇਨਫਰਮੇਸਨ ਟੈਕਨੇਲਾਜੀ, ਸ੍ਰੀ ਅਸ਼ੋਕ ਗੁਪਤਾ ਪ੍ਰਬੰਧ ਨਿਰਦੇਸ਼ਕ ਡੀਪਲਾਸਟ ਪਲਾਸਟਿਕਸ ਲਿਮਟਿਡ, ਸ੍ਰੀਮਤੀ ਗਗਨਦੀਪ ਕੌਰ ਪ੍ਰਬੰਧ ਨਿਰਦੇਸਕ ਗੈਰੀ ਆਰਟਸ, ਡਾ. ਮੁਕੇਸ਼ ਭਾਟੀਆ ਡਿਪਟੀ ਹੈਲਥ ਕਮਿਸਨਰ ਰੋਪੜ, ਹਰਮਨਪ੍ਰੀਤ ਸਿੰਘ ਪ੍ਰਿੰਸ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ (ਸ਼ਹਿਰੀ), ਹਰਵਿੰਦਰ ਸਿੰਘ ਪ੍ਰਧਾਨ ਰੋਟਰੀ ਕਲਬ ਮੁਹਾਲੀ, ਕੇ.ਕੇ. ਸੇਠ ਉਦਯੋਗਪਤੀ, ਸ੍ਰੀ ਰਾਮ ਮੂਰਤੀ ਮਾਲਿਕ ਅਰਿਸਤਾ ਹੋਟਲ ਖਰੜ, ਏ.ਕੇ. ਸੈਣੀ ਡਿਪਟੀ ਕੁਲੈਕਟਰ, ਡਾ. ਸੁਨੀਤਾ ਪ੍ਰਿੰਸੀਪਲ ਰਤਨ ਕਾਲਜ, ਸੰਦੀਪ ਗੋਇਲ ਪ੍ਰਬੰਧ ਨਿਰਦੇਸ਼ਕ ਜੈਰੋਨਨ ਟੈਕਨੇਲਾਜੀ, ਸੁਰਜੀਤ ਸਿੰਘ ਜਨ ਸੰਪਰਕ ਅਧਿਕਾਰੀ ਮੁਹਾਲੀ, ਗੁਨੀਤ ਸੇਠੀ ਨਿਰਦੇਸ਼ਕਾ ਗਿਲਾਰਡ ਇਲੈਕਟਰਾਨਿਕ, ਐਨ.ਐਸ. ਕਲਸੀ, ਅਵਤਾਰ ਸਿੰਘ ਵਾਲੀਆ ਅਤੇ ਜਗਮੋਹਨ ਸਿੰਘ ਠੁਕਰਾਲ ਸਮਾਜ ਸੇਵਕ ਆਦਿ ਸ਼ਾਮਲ ਸਨ।
ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਆਪਣੀ ਸੰਸਕ੍ਰਿਤੀ ਨੂੰ ਛੱਡਣ ਕਾਰਨ ਹੀ ਸਮਾਜ ਵਿਚ ਅਨੇਕਾਂ ਬੁਰਾਈਆਂ ਪੈਦਾ ਹੋਈਆਂ ਹਨ। ਬ੍ਰਹਮਾਕੁਮਾਰੀ ਭੈਣਾਂ ਭਾਰਤ ਦੀ ਪੁਰਾਣੀ ਸੰਸਕ੍ਰਿਤੀ ਨੂੰ ਸਥਾਪਤ ਕਰਨ, ਸਮਾਜਿਕ ਕੁਰੀਤੀਆਂ ਅਤੇ ਚੁਣੌਤੀਆਂ ਨੂੰ ਸਮਾਪਤ ਕਰਨ ਵੱਲ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ ਜੋ ਅਪਨਾਉਣ ਯੋਗ ਹਨ। ਇਸ ਮੌਕੇ ’ਤੇ ਸਾਨੂੰ ਇਨ੍ਹਾਂ ਬ੍ਰਹਮਾਕੁਮਾਰੀ ਭੈਣਾਂ ਵਾਂਗ ਸਮਾਜ ਦੀ ਨਿਰਸੁਆਰਥ ਸੇਵਾ, ਸਾਦਾ ਜੀਵਨ ਅਤੇ ਚੰਗੇਰਾ ਵਿਵਹਾਰ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ।
ਬ੍ਰਹਮਾਕੁਮਾਰੀ ਪ੍ਰੇਮਲਤਾ ਭੈਣ ਨੇ ਸ਼ਿਵ ਜੈਅੰਤੀ ਦੀ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਸਪੱਸ਼ਟ ਕੀਤਾ ਕਿ ਸ਼ਿਵਰਾਤਰੀ ਸਾਰੇ ਵਿਸ਼ਵ ਦੇ ਸਭ ਧਰਮਾਂ ਵਿੱਚ ਏਕਤਾ ਸਥਾਪਿਤ ਕਰਨ ਦਾ ਤਿਉਹਾਰ ਹੈ। ਸਾਨੂੰ ਪ੍ਰਮਾਤਮਾ ਸ਼ਿਵ ਦੇ ਅਵਤਰਣ ਦੇ ਇਸ ਸਮੇਂ ਅੰਧ ਵਿਸ਼ਵਾਸਾਂ ਅਤੇ ਵਿਕਾਰਾਂ ਨੂੰ ਤਿਆਗ ਕੇ ਨੈਤਿਕ, ਮਨੁੱਖੀ ਕਦਰਾਂ ਕੀਮਤਾਂ ਨੂੰ ਅਪਣਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਰਾਜਯੋਗ ਰਾਹੀਂ ਆਤਮ ਬਲ ਵਧਾਕੇ ਪਾਪ, ਅਧਰਮ ਅਤੇ ਵਿਕਾਰਾਂ ਨੂੰ ਸਮਾਪਤ ਕੀਤਾ ਜਾ ਸਕਦਾ ਹੈ। ਖਰੜ ਦੀ ਉਪ ਮੰਡਲ ਮਜਿਸਟਰੇਟ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਇਸ ਮੌਕੇ ’ਤੇ ਆਪਣੀ ਸੁਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਬ੍ਰਹਮਾਕੁਮਾਰੀ ਭੈਣਾਂ ਸਮਾਜ ਵਿਚ ਨੈਤਿਕ ਕਦਰਾਂ ਕੀਮਤਾਂ, ਸਾੱਤੀ ਅਤੇ ਪਵਿਤਰਤਾ ਸਥਾਪਿਤ ਕਰਨ ਅਤੇ ਪਰਮਾਤਮਾ ਸਿਵ ਨਾਲ ਜੋੜਨ ਦਾ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ। ਬ੍ਰਹਮਾਕੁਮਾਰੀ ਰਮਾਂ ਭੈਣ ਨੇ ਇਸ ਮੌਕੇ ਤੇ ਸ਼ਿਵਰਾਤਰੀ ਨਾਲ ਜੁੜੇ ਰੀਤੀ ਰਸਮਾਂ ਜਿਵੇਂ ਜਾਗਰਣ, ਅੱਕ ਧਤੂਰਾ, ਬੇਰ ਅਤੇ ਬੇਲ ਪੱਤਰ ਆਦਿ ਅਰਪਿਤ ਕਰਣ ਅਦਿ ਤੇ ਅਧਿਆਤਮਿਕ ਚਾਨਣਾ ਪਾਇਆ। ਉਹਨਾਂ ਨੇ ਅੱਗੇ ਕਿਹਾ ਕਿ ਹੁਣ ਪ੍ਰਮਾਤਮਾ ਸ਼ਿਵ ਤੇ ਆਪਣੇ ਅੰਦਰ ਦੇ ਵਿਕਾਰ ਜੋ ਅੱਕ ਧਤੂਰੇ ਵਾਂਗ ਹਨ, ਨੂੰ ਅਰਪਣ ਦਰ ਦੇਣਾ ਚਾਰੀਦਾ ਹੈ । ਉਨ੍ਹਾ ਕਿਹਾ ਕਿ ਬੇਰ ਜਾਂ ਫਲਾਂ ਦੇ ਨਾਲ ਆਪਣਾ ਵੈਰ ਵਿਰੋਧ ਅਤੇ ਬਦਲੇ ਦੀ ਭਾਵਨਾਵਾਂ ਸਿਵ ਪਰਮਾਤਮਾ ਨੂੰ ਦੇਣ ਦੀ ਲੋੜ ਹੈ। ਭਲਕੇ 15 ਫਰਵਰੀ ਤੋਂ ਇੱਥੇ ਸਵੇਰੇ 7 ਤੋਂ 8 ਵਜੇ, 11 ਤੋਂ 12 ਵਜੇ ਅਤੇ ਸ਼ਾਮ 6 ਤੋਂ 7 ਵਜੇ ਤਨਾਵ ਮੁਕਤੀ ਹਿੱਤ ਰਾਜਯੋਗ ਸ਼ਿਵਿਰਾਂ ਦਾ ਮੁਫਤ ਆਯੋਜਨ ਹੋਵੇਗਾ ਜਿਸ ਵਿੱਚ ਕੋਈ ਵੀ ਭਾਗ ਲੈ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…