ਰਹਿੰਦ ਖਹੂੰਦ ਤੋਂ ਊਰਜਾ ਬਣਾਉਣ ਦੀ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ ਕੈਨੇਡਾ ਉੱਦਮੀ ਵੱਲੋਂ ਰਾਣਾ ਨਾਲ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 17 ਫਰਵਰੀ:
ਪੰਜਾਬ ਵਿੱਚ ਰਹਿੰਦ-ਖੂਹੰਦ ਤੋਂ ਊਰਜਾ ਬਨਾਉਣ ਦੀ ਤਕਨੀਕ ਨੂੰ ਪ੍ਰਫੁੱਲਿਤ ਕਰਨ ਲਈ ਕਨੇਡਾ ਦੇ ਉੱਦਮੀਆਂ ਦੇ ਇੱਕ ਵਫਦ ਨੇ ਕੁਝ ਭਾਰਤੀ ਉੱਦਮੀਆਂ ਨਾਲ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨਾਲ ਉਨ੍ਹਾਂ ਦੇ ਸਰਕਾਰੀ ਨਿਵਾਸ ਸਥਾਨ ਵਿਖੇ ਮੁਲਾਕਾਤ ਕੀਤੀ। ਉਨÎ੍ਹਾਂ ਵੱਲੋਂ ਖੇਤੀਬਾੜੀ ਖੇਤਰ ਵਿੱਚ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਹੋਏ ਭੂਮੀ ਪ੍ਰਦੂਸ਼ਣ ਦੇ ਹੱਲ ਦੀ ਵੀ ਪੇਸ਼ਕਸ਼ ਕੀਤੀ ਗਈ। ਰਾਣਾ ਕੇਪੀ ਨੇ ਵਫਦ ਵੱਲੋਂ ਦਿੱਤੇ ਸੁਝਾਵਾਂ ਅਤੇ ਪੇਸ਼ਕਸ਼ਾਂ ਨੂੰ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰੇ ਜਾਣ ਦਾ ਭਰੋਸਾ ਪ੍ਰਗਟਾਇਆ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਵਫਦ ਵਿਚ ਮੌਜੂਦ ਪਤਵੰਤਿਆਂ ਵਿਚ ਕਵਿਕਵੇਅ ਇੰਟਰਨੈਸ਼ਨਲ ਇਮਪੋਰਟ ਐਕਸਪੋਰਟ ਕੰਪਨੀ ਦੇੇ ਮੁੱਖ ਕਾਰਜਕਾਰੀ ਅਫਸਰ (ਸੀ.ਈ.ਓ) ਸ੍ਰੀ ਰਾਕੇਸ਼ ਸ਼ਰਮਾ, ਸਮਾਰਟ ਐਨਰਜੀ ਸਟੋਰੇਜ ਸਿਸਟਮ ਤੇ ਸਮਾਰਟ ਜੀਰੋ ਐਨਰਜੀ ਬਿਲਡਿੰਗ ਦੇ ਪ੍ਰਧਾਨ ਅਤੇ ਸੀ.ਟੀ.ਓ ਪ੍ਰੋ. ਮਹਾਬਲਾ ਅਦੀਗਾ ਅਤੇ ਇਨੋਵੇਟਿਵ ਆਕੂਪੇਸ਼ਨਲ ਹੈਲਥ ਐਂਡ ਇਨਵਾਇਰਮੈਂਟ ਦੇ ਡਾਇਰੈਕਟਰ ਸ੍ਰੀ ਐਨ ਵਾਸੂਦੇਵਨ ਨੇ ਵਾਤਾਵਰਨ ਪ੍ਰਦੂਸ਼ਣ ਕਰਕੇ ਉਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਗਰੀਨ ਤਕਨਾਲੋਜੀ ਦੀ ਵਰਤੋਂ ਕਰਨ ਬਾਰੇ ਇਕ ਪੇਸ਼ਕਾਰੀ ਦਿੱਤੀ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਮਿਲਣੀ ਦੌਰਾਨ ਵਫ਼ਦ ਨੇ ਸੂਬੇ ਵਿਚ ਕੂੜਾ-ਕਰਕਟ ਦੀ ਸਮੱਸਿਆ ਨਾਲ ਨਜਿੱਠਣ ਲਈ ਗਰੀਨ ਟੈਕਨਾਲੋਜੀ ਨੂੰ ਅਪਨਾਉਣ ਬਾਰੇ ਜਾਣਕਾਰੀ ਦਿੱਤੀ ਅਤੇ ਸੂਬੇ ਵਿੱਚ ਰਹਿੰਦ-ਖੂਹੰਦ ਤੋਂ ਬਿਜਲੀ, ਤਰਲ ਹਾਇਡ੍ਰੋਜਨ ਜਾਂ ਡੀਜ਼ਲ ਭੱਠੀ ਬਾਲਣ ਆਦਿ ਤਿਆਰ ਕਰਨ ਵਾਲੇ ਆਧੁਨਿਕ ਟ੍ਰੀਟਮੈਂਟ ਪਲਾਂਟ ਲਗਾਉਣ ਵਿਚ ਵੀ ਦਿਲਚਸਪੀ ਦਿਖਾਈ। ਵਫ਼ਦ ਨੇ ਊਰਜਾ-ਕੁਸ਼ਲ ਤੇ ਮਜ਼ਬੂਤ ਪਦਾਰਥ ਤੋਂ ਤਿਆਰ ਹੋਏ ਸਟ੍ਰਕਚਰਲ ਇੰਸੂਲੇਟਡ ਪੈਨਲ (ਐਸਆਈਪੀ) ਅਤੇ ਨਗਰ ਨਿਗਮਾਂ ਵਿੱਚ ਐਲਈਡੀ ਲਾਈਟ ਨੂੰ ਵਰਤਣ ਉÎੱਤੇ ਵੀ ਜ਼ੋਰ ਦਿੱਤਾ। ਵਫਦ ਨੇ ਦਾਅਵਾ ਕੀਤਾ ਕਿ ਉਹਨਾਂ ਕੋਲ ਭੂਮੀ ਪ੍ਰਦੂਸ਼ਣ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਦੀ ਤਕਨੀਕ ਹੈ ਅਤੇ ਉਨ੍ਹਾਂ ਖੇਤੀਬਾੜੀ ਖੇਤਰ ਵਿੱਚ ਖਾਦਾਂ ਅਤੇ ਕੀਟਨਾਸ਼ਕਾਂ ਕਾਰਨ ਹੋਏ ਭੂਮੀ ਪ੍ਰਦੂਸ਼ਣ ਦੇ ਹੱਲ ਵਜੋਂ ਆਪਣੀ ਇਸ ਤਕਨੀਕ ਦੀ ਵਰਤੋਂ ਕਰਨ ਦੀ ਪੇਸ਼ਕਸ਼ ਕੀਤੀ। ਬੁਲਾਰੇ ਨੇ ਦੱਸਿਆ ਕਿ ਰਾਣਾ ਕੇਪੀ ਸਿੰਘ ਨੇ ਵਫ਼ਦ ਵੱਲੋਂ ਦਿੱਤੇ ਪ੍ਰਸਤਾਵ ਮੁੱਖ ਮੰਤਰੀ ਨਾਲ ਯਕੀਨੀ ਤੌਰ ‘ਤੇ ਸਾਂਝੇ ਕਰਨ ਦਾ ਭਰੋਸਾ ਦਿੱਤਾ ਤਾਂ ਜੋ ਸਰਕਾਰ ਸੂਬੇ ਵਿਚ ਇਹਨਾਂ ਤਕਨੀਕਾਂ ਨੂੰ ਲਾਗੂ ਕਰਨ ਲਈ ਸੰਭਾਵਨਾਵਾਂ ਦਾ ਅਧਿਐਨ ਕਰ ਸਕੇ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…