ਅੰਗਰੇਜ਼ੀ ਲੈਕਚਰਾਰ ਰਜਨੀ ਗੁਪਤਾ ਸੇਵਾਮੁਕਤ

ਨਬਜ਼-ਏ-ਪੰਜਾਬ, ਚੰਡੀਗੜ੍ਹ 30 ਜੂਨ:
ਸਿੱਖਿਆ ਵਿਭਾਗ ਵਿੱਚ 27 ਸਾਲ ਪੰਜ ਮਹੀਨੇ ਦੀਆਂ ਸ਼ਾਨਦਾਰ ਸੇਵਾਵਾਂ ਦੇਣ ਉਪਰੰਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਕੌਂਤਰਪੁਰ ਤੋਂ ਬਤੌਰ ਲੈਕਚਰਾਰ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਦਾ ਜਨਮ ਇਕ ਜੁਲਾਈ1966 ਨੂੰ ਪਿਤਾ ਓਮ ਪਰਕਾਸ਼ ਅਤੇ ਮਾਤਾ ਕ੍ਰਿਸ਼ਨਾ ਗੁਪਤਾ ਦੇ ਘਰ ਗੁਰਦਾਸਪੁਰ ਹੋਇਆ। ਇਨ੍ਹਾਂ ਨੇ ਮੁੱਢਲੀ ਸਿੱਖਿਆ ਗੁਰਦਾਸਪੁਰ ਤੋਂ ਕਰਨ ਉਪਰੰਤ ਜਲੰਧਰ ਤੋਂ ਡਿਪਲੋਮਾ ਇਨ ਲਾਇਬਰੇਰੀ ਸਾਇੰਸ ਦੀ ਪੜਾਈ ਕੀਤੀ।ਮਿਤੀ 10/8/1990 ਨੂੰ ਇਨ੍ਹਾਂ ਦਾ ਵਿਆਹ ਪਸ਼ੂ ਪਾਲਣ ਵਿਭਾਗ ਵਿੱਚ ਕੰਮ ਕਰ ਰਹੇ ਕਿਸ਼ਨ ਚੰਦਰ ਮਹਾਜਨ ਨਾਲ ਹੋਇਆ। ਵਿਆਹ ਉਪਰੰਤ ਉਹਨਾਂ ਨੇ ਐਮਏ ਅੰਗਰੇਜ਼ੀ ਵਿੱਚ ਕੀਤੀ।
ਮਿਤੀ 6 ਫਰਵਰੀ 1997 ਨੂੰ ਬਤੌਰ ਐਸਐਸ ਮਿਸਟਰੈਸ ਸਰਕਾਰੀ ਮਿਡਲ ਸਕੂਲ ਧਾਰ ਖੁਰਦ ਵਿਖੇ ਜੁਆਇੰਨ ਕੀਤਾ। ਸਰਕਾਰੀ ਮਿਡਲ ਸਕੂਲ ਸਰਨਾ ਅਤੇ ਸਰਕਾਰੀ ਹਾਈ ਸਕੂਲ ਸੈਲੀ ਕੁਲੀਆਂ ਵਿਖੇ ਵੀ ਸ਼ਾਨਦਾਰ ਸੇਵਾਵਾਂ ਦਿੱਤੀਆਂ।ਬਤੌਰ ਅੰਗਰੇਜ਼ੀ ਲੈਕਚਰਾਰ ਤਰੱਕੀ ਹੋਣ ਉਪਰੰਤ ਸੀਨੀਅਰ ਸੈਕੰਡਰੀ ਸਕੂਲ ਨਰੋਟ ਜੈਮਲ ਸਿੰਘ ਵਿਖੇ ਸੇਵਾਵਾਂ ਦਿੱਤੀਆਂ ਅਤੇ ਹੁਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਂਤਰਪੁਰ ਤੋਂ ਸੇਵਾਮੁਕਤ ਹੋ ਰਹੇ ਹਨ।
ਉਨ੍ਹਾਂ ਨੇ ਆਪਣੀ ਬੇਟੀ ਰੂਹਾਨੀ ਗੁਪਤਾ ਨੂੰ ਬੀ-ਟੈੱਕ ਕਰਨ ਉਪਰੰਤ ਐਬਬੀਏ ਕਰਵਾਈ। ਇਨ੍ਹਾਂ ਦੀ ਬੇਟੀ ਸ਼ਾਦੀਸ਼ੁਦਾ ਹੈ ਅਤੇ ਬੇਟਾ ਅਭੀਨਵ ਗੁਪਤਾ ਐਨਆਈਟੀ ਜਲੰਧਰ ਤੋਂ ਸਿਵਲ ਇੰਜੀਨੀਅਰਿੰਗ ਦੀ ਬੀ-ਟੈੱਕ ਦੀ ਡਿਗਰੀ ਕਰਨ ਉਪਰੰਤ ਬਤੌਰ ਅਸਿਸਟੈਂਟ ਮੈਨੇਜਰ ਨਿਊ ਇੰਡੀਆ ਇੰਸੋਰੈਂਸ ਵਿੱਚ ਕੰਮ ਕਰ ਰਿਹਾ ਹੈ।
ਰਜਨੀ ਗੁਪਤਾ ਇਕ ਸਫ਼ਲ ਜੀਵਨ ਸਾਥੀ ਵਜੋਂ ਜਿੰਦਗੀ ਵਿੱਚ ਵਿਚਰਦਿਆਂ ਹਮੇਸ਼ਾ ਸਮਾਜ ਦੀ ਬੇਹਤਰੀ ਲਈ ਹਮੇਸ਼ਾ ਮੋਹਰੀ ਰੋਲ ਨਿਭਾਉਦੇਂ ਰਹੇ।ਇਨਾਂ ਵੱਲੋਂ ਦਿੱਤੇ ਸਾਥ ਕਾਰਨ ਇਨਾਂ ਦੇ ਜੀਵਨ ਸਾਥੀ ਅਤੇ ਉੱਘੇ ਮੁਲਾਜ਼ਮ ਆਗੂ ਕਿਸ਼ਨ ਚੰਦਰ ਮਹਾਜਨ ਜਨਤਕ ਜੱਥੇਬੰਦੀਆਂ ਅੰਦਰ ਪੂਰੀ ਦ੍ਰਿੜਤਾ ਨਾਲ ਯੋਗਦਾਨ ਪਾਉਦੇਂ ਰਹੇਂ।
ਰਜਨੀ ਗੁਪਤਾ ਦੇ ਅੰਦਰ ਕਿਰਤੀ ਵਰਗ ਨਾਲ ਜੁੜੀ ਹਮਦਰਦੀ ਕਾਰਨ ਕਿਸ਼ਨ ਚੰਦਰ ਮਹਾਜਨ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ ਐਸੋਈਏਸ਼ਨ ਦੇ ਸੂਬਾ ਜਨਰਲ ਸਕੱਤਰ ਤੇ ਪ੍ਰੈਸ ਸਕੱਤਰ ਵਜੋਂ ਬਤੌਰ ਮੁੱਖ ਸੂਬਾਈ ਆਗੂ ਵਜੋਂ ਵਿਚਰੇ। ਇਨ੍ਹਾਂ ਦੇ ਯੋਗਦਾਨ ਸਦਕਾ ਹੀ ਮਹਾਜਨ ਪਰਿਵਾਰ ਕਿਸਾਨ ਅੰਦੋਲਨ ਵਿੱਚ ਪੂਰੀ ਦਰਿੜਤਾ ਨਾਲ ਖੜਾ ਰਿਹਾ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਰਜਨੀ ਗੁਪਤਾ ਅਤੇ ਉਨ੍ਹਾਂ ਦੇ ਪਤੀ ਕਿਸ਼ਨ ਚੰਦਰ ਮਹਾਜਨ ਆਪਣੀ ਕਾਂਗਰਸੀ ਵਿਰਾਸਤ ਦੇ ਚੱਲਦਿਆਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪਰਿਵਾਰਿਕ ਕਰੀਬੀਆਂ ‘ਚੋਂ ਗਿਣੇ ਜਾਂਦੇ ਹਨ।
ਮੈਡਮ ਰਜਨੀ ਗੁਪਤਾ ਦੀ ਸਮਾਜ ਬਾਰੇ ਉਸਾਰੂ ਸੋਚ ਕਾਰਨ ਹੀ ਸਮੁੱਚਾ ਪਰਿਵਾਰ ਵੱਖ ਵੱਖ ਸਮਾਜਿਕ ਸੰਸਥਾਵਾਂ ਵਿਚ ਯੋਗਦਾਨ ਪਾਉਦਾਂ ਰਿਹਾ ਹੈ।
ਇਸ ਮੌਕੇ ਅੱਜ ਛੁੱਟੀ ਵਾਲੇ ਦਿਨ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਰਥਲ ਵਾਧੂ ਚਾਰਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੌਂਤਰਪੁਰ ਸਰੇਸ ਸੈਣੀ ਅਤੇ ਕਲਰਕ ਅਖਿਲ, ਸੁਨੀਤਾ ਅਤੇ ਨੀਲਮ ਹਾਜ਼ਰ ਸਨ। ਉਨ੍ਹਾਂ ਨੇ ਸੇਵਾਮੁਕਤੀ ਤੇ ਉਨ੍ਹਾਂ ਦੇ ਭਵਿੱਖ ਲਈ ਚੰਗੀ ਤੇ ਸ਼ਾਨਦਾਰ ਜਿੰਦਗੀ ਲਈ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੱਤੀਆਂ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੇ ਹੱਕਾਂ ਲਈ ਡਟੇ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਸੱਤਾ ਦੀ ਪ੍ਰਵਾਹ ਨਹੀਂ ਕੀਤੀ: ਸੁਖਬੀਰ ਬਾਦਲ

ਪੰਜਾਬ ਦੇ ਹੱਕਾਂ ਲਈ ਡਟੇ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਸੱਤਾ ਦੀ ਪ੍ਰਵਾਹ ਨਹੀਂ ਕੀਤੀ: ਸੁਖਬੀਰ ਬਾਦਲ ਆਪਣੀਆਂ…