ਉਦਯੋਗਪਤੀਆਂ ਵੱਲੋਂ ਵਿਕਾਸ ਦੇ ਮੁੱਦੇ ’ਤੇ ਬਲਬੀਰ ਸਿੱਧੂ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ

ਲੌਕਡਾਊਨ ਦੌਰਾਨ ਸਥਾਨਕ ਉਦਯੋਗਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਖੜੇ ਰਹੇ ਬਲਬੀਰ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ:
ਮੁਹਾਲੀ ਉਦਯੋਗ ਜਗਤ ਦੇ 100 ਨਾਲੋਂ ਜਿਆਦਾ ਉਦਯੋਗਪਤੀਆਂ ਨੇ ਇੱਕ ਵੱਡੀ ਮੀਟਿੰਗ ਸੱਦ ਕੇ ਸਾਬਕਾ ਕੈਬਨਿਟ ਮੰਤਰੀ ਅਤੇ ਮੁਹਾਲੀ ਤੋਂ ਕਾਂਗਰਸ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਦੇ ਵਿਕਾਸ ਏਜੰਡੇ ਦਾ ਸਮਰਥਨ ਕਰਦੇ ਹੋਏ ਉਨ੍ਹਾਂ ਨੂੰ ਆਪਣੀ ਪੂਰੀ ਸਪੋਰਟ ਦੇਣ ਦਾ ਐਲਾਨ ਕੀਤਾ। ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਅਨੁਰਾਗ ਅਗਰਵਾਲ ਨੇ ਕਿਹਾ ਕਿ ਕੋਵਿਡ ਲੌਕਡਾਊਨ ਦੇ ਦੌਰਾਨ ਬਲਬੀਰ ਸਿੱਧੂ ਸਥਾਨਕ ਉਦਯੋਗਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜ੍ਹੇ ਰਹੇ। ਚਾਹੇ ਉਹ ਬਿਜਨਸ ਅਪਰੇਸ਼ਨ ਫਿਰ ਤੋਂ ਸ਼ੁਰੂ ਕਰਨਾ ਹੋਵੇ, ਕਰਫਿਊ ਪਾਸ ਹੋਵੇ, ਟੀਕਾਕਰਨ ਦੀ ਉਪਲਬਧਤਾ ਜਾਂ ਉਦਯੋਗਕ ਕਾਮਿਆਂ ਦੇ ਲਈ ਮੁਫ਼ਤ ਰਾਸ਼ਨ ਦੀ ਵੰਡ ਹੋਵੇ।
ਉਨ੍ਹਾਂ ਕਿਹਾ ਕਿ ਬਲਬੀਰ ਸਿੱਧੂ ਨੂੰ ਮੁਹਾਲੀ ਦੀਆਂ ਮੁੱਢਲੀਆਂ ਸਮੱਸਿਆਵਾਂ ਦੇ ਬਾਰੇ ਵਿੱਚ ਸੰਪੂਰਨ ਜਾਣਕਾਰੀ ਹੈ, ਜਿਸਦੇ ਕਾਰਨ ਉਨ੍ਹਾਂ ਨੇ ਲਾਂਡਰਾਂ ਚੌਂਕ ਨੂੰ ਚੌੜਾ ਕਰਨ, ਮੁਹਾਲੀ ਨੂੰ ਅਗਲੇ 20 ਸਾਲਾਂ ਤੱਕ ਪਾਣੀ ਦੀ ਘਾਟ ਤੋਂ ਮੁਕਤ ਕਰਨ ਦੇ ਲਈ ਪਾਣੀ ਦੀ ਸਪਲਾਈ ਵਿਚ ਵਾਧਾ ਅਤੇ ਫੇਜ਼ 8 ਬੀ ਵਿੱਚ ਕਚਰੇ ਦੀ ਨਿਕਾਸੀ ਦੇ ਕੰਮ ਸ਼ੁਰੂ ਕਰਨ ਜਿਹੀਆਂ ਵਿਕਾਸ ਪਰਿਯੋਜਨਾਵਾਂ ਸ਼ੁਰੂ ਕੀਤੀਆਂ ਹਨ। ਵਿਵੇਕ ਕਪੂਰ, ਮੀਤ ਪ੍ਰਧਾਨ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਨੇ ਕਿਹਾ ਕਿ ਹੋਰ ਉਮੀਦਵਾਰਾਂ ਦੇ ਉਲਟ ਜਿਨ੍ਹਾਂ ਦੇ ਕੋਲ ਕਥਿਤ ਤੌਰ ਤੇ 3 ਟੀਅਰ ਸੁਰੱਖਿਅਤ ਹੁੰਦੀ ਹੈ ਅਤੇ ਮਿਲਣਾ ਅਸੰਭਵ ਹੁੰਦਾ ਹੈ, ਬਲਬੀਰ ਸਿੱਧੂ ਹਰ ਸਮੇਂ ਅਸਾਨੀ ਨਾਲ ਉਪਲਬਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਮੇਅਰ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਵੱਲੋਂ ਫੋਕਲ ਪੁਆਇੰਟ, ਉਦਯੋਗਿਕ ਖੇਤਰ ਲਈ 13 ਕਰੋੜ ਤੋਂਅ ਵੱਧ ਦੇ ਕੰਮ ਸ਼ੁਰੂ ਕੀਤੇ ਗਏ ਹਨ।
ਸਾਬਕਾ ਪ੍ਰਧਾਨ ਯੋਗੇਸ਼ ਸਾਗਰ ਨੇ ਕਿਹਾ ਕਿ ਨਗਰ ਨਿਗਮ ਤੋਂ ਆਰਟੀਆਈ ਦੇ ਜਵਾਬ ਦੇ ਅਨੁਸਾਰ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਕਾਰਜਕਾਲ ਦੇ ਦੌਰਾਨ 3 ਸਾਲਾਂ ਵਿੱਚ ਉਦਯੋਗਿਕ ਖੇਤਰ ’ਤੇ ਸਿਰਫ਼ 1 ਕਰੋੜ ਰੁਪਏ ਖਰਚ ਕੀਤੇ ਗਏ ਜਦੋਂਕਿ ਉਦਯੋਗਿਕ ਖੇਤਰ ਨੇ ਸੰਪਤੀ ਟੈਕਸ ਵਿੱਚ 12 ਕਰੋੜ ਰੁਪਏ ਨਾਲੋਂ ਵੱਧ ਦਾ ਯੋਗਦਾਨ ਦਿੱਤਾ। ਪ੍ਰਮੱੁਖ ਉਦਯੋਗਪਤੀ ਅਤੇ ਬਾਲ ਗੋਪਾਲ ਗਊਸ਼ਾਲਾ ਦੇ ਪ੍ਰਧਾਨ ਨਰੇਸ਼ ਕਾਂਸਲ ਨੇ ਕਿਹਾ ਕਿ ਬਲਬੀਰ ਸਿੱਧੂ ਹਮੇਸ਼ਾ ਮੁਹਾਲੀ ਦੀ ਬਿਹਤਰੀ ਦੇ ਬਾਰੇ ਵਿਚ ਸੋਚਦੇ ਰਹਿੰਦੇ ਹਨ। ਕਾਂਸਲ ਨੇ ਕਿਹਾ ਕਿ ਸਿੱਧੂ ਦੀ ਸੋਚ ਨੇ ਹੀ ਉਨ੍ਹਾਂ ਨੂੰ ਗਊਸ਼ਾਲਾ ਲਈ ਜ਼ਮੀਨ ਉਪਲਬਧ ਕਰਵਾਉਣ ਲਈ ਪ੍ਰੇਰਿਤ ਕੀਤਾ ਤਾਂ ਕਿ ਗਰੀਬ ਲਵਾਰਿਸ ਗਊਆਂ ਨੂੰ ਆਸਰਾ ਉਪਲਬਧ ਹੋ ਸਕੇ ਅਤੇ ਸ਼ਹਿਰ ਵਿਚ ਲਵਾਰਿਸ ਪਸ਼ੂਆਂ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕ ਕੇ ਦੋਹਰੇ ਮਕਸਦ ਦੀ ਪੂਰੀ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਉਨ੍ਹਾਂ ਦੇ ਵਿਰੋਧੀਆਂ ਦਾ ਆਪਣਾ ਕੋਈ ਸਕਾਰਾਤਮਕ ਯੋਗਦਾਨ ਨਹੀਂ ਹੈ, ਇਸ ਲਈ ਉਹ ਉਨ੍ਹਾਂ ਤੇ ਜ਼ਮੀਨ ਹੜੱਪਣ ਦੇ ਇਲਜਾਮ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਦੋਂਕਿ ਇਨ੍ਹਾਂ ਦੇ ਦੋਸ਼ਾਂ ਵਿੱਚ ਭੋਰਾ ਵੀ ਸੱਚਾਈ ਨਹੀਂ ਹੈ।
ਕੇਐਚਐਸ ਢੀਂਡਸਾ ਅਤੇ ਹਰਿਓਮ ਵਰਮਾ, ਜੇਐਲਪੀਐਲ ਸੈਕਟਰ-82 ਦੇ ਉਦਯੋਗਪਤੀਆਂ ਨੇ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਡਿਵੈਲਪਰ ਜਿਹੜੇ ਉਨ੍ਹਾਂ ਕੋਂਲੋਂ ਬਹੁਤ ਜ਼ਿਆਦਾ ਮੈਂਟੀਨੈਂਸ ਚਾਰਜਿਸ ਵਸੂਲ ਕਰ ਰਹੇ ਸਨ ਅਤੇ ਜਿਹੜਾ ਲਾਗੂ ਪ੍ਰੋਪਰਟੀ ਟੈਕਸ ਦਾ ਲਗਭਗ 100 ਗੁਣਾ ਸੀ, ਦੇ ਚੁੰਗਲ ਤੋਂ ਉਨ੍ਹਾਂ ਨੂੰ ਮੁਕਤ ਕਰਨ ਦੇ ਲਈ ਬਲਬੀਰ ਸਿੱਧੂ ਦਾ ਧੰਨਵਾਦ ਕੀਤਾ। ਢੀਂਡਸਾ ਨੇ ਕਿਹਾ ਕਿ ਸਿੱਧੂ ਉਨ੍ਹਾਂ ਦੇ ਲਈ 5 ਸਾਲ ਕੰਮ ਕਰਦੇ ਰਹੇ ਅਤੇ ਹੁਣ ਸਮਾਂ ਆ ਗਿਆ ਹੈ ਕਿ ਸਾਰੇ ਉਦਯੋਗਪਤੀ ਆਪਣੇ ਵਰਕਰ, ਸਪਲਾਇਰ, ਵੈਂਡਰ ਅਤੇ ਕਸਟਮਰ ਦੇ ਨਾਲ ਮਿਲ ਕੇ ਉਨ੍ਹਾਂ ਦੇ ਲਈ ਪ੍ਰਚਾਰ ਕਰਕੇ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿੱਚ ਪਿਛਲੀ ਵਾਰ ਨਾਲੋਂ ਵੀ ਵੱਧ ਅੰਤਰ ਨਾਲ ਸਿੱਧੂ ਦੀ ਜਿੱਤ ਸੁਨਿਸ਼ਚਿਤ ਕਰਨ ਦੇ ਲਈ ਕੰਮ ਕਰਨ।
ਇਸ ਮੌਕੇ ਬਲਬੀਰ ਸਿੱਧੂ ਨੇ ਮੁਹਾਲੀ ਇੰਡਸਟਰੀ ਨਾਲ ਆਪਣੇ 42 ਸਾਲ ਦੇ ਐਸੋਸੀਏਸ਼ਨ ਨੂੰ ਯਾਦ ਕਰਦਿਆਂ ਕਿਹਾ ਕਿ ਮੁਹਾਲੀ ਦਾ ਵਿਕਾਸ ਉਨ੍ਹਾਂ ਦਾ ਇਕੱਲਾ ਮਿਸ਼ਨ ਹੈ ਅਤੇ ਉਹ ਸੁਨਿਸ਼ਚਿਤ ਕਰਨਗੇ ਕਿ ਹੀਰੋ ਗਰੁੱਪ ਜਿਹੀਆਂ ਵੱਡੀਆਂ ਉਦਯੋਗਿਕ ਇਕਾਈਆਂ ਮੁਹਾਲੀ ਵਿੱਚ ਸਥਾਪਿਤ ਹੋਣ, ਉਹ ਮੁਹਾਲੀ ਤੋਂ ਅੰਤਰਰਾਸ਼ਟਰੀ ਉਡਾਣਾਂ ਜਲਦੀ ਸ਼ੁਰੂ ਕਰਨ ਅਤੇ ਇੱਥੋਂ ਕਾਰਗੋ ਟਰਮੀਨਲ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਵੀ ਕੰਮ ਕਰਨਗੇ।
ਉਨ੍ਹਾਂ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਪੂਰਨ ਸਮਰਥਨ ਅਤੇ ਉਨ੍ਹਾਂ ਦੇ ਵਿਕਾਸ ਦੇ ਏਜੰਡੇ ਦੀ ਸ਼ਲਾਘਾ ਕਰਨ ਦੇ ਲਈ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਵਾਇਆ ਕਿ ਜੇਕਰ ਉਹ ਫਿਰ ਤੋਂ ਜਿੱਤ ਗਏ ਤਾਂ ਮੋਹਾਲੀ ਅਤੇ ਇੰਡਸਟਰੀਜ ਦੇ ਲਈ ਕੰਮ ਕਰਨਾ ਜਾਰੀ ਰੱਖਣਗੇ। ਇਸ ਮੌਕੇ ਮੀਤ ਪ੍ਰਧਾਨ ਜਗਦੀਪ ਸਿੰਘ, ਰਾਜੀਵ ਗੁਪਤਾ, ਮੁੱਖ ਸਕੱਤਰ ਐਮਆਈਏ, ਆਈਐਸ ਛਾਬੜਾ, ਵਿੱਤ ਸਕੱਤਰ ਐਮਆਈਏ, ਇਕਬਾਲ ਸਿੰਘ, ਕਮਲ ਕਪੂਰ ਅਤੇ ਕੇਵਲ ਸੰਧੂ ਸਾਂਝੇ ਸਕੱਤਰ ਐਮਆਈਏ ਅਤੇ ਹੋਰ ਪ੍ਰਮੁੱਖ ਉਦਯੋਗਪਤੀ ਜਿਵੇਂ ਪ੍ਰੀਤਿਕਾ ਇੰਡਸਟ੍ਰੀਜ ਦੇ ਹਰਪ੍ਰੀਤ ਨਿੱਬਰ, ਅਮਿਤ ਇੰਜੀਨੀਅਰ ਦੇ ਬੀਐਲ ਗੋਇਲ, ਪਿਵਟ ਫੈਬਰਿਕ ਤੋਂ ਮਨਪ੍ਰੀਤ ਦੱਤ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …