nabaz-e-punjab.com

ਚੋਣ ਪ੍ਰਕਿਰਿਆ ਵਿੱਚ ਸ਼ਾਨਦਾਰ ਸੇਵਾਵਾਂ ਵਾਲੇ 626 ਅਧਿਆਪਕਾਂ ਨੇ ਲੇਖ ਮੁਕਾਬਲੇ ਲਈ ਭੇਜੀਆਂ ਐਂਟਰੀਆਂ

ਪਹਿਲੇ ਤਿੰਨ ਜੇਤੂਆਂ ਨੂੰ ਨਕਦ ਇਨਾਮ ਸਮੇਤ 5 ਸਤੰਬਰ ਨੂੰ ਦਿੱਤੇ ਜਾਣਗੇ ਵਿਸ਼ੇਸ਼ ਸਰਟੀਫੀਕੇਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਸਤੰਬਰ:
ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਵੱਲੋਂ ਚੋਣ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਨੂੰ ਦਿੱਤੇ ਵਿਸ਼ੇਸ਼ ਸੱਦੇ ’ਤੇ 626 ਅਧਿਆਪਕਾਂ ਨੇ ਲੇਖ ਮੁਕਾਬਲੇ ਵਿੱਚ ਲਈ ਆਪਣੀਆਂ ਐਂਟਰੀਆਂ ਭੇਜੀਆਂ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਮੁਕਾਬਲਾ ਚੋਣਾਂ ਦੌਰਾਨ ਅਧਿਆਪਕਾਂ ਵੱਲੋਂ ਦਿੱਤੀਆਂ ਜਾਂਦੀਆਂ ਵਧੀਆ ਸੇਵਾਵਾਂ ਦੇ ਸਨਮਾਨ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅਧਿਆਪਕ ਭਾਈਚਾਰੇ ਵਲੋਂ ਚੋਣ ਪ੍ਰਕਿਰਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਜਾਂਦੀ ਹੈ ਅਤੇ ਉਹ ਸਾਰੀ ਪ੍ਰਕਿਰਿਆ ਦਾ ਅਟੁੱਟ ਅੰਗ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ 22 ਜ਼ਿਲਿਆਂ ਦੇ ਅਧਿਆਪਕਾਂ ਲਈ ਤਿੰਨ ਵਿਸ਼ਿਆਂ ਤਜ਼ਰਬੇ ਸਾਂਝੇ ਕਰਨ, ਕੋਵਿਡ-19 ਦੌਰਾਨ ਚੁਣੌਤੀਆਂ ਅਤੇ ਚੋਣ ਡਿਊਟੀ ਨੂੰ ਦਿਲਚਸਪ ਬਣਾਉਣ ਸਬੰਧੀ ਸੁਝਾਅ ਨਾਲ ਸਬੰਧਤ ਲੇਖ ਮੁਕਾਬਲਾ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਕੁੱਲ 626 ਐਂਟਰੀਆਂ ਪ੍ਰਾਪਤ ਹੋਈਆਂ ਹਨ ਅਤੇ ਪਹਿਲੀਆਂ ਤਿੰਨ ਐਂਟਰੀਆਂ ਨੂੰ ਮੈਰਿਟ ਦੇ ਅਧਾਰ ’ਤੇ ਸਰਟੀਫਿਕੇਟ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਸਾਰੇ 22 ਜ਼ਿਲਿਆਂ ਵਿੱਚ ਸਰਬੋਤਮ ਐਂਟਰੀਜ਼ ਵਿੱਚੋਂ ਤਿੰਨ ਐਂਟਰੀਜ਼ ਦੀ ਰਾਜ ਪੱਧਰ ‘ਤੇ ਨਕਦ ਇਨਾਮ ਸਮੇਤ ਸਰਟੀਫਿਕੇਟ ਲਈ ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 5 ਸਤੰਬਰ ਨੂੰ ਦੁਪਹਿਰ 12 ਵਜੇ ਇਕ ਫੇਸਬੁੱਕ ਲਾਈਵ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਨੂੰ ਦਰਸ਼ਕ ਮੁੱਖ ਚੋਣ ਅਧਿਕਾਰੀ ਪੰਜਾਬ ਦੇ ਫੇਸਬੁੱਕ ਪੇਜ ’ਤੇ ਜਾ ਕੇ ਦੇਖ ਸਕਦੇ ਹਨ।
ਸਮਾਗਮ ਦਾ ਲਿੰਕ 11.45 ਵਜੇ https://www.facebook.com/“he35OPunjab ’ਤੇ ਪੋਸਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਦਰਸ਼ਕਾਂ ਨੂੰ ਸੰਬੋਧਨ ਕਰਨਗੇ ਅਤੇ ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਜੇਤੂਆਂ ਦਾ ਐਲਾਨ ਕਰਨਗੇ। ਇਸ ਦੌਰਾਨ ਵਧੀਕ ਮੁੱਖ ਚੋਣ ਅਧਿਕਾਰੀ ਮਾਧਵੀ ਕਟਾਰੀਆ ਨੇ ਕਿਹਾ ਕਿ ਇਹ ਸੰਖੇਪ ਪ੍ਰੋਗਰਾਮ ਪੰਜਾਬ ਦੇ ਅਧਿਆਪਕ ਭਾਈਚਾਰੇ ਦਾ ਸ਼ੁਕਰਾਨਾ ਕਰਨ ਦੇ ਉਦੇਸ਼ ਨਾਲ ਆਯੋਜਿਤ ਕਰਵਾਇਆ ਜਾ ਰਿਹਾ ਹੈ।

Load More Related Articles

Check Also

Majitha Hooch Tragedy: Swift Government Action — All 10 Accused Arrested Within 6 Hours

Majitha Hooch Tragedy: Swift Government Action — All 10 Accused Arrested Within 6 Hours CM…