nabaz-e-punjab.com

ਸਰਕਾਰੀ ਗਰਲਜ਼ ਸਕੂਲ ਵਿੱਚ ਵਾਤਾਵਰਨ ਦਿਵਸ ਮਨਾਇਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 10 ਜੂਨ:
ਸਥਾਨਕ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਵਾਤਾਵਰਨ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਵਿਦਿਆਰਥਣਾਂ ਵਿਚਕਾਰ ਵੱਖ ਵੱਖ ਮੁਕਾਬਲੇ ਕਰਵਾਏ ਗਏ। ਪ੍ਰਿੰ.ਚਰਨਜੀਤ ਕੌਰ ਦੀ ਯੋਗ ਅਗਵਾਈ ਵਿਚ ਅਤੇ ਈਕੋ ਕੱਲਬ ਦੀ ਇੰਚਾਰਜ ਲੈਕ. ਜਸਵਿੰਦਰ ਕੌਰ ਦੀ ਦੇਖ ਰੇਖ ਵਿਚ ਕਰਵਾਏ ਪੋਸਟਰ ਮੁਕਾਬਲੇ ਦੇ ਸੀਨੀਅਰ ਵਰਗ ਵਿਚ ਅਕਵਿੰਦਰ ਕੌਰ, ਰਸਵੀਰ ਕੌਰ ਤੇ ਨਵਨੀਤ ਕੌਰ ਅਤੇ ਜੂਨੀਅਰ ਵਰਗ ਵਿਚ ਰਿਧੀ, ਸਿਮਰਨ, ਅਮਨਪ੍ਰੀਤ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ।
ਚਾਰਟ ਮੁਕਾਬਲਿਆਂ ਵਿਚ ਸੀਨੀਅਰ ਵਰਗ ਵਿਚ ਕਿਰਨ ਵਰਮਾ, ਸਿਮਰਨ ਤੇ ਨੀਤਿਕਾ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਮੱਲੇ ਅਤੇ ਜੂਨੀਅਰ ਵਰਗ ਵਿਚ ਅਰਸ਼ਪ੍ਰੀਤ ਕੌਰ ਨੇ ਪਹਿਲਾ, ਅਸਿਤਾ ਨੇ ਦੂਸਰਾ ਅੰਕਿਤਾ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੇਖ ਮੁਕਾਬਲਿਆਂ ਵਿਚ ਸ਼ਿਵਾਂਗੀ ਨੇ ਪਹਿਲਾ, ਨੀਤਿਕਾ ਨੇ ਦੂਸਰਾ ਤੇ ਇੰਦਰਜੋਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ ਜੂਨੀਅਰ ਵਰਗ ਵਿਚ ਮਹਿਕ, ਰਾਜਦੀਪ ਤੇ ਸਿਮਰਨ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਕਵਿਤਾ ਮੁਕਾਬਲੇ ਵਿਚ ਇੰਦਰਜੀਤਕੌਰ, ਸ਼ਿਵਾਂਗੀ, ਆਕਾਂਕਸ਼ਾ ਅਤੇ ਭਾਸ਼ਣ ਮੁਕਾਬਲਿਆਂ ਵਿਚ ਪ੍ਰੀਆ, ਅਕਾਂਕਸਾ ਤੇ ਸ਼ਿਵਾਂਗੀ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਇਸ ਦੌਰਾਨ ਪ੍ਰਿੰ. ਚਰਨਜੀਤ ਕੌਰ ਵੱਲੋਂ ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਦੀ ਅਪੀਲ ਕੀਤੀ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…