ਵਾਤਾਵਰਨ ਦੀ ਰਾਖੀ: ਕਾਲੋਨਾਈਜਰਾਂ ’ਤੇ ਵਿਕਸਿਤ ਕਰਨ ਵਾਲੀ ਥਾਂ ’ਚ 10ਵੇਂ ਹਿੱਸੇ ਵਿੱਚ ਰੁੱਖ ਲਗਾਉਣ ਦੀ ਸ਼ਰਤ ਲਗਾਏ ਸਰਕਾਰ

ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਨੇ ਕੀਤੀ ਜ਼ੋਰਦਾਰ ਮੰਗ, ਰੁੱਖ ਤੇ ਕੁੱਖ ਦੀ ਰੱਖਿਆ ਲਈ ਨੌਜਵਾਨਾਂ ਤੇ ਮੀਡੀਆ ਨੂੰ ਅੱਗੇ ਆਵੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਪਰੈਲ:
ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਤੋੱ ਮੰਗ ਕੀਤੀ ਹੈ ਕਿ ਸੂਬੇ ਵਿੱਚ ਲੱਗਣ ਵਾਲੇ ਰਿਹਾਇਸ਼ੀ ਪ੍ਰੋਜੈਕਟਾਂ ਲਈ ਇਹ ਜਰੂਰੀ ਕੀਤਾ ਜਾਵੇ ਕਿ ਉਹ ਆਪਣੇ ਪ੍ਰੋਜੈਕਟ ਦੀ ਕੁਲ ਜਮੀਨ ਦੀ 10 ਫੀਸਦੀ ਜਮੀਨ ਉਪਰ ਛਾਂਦਾਰ ਅਤੇ ਵਾਤਾਵਰਨ ਲਈ ਚੰਗੇ ਦਰਖਤ ਲਗਾਉਣ ਤਾਂ ਜੋ ਲਗਾਤਾਰ ਹੁੰਦੇ ਵਿਕਾਸ ਕਾਰਜਾਂ ਕਾਰਨ ਵਾਤਾਵਰਨ ਦੇ ਹੁੰਦੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ।
ਸੰਸਥਾ ਦੇ ਪ੍ਰਧਾਨ ਤੇਜਿੰਦਰ ਸਿੰਘ ਪੂਨੀਆ ਅਤੇ ਹੋਰ ਅਹੁਦੇਦਾਰਾਂ ਹਰਜਿੰਦਰ ਸਿੰਘ ਧਵਨ (ਚੇਅਰਮੈਨ), ਸੁਰਿੰਦਰ ਸਿੰਘ ਮਹੰਤ (ਸੀਨੀਅਰ ਮੀਤ ਪ੍ਰਧਾਨ) ਅਮਿਤ ਮਰਵਾਹਾ (ਮੀਤ ਪ੍ਰਧਾਨ), ਹਰਪ੍ਰੀਤ ਸਿੰਘ ਡਡਵਾਲ (ਜਨਰਲ ਸਕੱਤਰ) ਪਲਵਿੰਦਰ ਸਿਘ ਪੱਪੀ (ਵਿੱਤ ਸਕੱਤਰ) ਕੰਵਲਪ੍ਰੀਤ ਸਿਘ ਜਿੰਮੀ (ਸੰਗਠਨ ਸਕੱਤਰ) ਅਤੇ ਮੁੱਖ ਸਲਾਹਕਾਰ ਸ੍ਰੀ ਏ.ਕੇ. ਪਵਾਰ ਨੇ ਇੱਥੇ ਸਥਾਨਕ ਪੱਤਰਕਾਰ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਨੂੰ ਅੱਜ ਵਿਕਾਸ ਦੀ ਜਿੰਨੀ ਲੋੜ ਹੈ ਉਨੀ ਹੀ ਲੋੜ ਵਾਤਾਵਰਣ ਨੂੰ ਬਚਾਉਣ ਅਤੇ ਗਲੋਬਲ ਵਾਰਮਿੰਗ ਦੇ ਖਤਰੇ ਤੇ ਕਾਬੂ ਕਰਨ ਦੀ ਵੀ ਹੈ ਜਿਸ ਲਈ ਵੱਧ ਤੋੱ ਵੱਧ ਦਰਖਤ ਲਗਾਏ ਜਾਣੇ ਜਰੂਰੀ ਹਨ।
ਸੰਸਥਾ ਦੇ ਪ੍ਰਧਾਨ ਸ੍ਰੀ ਪੂਨੀਆ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਹਿਰ ਵਿੱਚ ਖਾਲੀ ਪਈਆਂ ਥਾਵਾਂ ਤੇ ਵੱਧ ਤੋੱ ਵੱਧ ਦਰਖਤ ਲਗਾਏ ਜਾਣ ਅਤੇ ਇਹ ਦਰਖਤ ਸਜਾਵਟੀ ਨਾ ਹੋ ਕੇ ਵਾਤਾਵਰਨ ਨੂੰ ਸੰਭਾਲਣ ਵਾਲੇ ਹੋਣ। ਉਨ੍ਹਾਂ ਰੁੱਖ ਤੇ ਕੁੱਖ ਦੀ ਰੱਖਿਆ ਲਈ ਨੌਜਵਾਨ ਵਰਗ ਅਤੇ ਮੀਡੀਆ ਨੂੰ ਅੱਗੇ ਆਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਨਵੀਂ ਬਣੀ ਏਅਰਪੋਰਟ ਰੋਡ ਤੇ 50 ਲੱਖ ਰੁਪਏ ਖਰਚ ਕੇ ਜਿਹੜੇ ਸਜਾਵਟੀ ਦਰਖਤ ਲਗਾਏ ਗਏ ਹਨ ਉਹਨਾਂ ਦਾ ਵਾਤਾਵਰਨ ਨੂੰ ਕੋਈ ਫਾਇਦਾ ਨਹੀਂ ਹੈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਹਰਜਿੰਦਰ ਸਿੰਘ ਧਵਨ ਨੇ ਸੰਸਥਾ ਦੀ ਨਵੀਂ ਟੀਮ ਦੀ ਪੱਤਰਕਾਰਾਂ ਨਾਲ ਜਾਣ ਪਹਿਚਾਣ ਕਰਵਾਉਂਦਿਆਂ ਮੀਡੀਆਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਪ੍ਰਾਪਰਟੀ ਨਾਲ ਜੁੜੇ ਮਸਲੇ ਤੇ ਕੋਈ ਖਬਰ ਛਾਪੀ ਜਾਵੇ ਤਾਂ ਇਸ ਸੰਬੰਧੀ ਐਸੋਸੀਏਸ਼ਨ ਦਾ ਪੱਖ ਵੀ ਜਰੂਰ ਲਿਆ ਜਾਵੇ।
ਇਸ ਮੌਕੇ ਐਸੋਸੀਏਸ਼ਨ ਦੇ ਫਾਉਂਡਰ ਪ੍ਰਧਾਨ ਐਨ.ਕੇ. ਮਰਵਾਹਾ, ਭੁਪਿੰਦਰ ਸਿਘ ਸੱਭਰਵਾਲ, ਨਵਦੀਪ ਸਿੰਘ ਧਵਨ, ਦਵਿੰਦਰ ਸਿੰਘ ਬੇਦੀ, ਇਕਬਾਲ ਸਿੰਘ ਸੰਧੂ, ਭੁਪਿੰਦਰ ਸਿੰਘ ਜੌਹਲ ਵੀ ਹਾਜ਼ਰ ਸਨ। ਬੈਠਕ ਦੌਰਾਨ ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਕੁਲਵੰਤ ਸਿੰਘ ਚੌਧਰੀ ਅਤੇ ਜਨਰਲ ਸੱਕਤਰ ਸਰਬਜੀਤ ਸਿੰਘ ਪਾਰਸ ਵਿਸ਼ੇਸ਼ ਤੌਰ ’ਤੇ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…