ਕਿੰਨਰ ਮੁਖੀ ਪੂਜਾ ਮਹੰਤ ’ਤੇ ਜਬਰੀ ਕਿੰਨਰ ਬਣਾਉਣ ਦਾ ਦੋਸ਼ ਲਗਾਇਆ, ਮਹੰਤ ਨੇ ਦੋਸ਼ ਨਕਾਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਈ:
ਖਰੜ ਦੀ ਕਿੰਨਰ ਪੂਜਾ ਮਹੰਤ ਦੀ ਇੱਕ ਪੁਰਾਣੀ ਸਹਿਯੋਗੀ ਕਿੰਨਰ ਮੀਨਾ ਮਨੀਕਸ਼ਾ ਨੇ ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਪੂਜਾ ਮਹੰਤ ’ਤੇ ਕਥਿਤ ਦੋਸ਼ ਲਗਾਇਆ ਹੈ ਕਿ ਉਹ ਮਾਸੂਮਾਂ ਦਾ ਲਿੰਗ ਪਰਿਵਰਤਨ ਕਰਕੇ ਉਨ੍ਹਾਂ ਨੂੰ ਅਨੇਕ ਤਰ੍ਹਾਂ ਦੀਆਂ ਯਾਤਨਾਵਾਂ ਦੇ ਕੇ ਨਕਲੀ ਕਿੰਨਰ ਬਣਾ ਰਹੀ ਹੈ ਅਤੇ ਉਸ ਨਾਲ ਵੀ ਅਜਿਹਾ ਹੀ ਕੁੱਝ ਵਾਪਰਿਆ ਹੈ। ਹੁਣ ਉਸ ਨੇ ਬੜੀ ਮੁਸ਼ਕਲ ਨਾਲ ਪੂਜਾ ਮਹੰਤ ਦੇ ਡੇਰੇ ’ਚੋਂ ਭੱਜ ਕੇ ਆਪਣੀ ਜਾਨ ਬਚਾਈ ਹੈ।
ਉਧਰ, ਦੂਜੇ ਪਾਸੇ ਪੂਜਾ ਮਹੰਤ ਨੇ ਉਕਤ ਸਾਰੇ ਦੋਸ਼ਾਂ ਨੂੰ ਮਨਘੜਤ ਅਤੇ ਬੇਬੁਨਿਆਦ ਦੱਸਦਿਆਂ ਕਿਹਾ ਕਿ ਦਰਅਸਲ ਮਨੀਕਸ਼ਾ ਨੂੰ ਉਸ ਦੀਆਂ ਹਰਕਤਾਂ ਕਾਰਨ ਡੇਰੇ ਤੋਂ ਕੱਢਿਆ ਗਿਆ ਹੈ ਅਤੇ ਇਸ ਕਾਰਨ ਉਹ ਉਸ ਨੂੰ ਬਦਨਾਮ ਕਰਨ ਲਈ ਝੂਠੇ ਦੋਸ਼ ਲਗਾ ਰਹੀ ਹੈ।
ਪਿਛਲੇ ਲੰਮੇ ਸਮੇਂ ਤੋਂ ਕਿੰਨਰ ਪੂਜਾ ਮਹੰਤ ਨਾਲ ਕੰਮ ਕਰ ਰਹੇ ਕਿੰਨਰ ਮੀਨਾ ਮਨੀਕਸ਼ਾ ਨੇ ਦੋਸ਼ ਲਾਇਆ ਕਿ ਪੂਜਾ ਵੱਲੋਂ ਕੁਝ ਸਾਲ ਪਹਿਲਾਂ ਉਸਦਾ ਵੀ ਲਿੰਗ ਪਰਿਵਰਤਨ ਕਰਕੇ ਕਿੰਨਰ ਬਨਣ ਲਈ ਮਜਬੂਰ ਕੀਤਾ ਗਿਆ ਸੀ ਅਤੇ ਅਜਿਹਾ ਕਰਕੇ ਉਸ ਦੀ ਪੂਰੀ ਜ਼ਿੰਦਗੀ ਤਬਾਹ ਕਰ ਦਿੱਤੀ ਗਈ। ਉਸ ਨੇ ਦੋਸ਼ ਲਾਇਆ ਕਿ ਇਸ ਕੰਮ ਵਿੱਚ ਪੂਜਾ ਮਹੰਤ ਦੇ ਨਾਲ ਕੁਝ ਡਾਕਟਰ ਵੀ ਮਿਲੇ ਹੋਏ ਹਨ ਜੋ ਨੌਜਵਾਨਾਂ ਦਾ ਲਿੰਗ ਪਰਿਵਰਤਨ ਕਰ ਦਿੰਦੇ ਹਨ ਅਤੇ ਅਜਿਹੇ ਨੌਜਵਾਨਾਂ ਨੂੰ ਬਾਅਦ ਵਿੱਚ ਪੂਜਾ ਕਿੰਨਰ ਵੱਲੋਂ ਆਪਣੇ ਡੇਰੇ ਵਿੱਚ ਲਿਜਾ ਕੇ ਰੱਖਿਆ ਜਾਂਦਾ ਹੈ। ਉਸਨੇ ਕਿਹਾ ਕਿ ਪੂਜਾ ਵੱਲੋਂ ਉਸ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਸ ਦੀ ਜਾਨ ਨੂੰ ਖਤਰਾ ਪੈਦਾ ਹੋ ਗਿਆ ਹੈ।
ਉਧਰ, ਇਸ ਸਬੰਧੀ ਕਿੰਨਰ ਪੂਜਾ ਮਹੰਤ ਨੇ ਕਿਹਾ ਕਿ ਉਸ ਦੀ ਸਹਿਯੋਗੀ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਦੱਸਿਆ ਹੈ। ਉਸ ਨੇ ਕਿਹਾ ਕਿ ਮਨੀਕਸ਼ਾ ਕੋਈ ਨਾਬਾਲਗ ਨਹੀਂ ਸੀ ਜਿਸ ਨੂੰ ਜਬਰਦਸਤੀ ਨਾਲ ਕਿੰਨਰ ਬਣਾ ਦਿੱਤਾ ਜਾਂਦਾ ਅਤੇ ਉਹ ਝੂਠ ਬੋਲ ਰਹੀ ਹੈ। ਉਸ ਨੇ ਕਿਹਾ ਕਿ ਸਚਾਈ ਇਹ ਹੈ ਕਿ ਮਨੀਕਸ਼ਾ ਦੀਆਂ ਕਥਿਤ ਅਸ਼ਲੀਲ ਅਤੇ ਇਤਰਾਜਯੋਗ ਫੋਟੋਆਂ ਸਾਹਮਣੇ ਆਉਣ ਤੋਂ ਬਾਅਦ ਕਿੰਨਰ ਸਮਾਜ ਦੀ ਬਦਨਾਮੀ ਹੋਣ ਕਾਰਨ ਉਸ ਨੂੰ ਡੇਰੇ ਤੋਂ ਕੱਢ ਦਿੱਤਾ ਗਿਆ ਸੀ। ਜਿਸ ਕਾਰਨ ਝੂਠੇ ਦੋਸ਼ ਲਗਾ ਕੇ ਉਨ੍ਹਾਂ ਸਮੇਤ ਸਮੁੱਚੇ ਕਿੰਨਰ ਸਮਾਜ ਨੂੰ ਬਦਨਾਮ ਕਰ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …