ਯੂਨੀਵਰਸਲ ਗਰੁੱਪ ਵਿੱਚ ਯੂਫੋਰਿਆ-2017 ਟੈਲੇਂਟ ਹੰਟ ਦਾ ਆਯੋਜਨ

ਕੋਈ ਵੀ ਇੱਕ ਦਿਨ ਦੀ ਮਿਹਨਤ ਨਾਲ ਜੇਤੂ ਨਹੀਂ ਬੰਨ ਜਾਂਦਾ: ਗੁਰਪ੍ਰੀਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਕਤੂਬਰ:
ਯੂਨੀਵਰਸਲ ਕਾਲਜ ਆਫ਼ ਐਜੂਕੇਸ਼ਨ (ਯੂਜੀਆਈ) ਵਿੱਚ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਤੇ ਉਨ੍ਹਾਂ ਨੂੰ ਇੱਕ ਮੁਕਾਬਲੇ ਦਾ ਮਾਹੌਲ ਪ੍ਰਦਾਨ ਕਰਨ ਲਈ ਯੂਫੋਰਿਆ-2017 ਟੈਲੇਂਟ ਹੰਟ ਦਾ ਆਯੋਜਨ ਸ਼ਾਨੋ-ਸ਼ੌਕਤ ਦੇ ਨਾਲ ਕੀਤਾ ਗਿਆ। ਇਸ ਸਬੰਧੀ ਕਰਵਾਏ ਗਏ ਪ੍ਰੋਗਰਾਮ ਦਾ ਆਗਾਜ਼ ਕਾਲਜ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਅਤੇ ਮੱੁਖ ਮਹਿਮਾਨ ਡਾ. ਗੁਰਦੀਪ ਸਿੰਘ ਕਲਿਆਣ, ਡਾਇਰੈਕਟਰ, ਡੀਐਮਆਰਈ (ਪੰਜਾਬ) ਵੱਲੋਂ ਸ਼ਮਾ ਰੌਸ਼ਨ ਕਰਨ ਨਾਲ ਹੋਇਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਸਰਸਵਤੀ ਵੰਦਨਾ ਦਾ ਗਾਇਲ ਕੀਤਾ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਗਰੁੱਪ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇੱਕ ਜੇਤੂ ਦੀ ਅਸਲੀ ਸਫ਼ਲਤਾ ਕੜੀ ਮਿਹਨਤ ਹੈ। ਕੋਈ ਵੀ ਇੱਕ ਦਿਨ ਦੀ ਮਿਹਨਤ ਨਾਲ ਜੇਤੂ ਨਹੀਂ ਬੰਨ ਜਾਂਦਾ। ਇਹ ਸਭ ਜਿੱਤ ਵਿਅਕਤੀ ਦੇ ਲਗਾਤਾਰ ਕੋਸ਼ਿਸ਼ ਅਤੇ ਲਗਨ ਉੱਤੇ ਨਿਰਭਰ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਜੀਵਨ ਵਿਚ ਆਪਣੇ ਉਦੇਸ਼ ਦੀ ਦਿਸ਼ਾ ਵਿੱਚ ਇਕਾਗਰਤਾ ਅਤੇ ਕੋਸ਼ਿਸ਼ਾਂ ਨੂੰ ਲਗਾਤਾਰ ਜਾਰੀ ਰੱਖਣ ਵਾਲਾ ਇਕ ਦਿਨ ਜੇਤੂ ਹੋ ਨਿਬੜਦਾ ਹੈ। ਇਸ ਲਈ ਉਦੇਸ਼ ਦੀ ਪ੍ਰਾਪਤੀ ਲਈ ਲਗਾਤਾਰ ਮਿਹਨਤ ਕਰੋ। ਟੈਲੇਂਟ ਹੰਟ ਪ੍ਰੋਗਰਾਮ ਦੇ ਦੌਰਾਨ ਵਿਦਿਆਰਥੀਆਂ ਨੇ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚ ਗਰੁੱਪ ਡਾਂਸ, ਸੋਲੋ, ਡਿਊਟ ਅਤੇ ਸਪੇਕਟਰਮ ਵਰਗੀ ਵੱਖ ਵੱਖ ਗਤੀਵਿਧੀਆਂ ਸ਼ਾਮਿਲ ਸਨ। ਉਥੇ ਹੀ ਦੂਜੇ ਪਾਸੇ ਯੂਨੀਵਰਸਲ ਗਰੱੁਪ ਆਫ ਕਾਲਜਿਜ (ਯੂਜੀਆਈ) ਦੇ ਭਾਈਵਾਲ ਵੱਖ ਵੱਖ ਕਾਲਜਾਂ ਦੇ ਵਿਦਿਆਰਥੀ -ਵਿਦਿਆਰਥਣਾਂ ਨੇ ਇਸ ਪਰੋਗਰਾਮ ਵਿੱਚ ਪੂਰੇ ਉਤਸ਼ਾਹ ਦੇ ਨਾਲ ਭਾਗ ਲਿਆ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਪ੍ਰੋਗਰਾਮ ਦੇ ਆਖੀਰ ਵਿੱਚ ਜੇਤੂ ਵਿਦਿਆਰਥੀਆਂ ਨੂੰ ਕਾਲਜ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਅਤੇ ਮੁੱਖ ਮਹਿਮਾਨ ਡਾ. ਗੁਰਦੀਪ ਸਿੰਘ ਕਲਿਆਣ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਜਾਮੀਆਂ ਯੂ.ਆਈ.ਆਈ.ਟੀ ਵੱਲੋਂ ਮਿਸ ਯੂਜੀਆਈ ਅਤੇ ਪਰਮਿੰਦਰ ਯੂਐਲਸੀ ਨੂੰ ਮਿਸਟਰ ਯੂਜੀਆਈ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਯੂਐਲਸੀ ਤੋਂ ਅਰਚਨਾ ਨੂੰ ਯੂਆਈਐਮਟੀ ਨਾਲ ਮਿਸ ਈਵਨਿੰਗ ਅਤੇ ਯੂਆਈਐਮਟੀ ਤੋਂ ਅਨਮੋਲ ਨੂੰ ਮਿਸਟਰ ਈਵਨਿੰਗ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ। ਜਦੋਂ ਕਿ ਇਸ ਦੌਰਾਨ ਗਰੁੱਪ ਦੇ ਲਗਭਗ ਅੱਠ ਕਾਲਜਾਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ। ਇਸ ਦੌਰਾਨ ਯੂਆਈਈਟੀ ਨੂੰ ਸਭ ਤੋਂ ਬੇਸਟ ਪਰਫਾਮਰ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ। ਇਹ ਖਿਤਾਬ ਯੂਜੀਆਈ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਨੇ ਰਨਰ ਅਪ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…