ਪੜਿਆ ਲਿਖਿਆ ਤੇ ਵਿਗਿਆਨੀ ਸਮਾਜ ਵੀ ਵਹਿਮਾਂ ਭਰਮਾਂ ਵਿੱਚ ਘਿਰਿਆ: ਸਤਨਾਮ ਦਾਊਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਸਤੰਬਰ:
ਅਜੋਕੇ ਆਧੁਨਿਕ ਸਮੇਂ ਵਿਚ ਪੜ੍ਹੇ ਲਿਖੇ ਲੋਕ ਹੀ ਨਹੀਂ ਬਲਕਿ ਵਿਗਿਆਨੀ ਵੀ ਅੰਧ ਵਿਸ਼ਵਾਸ ਦੇ ਫੇਰ ਵਿਚ ਉਲਝੇ ਹੋਏ ਹਨ। ਇਹੀ ਕਾਰਨ ਹੈ ਕਿ ਜਿੱਥੇ ਭਾਰਤੀ ਸਮਾਜ ਵਿਚ ਹੁਣ ਵੀ ਜਾਦੂ-ਟੂਣੇ ਕੀਤੇ ਜਾਂਦੇ ਹਨ, ਬਲੀ ਦਿਤੀ ਜਾਂਦੀ ਹੈ ਉੱਥੇ ਵਿਗਿਆਨੀ ਵੀ ਉਪਗ੍ਰਹਿ ਛੱਡਣ ਵੇਲੇ ਮੰਤਰਾਂ ਦਾ ਜਾਪ ਕਰਦੇ ਹਨ। ਇਹ ਗੱਲ ਤਰਕਸ਼ੀਲ ਆਗੂ ਸਤਨਾਮ ਸਿੰਘ ਦਾਊਂ ਨੇ ਇੱਥੇ ਸਾਹਿਤ ਵਿਗਿਆਨ ਕੇੱਦਰ (ਰਜ਼ਿ) ਚੰਡੀਗੜ੍ਹ ਦੀ ਮਹੀਨਾਵਾਰ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਆਖੀ। ਉਹਨਾਂ ਕਿਹਾ ਕਿ ਅੱਜ ਕੱਲ ਸਕੂਲਾਂ ਵਿੱਚ ਪੜ੍ਹਾਈਆਂ ਜਾਣ ਵਾਲੀਆਂ ਕੁਝ ਕਿਤਾਬਾਂ ਅਤੇ ਟੀਵੀ ਸੀਰੀਅਲ ਵੀ ਵਹਿਮ-ਭਰਮ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਨ।
ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਸਤੀਸ਼ ਮਧੋਕ ਦੁਆਰਾ ਗਾਏ ਪੰਜਾਬੀ ਗੀਤ ਨਾਲ ਹੋਈ। ਸੰਜੀਵ ਸੈਣੀ ਨੇ ਕਲਾਸੀਕਲ ਹਿੰਦੀ ਫਿਲਮੀ ਗੀਤ ਅਤੇ ਸਵਰਨ ਸਿੰਘ, ਪਾਲ ਸਿੰਘ ਪਾਲ, ਭੁਪਿੰਦਰ ਮਟੌਰੀਆ, ਦਰਸ਼ਨ ਤਿਊਣਾ, ਜਗਦੀਸ਼ ਬਡੂਰਾ, ਕੰਚਨ ਭੱਲਾ, ਤੇਜਾ ਸਿੰਘ, ਦਰਸ਼ਨ ਸਿੰਘ ਸਿੱਧੂ ਨੇ ਗੀਤਾਂ ਰਾਹੀਂ ਤਿਉਹਾਰਾਂ ਦੀ ਅਹਿਮੀਅਤ ਦੱਸੀ। ਬਲਵੰਤ ਸਿੰਘ ਮੁਸਾਫਿਰ,ਜਗਜੀਤ ਸਿੰਘ ਨੂਰ, ਜੀਤ ਸਿੰਘ ਬਰਾੜ, ਅਜੀਤ ਸਿੰਘ ਸੰਧੂ, ਪਰਮਜੀਤ ਕੌਰ ਪਰਮ, ਮਲਕੀਤ ਬਸਰਾ, ਮਨਜੀਤ ਕੌਰ ਮੁਹਾਲੀ, ਅਜੀਤ ਸਿੰਘ ਮਠਾੜੂ, ਬਲਜੀਤ ਸਿੰਘ, ਪਾਲ ਅਜਨਬੀ, ਸਤੀਸ਼ ਪਾਪੂਲਰ (ਚੁਟਕਲੇ) ਨੇ ਕਵਿਤਾਵਾਂ ਸੁਣਾ ਕੇ ਸਮਾਜਕ ਸਮਸਿਆਵਾਂ ਦਾ ਜ਼ਿਕਰ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਨਿਰਮਲ ਦੱਤ ਨੇ ਇਸ ਮੌਕੇ ਕਿਹਾ ਕਿ ਜਿਸ ਕਵੀ ਨੂੰ ਆਮ ਲੋਕ ਸੁਣਨ ਤੇ ਪੜ੍ਹਨ ਲੱਗ ਪੈਣ, ਉਹ ਉਚਾ ਸਥਾਨ ਰੱਖਦਾ ਹੈ। ਉਹਨਾਂ ਕਿਹਾ ਕਿ ਕਲਮ ਦੀ ਤਾਕਤ ਨੂੰ ਲੋਕ ਭਲਾਈ ਲਈ ਵਰਤਣਾ ਚਾਹੀਦਾ ਹੈ। ਡਾ:ਅਵਤਾਰ ਸਿੰਘ ਪਤੰਗ, ਗੁਰਚਰਨ ਸਿੰਘ ਬੋਪਾਰਾਏ ਨੇ ਵੀ ਵਿਚਾਰ ਪ੍ਰਗਟ ਕੀਤੇ। ਸਟੇਜ ਦੀ ਕਾਰਵਾਈ ਗੁਰਦਰਸ਼ਨ ਸਿੰਘ ਮਾਵੀ ਨੇ ਬੜੇ ਵਧੀਆ ਢੰਗ ਨਾਲ ਚਲਾਈ। ਅਖੀਰ ਵਿੱਚ ਵਿਚ ਸੇਵੀ ਰਾਇਤ ਨੇ ਸਭ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…