ਪੰਜਾਬ ਦੇ ਪੀੜਤ ਨੌਜਵਾਨਾਂ ਦੀ ਆਪਬੀਤੀ ਸੁਣ ਕੇ ਕੰਧਾਂ ਤੇ ਕੋਠੇ ਵੀ ਰੋਏ: ਰਾਮੂਵਾਲੀਆ

ਮੀਟਿੰਗ ਵਿੱਚ ਸਮੂਹ ਜ਼ਿਲ੍ਹਾ ਪ੍ਰਧਾਨਾਂ ਸਮੇਤ 50 ਤੋਂ ਵੱਧ ਸਰਗਰਮ ਮੈਂਬਰਾਂ ਨੇ ਕੀਤੀ ਸ਼ਿਰਕਤ

ਲੋਕ ਭਲਾਈ ਪਾਰਟੀ ਦੀ 22 ਫਰਵਰੀ ਨੂੰ ਹੋਣ ਵਾਲੀ ਉੱਚ ਪੱਧਰੀ ਮੀਟਿੰਗ ਮੁਲਤਵੀ

ਨਬਜ਼-ਏ-ਪੰਜਾਬ, ਮੁਹਾਲੀ, 18 ਫਰਵਰੀ:
ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਅਤੇ ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ ਵਰਪਾਲ ਨੇ ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਸੂਬੇ ਵਿੱਚ ਫੈਲੇ ਫ਼ਰਜ਼ੀ ਟਰੈਵਲ ਏਜੰਟਾਂ ਦੇ ਨੈੱਟਵਰਕ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਅਮਰੀਕਾ ਤੋਂ ਡਿਪੋਰਟ ਹੋ ਕੇ ਵਤਨ ਪਰਤ ਰਹੇ ਨੌਜਵਾਨਾਂ ਦੀ ਆਪਬੀਤੀ ਸੁਣ ਕੇ ਕੰਧਾਂ ਅਤੇ ਕੋਠੇ ਵੀ ਰੋ ਰਹੇ ਹਨ ਅਤੇ ਪੰਜਾਬੀਆਂ ਦੀਆਂ ਚੀਕਾਂ ਅਤੇ ਹੌਕੇ ਅਸਮਾਨ ਤੱਕ ਪਹੁੰਚ ਗਏ ਹਨ।
ਸ੍ਰੀ ਰਾਮੂਵਾਲੀਆ ਨੇ ਕਿਹਾ ਕਿ ਸੰਸਾਰ ਭਰ ਵਿੱਚ ਹਰ ਪਾਸੇ ਪੰਜਾਬੀਆਂ ਦੀ ਹੁੰਦੀ ਲੁੱਟ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਹੈ ਪਰ ਪੰਜਾਬ ਸਰਕਾਰ ਸਮੇਤ ਸਾਰੇ ਮੰਤਰੀ, ਐਮਪੀ ਅਤੇ ਵਿਧਾਇਕ ਤਮਾਸ਼ਬੀਨ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਲੱਖਾਂ ਪੰਚ-ਸਰਪੰਚ, ਧਾਰਮਿਕ ਹਸਤੀਆਂ, ਬੁੱਧੀਜੀਵੀ , ਵਿਦਿਆਰਥੀ ਅਤੇ ਕਰਮਚਾਰੀ ਸੰਗਠਨਾਂ ਦੀ ਟਰੈਵਲ ਏਜੰਟਾਂ ਦੀ ਲੁੱਟ ਵਿਰੁੱਧ ਚੁੱਪ ਗੰਭੀਰ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ ਅਸਮਾਨ ਤੋਂ ਹੇਠਾਂ ਦੇਖ ਕੇ ਦੇਵੀ ਦੇਵਤੇ ਵੀ ਫ਼ਿਕਰਮੰਦ ਹਨ ਪ੍ਰੰਤੂ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੀ ਲੁੱਟ ਰੋਕਣ ਲਈ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਖ਼ਾਮੋਸ਼ ਹਨ ਜਦੋਂਕਿ ਇਸ ਸੰਵੇਦਨਸ਼ੀਲ ਮੁੱਦੇ ’ਤੇ ਸਾਰੀਆਂ ਧਿਰਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਂਝਾ ਹੰਭਲਾ ਮਾਰਨਾ ਚਾਹੀਦਾ ਹੈ।
ਸਾਬਕਾ ਕੇਂਦਰੀ ਮੰਤਰੀ ਨੇ ਅੱਜ ਦੁਨੀਆਂ ਵਿੱਚ 20 ਤੋਂ ਵੱਧ ਵਿਦੇਸ਼ੀ ਮੁਲਕਾਂ ਵਿੱਚ ਧੋਖੇ ਅਤੇ ਧੱਕੇ ਨਾਲ ਏਜੰਟਾਂ ਵੱਲੋਂ ਫਸਾਏ ਗਏ ਪੰਜਾਬੀਆਂ ਦੀਆਂ ਚੀਕਾਂ ਅਤੇ ਹੌਕੇ ਅਸਮਾਨ ਤੱਕ ਪਹੁੰਚ ਰਹੇ ਹਨ ਪ੍ਰੰਤੂ ਪੰਜਾਬ ਦੇ ਅਥਾਹ ਸੰਵਿਧਾਨਿਕ ਅਧਿਕਾਰਾਂ ਅਤੇ ਸ਼ਕਤੀਆਂ ਨਾਲ ਲੈਸ ਇੱਕ ਵੀ ਸੱਜਣ ਉਨ੍ਹਾਂ ਦੁਖੀਆਂ ਦੀ ਮਦਦ ਲਈ ਨਹੀਂ ਬਹੁੜ ਰਿਹਾ ਜਦੋਂਕਿ ਲੋਕ ਭਲਾਈ ਪਾਰਟੀ ਨੇ ਪਿਛਲੇ ਸਮੇਂ ਦੌਰਾਨ ਬੇਗਾਨੇ ਮੁਲਕਾਂ ਦੀਆਂ ਜੇਲ੍ਹਾਂ ਵਿੱਚ ਬੰਦ ਅਤੇ ਸੇਠਾਂ ਵੱਲੋਂ ਬੰਦੀ ਬਣਾਏ ਗਏ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਸਹੀ ਸਲਾਮਤ ਘਰ ਪੁੱਜਦਾ ਕੀਤਾ ਹੈ। ਲੋਕ ਭਲਾਈ ਪਾਰਟੀ ਹਮੇਸ਼ਾ ਇਸ ਵਿਸ਼ੇ ਉੱਤੇ ਲੜਦੀ ਰਹੀ ਹੈ ਅਤੇ ਲੜਦੀ ਰਹੇਗੀ।
ਸ੍ਰੀ ਰਾਮੂਵਾਲੀਆ ਨੇ ਕਿਹਾ ਕਿ ਵਿਦੇਸ਼ ਜਾ ਕੇ ਵੱਸਣ ਜਾਂ ਕੰਮ ਕਰਨ ਦੇ ਇਸ ਮਾੜੇ ਰੁਝਾਨ ਅਤੇ ਜਾਅਲੀ ਟਰੈਵਲ ਏਜੰਟਾਂ ਖ਼ਿਲਾਫ਼ ਸੰਘਰਸ਼ ਦੀ ਠੋਸ ਨੀਤੀ ਘੜਨ ਲਈ 22 ਫਰਵਰੀ ਨੂੰ ਲੋਕ ਭਲਾਈ ਪਾਰਟੀ ਦੇ ਸਮੂਹ ਅਹੁਦੇਦਾਰਾਂ, ਵਰਕਰਾਂ, ਤਹਿਸੀਲ, ਜ਼ਿਲ੍ਹਾ ਇਕਾਈਆਂ ਦੇ ਆਗੂਆਂ ਦੀ ਲੁਧਿਆਣਾ ਵਿੱਚ ਹੋਣ ਵਾਲੀ ਮੀਟਿੰਗ ਫਿਲਹਾਲ ਮੁਲਤਵੀ ਕੀਤੀ ਗਈ ਹੈ। ਅਗਲੀ ਮੀਟਿੰਗ ਬਾਰੇ ਜਲਦੀ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਜਨਕ ਰਾਜ ਕਲਵਾਣੂ, ਰਮੇਸ਼ ਆਜ਼ਾਦ, ਕੇਵਲ ਸਿੰਘ ਸਹੋਤਾ, ਤਰਲੋਚਨ ਸਿੰਘ ਸਰਪੰਚ ਲਲਤੋਂ, ਬਲਵਿੰਦਰ ਕੌਰ ਚੀਮਾ, ਗੁਰਸੇਵਕ ਸਿੰਘ ਐਮਸੀ ਕੋਟਕਪੂਰਾ, ਬਲਜਿੰਦਰ ਸਿੰਘ ਰਾਮੂਵਾਲੀਆ (ਨਿੱਜੀ ਸਕੱਤਰ), ਕੁਲਦੀਪ ਸਿੰਘ ਕਲੇਰ, ਸੰਤੋਖ ਸਿੰਘ ਸੋਢੀ, ਦੀਪਇੰਦਰ ਸਿੰਘ ਅਕਲੀਆ, ਜਸਕੀਰਤ ਸਿੰਘ ਅਗਵਾਨ, ਕਰਨ ਨੰਬਰਦਾਰ, ਇਸ਼ਪ੍ਰੀਤ ਸਿੰਘ ਵਿੱਕੀ, ਗੁਰਚਰਨ ਸਿੰਘ ਫੌਜੀ ਠੱਠੀ ਭਾਈ, ਅਜੇਪਾਲ ਬਰਗਾੜੀ, ਚਮਕੌਰ ਸਿੰਘ ਸੇਖੋਂ ਕੈਨੇਡਾ, ਨਵਦੀਪ ਸਿੰਘ ਮੰਡੀ ਕਲਾਂ ਕੈਨੇਡਾ, ਅੰਮ੍ਰਿਤਪਾਲ ਸਿੰਘ ਗਿੰਨੀ, ਡਾਕਟਰ ਸਘੀਰ ਹੁਸੈਨ, ਨਰਿੰਦਰਪਾਲ ਸਿੰਘ ਵਿਰਕ ,ਜਥੇਦਾਰ ਤਰਸੇਮ ਸਿੰਘ, ਰਮਿੰਦਰ ਸਿੰਘ ਵਾਲੀਆ ਸਾਬਕਾ ਐਸਡੀਓ, ਮਾਸਟਰ ਬਲਦੇਵ ਸਿੰਘ, ਗਿਆਨੀ ਤਰਲੋਚਨ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ,ਡਾਕਟਰ ਸੁਰਜੀਤ ਸਿੰਘ, ਹਰਜੀਤ ਸਿੰਘ ਚੋਪੜਾ, ਮਾ. ਗੁਰਮੇਲ ਸਿੰਘ, ਜੱਸਲ ਸਿੰਘ ਰਹੂੜਿਆਂਵਾਲੀ ਸਰਪੰਚ, ਚਮਕੌਰ ਸਿੰਘ ਥਿੰਦ, ਨਿਹਾਲ ਸਿੰਘ ਕੁਠਾਲਾ, ਡਾਕਟਰ ਫਕੀਰ ਮੁਹੰਮਦ, ਸਰਦਾਰ ਅਲੀ ਸੰਗਰੂਰ, ਬਲਵਿੰਦਰ ਸਿੰਘ ਲਾਲਕਾ, ਹੈਪੀ ਗਿੱਲ, ਜਸਵੀਰ ਸਿੰਘ ਲਾਡਾ, ਸੁਖਦੇਵ ਸਿੰਘ ਬਲੀਏਵਾਲ, ਜੱਸੀ ਪੇਧਨੀ, ਸੁਖਜਿੰਦਰ ਸਿੰਘ ਗਰੇਵਾਲ, ਗੁਰਦੀਪ ਸਿੰਘ ਖੀਪਲ, ਪ੍ਰਿਥੀਪਾਲ ਸਿੰਘ ਦਾਤਾ,ਅੰਗਰੇਜ਼ ਸਿੰਘ ਸਰਪੰਚ, ਅਮਨਦੀਪ ਮਾਣਕ ਮਾਜਰਾ, ਬਾਘ ਸਿੰਘ ਮਾਨ, ਮਨਜੀਤ ਸਿੰਘ ਮੀਹਾ, ਸੁਖਵਿੰਦਰ ਸਿੰਘ ਭੱਠਲ, ਸੁਖਦੇਵ ਸਿੰਘ ਪਲਟਾ, ਗੁਰਮੀਤ ਸਿੰਘ ਜਟਾਣਾ, ਦਲਜੀਤ ਸਿੰਘ ਕਾਲਸਾਂ, ਰਾਜਕੁਮਾਰ ਸਮਾਣਾ, ਸ਼ਰਮਾ ਮੁਦਕੀ ਅਤੇ ਹੋਰ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

Special DGP Law and Order holds Crime Review with DIG and SSPs of Ropar Range at Mohali

Special DGP Law and Order holds Crime Review with DIG and SSPs of Ropar Range at Mohali Na…