ਰਿਆਤ ਬਾਹਰਾ ਯੂਨੀਵਰਸਿਟੀ ਵਿੱਚ ਬ੍ਰਿਜਿੰਗ ਇੰਡਸਟਰੀ ਐਂਡ ਅਕਾਦਮੀਆ ਵਿਸ਼ੇ ’ਤੇ ਸਮਾਗਮ

ਵਿਭਿੰਨ ਵੱਖਵੱਖ ਖੇਤਰਾਂ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਵਿਦਿਆਰਥੀਆਂ ਨਾਲ ਕੀਤੀ ਸਿੱਧੀ ਗੱਲ

ਨਬਜ਼-ਏ-ਪੰਜਾਬ, ਮੁਹਾਲੀ, 10 ਅਕਤੂਬਰ:
ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ‘ਕੋਲੈਬੋਰੇਟ ਐਂਡ ਇਨੋਵੇਟ: ਬ੍ਰਿਜਿੰਗ ਇੰਡਸਟਰੀ ਐਂਡ ਅਕਾਦਮੀਆ’ ਵਿਸ਼ੇ ’ਤੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਵਿਭਿੰਨ ਖੇਤਰਾਂ ਦੀਆਂ ਉੱਘੀਆਂ ਸਖਸ਼ੀਅਤਾਂ, ਜਿਵੇਂ ਕਿ ਸਿੱਖਿਆ, ਉਦਯੋਗ, ਮੀਡੀਆ, ਸਾਹਿਤ, ਫਾਈਨ ਆਰਟਸ ਦੇ ਉੱਦਮੀਆਂ ਨੇ ਵੱਖ-ਵੱਖ ਕੋਰਸਾਂ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਪਰਵਿੰਦਰ ਸਿੰਘ ਨੇ ਸਮਾਗਮ ਦੇ ਉਦੇਸ਼ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਵਿੱਦਿਅਕ ਸੰਸਥਾਵਾਂ ਵਿੱਚ ਉਦਯੋਗ ਅਤੇ ਹੋਰ ਪੇਸ਼ੇਵਰ ਮੁਹਾਰਤ ਲਿਆਉਣ ਲਈ ਇੱਕ ਨਵੀਂ ਪਹਿਲਕਦਮੀ ਕੀਤੀ ਹੈ। ਇਸਦੇ ਲਈ ਇਸ ਨੇ ਇੱਕ ਨਵਾਂ ਸੰਕਲਪ ਪੇਸ਼ ਕੀਤਾ ਸੀ, ਜਿਸ ਦੇ ਤਹਿਤ ਵੱਖ-ਵੱਖ ਖੇਤਰਾਂ ਦੇ ਪੇਸ਼ੇਵਰਾਂ ਨੂੰ ‘ਪ੍ਰੈਕਟਿਸ ਦਾ ਪ੍ਰੋਫੈਸਰ’ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਉੱਚ ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੂੰ ਅਸਲ ਸੰਸਾਰ ਦੇ ਅਭਿਆਸਾਂ ਬਾਰੇ ਜਾਣੂ ਕਰਵਾਏਗਾ ਅਤੇ ਉਦਯੋਗ ਨੂੰ ਵੀ ਉਨ੍ਹਾਂ ਗ੍ਰੈਜੂਏਟਸ ਤੋਂ ਲਾਭ ਹੋਵੇਗਾ ਜਿਨ੍ਹਾਂ ਨੇ ਆਪਣੇ ਅਧਿਐਨ ਦਾ ਕੋਰਸ ਪੂਰਾ ਕਰਨ ਤੋਂ ਬਾਅਦ ਸਬੰਧਿਤ ਹੁੰਨਰਾਂ ਵਿੱਚ ਸਿਖਲਾਈ ਪ੍ਰਾਪਤ ਕੀਤੀ ਹੋਵੇਗੀ।
ਇਸ ਮੌਕੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਆਸ ਪ੍ਰਗਟਾਈ ਕਿ ਮੀਟਿੰਗ ਵਿੱਚ ਵਿਚਾਰ ਚਰਚਾ ਸਾਰੇ ਹਿੱਸੇਦਾਰਾਂ ਲਈ ਲਾਭਦਾਇਕ ਸਾਬਤ ਹੋਵੇਗੀ। ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਇਸ ਸਮਾਗਮ ਮੌਕੇ ਰਿਆਤ ਬਾਹਰਾ ਯੂਨੀਵਰਸਿਟੀ ਨੇ ਪ੍ਰੋ. ਰੁਪਿੰਦਰ ਤਿਵਾੜੀ, ਪ੍ਰੋ. ਐੱਸਐੱਸ ਬਾਰੀ, ਪ੍ਰੋ. ਕੇ ਕੇ ਭਸੀਨ, ਪ੍ਰੋ. ਮਨਮੋਹਨ ਗੁਪਤਾ, ਪ੍ਰੋ. ਅਨਿਲ ਮੋਂਗਾ, ਪ੍ਰੋ. ਬੀ ਐਸ ਘੁੰਮਣ, ਡਾ. ਮਨਜੀਤ ਕੌਰ, ਜੋਤੀ ਸੇਠ, ਪ੍ਰੋ. ਰਜਤ ਵੀ ਸੰਧੀਰ, ਵਿਨੋਦ ਨਾਗਪਾਲ, ਡਾ. ਵੀਕੇ ਵਤਸ, ਪ੍ਰੋ. ਜਸਵਿੰਦਰ ਭੱਲਾ, ਪ੍ਰੋ ਈ. ਨਾਹਰ ਨੂੰ ਪ੍ਰੋਫ਼ੈਸਰ ਆਫ਼ ਐਮੀਨੈਂਸ ਦਾ ਸਨਮਾਨ ਪ੍ਰਦਾਨ ਕਰਕੇ ਬਹੁਤ ਖੁਸ਼ੀ ਮਹਿਸੂਸ ਕੀਤੀ ਹੈ।
ਇਸ ਦੌਰਾਨ ਪੰਜਾਬ ਯੂਨੀਵਰਸਿਟੀ ਤੋਂ ਪ੍ਰੋ. ਅਨਿਲ ਮੋਂਗਾ ਨੇ ਕਿਹਾ ਕਿ ਉੱਚ ਸਿੱਖਿਆ ਸੰਸਥਾਵਾਂ ਦਾ ਅਰਥ ਹੈ ਉਹ ਸੰਸਥਾਵਾਂ ਜੋ ਆਰਥਿਕਤਾ, ਵਿਗਿਆਨ ਅਤੇ ਸੱਭਿਆਚਾਰ ਦੀਆਂ ਵੱਖ-ਵੱਖ ਸ਼ਾਖਾਵਾਂ ਲਈ ਉੱਚ ਯੋਗਤਾ ਪ੍ਰਾਪਤ ਮਾਹਿਰਾਂ ਅਤੇ ਵਿਗਿਆਨਕ ਅਤੇ ਸਿੱਖਿਆ ਸਾਸ਼ਤਰੀ ਕਰਮਚਾਰੀਆਂ ਨੂੰ ਸਿਖਲਾਈ ਦਿੰਦੀਆਂ ਹਨ। ਐਚਈਆਈਐਸ ਵਿੱਚ ਯੂਨੀਵਰਸਿਟੀਜ਼, ਪੌਲੀਟੈਕਨਿਕ ਸੰਸਥਾਵਾਂ, ਉਦਯੋਗਿਕ ਸੰਸਥਾਵਾਂ ਅਤੇ ਵੱਖ-ਵੱਖ ਵਿਸ਼ੇਸ਼ਤਾਵਾਂ ਦੀਆਂ ਸ਼ਾਖਾ ਸੰਸਥਾਵਾਂ ਸ਼ਾਮਲ ਹਨ।
ਚੰਡੀਗੜ੍ਹ ਤੋਂ ਇੰਜ. ਐਸਐਸ ਵਿਰਦੀ, ਡੀਡੀਏ ਦਿੱਲੀ ਤੋਂ ਈਆਰ ਐਨਐਸ ਅਰੋੜਾ, ਡੀਡੀਏ ਦਿੱਲੀ ਤੋਂ ਇੰਜ਼ ਅਰੁਣ ਕੰਬੋਜ਼, ਸਾਬਕਾ ਜੀਐਮ ਐਸਐਮਐਲ, ਰਾਜੇਸ਼ ਕੁਮਾਰ ਐਲੀਅਨਜ਼ ਫਾਰਮਾਸਿਊਟੀਕਲ ਕੰਪਨੀ ਤੋਂ, ਪੰਜਾਬ ਯੂਨੀਵਰਸਿਟੀ ਤੋਂ ਪ੍ਰੋਫੈਸਰ ਅਨਿਲ ਮੋਂਗਾ, ਪ੍ਰੋਫੈਸਰ ਈ. ਨਾਹਰ ਪੰਜਾਬ ਘੱਟ ਗਿਣਤੀ ਭਾਈਚਾਰੇ ਦੇ ਚੇਅਰਮੈਨ, ਜਸਟਿਸ ਜਸਬੀਰ ਸਿੰਘ, ਜਸਟਿਸ ਬਲਬੀਰ ਸਿੰਘ, ਚੀਮਾ ਬਾਇਲਰਜ਼ ਤੋਂ ਐਚ.ਐਸ.ਚੀਮਾ, ਈਕੋ ਪਰਿਆਵਰਨ ਤੋਂ ਡਾ. ਸੰਦੀਪ ਗਰਗ, ਦੈਨਿਕ ਜਾਗਰਣ ਤੋਂ ਡਾ. ਸੁਮਿਤ ਸ਼੍ਰੇਅੋਂਨ, ਪੰਜਾਬ ਯੂਨੀਵਰਸਿਟੀ ਤੋਂ ਰੇਣੂਕਾ ਸਲਵਾਨ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਨਬਜ਼…