ਤਪਸ਼ ਤੋਂ ਬਚਾਓ ਲਈ ਹਰੇਕ ਮਨੁੱਖ ਆਪਣੇ ਜੀਵਨ ਵਿੱਚ ਘੱਟੋ ਘੱਟ ਦੋ ਰੁੱਖ ਜ਼ਰੂਰ ਲਗਾਏ : ਬੀਬੀ ਗਰਚਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 29 ਅਗਸਤ:
ਪੰਜਾਬ ਦੇ ਮੁੱਖ ਮੰਤਰੀ ਦੀ ਸਾਬਕਾ ਓਐਸਡੀ ਬੀਬੀ ਲਖਵਿੰਦਰ ਕੌਰ ਗਰਚਾ ਨੇ ਸ਼ੁਰੂ ਕੀਤੀ ਮੁਹਿੰਮ ‘ਆਓ ਸਾਰੇ ਰਲ ਖੁਸ਼ਹਾਲੀ ਲਿਆਈਏ, ਖਰੜ ਹਲਕੇ ਵਿੱਚ ਰੁੱਖ ਲਗਾਈਏ’ ਤਹਿਤ ਵਿਧਾਨ ਸਭਾ ਹਲਕਾ ਖਰੜ ਦੇ ਪਿੰਡਾਂ ਝੰਜੇੜੀ ਅਤੇ ਟੋਡਰ ਮਾਜਰਾ ਵਿੱਚ ਪੌਦੇ ਲਗਾਏ। ਇਸ ਮੌਕੇ ਗੱਲਬਾਤ ਕਰਦਿਆਂ ਬੀਬੀ ਗਰਚਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਮਨੁੱਖ ਆਧੁਨਿਕਤਾ ਦੀ ਹੋੜ ਵਿੱਚ ਆਪਣੀਆਂ ਗਲਤੀਆਂ ਕਾਰਨ ਗਲੋਬਲ ਵਾਰਮਿੰਗ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਇਸ ਗਲੋਬਲ ਵਾਰਮਿੰਗ ਦੇ ਦੌਰ ਵਿੱਚ ਤਪਸ਼ ਤੋਂ ਬਚਾਅ ਲਈ ਹਰੇਕ ਮਨੁੱਖ ਨੂੰ ਆਪਣੇ ਜੀਵਨ ਵਿੱਚ ਘੱਟੋ ਘੱਟ ਦੋ ਪੌਦੇ ਜ਼ਰੂਰ ਲਗਾਉਣੇ ਚਾਹੀਦੇ ਹਨ ਅਤੇ ‘ਹਰ ਮਨੁੱਖ ਲਾਵੇ ਇੱਕ ਰੁੱਖ’ ਵਾਲੀ ਗੱਲ ’ਤੇ ਪਹਿਰਾ ਦਿੰਦੇ ਹੋਏ ਆਪਣੇ ਜੀਵਨ ਵਿੱਚ ਰੁੱਖਾਂ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਣ ਲਈ ਅੱਗੇ ਆਉਣ। ਬੀਬੀ ਗਰਚਾ ਨੇ ਕਿਹਾ ਕਿ ਉਹ ਆਪਣੇ ਵੱਲੋਂ ਸ਼ੁਰੂ ਕੀਤੀ ਪੌਦੇ ਲਗਾਉਣ ਦੀ ਮੁਹਿੰਮ ਨੂੰ ਇਸੇ ਪ੍ਰਕਾਰ ਜਾਰੀ ਰੱਖਣਗੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਵੀ ਪੌਦੇ ਲਗਾਉਣ ਲਈ ਉਤਸ਼ਾਹਿਤ ਕਰਨਗੇ।
ਇਸ ਮੌਕੇ ਅਰਮਜੀਤ ਸਿੰਘ ਸਰਪੰਚ ਟੋਡਰ ਮਾਜਰਾ, ਸਾਧੂ ਸਿੰਘ ਟੋਡਰ ਮਾਜਰਾ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਕਮਲਜੀਤ ਸਿੰਘ ਪੰਚ, ਸਰਬਜੀਤ ਸਿੰਘ ਟੋਡਰ ਮਾਜਰਾ, ਅਮਨਦੀਪ ਸਿੰਘ ਪੰਚ, ਜਗਤਾਰ ਸਿੰਘ, ਕਰਤਾਰ ਸਿੰਘ, ਗੁਲਤਾਰ ਸਿੰਘ, ਡਾ. ਹਰਬੰਸ ਸਿੰਘ, ਵਰਿੰਦਰ ਸਿੰਘ ਰਾਣਾ ਝੰਜੇੜੀ, ਨਾਗਰ ਸਿੰਘ ਧੜਾਕ, ਹਰਪਾਲ ਰਾਣਾ ਪ੍ਰਧਾਨ ਰਾਜਪੁਰਤ ਸਭਾ, ਸ੍ਰੀ ਰਾਮ ਨੰਬਰਦਾਰ, ਸੂਬੇਦਾਰ ਮੇਜਰ ਧਰਮਵੀਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…