nabaz-e-punjab.com

ਸਾਬਕਾ ਸਰਪੰਚ ਕਾਕਾ ਸਿੰਘ, ਪੰਡਿਤ ਬਾਲ ਕਿਸ਼ਨ ਸਮੇਤ ਦਰਜ਼ਨਾਂ ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ

ਅਦਾਲਤ ਅਤੇ ਲੋਕ ਸ਼ਕਤੀ ਨੇ ਕੈਪਟਨ ਸਰਕਾਰ ਨੂੰ ਥੁੱਕ ਕੇ ਚੱਟਣ ਲਈ ਮਜਬੂਰ ਕੀਤਾ: ਪ੍ਰੋ. ਚੰਦੂਮਾਜਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਮੁਹਾਲੀ ਹਲਕੇ ਵਿੱਚ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂੁ ਦੀ ਸੱਜੀ ਬਾਂਹ ਮੰੰਨੇ ਜਾਣ ਵਾਲੇ ਪਿੰਡ ਗੀਗੇਮਾਜਰਾ ਦੇ ਸਾਬਕਾ ਸਰਪੰਚ ਕਾਕਾ ਸਿੰਘ, ਪਿੰਡ ਝਿਊਰਹੇੜੀ ਵਿੱਚ ਕਾਂਗਰਸ ਦੇ ਲੰਮੇ ਸਮੇਂ ਝੰਡਾ ਬਰਦਾਰ ਰਹੇ ਪੰਡਿਤ ਬਾਲ ਕਿਸ਼ਨ ਅਤੇ ਕਾਂਗਰਸ ਦੇ ਬੀਸੀ ਸੈਲ ਦੇ ਪ੍ਰਧਾਨ ਜਸਵੰਤ ਸਿੰਘ ਸਮੇਤ ਦਰਜ਼ਨਾਂ ਪਰਿਵਾਰਾਂ ਅਤੇ ਹੋਰ ਆਗੂਆਂ ਨੇ ਕਾਂਗਰਸ ਨੂੰ ਅਲਵਿਦਾ ਆਖਦਿਆਂ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਪਿੰਡ ਗੀਗੇਮਾਜਰਾ ਵਿੱਚ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਨਾਲ ਜਿਥੇ ਕਾਂਗਰਸ ਦੇ ਖੇਮੇ ਵਿਚ ਘਬਰਾਹਟ ਪੈਦਾ ਹੋ ਗਈ ਹੈ, ੳੱੁਥੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਉਮੀਦਵਾਰਾਂ ਦੀ ਇਸ ਇਲਾਕੇ ਵਿਚ ਜਿੱਤ ਤੈਅ ਨਜ਼ਰ ਆ ਰਹੀ ਹੈ। ਸ਼ਾਮਲ ਹੋਣ ਵਾਲਿਆਂ ਵਿੱਚ ਪਿੰਡ ਸਿਆਊ ਤੋਂ ਕੁਲਦੀਪ ਸਿੰਘ, ਰਾਮ ਸਿੰਘ ਨਾਗਰੀ, ਜੋਗਾ ਸਿੰਘ ਨਾਗਰੀ, ਕੁਲਵੰਤ ਸਿੰਘ, ਨਰਿੰਦਰ ਸਿੰਘ, ਰਘਵੀਰ ਸਿੰਘ, ਲਖਬੀਰ ਸਿੰਘ ਨਾਗਰੀ, ਰੂਪ ਸਿੰਘ ਨਾਗਰੀ, ਜੋਗਿੰਦਰ ਸਿੰਘ, ਕਾਲਾ ਸਿੰਘ, ਅਮਨ ਸਿੰਘ, ਜਸਬੀਰ ਸਿੰਘ ਸੀਰਾ ਨੇ ਵੀ ਕਾਂਗਰਸ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।
ਪ੍ਰੋ. ਚੰਦੂਮਾਜਰਾ ਨੇ ਵੀ ਉਨ੍ਹਾਂ ਦਾ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਪ੍ਰੋ. ਚੰਦੂਮਾਜਰਾ ਅਤੇ ਹਲਕਾ ਇੰਚਾਰਜ਼ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ, ਪਰਮਿੰਦਰ ਸਿੰਘ ਸੋਹਾਣਾ ਐਮ.ਡੀ. ਲੇਬਰਫੈਡ, ਬਲਜੀਤ ਸਿੰਘ ਕੁੰਬੜਾ, ਪਰਮਜੀਤ ਸਿੰਘ ਕਾਹਲੋਂ, ਬਲਵਿੰਦਰ ਸਿੰਘ ਗੋਬਿੰਦਗੜ੍ਹ, ਗੁਰਪ੍ਰਤਾਪ ਸਿੰਘ, ਕਰਮਜੀਤ ਸਿੰਘ ਕੰਮਾ ਨੇ ਉਮੀਦਵਾਰ ਜਗਤਾਰ ਸਿੰਘ ਬਾਕਰਪੁਰ, ਪਰਮਜੀਤ ਕੌਰ ਬੜੀ ਦੇ ਹੱਕ ਵਿਚ ਪਿੰਡ ਗੀਗੇਮਾਜਰਾ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮਾਣਯੋਗ ਅਦਾਲਤ ਅਤੇ ਲੋਕ ਸ਼ਕਤੀ ਨੇ ਕੈਪਟਨ ਸਰਕਾਰ ਨੂੰ ਥੁੱਕ ਕੇ ਚੱਟਣ ਲਈ ਮਜਬੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਮਾਣਯੋਗ ਅਦਾਲਤ ਨੇ ਫਟਕਾਰਾਂ ਝੱਲਣੀਆਂ ਪਈਆਂ ਤੇ 19 ਸਤੰਬਰ ਨੂੰ ਹੁਣ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਵਿਚ ਲੋਕਾਂ ਦੀਆਂ ਫਟਕਾਰਾਂ ਦਾਸਾਹਮਣਾ ਵੀ ਕਰਨਾ ਪਵੇਗਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕੁੱਝ ਹੋਰ ਤਾਕਤਾਂ ਨਾਲ ਮਿਲ ਕੇ ਅਕਾਲੀ ਦਲ ਦੇ ਖਿਲਾਫ ਇਕ ਸਾਜਿਸ਼ ਰਚੀ ਸੀ, ਜਿਸ ਦਾ ਪਰਦਾਫਾਸ਼ ਹੋ ਚੁੱਕਾ ਹੈ ਅਤੇ ਪੰਜਾਬ ਦੇ ਲੋਕ ਇਸ ਗੱਲ ਨੂੰ ਭਲੀਭਾਂਤੀ ਜਾਣ ਚੁੱਕੇ ਹਨ ਕਿ ਆਖਰ ਕਾਂਗਰਸ ਵਲੋਂ ਮਿਲ ਕੇ ਕਿਸ ਤਰ੍ਹਾਂ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਬਿਕਰਮ ਸਿੰਘ ਗੀਗੇਮਾਜਰਾ, ਗੁਰਜੀਤ ਸਿੰਘ, ਮੱਖਣ ਸਿੰਘ, ਪ੍ਰੇਮ ਸਿੰਘ ਝਿਉਰਹੇੜੀ ਸਰਕਲ ਪ੍ਰਧਾਨ ਅਤੇ ਪਿਆਰਾ ਸਿੰਘ ਸਾਬਕਾ ਸਰਪੰਚ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…