ਸਾਬਕਾ ਫੌਜੀਆਂ ਦੀ ਭਲਾਈ ਲਈ ਐਕਸ ਸਰਵਿਸਮੈਨ ਕਮਿਸ਼ਨ ਬਣਾਇਆ ਜਾਵੇ: ਕਰਨਲ ਸੋਹੀ

ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੂੰ ਪੱਤਰ ਲਿਖ ਕੇ ਕੀਤੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਦਸੰਬਰ:
ਐਕਸ ਸਰਵਿਸਮੈਨ ਗ੍ਰੀਵੈਸਿਸ ਸੈਲ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਾਬਕਾ ਫੌਜੀਆਂ ਦੀ ਭਲਾਈ ਲਈ ਤੁਰੰਤ ਐਕਸ ਸਰਵਿਸਮੈਨ ਕਮਿਸ਼ਨ ਬਣਾਇਆ ਜਾਵੇ। ਆਪਣੇ ਪੱਤਰ ਵਿੱਚ ਕਰਨਲ ਸੋਹੀ ਨੇ ਲਿਖਿਆ ਹੈ ਕਿ ਉਹਨਾਂ ਦੀ ਸੰਸਥਾ ਸਾਲ 2008 ਤੋਂ ਐਕਸ ਸਰਵਿਸਮੈਨ ਕਮਿਸ਼ਨ ਬਣਾਉਣ ਦੀ ਮੰਗ ਕਰਦੀ ਆ ਰਹੀ ਹੈ। ਸਾਲ 2010 ਵਿੱਚ ਉਸ ਸਮੇੱ ਦੇ ਰਖਿਆ ਵਿਭਾਗ ਨੇ ਇਹ ਕਮਿਸ਼ਨ ਬਣਾਇਆ ਵੀ ਸੀ ਪਰ ਇਸ ਕਮਿਸ਼ਨ ਦੀ ਬਣਤਰ ਉੱਪਰ ਹੀ ਇਤਰਾਜ ਹੋਣ ਕਾਰਨ ਸਾਲ 2011 ਵਿੱਚ ਇਸ ਕਮਿਸ਼ਨ ਨੂੰ ਭੰਗ ਕਰ ਦਿੱਤਾ ਗਿਆ ਸੀ। ਇਸ ਕਮਿਸ਼ਨ ਵਿੱਚ ਕਈ ਵੀ ਮੈਂਬਰ ਸਾਬਕਾ ਫੌਜੀ ਨਹੀਂ ਸੀ ਬਾਅਦ ਵਿੱਚ ਦੋ ਸਾਬਕਾ ਫੌਜੀ ਮੈਂਬਰ ਬਣਾਏ ਗਏ ਪਰ ਸਾਬਕਾ ਫੌਜੀ ਮੰਗ ਕਰ ਰਹੇ ਸਨ ਕਿ ਕਮਿਸ਼ਨ ਦੇ ਪੂਰੇ ਸੱਤ ਮੈਂਬਰ ਅਤੇ ਚੇਅਰਮੈਨ ਸਾਬਕਾ ਫੌਜੀ ਹੀ ਬਣਾਏ ਜਾਣ। ਇਸ ਲਈ ਸਰਕਾਰ ਨਹੀਂ ਸੀ ਮੰਨੀ ਤੇ ਇਸ ਕਮਿਸ਼ਨ ਨੂੰ ਹੀ ਭੰਗ ਕਰ ਦਿਤਾ ਗਿਆ ਸੀ।
ਕਰਨਲ ਸੋਹੀ ਨੇ ਪੱਤਰ ਵਿੱਚ ਲਿਖਿਆ ਹੈ ਕਿ ਸਾਬਕਾ ਫੌਜੀਆਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਫੌਜ ਵਿੱਚ ਵੱਡੇ ਅਹੁਦਿਆਂ ਉਪਰ ਕੰਮ ਕਰਨ ਦੇ ਬਾਵਜੂਦ ਉਹਨਾਂ ਨੂੰ ਬੈਂਕਾਂ ਦੇ ਏ ਟੀ ਐਮ ਦੇ ਸਿਕਿਓਰਟੀ ਗਾਰਡ ਅਤੇ ਇਹੋ ਜਿਹੇ ਹੀ ਹੋਰ ਕੰਮ ਕਰਨੇ ਪੈ ਰਹੇ ਹਨ। ਸਾਬਕਾ ਫੌਜੀ ਬਹੁਤ ਹੀ ਘੱਟ ਤਨਖਾਹ ਉਪਰ ਲੰਮੀਆਂ ਡਿਊਟੀਆਂ ਕਰ ਰਹੇ ਹਨ । ਸਰਕਾਰੀ ਨੌਕਰੀਆਂ ਵਿੱਚ ਸਾਬਕਾ ਫੌਜੀਆਂ ਨੂੰ ਅਕਸਰ ਹੀ ਨਕਾਰਿਆ ਜਾਂਦਾ ਹੈ। ਉਹਨਾਂ ਕਿਹਾ ਕਿ ਸਿਰਫ 2 ਫੀਸਦੀ ਸਾਬਕਾ ਫੌਜੀਆਂ ਨੂੰ ਹੀ ਚੰਗੀ ਨੌਕਰੀ ਮਿਲਦੀ ਹੈ, ਬਾਕੀ ਸਾਬਕਾ ਫੌਜੀ ਤਾਂ ਚੰਗੀ ਨੌਕਰੀ ਨੂੰ ਤਰਸਦੇ ਹੀ ਰਹਿ ਜਾਂਦੇ ਹਨ। ਪੱੱਤਰ ਦੇ ਅੰਤ ਵਿੱਚ ਕਰਨਲ ਸੋਹੀ ਨੇ ਮੰਗ ਕੀਤੀ ਹੈ ਕਿ ਸਾਬਕਾ ਫੌਜੀਆਂ ਦੀ ਭਲਾਈ ਲਈ ਤੁਰੰਤ ਐਕਸ ਸਰਵਿਸਮੈਨ ਕਮਿਸ਼ਨ ਬਣਾਇਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲਾ ਹੁਕਮ ਰੱਦ ਕਰਨ ਦੀ ਮੰਗ

ਗਲੋਬਲ ਸਿੱਖ ਕੌਂਸਲ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕਿਰਪਾਨ ਕਕਾਰ ਪਹਿਨਣ ’ਤੇ ਪਾਬੰਦੀ ਵਾਲ…