ਸਾਬਕਾ ਫੌਜੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਦੀ ਹਮਾਇਤ

ਮਸਲਾ ਸਰਕਾਰ ਬਣਾਉਣ ਦਾ ਨਹੀਂ ਸਗੋਂ ਭ੍ਰਿਸ਼ਟਾਚਾਰ, ਗੁੰਡਾਗਰਦੀ ਤੋਂ ਪੰਜਾਬ ਨੂੰ ਬਚਾਉਣ ਦਾ ਹੈ: ਕਰਨਲ ਸੋਹੀ

‘ਆਪ’ ਉਮੀਦਵਾਰ ਕੁਲਵੰਤ ਸਿੰਘ ਨੇ ਸਾਬਕਾ ਫੌਜੀਆਂ ਦਾ ਸਮਰਥਨ ਲਈ ਕੀਤਾ ਧੰਨਵਾਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਵੱਡੀ ਗਿਣਤੀ ਵਿੱਚ ਸਾਬਕਾ ਫੌਜੀਆਂ ਨੇ ‘ਆਪ’ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਕੁਲਵੰਤ ਸਿੰਘ ਨੇ ਸਾਬਕਾ ਫੌਜੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਦੇਸ਼ ਦੀਆਂ ਸਰਹੱਦਾਂ ਉੱਤੇ ਰਾਖੀ ਕਰ ਚੁੱਕੇ ਅਤੇ ਅਨੁਸ਼ਾਸਨ ਵਿੱਚ ਰਹਿਣ ਵਾਲੇ ਸਾਬਕਾ ਫੌਜੀ ‘ਆਪ’ ’ਤੇ ਭਰੋਸਾ ਪ੍ਰਗਟ ਕਰਕੇ ਖੁੱਲ੍ਹ ਕੇ ਉਨ੍ਹਾਂ ਸਮਰਥਨ ਵਿੱਚ ਅੱਗੇ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਰ ਬਣਨ ’ਤੇ ਸਾਬਕਾ ਫੌਜੀਆਂ ਦੀਆਂ ਸਾਰੀਆਂ ਜਾਇਜ਼ ਮੰਗਾਂ ਅਤੇ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ।
ਐਕਸ-ਸਰਵਿਸਮੈਨ ਗ੍ਰੀਵੈਂਸਿਜ਼ ਸੈੱਲ ਅਤੇ ਯੂਨਾਈਟਿਡ ਫਰੰਟ ਆਫ਼ ਈਐਸਐਮ (ਐਕਸ-ਸਰਵਿਸਮੈਨਜ਼) ਦੇ ਪ੍ਰਧਾਨ ਲੈਫ਼ਟੀਨੈਂਟ ਕਰਨਲ (ਸੇਵਾਮੁਕਤ) ਐਸਐਸ ਸੋਹੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਮਸਲਾ ਸਰਕਾਰ ਬਣਾਉਣ ਦਾ ਨਹੀਂ ਹੈ ਬਲਕਿ ਰਵਾਇਤੀ ਪਾਰਟੀਆਂ ਵੱਲੋਂ ਫੈਲਾਏ ਗਏ ਕਥਿਤ ਭ੍ਰਿਸ਼ਟਾਚਾਰ, ਗੁੰਡਾਗਰਦੀ ਤੋਂ ਪੰਜਾਬ ਨੂੰ ਬਚਾਉਣਾ ਹੈ। ਇਸ ਲਈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹੱਥ ਮਜ਼ਬੂਤ ਕਰਨੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਸ਼ਖ਼ਸੀਅਤ ਅਤੇ ਦਿੱਲੀ ਮਾਡਲ ਤੋਂ ਪ੍ਰਭਾਵਿਤ ਹੋ ਕੇ ਸਾਬਕਾ ਫੌਜੀਆਂ ਦੀਆਂ 32 ਐਨਜੀਓਜ਼ ਅਤੇ ਗਰੁੱਪਾਂ ਵੱਲੋਂ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਮੁਹਾਲੀ ਵਿੱਚ ਕੁਲਵੰਤ ਸਿੰਘ ਨੂੰ ਸਮਰਥਨ ਦਿੱਤਾ ਗਿਆ ਹੈ।

ਇਸ ਮੌਕੇ ਕੈਪਟਨ ਗੁਰਮੀਤ ਸਿੰਘ ਗਰੇਵਾਲ, ਕੈਪਟਨ ਮੱਖਣ ਸਿੰਘ, ਬ੍ਰਿਗੇਡੀਅਰ ਐੱਸਐੱਸ ਗਿੱਲ, ਰਾਜਵਿੰਦਰ ਸਿੰਘ ਬੋਪਾਰਾਏ, ਵਾਰੰਟ ਅਫ਼ਸਰ ਗੁਰਨਾਮ ਸਿੰਘ, ਜਗਦੇਵ ਸਿੰਘ, ਸਾਰਜੈਂਟ ਦਲਜੀਤ ਸਿੰਘ, ਕਰਨਲ ਜਸਬੀਰ ਸਿੰਘ, ਕਰਨਲ ਜੀਐਸ ਬੇਦੀ, ਸਾਰਜੈਂਟ ਜਸਵਿੰਦਰ ਸਿੰਘ, ਜੀਐਸ ਗੁਰਦਾਸਪੁਰੀ, ਸਾਰਜੈਂਟ ਬੀਐਸ ਬੋਪਾਰਾਏ, ਪੀਐਸ ਭੁੱਲਰ, ਪੀਐਸ ਸ਼ੇਰਗਿੱਲ, ਬੀਐਸ ਤੂਰ, ਬਲਬੀਰ ਸਿੰਘ, ਸੁਖਵਿੰਦਰ ਕੌਰ, ਅਜਮੇਰ ਸਿੰਘ, ਸੂਬੇਦਾਰ ਜਸਵੰਤ ਸਿੰਘ, ਸਾਰਜੈਂਟ ਰਛਪਾਲ ਸਿੰਘ, ਸੂਬੇਦਾਰ ਅਜਾਇਬ ਸਿੰਘ, ਜੋਗਿੰਦਰ ਸਿੰਘ, ਫਲਾਈਟ ਲੈਫ਼ਟੀਨੈਂਟ ਤਰਲੋਚਨ ਸਿੰਘ, ਹੌਲਦਾਰ ਕੁਲਵਿੰਦਰ ਸਿੰਘ, ਹੌਲਦਾਰ ਮੱਘਰ ਸਿੰਘ, ਕੇਐਸ ਧਨੋਆ ਪ੍ਰਧਾਨ ਪੰਜਾਬ ਪੈਨਸ਼ਨਰਜ਼, ਸਪੈਸ਼ਲ ਟੀਚਰ ਜਗਦੀਪ ਸਿੰਘ ਹਾਜ਼ਰ ਸਨ।

Load More Related Articles

Check Also

ਵਿਕਰੇਤਾ ਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ‘ਹਫ਼ਤਾਵਾਰੀ ਮੰਡੀਆਂ’

ਵਿਕਰੇਤਾ ਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ‘ਹਫ਼ਤਾਵਾਰੀ ਮੰਡੀਆਂ’ ਸ਼ਹਿਰ ਵਿੱਚ ਲੱਗ…