ਮੁਫ਼ਤ ਮੈਗਾ ਸਰਜਰੀ ਕੈਂਪ ਵਿੱਚ 1187 ਮਰੀਜ਼ਾਂ ਦੀ ਜਾਂਚ, 151 ਮਰੀਜ਼ਾਂ ਦੇ ਮੁਫ਼ਤ ਅਪਰੇਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਈ:
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਸੋਹਾਣਾ ਵਿੱਚ ਮਰਹੂਮ ਐਡਵੋਕੇਟ ਹਰਬੰਸ ਸਿੰਘ ਦੀ ਯਾਦ ਵਿੱਚ ਪਲੇਠਾ ਮੈਡੀਕਲ ਚੈੱਕਅਪ ਅਤੇ ਮੁਫ਼ਤ ਮੈਗਾ ਸਰਜਰੀ ਕੈਂਪ ਲਗਾਇਆ ਗਿਆ। ਭਾਈ ਜਸਬੀਰ ਸਿੰਘ ਖ਼ਾਲਸਾ ਖੰਨੇ ਵਾਲਿਆਂ ਨੇ ਸਾਲ 1995 ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਟਰੱਸਟ ਦੀ ਨੀਂਹ ਰੱਖੀ ਸੀ ਅਤੇ ਇਸ ਕਾਰਜ ਵਿੱਚ ਹਰਬੰਸ ਸਿੰਘ ਨੇ ਵੀ ਵਡਮੁੱਲਾ ਯੋਗਦਾਨ ਪਾਇਆ ਸੀ।
ਟਰੱਸਟ ਦੇ ਸਕੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਵੱਖ-ਵੱਖ ਗੰਭੀਰ ਬਿਮਾਰੀਆਂ ਨਾਲ ਸਬੰਧਤ 151 ਅਪਰੇਸ਼ਨ ਕੀਤੇ ਗਏ। ਇਸ ਮੈਗਾ ਸਰਜਰੀ ਕੈਂਪ ਵਿੱਚ 100 ਮੋਤੀਆਬਿੰਦ (ਸਫ਼ੇਦ ਮੋਤੀਆ), 15 ਦੰਦਾਂ ਦੀਆਂ ਸਰਜਰੀਆਂ, 11 ਗੋਡੇ ਬਦਲਣ, 10 ਅੱਖ, ਨੱਕ ਅਤੇ ਗਲੇ ਦੀਆਂ ਸਰਜਰੀਆਂ, 5 ਗਾਲ ਬਲੈਡਰ ਕਿਡਨੀ ਅਤੇ 5 ਲੇਜ਼ਰ ਸਰਜਰੀਆਂ ਮੁਫ਼ਤ ਕੀਤੀਆਂ ਗਈਆਂ। ਨਾਲ ਹੀ ਮਰੀਜ਼ਾਂ ਲਈ ਮੁਫ਼ਤ ਮੈਮੋਗ੍ਰਾਫੀ ਕੈਂਪ ਵੀ ਲਾਇਆ ਗਿਆ ਜਦੋਂਕਿ 1187 ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਇਸ ਦੌਰਾਨ ਗੁਰਦੁਆਰਾ ਅਕਾਲ ਆਸ਼ਰਮ ਸੋਹਾਣਾ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ। ਭਾਈ ਦਵਿੰਦਰ ਸਿੰਘ ਖਾਲਸਾ ਅਤੇ ਹੋਰਨਾਂ ਜਥਿਆਂ ਨੇ ਸੰਗਤ ਨੂੰ ਸ਼ਬਦ ਨਾਲ ਜੋੜਿਆ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…