ਸੀਜੀਸੀ ਝੰਜੇੜੀ ਦੇ ਖਿਡਾਰੀਆਂ ਦਾ ਯੂਨੀਵਰਸਿਟੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ

ਵੇਟ ਲਿਫ਼ਟਿੰਗ,ਪਾਵਰ ਲਿਫ਼ਟਿੰਗ, ਕਬੱਡੀ ਅਤੇ ਬੈੱਸਟ ਫਿਜਿਕ ਟੂਰਨਾਮੈਂਟ ਵਿੱਚ ਹਾਸਲ ਕੀਤੀਆਂ ਮੋਹਰੀ ਪੁਜ਼ੀਸ਼ਨਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਨਵੰਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕਾਲਜ ਦੇ ਖਿਡਾਰੀਆਂ ਯੂਨੀਵਰਸਿਟੀ ਪੱਧਰ ਦੇ ਮੁਕਾਬਲਿਆਂ ਵਿਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਵੱਖ ਵੱਖ ਖੇਡਾਂ ਵਿਚ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ।ਇੰਟਰ ਕਾਲਜ ਵੇਟ ਲਿਫ਼ਟਿੰਗ ਮੁਕਾਬਲੇ ਦੀ 65 ਕਿੱਲੋ ਕੈਟਾਗਰੀ ਵਿੱਚ ਗੁਰਕੀਰਤ ਸਿੰਘ ਨੇ 13 ਕਾਲਜਾਂ ਦੇ ਖਿਡਾਰੀਆਂ ਨੂੰ ਮਾਤ ਦਿੰਦੇ ਹੋਏ 165 ਕਿੱਲੋ ਭਾਰ ਚੁੱਕ ਕੇ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ ਹੈ। ਜਦ ਕਿ ਯਾ ਵੇਰ ਨਾਜਿਰ ਅਤੇ ਸ਼ੇਰ ਸਿੰਘ ਨੇ ਬੈੱਸਟ ਫਿਜਿਕ ਇੰਟਰ ਕਾਲਜ ਮੁਕਾਬਲਿਆਂ ਵਿਚ 60 ਕਿੱਲੋ ਅਤੇ 85 ਕਿੱਲੋ ਕੈਟਾਗਰੀ ਵਿਚ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ ਹੈ।
ਇਸੇ ਤਰਾਂ ਪਾਵਰ ਲਿਫ਼ਟਿੰਗ ਇੰਟਰ ਕਾਲਜ ਮੁਕਾਬਲੇ ਵਿਚ ਪ੍ਰੀਤਇੰਦਰ ਸਿੰਘ ਨੇ 460 ਕਿੱਲੋ ਭਾਰ ਚੁੱਕ ਕੇ ਦੂਜੀ ਪੁਜ਼ੀਸ਼ਨ ਹਾਸਿਲ ਕੀਤੀ ਹੈ। ਇਸ ਦੇ ਨਾਲ ਹੀ ਇੰਨਾ ਮੁਕਾਬਲਿਆਂ ਵਿਚ ਤਿੰਨ ਸੋਨੇ ਅਤੇ ਇੱਕ ਚਾਂਦੀ ਦੇ ਤਗਮੇ ਹਾਸਿਲ ਕਰਕੇ ਯੂਨੀਵਰਸਿਟੀ ਦੀ ਓਵਰ ਆਲ ਰਨਰ ਅੱਪ ਟਰਾਫ਼ੀ ਵੀ ਹਾਸਿਲ ਕੀਤੀ ਹੈ।ਕਾਮਯਾਬੀ ਦੇ ਮੁਕਾਮ ਤੇ ਆਪਣੀ ਵੱਖਰੀ ਪਹਿਚਾਣ ਬਣਾਉਂਦੇ ਹੋਏ ਪੀ ਟੀ ਯੂ ਦੇ ਕਬੱਡੀ ਇੰਟਰ ਕਾਲਜ ਮੁਕਾਬਲਿਆਂ ਵਿਚ 15 ਕਾਲਜਾਂ ਦੇ ਫਸਵੇਂ ਮੁਕਾਬਲੇ ਵਿਚ ਝੰਜੇੜੀ ਕਾਲਜ ਨੇ ਪਹਿਲੀ ਵਾਰ ਹਿੱਸਾ ਲੈਂਦੇ ਹੋਏ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ ਹੈ। ਇਸ ਦੌਰਾਨ ਝੰਜੇੜੀ ਕਾਲਜ ਦੇ ਖਿਡਾਰੀਆਂ ਨੇ ਪੀ ਟੀ ਯੂ ਕੈਂਪਸ ਨੂੰ 51-17, ਆਈ ਕੇ ਜੀ ਹੁਸ਼ਿਆਰਪੁਰ ਕਾਲਜ ਨੂੰ 48-35 ਅਤੇ ਆਈ ਈ ਟੀ ਭੱਦਲ ਨੂੰ 43-17 ਦੇ ਫ਼ਰਕ ਨਾਲ ਹਰਾ ਕੇ ਸੈਮੀਫਾਈਨਲ ਵਿਚ ਆਪਣੀ ਜਗਾ ਬਣਾਈ। ਜਦ ਕਿ ਆਖੀਰ ਵਿਚ ਟੀਮ ਸਿਰਫ਼ 45-46 ਦੇ ਮਾਮੂਲੀ ਫ਼ਰਕ ਨਾਲ ਹਾਰਦੇ ਹੋਏ ਕਾਂਸੀ ਦਾ ਤਮਗ਼ਾ ਹਾਸਿਲ ਕੀਤਾ।
ਇਸ ਦੇ ਨਾਲ ਹੀ ਝੰਜੇੜੀ ਕਾਲਜ ਦੇ ਤਿੰਨ ਖਿਡਾਰੀ ਅਰਚਿੱਤ ਰਾਣਾ, ਵਿਕਾਸ ਠਾਕੁਰ ਅਤੇ ਸ਼ਿਵਮ ਕੁਮਾਰ ਨੂੰ ਯੂਨੀਵਰਸਿਟੀ ਟੀਮ ਵਿਚ ਚੁਣਿਆਂ ਗਿਆ ਹੈ। ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਖਿਡਾਰੀਆਂ ਵੱਲੋਂ ਯੂਨੀਵਰਸਿਟੀ ਪੱਧਰ ਤੇ ਕੀਤੇ ਬਿਹਤਰੀਨ ਲਈ ਵਧਾਈ ਦਿੰਦੇ ਹੋਏ ਦੱਸਿਆਂ ਕਿ ਸੀ ਜੀ ਸੀ ਝੰਜੇੜੀ ਕਾਲਜ ਦੀ ਚਾਰ ਸਾਲ ਦੇ ਸਥਾਪਨਾ ਦੇ ਸਫ਼ਰ ਦੌਰਾਨ ਸਿੱਖਿਆਂ ਦੇ ਖੇਤਰ ਵਿਚ ਯੂਨੀਵਰਸਿਟੀ ਪੱਧਰ ਤੇ ਮੈਰਿਟ ਲਿਆਉਣ ਦੇ ਨਾਲ ਨਾਲ ਖੇਡਾਂ ਵਿਚ ਮੋਹਰੀ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ। ਇਸ ਲਈ ਵਿਦਿਆਰਥੀਆਂ ਲਈ ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਇਸ ਮੌਕੇ ਤੇ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਮੈਨੇਜਮੈਂਟ ਵੱਲੋਂ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…