ਸੀਜੀਸੀ ਕਾਲਜ ਲਾਂਡਰਾਂ ਵਿੱਚ ਸਾਲਾਨਾ ਯੂਥ ਫੈਸਟੀਵਲ ਪਰਿਵਰਤਨ-2018 ਦਾ ਸ਼ਾਨਦਾਰ ਆਗਾਜ਼

ਡਰੱਗ ਮੁਕਤ ਸਮਾਜ ਦੀ ਸਿਰਜਣਾ ਲਈ ਉਪਰਾਲੇ ਜਾਰੀ ਰਹਿਣਗੇ: ਸਤਨਾਮ ਸੰਧੂ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 2 ਫਰਵਰੀ:
ਉਤਰੀ ਭਾਰਤ ਵਿੱਚ ਵਿਲੱਖਣ ਥਾਂ ਬਣਾ ਚੁੱਕੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਸਾਲਾਨਾ ਯੂਥ ਫੈਸਟੀਵਲ ਪ੍ਰੀਵਰਤਨ-2018 ਅੱਜ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ ਜਿਸ ਦਾ ਉਦਘਾਟਨ ਸੀਜੀਸੀ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਵੱਲੋਂ ਦੀਪ ਜਗਾ ਕੇ ਕੀਤਾ। ਸੀਜੀਸੀ ਲਾਂਡਰਾਂ ਵੱਲੋਂ ਇਸ ਵਾਰ ਆਪਣਾ ਸਾਲਾਨਾ ਯੂਥ ਫੈਸਟੀਵਲ ਪਰਿਵਰਤਨ-2018 ਪ੍ਰੰਪਰਾ ਤੋਂ ਹੱਟ ਕੇ ਕਰਵਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਮਕਸਦ ਸਮਾਜ ਨੂੰ ਡਰੱਗ ਮੁਕਤ ਬਨਾਉਣਾ ਹੈ ਅਤੇ ਸਮਾਜ ਨੂੰ ਨਸ਼ਿਆਂ ਵਰਗੀ ਲਾਹਨਤ ਤੋਂ ਮੁਕਤੀ ਦਿਵਾਉਣਾ ਹੈ।
ਡਰੱਗ ਮੁਕਤ ਇੰਡੀਆ ਦੇ ਥੀਮ ‘ਤੇ ਕਰਵਾਏ ਜਾ ਰਹੇ ਇਸ ਦੋ ਰੋਜਾ ਸਾਲਾਨਾ ਫੈਸਟ ਦੇ ਉਦਘਾਟਨੀ ਭਾਸ਼ਨ ਦੌਰਾਨ ਸੀਜੀਸੀ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਨੇ ਹਜਾਰਾਂ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਨੂੰ ਡਰੱਗ ਮੁਕਤੀ ਦੀ ਪਾਂਧੀ ਬਨਾਉਣ ਲਈ ਜੋ ਸੀਜੀਸੀ ਦੇ ਵਿਦਿਆਰਥੀਆਂ ਨੇ ਇਹ ਵੱਡਮੁੱਲਾ ਕਾਰਜ ਆਰੰਭਿਆ ਹੈ ਇਸ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਉਨੀ ਥੋੜ੍ਹੀ ਹੈ । ਉਨ੍ਹਾਂ ਇਸ ਦੌਰਾਨ ਭਰੋਸਾ ਵੀ ਦਿਵਾਇਆ ਕਿ ਡਰੱਗ ਮੁਕਤ ਸਮਾਜ ਸਿਰਜਣ ਦਾ ਸੁਨੇਹਾ ਦੇਣ ਦਾ ਜੋ ਸੀਜੀਸੀ ਦਾ ਇਹ ਉਦਮ ਅੱਜ ਦੀਆਂ ਸਟੇਜਾਂ ਤੱਕ ਹੀ ਸੀਮਤ ਨਹੀਂ ਰਹੇਗਾ ਬਲਕਿ ਇਹ ਉਪਰਾਲੇ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀ ਸਾਰਾ ਸਾਲ ਪਿੰਡ ਪਿੰਡ-ਸ਼ਹਿਰ ਸ਼ਹਿਰ ਜਾ ਕੇ ਨਸ਼ਿਆਂ ਮਾੜੇ ਪ੍ਰਭਾਵਾਂ ਨੂੰ ਦਰਸਾਉਣ ਵਾਲੀਆਂ ਰੈਲੀਆਂ, ਨੁੱਕੜ ਨਾਟਕ, ਟੈਲੀ ਫਿਲਮਾਂ ਅਤੇ ਹੋਰ ਪ੍ਰਭਾਵਸ਼ਾਲੀ ਢੰਗ ਤਰੀਕਿਆਂ ਨਾਲ ਜਾਗਰੂਕਤਾ ਫੈਲਾਉਂਦੇ ਰਹਿਣਗੇ। ਉਨ੍ਹਾਂ ਸਮਾਗਮ ਦੇ ਪਹਿਲੇ ਦਿਨ ਕੀਤੇ ਗਏ ਵਿਸ਼ੇਸ਼ ਪ੍ਰਬੰਧਾਂ ਤੋਂ ਖੁਸ਼ੀ ਜਾਹਰ ਕਰਦਿਆਂ ਸੀਜੀਸੀ ਦੇ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਵੀ ਕੀਤਾ।
ਇਸੇ ਦੌਰਾਨ ਉਨ੍ਹਾਂ ਆਪਣੇ ਕਾਰੋਬਾਰ ਸਥਾਪਤ ਕਰਨ ਵਾਲੇ ਸੀਜੀਸੀ ਦੇ ਪਾਸ ਆਊਟ ਵਿਦਿਆਰਥੀਆਂ ਨੂੰ ਵੀ ਸਨਮਾਨਤ ਵੀ ਕੀਤਾ। ਯੂਥ ਫੈਸਟ ਦੇ ਪਹਿਲੇ ਦਿਨ ਉਤਰੀ ਭਾਰਤ ਦੇ ਵੱਖ ਵੱਖ ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਟੀਮਾਂ ਦੇ ਕਲਚਰਲ, ਸਭਿਆਚਾਰਕ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਗਿੱਧਾ, ਭੰਗੜਾ, ਹਰਿਆਣਵੀ, ਬੰਗਾਲੀ, ਰਾਜਸਥਾਨੀ, ਹਿਮਾਚਲੀ, ਗੁਜਰਾਤੀ ਡਾਂਸ ਸ਼ਾਮਲ ਸਨ। ਜੇਤੂ ਟੀਮਾਂ ਨੂੰ ਨਕਦ ਇਨਾਮਾਂ ਤੋਂ ਇਲਾਵਾ ਸਨਮਾਨ ਚਿੰਨ੍ਹਾਂ ਨਾਲ ਨਿਵਾਜਿਆ ਗਿਆ। ਇਸ ਦੌਰਾਨ ਸੀਜੀਸੀ ਦੇ ਇੰਜੀਨੀਅਰਾਂ ਵੱਲੋਂ ਕਰੀਅਰ ਫੇਅਰ ਦੌਰਾਨ ਤਿਆਰ ਕੀਤੇ ਮਾਡਲਾਂ, ਅਤੇ ਨਵੀਨਤਮ ਖੋਜਾਂ ਦੀ ਪ੍ਰਦਰਸ਼ਨੀ ਵੀ ਲਾਈ ਜਿਸ ਨੂੰ ਵੇਖਿਆਂ ਹੀ ਉਤਸ਼ਾਹ ਬਣਦਾ ਸੀ।
ਵੱਖ ਵੱਖ ਸਕੂਲਾਂ ਵਿਦਿਆਰਥੀ ਨੇ ਇਸ ਪ੍ਰਦਰਸ਼ਨੀ ਨੂੰ ਗੌਰ ਨਾਲ ਵਾਚਿਆ। ਸੀਜੀਸੀ ਵਿਖੇ ਲੱਗੇ ਚੰਡੋਲ, ਪੰਜਾਬੀ ਸਭਿਆਚਾਰਕ ਨੂੰ ਦਰਸਾਉਂਦੀਆਂ ਸਟਾਲਾਂ ਕਿਸੇ ਪੁਰਾਤਨ ਮੇਲਾ ਦਾ ਰੁਪਾਂਦਰਾਂ ਪੇਸ਼ ਕਰਦੀਆਂ ਸਨ। ਇਸ ਦੌਰਾਨ ਬੁਲਾਰੇ ਨੇ ਦੱਸਿਆ 3 ਫਰਵਰੀ ਨੂੰ ਜਿਥੇ ਸਭਿਆਚਾਰਕ ਪ੍ਰੋਗਰਾਮ, ਰੌਕ ਬੈਂਡ ਆਪਣੀ ਪ੍ਰਫਾਰਮਸ ਦੇਵੇਗਾ ਉਥੇ ਬਾਲੀਵੁਡ ਸਟਾਰ ਪਿੱਠ ਵਰਤੀ ਗਾਇਕਾ ਸੋਨੂ ਕੱਕੜ ਵਿਦਿਆਰਥੀਆਂ ਦਾ ਮੰਨੋਰੰਜਨ ਕਰੇਗੀ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…