ਰਿਆਤ ਬਾਹਰਾ ਯੂਨੀਵਰਸਿਟੀ ਵਿੱਚ 6ਵੀਂ ਦੋ ਰੋਜ਼ਾ ਵਿਸ਼ਵ ਕਾਨਫਰੰਸ ਦਾ ਸ਼ਾਨਦਾਰ ਆਗਾਜ਼

ਵੱਖ-ਵੱਖ ਦੇਸ਼ਾਂ ਦੇ ਕਰੀਬ 250 ਡੈਲੀਗੇਟ ਨੇ ਸਿੱਖਿਆ ਅਤੇ ਖੋਜ ਨਾਲ ਸਬੰਧਤ ਮੁੱਦਿਆਂ ‘ਤੇ ਕੀਤੀ ਚਰਚਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਨਵੰਬਰ:
ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਐਜੂਕੇਸ਼ਨ ਗਲੋਬਲ ਐਜੂਕੇਸ਼ਨਲ ਰਿਸਰਚ ਐਸੋਸੀਏਸ਼ਨ (ਜੀਈਆਰਏ) ਦੀ ‘ਐਜੂਕੇਸ਼ਨ: ਏ ਮਿਰਰ ਆਫ ਸੁਸਾਇਟੀ’ ’ਤੇ 6ਵੀਂ ਦੋ ਰੋਜ਼ਾ ਵਿਸ਼ਵ ਕਾਨਫਰੰਸ ਐਜ਼ੂਕੋਨ-2017 ਦਾ ਸ਼ਾਨਦਾਰ ਆਗਾਜ਼ ਹੋਇਆ। ਗਰੋਸ ਨੈਸ਼ਨਲ ਹੈਪੀਨੈਸ (ਜੀਐਨਐਚ) ਸੈਂਟਰ ਭੂਟਾਨ, ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ਸਾਮਦੂ ਚੇਤਰੀ ਨੇ ਇਸ ਕਾਨਫਰੰਸ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਸਾਮਦੂ ਚੇਤਰੀ ਨੇ ਕਿਹਾ ਕਿ ਕੇਂਦਰ ਦਾ ਮਕਸਦ ਭੂਟਾਨ ਦੇ ਗਰੋਸ ਨੈਸ਼ਨਲ ਹੈਪੀਨੈੱਸ (ਜੀਐਨਐਚ) ਦੇ ਸੰਤੁਲਿਤ ਵਿਕਾਸ ਦਰਸ਼ਨ ਵਿਚ ਜੀਵਤ ਪ੍ਰਣਾਲੀ ਦਾ ਪ੍ਰਗਟ ਹੋਣਾ ਹੈ,ਜੋ ਵਾਤਾਵਰਣ ਸੰਭਾਲ, ਸੱਭਿਆਚਾਰਕ ਤਰੱਕੀ ਅਤੇ ਚੰਗੇ ਪ੍ਰਸ਼ਾਸਨ ਦੇ ਨਾਲ ਸਕਾਰਾਤਮਕ ਅਤੇ ਟਕਾਊ ਸਮਾਜਿਕ-ਆਰਥਿਕ ਵਿਕਾਸ ਨੂੰ ਜੋੜਨ ਦੀ ਕੋਸ਼ਿਸ਼ ਕਰਦਾ ਹੈ।
ਗਲੋਬਲ ਐਜੂਕੇਸ਼ਨਲ ਰਿਸਰਚ ਐਸੋਸੀਏਸ਼ਨ (ਜੀਈਆਰਏ) ਦੇ ਖੇਤਰੀ ਪ੍ਰਧਾਨ ਡਾ. ਐਸ.ਪੀ. ਮਲਹੋਤਰਾ ਨੇ ਵਿਦਿਅਕ ਖੋਜ ਦੇ ਵਿਕਾਸ ਲਈ ਉਤਸ਼ਾਹਿਤ ਕਰਨ ਅਤੇ ਜੀਈਆਰਏ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਲੀਡਰਸ਼ਿਪ ਪ੍ਰਦਾਨ ਕਰਨ ਲਈ ਸੁਝਾਵ ਦਿੱਤੇ। ਉਨ੍ਹਾਂ ਕਿਹਾ ਕਿ ਕਾਨਫਰੰਸ ਨੇ ਸਿੱਖਿਆ ਦੇ ਬਹੁ ਅਨੁਸ਼ਾਸਨੀ ਸਿੱਖਿਆ ਵਿੱਚ ਸਿੱਖਣ ਅਤੇ ਸਿੱਖਿਆ ਦੇ ਨਵੇਂ ਸੁਧਾਰਾਂ ਦੀ ਸੰਭਾਵਨਾ ਦਾ ਪਤਾ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕਾਨਫਰੰਸ ਇਕ ਪ੍ਰਸਿੱਧ ਕੌਮਾਂਤਰੀ ਸਮਾਗਮ ਹੈ, ਜਿਸ ਵਿੱਚ ਭੂਟਾਨ, ਬੈਂਕਾਕ, ਸਵਿਟਜ਼ਰਲੈਂਡ ਅਤੇ ਆਬੂ ਧਾਬੀ ਅਤੇ ਕੀਨੀਆ, ਨਾਈਜੀਰੀਆ, ਅਫਗਾਨਿਸਤਾਨ, ਭੂਟਾਨ ਅਤੇ ਵੱਖ-ਵੱਖ ਸਿੂਬਆਂ, ਭਾਰਤ ਕਰਨਾਟਕ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਦਿੱਲੀ, ਜੰਮੂ ਅਤੇ ਕਸ਼ਮੀਰ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਆਦਿ ,ਕੇਂਦਰ ਸ਼ਾਸਤ ਪ੍ਰਦੇਸ਼ ਸਮੇਤ ਵੱਖ-ਵੱਖ ਦੇਸ਼ਾਂ ਦੇ ਕਰੀਬ 250 ਡੈਲੀਗੇਟ ਨੇ ਮਿਲ ਕੇ ਗੱਲਬਾਤ ਕੀਤੀ ਅਤੇ ਸੰਵਾਦ ਢੰਗ ਰਾਹੀਂ ਸਿੱਖਿਆ ਅਤੇ ਖੋਜ ਨਾਲ ਸਬੰਧਤ ਮੁੱਦਿਆਂ ‘ਤੇ ਚਰਚਾ ਕੀਤੀ।
ਇਸ ਮੌਕੇ ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਅਤੇ ਯੂਨੀਵਰਸਿਟੀ ਦੇ ਕੁਲਪਤੀ ਗੁਰਵਿੰਦਰ ਸਿੰਘ ਬਾਹਰਾ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਸਬੰਧਤ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਸਿੰਘ, ਨੇ ਕਿਹਾ ਕਿ ਕਾਨਫਰੰਸ ਦੇ ਉਪ-ਥੀਮਾਂ ਵਿੱਚ ਸਿੱਖਿਆ ਵਿਚ ਖੋਜ, ਇਨੋਵੇਸ਼ਨ ਅਤੇ ਰਚਨਾਤਮਕਤਾ-ਸਮਾਜ ਦਾ ਯੋਗਦਾਨ; ਸੁਸਾਇਟੀ ਵਿੱਚ ਇਕੁਇਟੀ ਅਤੇ ਮੌਕੇ ਦੀ ਬਰਾਬਰੀ- ਸ਼ੁਰੂਆਤ ਅਤੇ ਚੁਣੌਤੀਆਂ ਬਦਲਣ ਵਾਲੀ ਸੁਸਾਇਟੀ ਲਈ ਰੀਥਿੰਕਿੰਗ ਐਂਡ ਰੀਡਫਾਇਨਿੰਗ ਐਜੂਕੇਸ਼ਨ; ਅਧਿਆਪਕ ਸਿੱਖਿਆ ਵਿੱਚ ਗਲੋਬਲ ਰੁਝਾਨ-ਅਧਿਆਪਕਾਂ ਅਤੇ ਉਨ੍ਹਾਂ ਦੀ ਸਿੱਖਿਆ ਦੇ ਬਦਲਦੇ ਰੋਲ; ਅਤੇ ਪਰਿਵਰਤਨ ਵਿਦਿਅਕ ਅਦਾਰੇ: ਇੱਕ ਜ਼ਰੂਰਤ।
ਯੂਨੀਵਰਸਿਟੀ ਸਕੂਲ ਆਫ਼ ਐਜੂਕੇਸ਼ਨ ਦੀ ਡੀਨ ਡਾ. ਇੰਦੂ ਰਿਹਾਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਗਲੋਬਲ ਐਜੂਕੇਸ਼ਨਲ ਰਿਸਰਚ ਐਸੋਸੀਏਸ਼ਨ (ਜੀਈਆਰਏ) ਇੱਕ ਵਿਦਿਅਕ ਖੋਜ ਨੂੰ ਵਿਕਸਿਤ ਕਰਨ ਅਤੇ ਇਸ ਨੂੰ ਉਤਸ਼ਾਹਤਿ ਕਰਨ ਲਈ ਇੱਕ ਉਦੇਸ਼ ਹੈ, ਜੋ ਕਿ ਵਿਦਿਅਕ ਖੋਜ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਵਿਚਾਰ ਵਿਟਾਂਦਰੇ, ਵਰਕਸ਼ਾਪ, ਸੈਮੀਨਾਰ, ਕਾਨਫਰੰਸ ਆਦਿ ਦੇ ਆਯੋਜਨ ਲਈ ਖੋਜ ਦੇ ਨਤੀਜਿਆਂ ਨੂੰ ਪ੍ਰਸਾਰਿਤ ਕਰਨ ਲਈ ਰਸਾਲੇ, ਮੋਨੋਗ੍ਰਾਫ, ਸਾਹਿਤ ਦੀਆਂ ਕਿਸਮਾਂ ਅਤੇ ਹੋਰ ਪ੍ਰਕਾਸ਼ਿਤ ਕਰਨ ਲਈ ਅੰਤਰਰਾਸ਼ਟਰੀ ਫੋਰਮ ਪ੍ਰਦਾਨ ਕਰਦਾ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…