Share on Facebook Share on Twitter Share on Google+ Share on Pinterest Share on Linkedin ਆਬਕਾਰੀ ਤੇ ਕਰ ਵਿਭਾਗ ਵੱਲੋਂ ਪੰਜਾਬ ਵਿੱਚ ਸਾਰੇ ਸ਼ਰਾਬ ਦੇ ਠੇਕੇ ਅਲਾਟ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 6 ਅਪਰੈਲ: ਆਬਕਾਰੀ ਤੇ ਕਰ ਵਿਭਾਗ, ਪੰਜਾਬ ਵੱਲੋਂ ਸਾਲ 2017-18 ਲਈ ਸੂਬੇ ਅੰਦਰ ਸ਼ਰਾਬ ਦੇ ਸਾਰੇ ਠੇਕਿਆਂ ਦੀ ਅਲਾਟਮੈਂਟ ਮੁਕੰਮਲ ਕਰ ਲਈ ਗਈ ਹੈ। ਲੁਧਿਆਣਾ, ਪਟਿਆਲਾ, ਫਿਰੋਜ਼ਪੁਰ ਤੇ ਫਰੀਦਕੋਟ ਡਿਵੀਜ਼ਨਾਂ ਦੇ ਬਾਕੀ ਰਹਿੰਦੇ ਜ਼ਿਲ੍ਹਿਆਂ ਲਈ 5 ਅਪਰੈਲ ਨੂੰ ਸ਼ਰਾਬ ਦੇ ਠੇਕਿਆਂ ਦਾ ਡਰਾਅ ਕੱਢਿਆ ਗਿਆ। ਡਰਾਅ ਦੀ ਪ੍ਰਕਿਰਿਆ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੀ ਹਾਜ਼ਰੀ ਵਿੱਚ ਪੂਰੇ ਪਾਰਦਰਸ਼ੀ ਤੇ ਸਾਫ-ਸੁਥਰੇ ਢੰਗ ਨਾਲ ਮੁਕੰਮਲ ਕੀਤੀ ਗਈ ਹੈ ਅਤੇ ਕਿਸੇ ਵੀ ਜਗ੍ਹਾਂ ’ਤੇ ਕਿਸੇ ਕਿਸਮ ਦੀ ਕੋਈ ਵੀ ਸ਼ਿਕਾਇਤ ਨਹੀਂ ਮਿਲੀ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਬੁਲਾਰੇ ਨੇ ਦੱਸਿਆ ਕਿ ਸਾਲ 2017-18 ਲਈ ਆਬਕਾਰੀ ਨੀਤੀ ਵਪਾਰੀ ਪੱਖੀ ਬਣਾਈ ਗਈ ਸੀ ਅਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਗਿਆ ਸੀ ਕਿ ਸਾਰੀਆਂ ਧਿਰਾਂ ਜਿਨ੍ਹਾਂ ਵਿੱਚ ਸਰਕਾਰ, ਥੋਕ ਵ੍ਰਿਕੇਤਾ, ਰਿਟੇਲਰ ਅਤੇ ਗਾਹਕ ਸ਼ਾਮਲ ਹਨ, ਦੇ ਹਿੱਤ ਸੁਰੱਖਿਅਤ ਰਹਿਣ। ਵਿਭਾਗ ਨੂੰ ਉਮੀਦ ਹੈ ਕਿ ਸਾਲ 2017-18 ਵਿੱਚ ਆਬਕਾਰੀ ਰਾਹੀਂ ਕੁੱਲ 5400 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਹੋਵੇਗੀ ਜਦੋਂ ਕਿ 2016-17 ਵਿੱਚ ਕੱੁਲ 4900 ਕਰੋੜ ਰੁਪਏ ਇਕੱਠੇ ਹੋਏ ਸਨ। ਬੁਲਾਰੇ ਨੇ ਦੱਸਿਆ ਕਿ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਮੁਤਾਬਕ ਇਸ ਸਾਲ 2017-18 ਦ“ੀ ਆਬਕਾਰੀ ਨੀਤੀ ਵਿੱਚ ਠੇਕਿਆਂ ਦੀ ਗਿਣਤੀ 6384 ਤੋਂ ਘਟਾ ਕੇ 5900 ਦੇ ਕਰੀਬ ਕੀਤੀ ਗਈ ਹੈ। ਇਸ ਤੋਂ ਇਲਾਵਾ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਤਹਿਤ ਕੌਮੀ ਤੇ ਰਾਜ ਮਾਰਗ ਤੋਂ 500 ਮੀਟਰ ਦੀ ਦੂਰੀ ਤੱਕ ਕੋਈ ਵੀ ਠੇਕਾ ਖੋਲ੍ਹਣ ਦੀ ਆਗਿਆ ਨਹੀਂ ਦਿੱਤੀ ਗਈ। ਬੁਲਾਰੇ ਨੇ ਦੱਸਿਆ ਕਿ ਥੋਕ ਵਿਕ੍ਰੇਤਾ ਲਾਇਸੈਂਸ ਐਲ-1ਏ ਇਸ ਵਾਰ ਖਤਮ ਕਰ ਦਿੱਤਾ ਗਿਆ ਹੈ। ਐਲ-1 ਲਾਇਸੈਂਸੀ ਆਪਣਾ ਕੋਟਾ ਡਿਸਟਲਰੀਆਂ/ਬੌਟਲਿੰਗ ਪਲਾਂਟ ਤੋਂ ਸਿੱਧਾ ਚੁੱਕ ਸਕਣਗੀਆਂ। ਇਸ ਤੋਂ ਇਲਾਵਾ ਐਲ-2 ਰਿਟੇਲ ਲਾਇਸੈਂਸੀ ਆਪਣੇ ਜ਼ਿਲੇ ਜਾਂ ਗਰੁੱਪ ਵਾਲੇ ਐਲ-2 ਥੋਕ ਲਾਇਸੈਂਸੀ ਤੋਂ ਹੀ ਕੋਟਾ ਚੁੱਕ ਸਕਣਗੇ। ਇਸ ਵਾਰ ਆਬਕਾਰੀ ਨੀਤੀ ਵਿੱਚ ਪਿਛਲੀਆਂ ਨੀਤੀਆਂ ਮੁਕਾਬਲੇ ਇਹ ਕ੍ਰਾਂਤੀਕਾਰੀ ਬਦਲਾਅ ਕੀਤੇ ਗਏ ਹਨ ਅਤੇ ਇਸ ਨਾਲ ਰਿਟੇਲ ਲਾਇਸੈਂਸੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕੀਤਾ ਗਿਆ ਹੈ। ਦੇਸੀ ਸ਼ਰਾਬ (ਕੰਟਰੀ ਲਿਕਰ) ਦਾ ਕੋਟਾ ਵੀ 10.10 ਕਰੋੜ ਪਰੂਫ ਲੀਟਰ ਤੋਂ ਘਟਾ ਕੇ 8.70 ਕਰੋੜ ਪਰੂਫ ਲੀਟਰ ਕੀਤਾ ਗਿਆ ਜੋ ਕਿ 14 ਫੀਸਦੀ ਘੱਟ ਬਣਦਾ ਹੈ। ਇਸੇ ਤਰ੍ਹਾਂ ਅੰਗਰੇਜ਼ੀ ਸ਼ਰਾਬ (ਇੰਡੀਅਨ ਮੇਡ ਫੌਰਨ ਲਿਕਰ) (ਆਈ.ਐਮ.ਐਫ.ਐਲ.) ਦਾ ਕੋਟਾ ਵੀ 4.73 ਕਰੋੜ ਪਰੂਫ ਲੀਟਰ ਤੋਂ ਘਟਾ ਕੇ 3.80 ਕਰੋੜ ਪਰੂਫ ਲੀਟਰ ਕੀਤਾ ਗਿਆ ਜੋ ਕਿ 20 ਫੀਸਦੀ ਘੱਟ ਬਣਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ