Nabaz-e-punjab.com

ਆਬਕਾਰੀ ਵਿਭਾਗ ਦੀ ਟੀਮ ਨੇ ਬਨੂੜ ਨੇੜੇ ਸਪਿਰਟ ਦੀ ਵੱਡੀ ਖੇਪ ਫੜੀ, 5 ਜਣੇ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਗਸਤ:
ਆਬਕਾਰੀ ਤੇ ਕਰ ਵਿਭਾਗ ਪੰਜਾਬ ਦੇ ਕਮਿਸ਼ਨਰ ਵਿਵੇਕ ਪ੍ਰਤਾਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕਾਰਵਾਈ ਕਰਦੇ ਹੋਏ ਅੱਜ ਆਬਕਾਰੀ ਤੇ ਕਰ ਵਿਭਾਗ ਨੇ ਬਨੂੜ ਨੇੜੇ ਸਪਿਰਟ ਦੀ ਵੱਡੀ ਖੇਪ ਫੜਨ ਵਿੱਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਵਿਨੋਦ ਪਾਹੂਜਾ, ਆਬਕਾਰੀ ਤੇ ਕਰ ਅਫਸਰ (ਆਬਕਾਰੀ), ਮੋਹਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਅਤੇ ਗੁਰਚਰਨ ਸਿੰਘ ਧਨੋਆ, ਏਆਈਜੀ ਐਕਸਾਈਜ਼ ਪੰਜਾਬ, ਸਰੂਪ ਇੰਦਰ ਸਿੰਘ ਸੰਧੂ, ਆਬਕਾਰੀ ਨਿਰੀਖਕ, ਖਰੜ ਦੀ ਟੀਮ ਨੇੇ ਕਾਰਵਾਈ ਕਰਦੇ ਹੋਏ ਬਨੂੜ ਨੇੜੇ ਪਟਿਆਲਾ ਢਾਬਾ ਅਤੇ ਝਿਲਮਿਲ ਢਾਬਾ ’ਤੇ ਛਾਪੇਮਾਰੀ ਕੀਤੀ, ਜਿੱਥੋਂ ਕ੍ਰਮਵਾਰ 71 ਡਰੰਮ ਅਤੇ 7 ਡਰੰਮ ਈ.ਐਨ.ਏ. (ਸਪਿਰਟ) ਤੇ ਕੁਝ ਹੋਰ ਰਸਾਇਣਿਕ ਅਤੇ ਲੇਬਲ ਹੋਲੋਗਰਾਮ ਅਤੇ ਖਾਲੀ ਬੋਤਲਾਂ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਇਕ ਮਹਿੰਦਰਾ ਪਿਕਅੱਪ (ਪੀ.ਬੀ.02 ਸੀ.ਸੀ. ਈ.ਐਨ.ਏ.) ਡਰੰਮਾਂ ਨਾਲ ਭਰੀ ਹੋਈ ਅਤੇ ਇੱਕ ਇੰਡੀਕਾ ਵਿਸਟਾ ਕਾਰ (ਪੀ.ਬੀ.01ਏ6810) ਉੱਥੇ ਮਿਲੀ। ਮੌਕੇ ’ਤੇ ਫੜੇ ਪੰਜ ਵਿਅਕਤੀਆਂ ਨੂੰ ਸਮੇਤ ਮਾਲ ਮੁਕੱਦਮਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਥਾਣਾ ਬਨੂੜ ਵਿੱਚ ਪੰਜਾਬ ਆਬਕਾਰੀ ਐਕਟ, 1914 ਅਤੇ ਹੋਰ ਸਬੰਧਤ ਧਾਰਾਵਾਂ ਅਧੀਨ ਐਫ.ਆਈ.ਆਰ.ਨੰ:86, ਮਿਤੀ 11-08-2019 ਦਰਜ ਕਰਵਾਈ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…