Nabaz-e-punjab.com

ਆਬਕਾਰੀ ਤੇ ਕਾਰ ਵਿਭਾਗ ਨੇ ਚੰਡੀਗੜ੍ਹ ਤੇ ਹਰਿਆਣਾ ’ਚੋਂ ਸ਼ਰਾਬ ਸਮਗਲਿੰਗ ਕਰਨ ’ਤੇ ਚਿੰਤਾ ਪ੍ਰਗਟਾਈ

ਵਧੀਕ ਮੁੱਖ ਸਕੱਤਰ (ਕਰ) ਐਮਪੀ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਆਬਕਾਰੀ ਤੇ ਕਰ ਵਿਭਾਗ ਦੀ ਰੀਵੀਊ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਨਵੰਬਰ:
ਆਬਕਾਰੀ ਤੇ ਕਰ ਵਿਭਾਗ ਦੀ ਰੀਵੀਊ ਮੀਟਿੰਗ ਵਧੀਕ ਮੁੱਖ ਸਕੱਤਰ (ਕਰ) ਐਮਪੀ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਐਮਪੀ ਸਿੰਘ ਨੇ ਵਿਭਾਗ ਦੀ ਮਾਲੀ ਸਾਲ 2018-19 ਦੇ 7 ਮਹੀਨਿਆਂ (ਅਪ੍ਰੈਲ ਤੋਂ ਅਕਤੂਬਰ ਤੱਕ) ਦੀ ਕਾਰਗੁਜਾਰੀ ’ਤੇ ਤਸੱਲੀ ਪ੍ਰਗਟਾਈ। ਇਸ ਦੇ ਨਾਲ ਹੀ ਉਨਂਾਂ ਚੰਡੀਗੜ੍ਹਂ ਅਤੇ ਹਰਿਆਣਾ ਤੋਂ ਭਾਰੀ ਮਾਤਰਾ ਵਿੱਚ ਸਮਗਲਿੰਗ ਕਰਕੇ ਲਿਆਂਦੀ ਜਾ ਰਹੀ ਸ਼ਰਾਬ ’ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਮੋਬਾਈਲ ਵਿੰਗਾਂ ਅਤੇ ਜ਼ਿਲ੍ਹਿਂਆਂ ਦੇ ਆਬਕਾਰੀ ਸਟਾਫ਼ ਵੱਲੋਂ ਬਾਹਰਲੇ ਰਾਜਾਂ ਤੋਂ ਸਮਗਲਿੰਗ ਕਰਕੇ ਲਿਆਂਦੀ ਸ਼ਰਾਬ ਦੇ ਕਾਫੀ ਕੇਸ ਫੜੇ ਗਏ ਹਨ। ਉਨਂ੍ਹਾਂ ਆਸ ਪ੍ਰਗਟਾਈ ਕਿ ਇਨ੍ਹਂਾਂ ਪ੍ਰਤੀਕੂਲ ਹਾਲਾਤਾਂ ਦੇ ਬਾਵਜੂਦ ਵੀ ਵਿਭਾਗ ਟੀਚਿਆਂ ਦੀ ਪ੍ਰਾਪਤੀ ਕਰ ਲਵੇਗਾ।
ਵਧੀਕ ਮੁੱਖ ਸਕੱਤਰ ਨੇ ਮੋਬਾਈਲ ਵਿੰਗਾਂ ਅਤੇ ਜ਼ਿਲ੍ਹਂਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਉਣ ਵਾਲੇ ਦਿਨਾਂ ਵਿਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾ ਕੇ ਸ਼ਰਾਬ ਦੇ ਕੋਟੇ ਦੀ ਲਿਫਟਿੰਗ ਦਾ ਨਿਰਧਾਰਤ ਕੀਤਾ ਟੀਚਾ ਪੂਰਾ ਕਰਨ। ਉਨ੍ਹਂਾਂ ਮੈਰਿਜ ਪੈਲੇਸਾਂ ਵਿੱਚ ਬਾਹਰਲੇ ਰਾਜਾਂ ਦੀ ਸ਼ਰਾਬ ਨਾ ਵਰਤਾਈ ਜਾ ਸਕੇ ਇਸ ’ਤੇ ਵੀ ਨਜ਼ਰ ਰੱਖਣ ਲਈ ਕਿਹਾ। ਮੀਟਿੰਗ ਵਿੱਚ ਸ਼ਰਾਬ ਦੀ ਤਸਕਰੀ ਨੂੰ ਰੋਕਣ ਦੀ ਵਿਸ਼ੇਸ਼ ਮੁਹਿੰਮ ਤੋਂ ਇਲਾਵਾ ਰੈਸਟੋਰੈਂਟਾਂ ਅਤੇ ਬਾਰਾਂ ਵਲੋਂ ਇਸ ਸਾਲ ਦੇ ਪਹਿਲੇ 7 ਮਹੀਨਿਆਂ ਵਿਚ ਚੁੱਕੇ ਗਏ ਸ਼ਰਾਬ ਦੇ ਕੋਟੇ ਦੀ ਸਮੀਖਿਆ ਵੀ ਕੀਤੀ ਗਈ। ਇਸ ਤੋਂ ਇਲਾਵਾ ਜੀਐਸਟੀ ਦੇ ਕੰਮਕਾਜ ਦੀ ਸਮੀਖਿਆ ਵੀ ਕੀਤੀ ਗਈ। ਜਿਸ ਵਿੱਚ ਸਰਕਾਰ ਵੱਲੋਂ ਨਿਰਧਾਰਿਤ ਟੀਚਿਆਂ ਦੀ ਪ੍ਰਾਪਤੀ ਲਈ ਪੂਰਨ ਆਸ ਪ੍ਰਗਟਾਉਂਦੇ ਹੋਏ ਵੱਖ-ਵੱਖ ਸੈਕਟਰਾਂ ਦਾ ਵਿਸ਼ਲੇਸ਼ਣ ਕਰਨ ਦੀ ਹਦਾਇਤ ਕੀਤੀ ਗਈ ਅਤੇ ਖਾਸ ਤੌਰ ’ਤੇ ਸਰਵਿਸ ਸੈਕਟਰ ਤੋਂ ਆਉਣ ਵਾਲੀ ਆਮਦਨੀ ਦੀ ਬਾਰੀਕੀ ਨਾਲ ਘੋਖ ਪੜਤਾਲ ਕਰਨ ਦੀ ਹਦਾਇਤ ਕੀਤੀ ਗਈ। ਉਨਂ੍ਹਾਂ ਜੀਐਸਟੀ ਅਧੀਨ ਰਜਿਸਟਰ ਹੋਏ ਨਵੇਂ ਵਪਾਰੀਆਂ ਅਤੇ ਰਿਟਰਨ ਡਿਫਾਲਟਰ ਵਪਾਰਕ ਅਦਾਰਿਆਂ ਦੀ ਪੜਤਾਲ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀ ਹਦਾਇਤ ਵੀ ਕੀਤੀ।
ਇਸ ਮੌਕੇ ਆਬਕਾਰੀ ਤੇ ਕਰ ਕਮਿਸ਼ਨਰ ਵਿਵੇਕ ਪ੍ਰਤਾਪ ਸਿੰਘ, ਵਧੀਕ ਆਬਕਾਰੀ ਤੇ ਕਰ ਕਮਿਸ਼ਨਰ (ਪ੍ਰਸ਼ਾਸਨ) ਸ੍ਰੀਮਤੀ ਪ੍ਰਨੀਤ ਕੌਰ, ਵਧੀਕ ਆਬਕਾਰੀ ਤੇ ਕਰ ਕਮਿਸ਼ਨਰ (ਆਬਕਾਰੀ) ਗੁਰਤੇਜ ਸਿੰਘ, ਡਾਇਰੈਕਟਰ ਇਨਵੈਸਟੀਗੇਸ਼ਨ ਸ੍ਰੀਮਤੀ ਨਵਦੀਪ ਭਿੰਡਰ, ਉਪ ਆਬਕਾਰੀ ਤੇ ਕਰ ਕਮਿਸ਼ਨਰ (ਡਿਸਟਿਲਰੀਜ) ਨਰੇਸ਼ ਦੂਬੇ ਅਤੇ ਸ੍ਰੀਮਤੀ ਬਲਦੀਪ ਕੌਰ ਸਮੇਤ ਮੰਡਲਾਂ ਦੇ ਉਪ ਆਬਕਾਰੀ ਤੇ ਕਰ ਕਮਿਸ਼ਨਰ, ਜ਼ਿਲ੍ਹਿਂਆਂ ਦੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਤੋਂ ਇਲਾਵਾ ਮੋਬਾਈਲ ਵਿੰਗਾਂ ਦੇ ਸੰਯੁਕਤ ਡਾਇਰੈਕਟਰ ਨਾਫ਼ਜ ਅਤੇ ਡਿਪਟੀ ਡਾਇਰੈਕਟਰ ਨਾਫ਼ਜ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …