ਰਿਆਤ ਐਂਡ ਬਾਹਰਾ ਯੂਨੀਵਰਸਿਟੀ ਵਿੱਚ ਪੁਰਤਗਾਲੀ ਮੁਖੌਟਿਆਂ ਦੀ ਪ੍ਰਦਰਸ਼ਨੀ ਦਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਖਰੜ, 9 ਮਈ:
ਭਾਰਤ ਵਿਚ ਪੁਰਤਗਾਲ ਦੇ ਰਾਜਦੂਤ ਜੋਆਓ ਡਾ ਕਮਾਰਾ ਦਾ ਰਿਆਤ ਬਾਹਰਾ ਯੂਨੀਵਰਸਿਟੀ ਵਿਚ ਸ਼ਾਨਦਾਰ ਸੁਆਗਤ ਕੀਤਾ ਗਿਆ। ਇਸ ਮੌਕਾ ਰਿਆਤ ਬਾਹਰਾ ਕੈਂਪਸ ਵਿਚ ਆਯੋਜਿਤ ਪੁਰਤਗਾਲੀ ਮੁਖੌਟਿਆਂ ਦੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਦਘਾਟਨ ਦੇ ਲਈ ਪੁਰਤਗਾਲੀ ਰਾਜਦੂਤ ਵਿਸ਼ੇਸ਼ ਤੌਰ ’ਤੇ ਸਿਰਕਤ ਕੀਤੀ। ਇਸ ਮੌਕੇ ’ਤੇ ਆਪਣੇ ਸੰਬੋਧਨ ਵਿਚ ਸ਼੍ਰੀਮਾਨ ਜੋਆਓ ਡਾ. ਕਮਾਰਾ ਨੇ ਦੱਸਿਆ ਕਿ ਡਾ. ਮੁਖੌਟੀ ਦੀ ਪ੍ਰਦਰਸ਼ਨੀ ਯੁਰੋਪ ਦਿਹਾੜੇ ਦੀ ਖੁਸ਼ੀ ਵਿਚ ਆਯੋਜਿਤ ਕੀਤੀ ਗਈ ਹੈ। ਯੁਰੋਪ ਦਿਹਾੜਾ ਹਰ ਸਾਲ ਸ਼ਾਤੀ ਅਤੇ ਏਕਤਾ ਦੇ ਪ੍ਰਤੀਕ ਦੇ ਰੂਪ ਵਿਚ ਮਣਾਇਆ ਜਾਂਦਾ ਹੈ। ਯੁਰੋਪ ਦਿਹਾੜੇ ਯੁਰੋਪੀਅ ਸੰਘ ਦੇ ਹਰ ਦੇਸ਼ ਵਿਚ ਮਣਾਇਆ ਜਾਂਦਾ ਹੈ। ਸਾਲ 1950 ਵਿਚ 9 ਮਈ ਦੇ ਦਿਨ ਹੀ ਰਾਬਰਟ ਸ਼ੂਮੇਨ ਨੇ ਯੁਰੋਪੀਅ ਸੰਘ ਦੀ ਸਥਾਪਨਾ ਨਾਲ ਸਬੰਧਤ ਘੋਸ਼ਣਾ ਪੱਤਰ ਜਾਰੀ ਕੀਤਾ ਸੀ। ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ’ਤੇ 5 ਦਿਨ ਬਾਅਦ ਫਰਾਂਸ ਦੇ ਵਿਦੇਸ਼ੀ ਮੰਤਰੀ ਰਾਬਰਟ ਸ਼ੂਮੈਨ ਨੇ ਯੁਰੋਪ ਦੇ ਲਈ ਪਹਿਲੀ ਅਪੀਲ ਕੀਤੀ ਸੀ। ਪੁਰਤਗਾਲੀ ਮੁਖੌਟਿਆਂ ਦੀ ਪ੍ਰਦਰਸ਼ਨੀ ਦੇ ਉਦਘਾਟਨ ਤੋਂ ਬਾਅਦ ਪੁਰਤਗਾਲੀ ਰਾਜਦੂਤ ਨੇ ਰਿਆਤ ਬਾਹਰਾ ਦੇ ਵਿਦਿਆਰਥੀਆਂ ਅਤੇ ਫੈਕਲਿਟੀ ਮੈਂਬਰਾਂ ਦੇ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਯੁਰੋਪੀਅ ਸੰਘ ਤੋਂ ਸਬੰਧਤ ਜੋ ਘੋਸ਼ਣਾ ਪੱਤਰ ਜਾਰੀ ਕੀਤਾ ਗਿਆ ਸੀ, ਉਸਦੇ ਤਹਿਤ ਯੁਰੋਪੀਅ ਕੋਲ ਅਤੇ ਸਟੀਲ ਕਮਿਊਨਿਟੀ ਦੇ ਨਿਰਮਾਣ ਦਾ ਐਲਾਨ ਕੀਤਾ ਗਿਆ। ਸਾਲ 1985 ਵਿਚ ਮਿਲਾਨ ਵਿਚ ਆਯੋਜਿਤ ਯੁਰੋਪੀਅ ਇਕਾਈ ਵਿਚ ਸਾਰੇ ਦੇਸ਼ਾਂ ਦੇ ਨੁਮਾਇੰਦਿਆਂ ਨੇ 9 ਮਈ ਨੂੰ ਯੁਰੋਪ ਦਿਹਾੜੇ ਦੇ ਤੌਰ ’ਤੇ ਮਨਾਉਣ ’ਤੇ ਸਹਿਮਤੀ ਜਤਾਈ। ਉਦੋਂ ਤੋਂ ਹਰ ਸਾਲ ਯੁਰੋਪ ਦਿਹਾੜੇ ’ਤੇ ੱ ਵੱਖ ਵੱਖ ਰੰਗਾਰੰਗ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਪ੍ਰਦਰਸ਼ਨੀ ਦੇ ਦੌਰਾਨ ਵੱਖ ਵੱਖ ਪੁਰਤਗਾਲੀ ਮੁਖੌਟਿਆਂ ਵਿਚ ਫੈਕਲਿਟੀ ਮੈਂਬਰ ਅਤੇ ਸਾਰੇ ਵਿਦਿਆਰਥੀ ਕਾਫੀ ਪ੍ਰਭਾਵਿਤ ਨਜ਼ਰ ਆਏ। ਸਾਰੀਆਂ ਨੂੰ ਮੁਖੌਟਿਆਂ ਦੀ ਕਾਰੀਗਰੀ ਕਾਫੀ ਪਸੰਦ ਆਈ। ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਸਿੰਘ ਨੇ ਪੁਰਤਗਾਲੀ ਰਾਜਦੂਤ ਮਾਣਯੋਗ ਜੋਆਓ ਡਾ. ਕਮਾਰਾ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਇਹ ਪ੍ਰਦਰਸ਼ਨੀ ਸੱਤ ਦਿਨ੍ਹਾਂ ਤੱਕ ਚੱਲੇਗੀ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…