Share on Facebook Share on Twitter Share on Google+ Share on Pinterest Share on Linkedin ਸ਼ੈਮਰਾਕ ਸਕੂਲ ਮੁਹਾਲੀ ਵਿੱਚ ਸਾਇੰਸ ਅਤੇ ਹਿਸਾਬ ਵਿਸ਼ੇ ’ਤੇ ਪ੍ਰਦਰਸ਼ਨੀ ਦਾ ਆਯੋਜਨ ਸਕੂਲੀ ਬੱਚਿਆਂ ਨੇ ਆਪਣੇ ਹੱਥਾਂ ਨਾਲ ਬਣਾਏ ਮਾਡਲ ਅਤੇ ਸਾਇੰਸ ਦੇ ਪ੍ਰਯੋਗ ਦਰਸ਼ਕਾਂ ਨੂੰ ਦਿਖਾ ਕੇ ਵਾਹਾਵਾਹੀ ਖੱਟੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਸਤੰਬਰ: ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-69 ਵਿਖੇ ਸੱਤਵੀਂ ਤੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਸਾਇੰਸ ਅਤੇ ਹਿਸਾਬ ਦੇ ਵਿਸ਼ੇ ਤੇ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਇਨ੍ਹਾਂ ਬੱਚਿਆਂ ਦੇ ਮਾਪਿਆਂ ਨੇ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਕੇ ਆਪਣੇ ਲਾਡਲਿਆਂ ਦੀ ਸਖ਼ਤ ਮਿਹਨਤ ਨੂੰ ਸਲਾਹਿਆ। ਇਸ ਦੌਰਾਨ ਵਿਦਿਆਰਥੀਆਂ ਨੇ ਜਿੱਥੇ ਹਿਸਾਬ ਵਿਸ਼ੇ ਨਾਲ ਸਬੰਧਿਤ ਕਈ ਦਿਲਚਸਪ ਪਹਿਲੂਆਂ ਨੂੰ ਚਾਰਟ ਤੇ ਬਣਾ ਕੇ ਉਨ੍ਹਾਂ ਦੀ ਵਿਆਖਿਆ ਕੀਤੀ ਉੱਥੇ ਹੀ ਸੀਨੀਅਰ ਕਲਾਸ ਦੇ ਬੱਚਿਆਂ ਨੇ ਸਾਇੰਸ ਦੀਆਂ ਖੋਜਾਂ ਨੂੰ ਵੀ ਪ੍ਰਤੱਖ ਰੂਪ ਵਿੱਚ ਵਿਖਾਇਆ। ਹਰ ਸਾਲ ਲਗਾਈ ਜਾਣ ਵਾਲੀ ਇਸ ਪ੍ਰਦਰਸ਼ਨੀ ਦੇ ਇਹ ਸਾਲ ਪੂਰੀ ਤਰਾਂ ਸਵਰਗੀ ਡਾ. ਅਬਦੁਲ ਕਲਾਮ ਆਜ਼ਾਦ ਸਾਬਕਾ ਰਾਸ਼ਟਰੀ ਨੂੰ ਸਮਰਪਿਤ ਰਿਹਾ। ਇਸ ਮੌਕੇ ਜਨਰਲ ਆਈ ਪੀ ਸਿੰਘ ਮੁੱਖ ਮਹਿਮਾਨ ਸਨ ਜਦੋਂ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਬਡਾਲੀ ਅਤੇ ਉਨ੍ਹਾਂ ਦੇ ਪਤੀ ਅਤੇ ਸੀਨੀਅਰ ਆਗੂ ਸਾਹਿਬ ਸਿੰਘ ਬਡਾਲੀ ਨੇ ਮਾਡਲਾਂ ਦਾ ਨਿਰੀਖਣ ਕਰਦਿਆਂ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ। ਸ਼ੈਮਾਰਕ ਸਕੂਲ ਦੇ ਵਿਦਿਆਰਥੀਆਂ ਨੇ ਬਾਈੳ ਗੈੱਸ ਪਲਾਂਟ, ਚੁੰਬਕ ਨਾਲ ਚੱਲਣ ਵਾਲਾ ਮਲਟੀਪਲ ਜਨਰੇਟਰ, ਚੁੰਬਕੀ ਟਰੇਨ, ਅੱਖੋਂ ਅਤੇ ਕੰਨ ਤੋਂ ਵਿਹੂਣੇ ਲੋਕਾਂ ਦੀ ਮਦਦ ਕਰਨ ਵਾਲਾ ਦਸਤਾਨਾ, ਸਸਤੀ ਦਰ ਨਾਲ ਕੰਮ ਕਰਨ ਵਾਲ ਏਅਰ ਕੰਡੀਸ਼ਨਰ,ਹਾਈਡਰੋਲਿਕ ਲਿਫ਼ਟ ਅਤੇ ਹਾਈਡਰੋਲਿਕ ਪੁਲ ਸਮੇਤ ਕਈ ਰੋਚਕ ਅਤੇ ਅਲੱਗ ਤਰਾਂ ਦੇ ਮਾਡਲ ਇਸ ਪ੍ਰਦਰਸ਼ਨੀ ਵਿਚ ਵਿਖਾਏ। ਇਸ ਦੇ ਇਲਾਵਾ ਹਿਸਾਬ ਵਿਸ਼ੇ ਨਾਲ ਵਿਦਿਆਰਥੀਆਂ ਨੇ ਕਈ ਰੋਚਕ ਪੱਖ ਚਾਰਟ ਅਤੇ ਕੰਪਿਊਟਰ ਰਾਹੀਂ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਜਿਨ੍ਹਾਂ ਵਿਚ ਵੇਖ ਕੇ ਹਾਜ਼ਰ ਦਰਸ਼ਕਾਂ ਨੇ ਆਪਣੇ ਦੰਦਾਂ ਤਲੇ ਉਗਲਾਂ ਦਬਾ ਲਈਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਐਜੂਕੇਸ਼ਨ ਐਸ.ਕੇ. ਸ਼ਰਮਾ ਨੇ ਦੱਸਿਆ ਕਿ ਸੱਤਵੀਂ ਤੋਂ ਬਾਰ੍ਹਵੀਂ ਤੱਕ ਪਹੁੰਚਦੇ ਹੋਏ ਵਿਦਿਆਰਥੀਆਂ ਅੰਦਰ ਕੱੁਝ ਨਵਾਂ ਕਰਨ ਦੀ ਚਾਹਤ ਹੁੰਦੀ ਹੈ। ਇਸ ਦੇ ਨਾਲ ਹੀ ਇਹਨਾਂ ਬੱਚਿਆਂ ਦੀ ਇਸ ਸਕਾਰਤਮਕ ਸੋਚ ਅਤੇ ਚਾਹਤ ਨੂੰ ਵਧੀਆਂ ਪਾਸੇ ਲਗਾਇਆ ਜਾ ਸਕਦਾ ਹੈ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਕਿਉਂਕਿ ਇਕ ਪਾਸੇ ਜਿੱਥੇ ਬੱਚਿਆਂ ਨੂੰ ਕਾਫੀ ਕੱੁਝ ਨਵਾਂ ਸਿੱਖਣ ਲਈ ਮਿਲਿਆ ਉੱਥੇ ਹੀ ਇਨ੍ਹਾਂ ਬੱਚਿਆਂ ਨੇ ਲੋਕਾਂ ਨੂੰ ਕਾਫੀ ਕੱੁਝ ਨਵਾ ਸਿੱਖਣ ਲਈ ਵੀ ਦਿਤਾ। ਇਸ ਦੌਰਾਨ ਸਵਰਗੀ ਡਾ. ਕਲਾਮ ਨੂੰ ਸਮਰਪਿਤ ਸਾਇੰਸ ਨਾਲ ਸਬੰਧਤ ਪੇਂਟਿੰਗ ਮੁਕਾਬਲੇ ਕਰਵਾਏ ਗਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ