nabaz-e-punjab.com

ਬਿਹਾਰ ਦਾ ਝੋਨਾ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਣ ਦਾ ਪਰਦਾਫਾਸ਼

ਖੰਨਾ ਦੀ ਮਿੱਲ ਵਿੱਚੋਂ ਝੋਨੇ ਦੀਆਂ ਪੰਜ ਹਜ਼ਾਰ ਬੋਰੀਆਂ ਫੜੀਆਂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 30 ਅਕਤੂਬਰ-
ਦੂਜੇ ਸੂਬਿਆਂ ਤੋਂ ਸਸਤਾ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਣ ਦੇ ਮਾਮਲਾ ਦਾ ਪਰਦਾਫਾਸ਼ ਕਰਦਿਆਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਅੱਜ ਸੂਚਨਾ ਦੇ ਆਧਾਰ ਉਤੇ ਖੰਨਾ ਦੀ ਯੂਨਾਈਟਿਡ ਐਗਰੋ ਇੰਡਸਟਰੀਜ਼ ਰਾਈਸ ਮਿੱਲਜ਼ ਉਤੇ ਛਾਪਾ ਮਾਰਿਆ ਅਤੇ ਬਿਹਾਰ ਤੋਂ ਲਿਆਂਦੇ ਝੋਨੇ ਦੀਆਂ 50 ਹਜ਼ਾਰ ਬੋਰੀਆਂ ਫੜੀਆਂ।
ਮਾਮਲੇ ਦੇ ਹੋਰ ਵੇਰਵੇ ਦਿੰਦਿਆਂ ਵਿਭਾਗ ਦੇ ਮੁੱਖ ਵਿਜੀਲੈਂਸ ਅਧਿਕਾਰੀ ਡਾ. ਰਾਕੇਸ਼ ਕੁਮਾਰ ਸਿੰਗਲਾ ਨੇ ਦੱਸਿਆ ਕਿ ਮੌਕੇ ਉਤੇ ਬਿਹਾਰ ਤੋਂ ਆਏ ਝੋਨੇ ਦੇ ਦੋ ਟਰੱਕ ਫੜੇ ਗਏ, ਜਿਨ•ਾਂ ਵਿੱਚ 4100 ਬੋਰੀਆਂ ਝੋਨਾ ਸੀ, ਜਦੋਂ ਕਿ ਮਿੱਲ ਅੰਦਰ ਤੀਜੇ ਟਰੱਕ ਵਿੱਚੋਂ ਝੋਨਾ ਉਤਾਰਿਆ ਜਾ ਰਿਹਾ ਸੀ। ਪੁੱਛ-ਪੜਤਾਲ ਕਰਨ ਉਤੇ ਡਰਾਈਵਰਾਂ ਨੇ ਬਿਆਨ ਦਿੱਤਾ ਕਿ ਉਨ•ਾਂ ਬਿਹਾਰ ਵਿੱਚ ਮੁਜ਼ੱਫ਼ਰਨਗਰ ਤੋਂ ਇਹ ਝੋਨਾ ਲਿਆਂਦਾ ਸੀ ਅਤੇ ਇੱਥੇ ਮਿੱਲ ਵਿੱਚ ਪਹੁੰਚਣ ਤੋਂ ਬਾਅਦ ਇਕ ਮੋਟਰਸਾਈਕਲ ਸਵਾਰ ਉਨ•ਾਂ ਤੋਂ ਬਿੱਲ ਤੇ ਰਸੀਦਾਂ ਲੈ ਗਿਆ। ਇਹ ਮੋਟਰਸਾਈਕਲ ਸਵਾਰ ਮਿੱਲ ਮਾਲਕ ਵੱਲੋਂ ਭੇਜਿਆ ਦੱਸਿਆ ਗਿਆ ਹੈ। ਛਾਪੇ ਦੌਰਾਨ ਮਿੱਲ ਮਾਲਕ ਇਸ ਖਰੀਦੇ ਝੋਨੇ ਬਾਰੇ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ।
ਸ੍ਰੀ ਸਿੰਗਲਾ ਨੇ ਕਿਹਾ ਕਿ ਮੁੱਢਲੀ ਨਜ਼ਰੇ ਇਹ ਮਾਮਲਾ ਹੋਰ ਸੂਬਿਆਂ ਤੋਂ ਸਸਤੇ ਭਾਅ ਝੋਨਾ ਖਰੀਦ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਣ ਦਾ ਜਾਪਦਾ ਹੈ। ਉਨ•ਾਂ ਕਿਹਾ ਕਿ ਇਸ ਸਾਰੇ ਮਾਮਲੇ ਵਿੱਚ ਇਸ ਝੋਨੇ ਦੀ ਫ਼ਰਜ਼ੀ ਬੋਲੀ ਦਾ ਪ੍ਰਬੰਧ ਕੀਤਾ ਜਾਣਾ ਸੀ, ਜਿਸ ਵਿੱਚ ਹੋਰ ਸੂਬਿਆਂ ਤੋਂ 800 ਤੋਂ 900 ਰੁਪਏ ਕੁਇੰਟਲ ਦੇ ਹਿਸਾਬ ਨਾਲ ਖਰੀਦਿਆ ਇਹ ਝੋਨਾ ਪੰਜਾਬ ਦੀਆਂ ਮੰਡੀਆਂ ਵਿੱਚ 1770 ਰੁਪਏ ਕੁਇੰਟਲ ਦੇ ਹਿਸਾਬ ਨਾਲ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਉਤੇ ਵੇਚਿਆ ਜਾਣਾ ਸੀ, ਜਿਸ ਤੋਂ ਸਿੱਧਾ ਮੁੱਲ ਵਿੱਚ ਲਾਭ ਹੋਣ ਦੇ ਨਾਲ ਨਾਲ ਮੰਡੀਆਂ ਵਿੱਚ ਵੇਚਣ ਦਾ ਕਮਿਸ਼ਨ ਵੀ ਪ੍ਰਾਪਤ ਕੀਤਾ ਜਾਣਾ ਸੀ। ਉਨ•ਾਂ ਕਿਹਾ ਕਿ ਮਿਲਿੰਗ ਮਗਰੋਂ ਇਸ ਚੌਲ ਨੂੰ ਐਫਸੀਆਈ ਨੂੰ ਸੌਂਪੇ ਜਾਣ ਵਾਲੇ ਚੌਲ ਵਿੱਚ ਮਿਲਾਇਆ ਜਾਣਾ ਸੀ। ਇਹ ਤਰੀਕਾ ਉਨ•ਾਂ ਕਮਿਸ਼ਨ ਏਜੰਟਾਂ ਵੱਲੋਂ ਵਰਤਿਆ ਜਾ ਰਿਹਾ ਹੈ, ਜਿਹੜੇ ਮਿਲਿੰਗ ਵਿੱਚ ਵੀ ਸ਼ਾਮਲ ਹਨ।
ਵਿਭਾਗ ਦੇ ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਚੱਲ ਰਹੀ ਹੈ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਮਾਰਕੀਟ ਕਮੇਟੀ ਖੰਨਾ ਨੂੰ ਇਸ ਕਾਰਵਾਈ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਇਸ ਮਿੱਲ ਵਿੱਚ ਸਟਾਕ ਦੀ ਪੜਤਾਲ ਦੇ ਨਾਲ ਨਾਲ ਖਰੀਦ ਸਬੰਧੀ ਰਿਕਾਰਡ ਦੀ ਪੜਤਾਲ ਲਈ ਕਿਸਾਨਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਇਕ ਮਹੀਨੇ ਵਿੱਚ ਮਾਰੇ ਛਾਪਿਆਂ ਦੌਰਾਨ ਝੋਨੇ ਦੀਆਂ ਤਕਰੀਬਨ 2.5 ਲੱਖ ਬੋਰੀਆਂ ਫੜੀਆਂ ਹਨ, ਜਦੋਂ ਕਿ ਪਿਛਲੇ ਸਾਲ ਦੇ ਝੋਨੇ ਦੀਆਂ ਦੋ ਲੱਖ ਬੋਰੀਆਂ ਨੂੰ ਮੌਜੂਦਾ ਸੀਜ਼ਨ 2018-19 ਦੇ ਝੋਨੇ ਵਿੱਚ ਸ਼ਾਮਲ ਕਰਨ ਦਾ ਪਰਦਾਫਾਸ਼ ਕੀਤਾ ਹੈ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…