Nabaz-e-punjab.com

ਅਖੌਤੀ ਹਿੰਦੂ ਲੀਡਰ ਸਿੱਖਾਂ ਦਾ ਅਹਿਸਾਨ ਨਾ ਭੁੱਲਣ: ਕੇ.ਪੀ.ਅੈੱਸ ਬੁਰਜ

ਨਬਜ਼-ਏ-ਪੰਜਾਬ ਬਿਊਰੋ, 11 ਜਨਵਰੀ:
ਪਿਛਲੇ ਦਿਨੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ ਕੁਝ ਸਰਾਰਤੀ ਅਨਸਰਾਂ ਤੇ ਨਕਾਬਪੋਸ਼ਾਂ ਵੱਲੋਂ ਰਾਤ ਦੇ ਸਮੇ ਉਥੇ ਪੜ੍ਹਨ ਵਾਲੇ ਵਿਦਿਆਰਥੀਆਂ ਉੱਤੇ ਕੀਤੇ ਗਏ ਜਾਨਲੇਵਾ ਹਮਲੇ ਦੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਈਟੀ ਵਿੰਗ ਪੰਜਾਬ ਪ੍ਰਧਾਨ ਕੰਵਰਪਾਲ ਸਿੰਘ ਬੁਰਜ ਨੇ ਸਖਤ ਸ਼ਬਦਾਂ ਵਿੱਚ ਕੜੀ ਨਿਖੇਧੀ ਕੀਤੀ ਹੈ।ਅਤੇ ਦਿੱਲੀ ਪ੍ਰਸ਼ਾਸਨ ਤੋਂ ਗਿਰਫਤਾਰੀ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਜਿਹੋ ਜਿਹਾ ਭਾਰਤ ਦੇਸ਼ ਦਾ ਮਾਹੌਲ ਬਣਦਾ ਜਾ ਰਿਹਾ ਹੈ। ਉਸ ਤੋਂ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਆਰਅੈੱਸਅੈੱਸ ਸੰਘ ਦੇ ਮੁਖੀ ਮੋਹਨ ਭਾਗਵਤ ਵੱਲੋਂ ਪੂਰੇ ਭਾਰਤ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਜੋ ਸੁਪਨਾ ਵੇਖਿਆ ਹੋਇਆ ਹੈ।ਉਸ ਨੂੰ ਪੂਰਾ ਕਰਨ ਲਈ ਇਹ ਗੱਲ ਸੱਚ ਸਾਬਿਤ ਹੋ ਚੁੱਕੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ, ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਸ੍ਰੀ ਬੁਰਜ ਨੇ ਆਪਣੇ ਵਿਚਾਰਾਂ ਵਿੱਚ ਇਹ ਵੀ ਕਿਹਾ ਕਿ ਦੇਸ ਦੀ ਭਾਜਪਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਮੁਸ਼ਲਮਾਨ, ਸਿੱਖ, ਦਲਿਤ ਸਮਾਜ ਅਤੇ ਹੁਣ ਵਿਦਿਆਰਥੀ ਵਰਗ ਤੇ ਜੋ ਤਸ਼ੱਦਦ ਕੀਤੇ ਜਾ ਰਹੇ ਹਨ। ਉਹ ਸਹਿਣ ਕਰਨ ਦੇ ਯੋਗ ਨਹੀਂ ਹਨ।ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਵਾਲਿਆਂ ਦਾ ਸੁਪਨਾ ਵੇਖਣ ਵਾਲਿਆਂ ਨੂੰ ਇਸ ਗੱਲ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਸਿੱਖਾਂ ਨੇ ਹੀ ਹਿੰਦੂ ਧਰਮ ਦੀ ਰੱਖਿਅਾ ਕੀਤੀ ਸੀ। ਤੇ ਹਿੰਦੂ ਧਰਮ ਦੀਅਾਂ ਧੀਆਂ, ਮਾਵਾਂ, ਭੈਣਾ ਦੀ ਰਾਖੀ ਕਰਦੇ ਉਹਨਾਂ ਨੂੰ ਇੱਜਤ ਤੇ ਮਾਣ ਨਾਲ ਘਰ ਪਹੁੰਚਾੲਿਅਾਂ ਸੀ। ਉਹਨਾਂ ਨੂੰ ਇਹ ਜਾਣ ਲੈਣਾ ਜਰੂਰੀ ਹੈ ਜਿਨ੍ਹਾਂ ਵੱਲੋਂ ਸਿੱਖ ਧਰਮ ਦੇ ਪਵਿੱਤਰ ਤੇ ਧਾਰਮਿਕ ਅਸਥਾਨਾਂ ਤੇ ਹਮਲੇ ਕਰਵਾਉਣ ਅਤੇ ਢਹਿ-ਢੇਰੀ ਕਰਵਾਉਣ ਦਾ ਅੱਡੀ ਚੋਟੀ ਦਾ ਜ਼ੋਰ ਲਗਿਆ ਹੋਇਆ ਹੈ। ਜੋ ਗੰਦੀ ਸਿਆਸਤ ਬੀਜੇਪੀ ਅਤੇ ਆਰਅੈੱਸਅੈੱਸ ਸੰਘ ਵੱਲੋਂ ਖੇਡੀ ਜਾ ਰਹੀ ਹੈ ਉਸ ਤੋਂ ਦੇਸ਼ ਦੀ ਜਨਤਾ ਭਲੀ ਭਾਂਤ ਜਾਣੂ ਹੈ। ਅਖੀਰ ਵਿੱਚ ਪ੍ਰਧਾਨ ਬੁਰਜ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਦੇ ਵਿਦਿਅਾਰਥੀਆਂ ‘ਤੇ ਹੋਏ ਹਮਲੇ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ ਅਤੇ ਇਸ ਦੁੱਖ ਦੀ ਘੜੀ ਵਿੱਚ ਜ਼ਖ਼ਮੀ ਹੋਏ ਵਿਦਿਅਾਰਥੀਅਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹਨ।ਉਹਨਾਂ ਵੱਲੋਂ ਵਿਦਿਅਾਰਥੀਅਾਂ ਦਾ ਹਰ ਸੰਘਰਸ਼ ਵਿੱਚ ਭਰਪੂਰ ਸਾਥ ਦਿੱਤਾ ਜਾਵੇਗਾ।ਤੇ ਪਿਛਲੇ ਸਮੇਂ ਵਿੱਚ ਭਾਰਤ ਦੇਸ਼ ਅੰਦਰ ਜੋ ਕੁਝ ਵੀ ਹੋ ਰਿਹਾ ਹੈ ਤੇ ਹੋਇਆ ਹੈ ਉਸ ਤੇ ਚਿੰਤਾ ਵਿਅਕਤ ਕਰਦੇ ਹਨ। ਇਸ ਮੌਕੇ ਯੂਥ ਵਿੰਗ ਅਕਾਲੀ ਦਲ (ਟਕਸਾਲੀ) ਦੇ ਕੋਰ ਕਮੇਟੀ ਮੈਂਬਰ ਇਕਬਾਲ ਸਿੰਘ ਬੱਲ, ਹਰਪ੍ਰੀਤ ਸਿੰਘ, ਪਾਲ ਸਿੰਘ, ਜਗਰੂਪ ਸਿੰਘ, ਗੋਰਾ ਸੰਧੂ, ਆਦੇਸ਼ ਕੁਮਾਰ, ਅਮ੍ਰਿਤਪਾਲ ਸਿੰਘ ਵੀ ਹਾਜ਼ਰ ਸਨ

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…