ਮੈਡੀਕਲ ਕੈਂਪ ਵਿੱਚ 450 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 26 ਫਰਵਰੀ:
ਇੱਕੋਂ ਦੇ ਨੇੜਲੇ ਪਿੰਡ ਫਤਿਹਗੜ੍ਹ ਵਿਖੇ ਮੇਜਰ ਬਚਨ ਸਿੰਘ ਯਾਦਗਰੀ ਟਰੱਸਟ ਵੱਲੋਂ ਲਾਈਫ ਕੇਅਰ ਹਸਪਤਾਲ ਦੇ ਸਹਿਯੋਗ ਨਾਲ ਮੇਜਰ ਬਚਨ ਸਿੰਘ ਦੀ ਯਾਦ ਨੂੰ ਸਮਰਪਿਤ 10ਵਾਂ ਵਿਸ਼ਾਲ ਮੁਫਤ ਅੱਖਾਂ ਅਤੇ ਮਲਟੀ ਸਪੈਸ਼ਲਿਟੀ ਕੈਂਪ ‘ਮੇਜਰ ਦਾ ਵਿਹੜਾ’ ਪਿੰਡ ਫਤਿਹਗੜ੍ਹ ਵਿੱਚ ਲਗਾਇਆ ਗਿਆ। ਟਰੱਸਟ ਦੇ ਚੇਅਰਮੈਨ ਸੁਖਜਿੰਦਰ ਸਿੰਘ ਮਾਵੀ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਡਾਕਟਰ ਰਾਖੀ ਗੋਇਲ, ਡਾ. ਅਸ਼ੀਸ ਆਹੂਜਾ, ਡਾਕਟਰ ਸਵਰਨਜੀਤ ਸਿੰਘ ਦੀ ਅਗਵਾਈ ਵਿੱਚ ਡਾਕਟਰਾਂ ਦੀ ਟੀਮ ਨੇ ਸ਼ੂਗਰ, ਐਚ.ਬੀ, ਈ.ਸੀ.ਜੀ, ਹਾਰਟ ਅਤੇ ਅੌਰਤਾਂ ਦੇ ਕੈਂਸਰ ਅਤੇ 450 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ।
ਇਸ ਮੌਕੇ ਅੱਖਾਂ ਦੇ ਮਰੀਜਾਂ ਦੀ ਜਾਂਚ ਦੌਰਾਨ 101 ਮਰੀਜਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਲਈ ਚੋਣ ਕੀਤੀ ਜਿਨ੍ਹਾਂ ਦੇ ਅਪ੍ਰੇਸ਼ਨ ਮੇਜਰ ਬਚਨ ਸਿੰਘ ਯਾਦਗਰੀ ਟਰੱਸਟ ਵੱਲੋਂ ਲਾਈਫ ਕੇਅਰ ਹਸਪਤਾਲ ਦੇ ਸਹਿਯੋਗ ਨਾਲ ਆਉਣ ਵਾਲੇ ਦਿਨਾਂ ਵਿਚ ਮੁਫ਼ਤ ਕਰਵਾਏ ਜਾਣਗੇ ਅਤੇ ਲੋੜਵੰਦਾਂ ਦੇ ਮੁਫ਼ਤ ਲੈਂਜ ਵੀ ਪਾਏ ਜਾਣਗੇ। ਇਸ ਦੌਰਾਨ ਆਈ.ਪੀ.ਐਸ ਸਕੂਲ ਦੇ ਵਿਦਿਆਰਥੀਆਂ ਨੇ ਡਾਇਰੈਕਟਰ ਏ.ਕੇ ਕੌਸ਼ਲ ਦੀ ਪ੍ਰੇਰਨਾ ਸਦਕਾ ਕੈਂਪ ਵਿਚ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਗਲਬਾਤ ਕਰਦਿਆਂ ਮੁਖ ਪ੍ਰਬੰਧਕ ਅਤੇ ਟਰੱਸਟ ਦੇ ਚੇਅਰਮੈਨ ਸੁਖਜਿੰਦਰ ਸਿੰਘ ਮਾਵੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਪਿਤਾ ਸਵ. ਮੇਜਰ ਸਿੰਘ ਬਚਨ ਸਿੰਘ ਦੀ ਯਾਦ ਵਿਚ ਹਰੇਕ ਸਾਲ ਇਹ ਕੈਂਪ ਲਗਾਇਆ ਜਾਂਦਾ ਹੈ ਤਾਂ ਜੋ ਲੋੜਵੰਦ ਲੋਕਾਂ ਦਾ ਮੁਫ਼ਤ ਇਲਾਜ਼ ਹੋ ਸਕੇ। ਇਸ ਮੌਕੇ ਅੰਮ੍ਰਿਤਪਾਲ ਸਿੰਘ, ਸੰਗੀਤ ਮਾਵੀ, ਲਖਵੀਰ ਸਿੰਘ ਲੱਕੀ ਕਲਸੀ, ਮਨਮੋਹਨ ਸਿੰਘ ਮਾਵੀ, ਦਵਿੰਦਰ ਗੋਲਾ, ਗੁਰਤੇਜ ਸਿੰਘ, ਪ੍ਰਵੀਨ ਕੌਰ, ਹਰਸਿਮਰਨ, ਸਾਬਕਾ ਸਰਪੰਚ ਦਿਲਬਾਗ ਸਿੰਘ, ਨਾਹਰ ਸਿੰਘ ਮਾਵੀ, ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …