
ਜੰਡਿਆਲਾ ਗੁਰੂ ਦੇ ਜੀ ਟੀ ਰੋਡ ਵਾਲੇ ਅੱਡੇ ਤੇ ਪਾਣੀ ,ਟਾਇਲਟ ਅਤੇ ਸ਼ੇਡ ਦੀ ਵਿਵਸਥਾ ਹੋਵੇ: ਰਿਕਸ਼ਾ ਯੂਨੀਅਨ
ਜੰਡਿਆਲਾ ਗੁਰੂ 5 ਅਪ੍ਰੈਲ (ਕੁਲਜੀਤ ਸਿੰਘ ):
ਅੱਜ ਰਿਕਸ਼ਾ ਯੂਨੀਅਨ ਦਾ ਇਕੱਠ ਹੋਇਆ ਜਿਸਦੀ ਪ੍ਰਧਾਨਗੀ ਸੁੱਖਾ ਸਿੰਘ ਮੰਤਰੀ ਪ੍ਰਧਾਨ ਰਿਕਸ਼ਾ ਯੂਨੀਅਨ ਨੇ ਕੀਤੀ । ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਜੰਡਿਆਲਾ ਗੁਰੂ ਦੇ ਮੇਨ ਜੀ ਟੀ ਰੋਡ (ਸਰਾਂ )ਵਾਲੇ ਅੱਡੇ ਤੇ ਕੇਵਲ ਦੋ ਹੀ ਸ਼ੇਡ ਬਣਾਏ ਹੋਏ ਹਨ ।ਜੋ ਕਿ ਇੱਕ ਤਰਨਤਾਰਨ ਵਾਲੇ ਅੱਡੇ ਤੇ ਦੂਜਾ ਜਲੰਧਰ ਨੂੰ ਜਾਣ ਵਾਲੀ ਸਾਈਡ ਤੇ ਜਦਕਿ ਜਿਹੜਾ ਸ਼ੇਡ ਅੰਮ੍ਰਿਤਸਰ ਵਾਲੀ ਸਾਈਡ ਤੇ ਬਣਾਇਆ ਹੋਇਆ ਹੈ ਉਹ ਬਹੁਤ ਦੂਰ ਹੈ ।ਉਸਦੀ ਵਰਤੋਂ ਨਾ ਹੋਣ ਕਰਕੇ ਉਹ ਸਫੇਦ ਹਾਥੀ ਬਣਿਆ ਹੋਇਆ ਹੈ ।ਇਸ ਤੋਂ ਇਲਾਵਾ ਇੱਥੇ ਟਾਇਲਟ ਦੀ ਵਿਵਸਥਾ ਨਾ ਹੋਣ ਕਾਰਣ ਆਮ ਜਨਤਾ ਦੇ ਨਾਲ ਨਾਲ ਯਾਤਰੀਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ।ਗੈਰ ਜਿੰਮੇਦਾਰੀ ਢੰਗ ਨਾਲ ਆਟੋ ਚਲਾਉਣ ਵਾਲਿਆਂ ਨੂੰ ਨੱਥ ਪਾਈ ਜਾਵੇ ।ਤਾਂ ਜੋ ਆਮ ਜਨਤਾ ਹਾਦਸੇ ਦਾ ਸ਼ਿਕਾਰ ਹੋਣ ਤੋਂ ਬੱਚ ਸਕੇ।
ਉਹਨਾਂ ਕਿਹਾ ਕਿ ਜੰਡਿਆਲਾ ਦੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਸਾਡੀਆਂ ਮੰਗਾਂ ਤੇ ਵਿਚਾਰ ਕਰਕੇ ਇਨ੍ਹਾਂ ਨੂੰ ਅਮਲਿਜਾਮਾਂ ਪਹਿਨਾਉਣ ।ਇਸ ਮੌਕੇ ਸੁੱਖਾ ਸਿੰਘ ਮੰਤਰੀ ,ਪ੍ਰਧਾਨ ਰਿਕਸ਼ਾ ਯੂਨੀਆਨ,ਬਲਕਾਰ ਸਿੰਘ ,ਵਾਈਸ ਪ੍ਰਧਾਨ ,ਪ੍ਰਤਾਪ ਸਿੰਘ ,ਜਨਰਲ ਸੈਕਟਰੀ ,ਕਰਨੈਲ ਸਿੰਘ ,ਹਜ਼ਾਰਾਂ ਸਿੰਘ ਮਜੀਠੀਆ ,ਨਿਰੰਜਨ ਸਿੰਘ ਰਾਮਪੁਰਾ ,ਅਤੇ ਹੋਰ ਬਹੁਤ ਸਾਰੇ ਰਿਕਸ਼ਾ ਯੂਨੀਅਨ ਦੇ ਮੇਂਬਰ ਹਾਜ਼ਿਰ ਸਨ