nabaz-e-punjab.com

ਹਰਿਆਣਾ ਪ੍ਰਸ਼ਾਸਨ ਦੀ ਨਾਕਾਮੀ: ਦੇਰ ਰਾਤ ਮਾਜਰਾ ਟੀ ਪੁਆਇੰਟ ’ਤੇ ਪੁੱਜੇ ਹਜ਼ਾਰਾਂ ਸੌਦਾ ਸਾਧ ਕਾਰਨ ਲੋਕਾਂ ’ਚ ਸਹਿਮ

ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ, ਸੌਦਾ ਸਾਧ ਦੇ ਚੇਲਿਆਂ ਨੂੰ ਰਾਤੋ ਰਾਤ ਹਰਿਆਣਾ ਪਹੁੰਚਾਇਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 26 ਅਗਸਤ:
ਬੀਤੀ ਸ਼ਾਮ ਪੰਚਕੁਲਾ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦੇਣ ਉਪਰੰਤ ਵਿਚ ਵਾਪਰੇ ਹਿੰਸਕ ਘਟਨਾਕ੍ਰਮ ਤੋਂ ਬਾਅਦ ਹਰਿਆਣਾ ਪ੍ਰਸ਼ਾਸਨ ਵੱਲੋਂ ਪੰਚਕੂਲਾ ਤੋਂ ਗਿਰਫ਼ਤਾਰ ਕੀਤੇ ਸੌਦਾ ਸਾਧ ਦੇ ਚੇਲਿਆਂ ਨੂੰ ਹਿਮਾਚਲ ਅਤੇ ਪੰਜਾਬ ਦੀ ਸਰਹੱਦ ਤੇ ਛੱਡਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਇਲਾਕੇ ਵਿਚ ਡਰ ਦਾ ਮਹੌਲ ਬਣ ਗਿਆ। ਪੰਜਾਬ ਹਿਮਾਚਲ ਦੇ ਸਰਹੱਦੀ ਪਿੰਡ ਸਿਸਵਾਂ ਮਾਜਰਾ ਟੀ ਜੁਆਇੰਟ ਤੇ ਹਿਮਾਚਲ ਤੇ ਚੰਡੀਗੜ੍ਹ ਨੂੰ ਜਾਂਦੀ ਸੜਕ ਤੇ ਬੀਤੀ ਦੇਰ ਰਾਤ 9:30 ਵਜੇ ਦੇ ਕਰੀਬ ਹਜ਼ਾਰਾਂ ਦੀ ਗਿਣਤੀ ਵਿਚ ਅਚਾਨਕ ਡੇਰਾ ਪ੍ਰੇਮੀਆਂ ਨੂੰ ਦੇਖ ਕੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਮੌਕੇ ਤਂੋ ਇਕੱਤਰ ਜਾਣਕਾਰੀ ਅਨੁਸਾਰ ਪੰਚਕੁਲਾ ਤੋਂ ਕੁਝ ਬੱਸਾਂ ਵਿਚ ਸੌਦਾ ਸਾਧ ਦੇ ਚੇਲਿਆਂ ਨੂੰ ਭਰ ਕੇ ਇਸ ਸੁੰਨਸਾਨ ਟੀ ਪੁਆਇੰਟ ਤੋਂ ਤਿੰਨ ਚਾਰ ਕਿਲੋਮੀਟਰ ‘ਤੇ ਛੱਡ ਕੇ ਇਹ ਬੱਸਾਂ ਵਾਪਸ ਚਲੀਆਂ ਗਈਆਂ ਅਤੇ ਇਸ ਦੇ ਨਾਲ ਹੀ ਸੈਂਕੜੇ ਪ੍ਰੇਮੀ ਪੰਚਕੁਲਾ ਤੋ ਸ਼ਿਮਲਾ ਰੋਡ ਹੁਦਿੰਆਂ ਪਿੰਜੋਰ ਅਤੇ ਨਵਾਂਨਗਰ ਵਾਲੇ ਪਾਸਿਓ ਪੈਦਲ ਹੁੰਦੇ ਹੋਏ ਇਸ ਟੀ ਪੁਆਇੰਟ ਤੇ ਪਹੁੰਚ ਗਏ। ਇਸ ਥਾਂ ਤੇ ਪੁਲਿਸ ਨਾਕਾ ਹੋਣ ਤੇ ਹਜ਼ਾਰਾਂ ਦੀ ਗਿਣਤੀ ਵਿਚ ਪਹੰਚੇ ਸੌਦਾ ਸਾਧ ਦੇ ਚੇਲਿਆਂ ਨੂੰ ਪੁਲਿਸ ਨੇ ਰੋਕਿਆ ਤੇ ਜਿਲ੍ਹਾ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਸਬੰਧੀ ਮੌਕੇ ਤੇ ਇੱਕਤਰ ਜਾਣਕਾਰੀ ਅਨੁਸਾਰ ਜਿਆਦਾਤਰ ਲੋਕਾਂ ਨੂੰ ਹਰਿਆਣਾ ਪ੍ਰਸ਼ਾਸਨ ਉਕਤ ਥਾਂ ਤੇ ਛੱਡ ਗਿਆ ਸੀ ਜਦਕਿ ਕਈ ਹਿਮਾਚਲ ਅਤੇ ਪੰਜਾਬ ਦੀ ਹੱਦ ਤੋਂ ਪੈਦਲ ਇਧਰ ਆ ਗਏ ਜਿਥੇ ਪੁਲਿਸ ਦੀ ਨਾਕੇਬੰਦੀ ਕਾਰਨ ਉਨ੍ਹਾਂ ਨੂੰ ਰੋਕ ਲਿਆ ਗਿਆ। ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਅਤੇ ਜਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਦੇ ਨਿਰਦੇਸ਼ਾਂ ਤੇ ਪੁਲਿਸ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਕਤ ਲੋਕਾਂ ਨੂੰ ਤੁਰੰਤ ਹਰਿਆਣਾ ਰਵਾਨਾ ਕਰਨ ਦੇ ਪ੍ਰਬੰਧ ਕੀਤੇ ਤਾਂ ਜੋ ਇਲਾਕੇ ਵਿਚ ਅਮਨ ਸ਼ਾਂਤੀ ਨੂੰ ਕਾਇਮ ਰੱਖਿਆ ਜਾ ਸਕੇ। ਇਸ ਦੌਰਾਨ ਐਸਡੀਐਮ ਅਮਨਿਦਰ ਕੌਰ ਬਰਾੜ, ਡੀਐਸਪੀ ਦੀਪਕਮਲ, ਨਾਇਬ ਤਹਿਸੀਲ ਮਾਜਰੀ ਵਰਿੰਦਰਪਾਲ ਸਿੰਘ ਧੁਤ, ਮਾਜਰੀ ਐਸਐਚਓ ਜਗਦੀਪ ਸਿੰਘ ਬਰਾੜ, ਐਸਐਚਓ ਰਵਿੰਦਰਪਾਲ ਸਿੰਘ ਤੇ ਪਲਿਸ ਦੇ ਹੋਰ ਆਲਾ ਅਧਿਕਾਰੀ ਮੌਕੇ ਤੇ ਪਹੁੰਚ ਗਏ ਮੌਕੇ ਤੇ ਹਾਜ਼ਰ ਅਧਿਕਾਰੀਆਂ ਵੱਲੋਂ ਇਕੱਠੇ ਹੋਏ ਸੌਦਾ ਸਾਧ ਦੇ ਚੇਲਿਆਂ ਤੋਂ ਪੁੱਛ ਗਿੱਛ ਕਰਨ ਮਗਰੋਂ ਮੌਕੇ ‘ਤੇ ਹੀ ਦੇਰ ਰਾਤ ਨੂੰ ਬੱਸਾਂ ਅਤੇ ਟਰੱਕਾਂ ਰਾਂਹੀ ਉਨ੍ਹਾਂ ਨੂੰ ਹਰਿਆਣਾ ਪਹੁੰਚਾ ਦਿੱਤਾ ਗਿਆ। ਇਲਾਕੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਹੰਚੇ ਡੇਰਾ ਪ੍ਰੇਮੀਆਂ ਦੀ ਖਬਰ ਮਿਲਦਿਆਂ ਹੀ ਪਿੰਡਾਂ ਦੇ ਗੁਰਦੁਆਰਿਆਂ ਵਿਚ ਅਨਾਉਸਮੈਂਟ ਕਰਕੇ ਲੋਕ ਪਹਿਰਾ ਦੇਣ ਲਈ ਇਕੱਤਰ ਹੋ ਗਏ। ਜਦਕਿ ਪੁਲਿਸ ਨੇ ਇਲਾਕੇ ਵਿਚ ਗਸ਼ਤ ਤੇਜ਼ ਕਰ ਦਿੱਤੀ।
(ਬਾਕਸ ਆਈਟਮ)
ਸੌਦਾ ਸਾਧ ਦੇ ਚੇਲਿਆਂ ਨੂੰ ਹਰਿਆਣਾ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਛੱਡਣ ਨਾਲ ਪ੍ਰਸ਼ਾਸਨ ਦੀ ਨਾਕਾਮੀ ਸਾਫ਼ ਝਲਕ ਰਹੀ ਹੈ ਕਿਉਂਕਿ ਦੇਸ਼ ਤੇ ਸੂਬੇ ਅੰਦਰ ਸਾੜ ਫੂਕ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਪੰਚਕੂਲਾ ਤੋਂ ਗ੍ਰਿਫ਼ਤਾਰ ਕੀਤੇ ਸੌਦਾ ਸਾਧ ਦੇ ਚੇਲਿਆਂ ਨੂੰ ਇਸ ਤਰ੍ਹਾਂ ਛੱਡਣਾ ਕਈ ਤਰ੍ਹਾਂ ਦੇ ਸੁਆਲ ਖੜੇ ਕਰ ਗਿਆ।
(ਬਾਕਸ ਆਈਟਮ)
ਇਸ ਸਬੰਧੀ ਇਕੱਤਰ ਜਾਣਕਾਰੀ ਅਨੁਸਾਰ ਮਾਜਰਾ ਟੀ ਪੁਆਇੰਟ ਤੇ ਪਹੁੰਚੇ ਸੌਦਾ ਸਾਧ ਦੇ ਚੇਲਿਆਂ ਦੀ ਖਬਰ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਮੁਸਤੈਦੀ ਵਰਤਦਿਆਂ ਮੌਕੇ ਦਾ ਜਾਇਜ਼ਾ ਲਿਆ ਅਤੇ ਸੌਦਾ ਸਾਧ ਦੇ ਚੇਲਿਆਂ ਨੂੰ ਬੱਸਾਂ ਅਤੇ ਟਰੱਕਾਂ ਰਾਂਹੀ ਹਰਿਆਣਾ ਰਵਾਨਾ ਕਰ ਦਿੱਤਾ। ਜਿੱਥੋਂ ਪ੍ਰਸ਼ਾਸਨ ਨੇ ਸੌਦਾ ਸਾਧ ਦੇ ਚੇਲਿਆਂ ਨੂੰ ਹਰਿਆਣਾ ਪ੍ਰਸ਼ਾਸਨ ਦੇ ਸਪੁਰਦ ਕਰਦਿਆਂ ਉਨ੍ਹਾਂ ਦੇ ਟਿਕਾਣਿਆਂ ਤੇ ਪਹੁੰਚਾਉਣ ਦੇ ਪ੍ਰਬੰਧ ਕਰਵਾਏ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…