ਮੁਹਾਲੀ ਵਿੱਚ ਪਿਸਤੌਲ ਦੀ ਨੋਕ ’ਤੇ ਬਜ਼ੁਰਗ ਜੋੜੇ ਨੂੰ ਲੁੱਟਣ ਦਾ ਅਸਫ਼ਲ ਯਤਨ

ਬਜੁਰਗ ਮਹਿਲਾ ਵੱਲੋਂ ਦਲੇਰੀ ਦਿਖਾ ਕੇ ਰੌਲਾ ਪਾਉਣ ’ਤੇ ਮੌਕੇ ਤੋਂ ਭੱਜੇ ਹਥਿਆਰਬੰਦ ਲੁਟੇਰੇ, ਆਸ ਪੜੌਸ ਵਿੱਚ ਦਹਿਸ਼ਤ ਦਾ ਮਾਹੌਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਫਰਵਰੀ:
ਸ਼ਹਿਰ ਦੀ ਕਾਨੂੰਨ ਵਿਵਸਥਾ ਦੇ ਮੁਕੰਮਲ ਕਾਬੂ ਹੇਠ ਹੋਣ ਦੇ ਸਥਾਨਕ ਪੁਲੀਸ ਦੇ ਦਾਅਵਿਆਂ ਦੀਆਂ ਧੱਜੀਆਂ ਉੜਾ ਕੇ ਅਣਪਛਾਤੇ ਲੁਟੇਰਿਆਂ ਵਲੋੱ ਸਥਾਨਕ ਫੇਜ਼-7 ਦੀ ਕੋਠੀ ਨੰਬਰ-127 ਵਿੱਚ ਜਬਰੀ ਦਾਖਿਲ ਹੋ ਕੇ ਉੱਥੇ ਰਹਿੰਦੇ ਬਜੁਰਗ ਜੋੜੇ ਨੂੰ ਬੰਧਕ ਬਣਾਉਣ ਅਤੇ ਉੱਥੇ ਲੁੱਟਖੋਹ ਕਰਨ ਦੀ ਨਾਕਾਮ ਕੋਸ਼ਿਸ਼ ਕਰਨ ਦਾ ਮਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਘਰ ਦੀ ਵਸਨੀਕ ਬਜੁਰਗ ਮਹਿਲਾ ਵਲੋੱ ਦਿਖਾਈ ਦਲੇਰੀ ਅਤੇ ਰੌਲਾ ਪਾਉਣ ਤੇ ਇਹ ਲੁਟੇਰੇ ਹਫੜਾ ਦਫੜੀ ਵਿੱਚ ਮੌਕੇ ਤੋੱ ਫਰਾਰ ਹੋ ਗਏ ਪਰੰਤੂ ਇਸ ਘਟਨਾ ਕਾਰਨ ਆਸ ਪੜੌਸ ਦੇ ਘਰਾਂ ਵਿੱਚ ਰਹਿੰਦੇ ਲੋਕ ਦਹਿਸ਼ਤ ਦੇ ਸਾਏ ਵਿੱਚ ਹਨ। ਬੀਤੀ 4 ਫਰਵਰੀ ਨੂੰ ਅੰਜਾਮ ਦਿੱਤੀ ਗਈ ਇਸ ਵਾਰਦਾਤ ਬਾਰੇ ਬਜੁਰਗ ਜੋੜੇ ਵਲੋੱ ਪੁਲੀਸ ਨੂੰ ਕੀਤੀ ਗਈ ਸ਼ਿਕਾਇਤ ਤੋੱ ਬਾਅਦ ਪੁਲੀਸ ਵਲੋੱ ਹੁਣ ਤਕ ਇਸ ਸੰਬੰਧੀ ਮਾਮਲਾ ਤਕ ਦਰਜ ਨਹੀੱ ਕੀਤਾ ਗਿਆ ਹੈ ਜਿਸ ਕਾਰਨ ਪੁਲੀਸ ਦੀ ਕਾਰਗੁਜਾਰੀ ਤੇ ਵੀ ਸਵਾਲੀਆ ਨਿਸ਼ਾਨ ਉਠ ਰਹੇ ਹਨ।
ਸਥਾਨਕ ਫੇਜ਼-7 ਦੀ ਕੋਠੀ ਨੰਬਰ-127 ਦੇ ਵਸਨੀਕ ਸ੍ਰੀ ਪ੍ਰਿਤਪਾਲ ਸਿੰਘ ਸੋਬਤੀ (ਜੋ ਹੁਣੇ ਵੀ ਇਸ ਵਾਰਦਾਤ ਕਾਰਨ ਦਹਿਸ਼ਤ ਵਿੱਚ ਦਿਖ ਰਹੇ ਸਨ) ਨੇ ਦੱਸਿਆ ਵਾਰਦਾਤ ਵਾਲੀ ਰਾਤ (4 ਫਰਵਰੀ ਨੂੰ) ਉਹ ਕੁੱਝ ਦੇਰ ਪਹਿਲਾਂ ਹੀ ਆਪਣੀ ਪਤਨੀ ਸਮੇਤ ਅੰਮ੍ਰਿਤਸਰ ਤੋੱ ਪਰਤੇ ਸਨ। ਉਹਨਾਂ ਦੱਸਿਆ ਕਿ ਘਟਨਾ ਵੇਲੇ (ਰਾਤ 8.30 ਵਜੇ ਦੇ ਕਰੀਬ) ਉਹ ਘਰ ਦੇ ਹਾਲ ਕਮਰੇ ਵਿੱਚ ਸੋਫੇ ਉਪਰ ਬੈਠੇ ਸਨ ਅਤੇ ਉਹਨਾਂ ਦੀ ਪਤਨੀ ਆਪਣੇ ਕਮਰੇ ਵਿੱਚ ਆਰਾਮ ਕਰ ਰਹੀ ਸੀ ਜਦੋੱ ਉਹਨਾਂ ਦੇ ਘਰ ਦੇ ਬਾਹਰ ਕਿਸੇ ਵਾਹਨ ਦੇ ਉਚੀ ਉਚੀ ਹਾਰਨ ਮਾਰਨ ਦੀ ਆਵਾਜ ਆਈ ਤਾਂ ਉਹਨਾਂ ਦੀ ਪਤਨੀ ਨੇ ਉਠ ਕੇ ਉਹਨਾਂ ਨੂੰ ਬਾਹਰ ਜਾ ਕੇ ਵੇਖਣ ਲਈ ਕਿਹਾ। ਉਹਨਾਂ ਦੱਸਿਆ ਕਿ ਉਹਨਾਂ ਨੇ ਘਰ ਦੇ ਬਾਹਰ ਜਾ ਕੇ ਦੇਖਿਆ ਕਿ ਉਹਨਾਂ ਦਾ ਗੁਆਂਢੀ ਆਪਣੇ ਘਰ ਦਾ ਦਰਰਾਜਾ ਖੁਲਵਾਉਣ ਲਈ ਆਪਣੀ ਗੱਡੀ ਦਾ ਹਾਰਨ ਵਜਾ ਰਿਹਾ ਸੀ ਅਤੇ ਉਹ ਵਾਪਸ ਅੰਦਰ ਆ ਗਏ।
ਸ੍ਰੀ ਸੋਬਤੀ ਨੇ ਦੱਸਿਆ ਕਿ ਉਹ ਹੁਣੇ ਬੈਠੇ ਹੀ ਸਨ ਕਿ ਦੋ ਨੌਜਵਾਨ (ਜਿਹਨਾਂ ਨੇ ਆਪਣੇ ਚਿਹਰੇ ਢਕੇ ਹੋਏ ਸਨ) ਅਚਾਨਕ ਘਰ ਦੇ ਅੰਦਰ ਦਾਖਿਲ ਹੋ ਗਏ ਅਤੇ ਨਕਾਬਪੋਸ਼ ਨੌਜਵਾਨ ਉਹਨਾਂ ਦੇ ਪਿੱਛੇ ਹੀ ਘਰ ਦੇ ਅੰਦਰ ਆ ਗਏ। ਇਹਨਾਂ ਵਿੱਚੋੱ ਇਕ ਨੇ ਉਹਨਾਂ ਦੀ ਕਨਪਟੀ ਤੇ ਰਿਵਾਲਵਰ ਰਖ ਕੇ ਘਰ ਵਿੱਚ ਪਿਆ ਕੀਮਤੀ ਸਮਾਨ ਉਹਨਾਂ ਦੇ ਹਵਾਲੇ ਕਰਨ ਲਈ ਕਿਹਾ। ਇਸ ਦੌਰਾਨ ਉਹਨਾਂ ਦੀ ਪਤਨੀ ਵੀ ਹਾਲ ਕਮਰੇ ਵਿੱਚ ਆ ਗਈ ਅਤੇ ਉਸਨੇ ਲੁਟੇਰਿਆਂ ਨੂੰ ਵੇਖ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਦੱਸਿਆ ਕਿ ਉਹਨਾਂ ਦੀ ਪਤਨੀ ਨੂੰ ਰੌਲਾ ਪਾਉਣ ਤੋੱ ਰੋਕਣ ਲਈ ਦੂਜੇ ਲੁਟੇਰੇ ਨੇ ਉਸਦਾ ਮੂੰਹ ਬੰਦ ਕਰ ਦਿਤਾ ਅਤੇ ਉਹਨਾਂ ਦੀ ਪਤਨੀ ਦੀ ਗਰਦਨ ਉਪਰ ਖੰਜਰ ਰਖਕੇ ਉਸ ਨੂੰ ਰੌਲਾ ਨਾ ਪਾਉਣ ਦੀ ਧਮਕੀ ਦਿੱਤੀ। ਉਕਤ ਲੁਟੇਰਿਆਂ ਨੇ ਉਹਨਾਂ ਨੂੰ ਵੀ ਧਮਕਾਇਆ ਕਿ ਉਹ ਆਪਣੀ ਪਤਨੀ ਨੂੰ ਰੌਲਾ ਪਾਉਣ ਤੋੱ ਰੋਕਣ ਵਰਨਾ ਉਹ ਉਸਨੂੰ ਜਾਨ ਤੋੱ ਮਾਰ ਦੇਣਗੇ ਪਰੰਤੂ ਉਹਨਾਂ ਦੀ ਪਤਨੀ ਨੇ ਹਾਰ ਨਹੀੱ ਮੰਨੀ ਅਤੇ ਰੌਲਾ ਪਾਉੱਦੇ ਹੋਏ ਉਹ ਕਿਸੇ ਦਾ ਨਾਮ ਲੈ ਕੇ ਆਵਾਜਾਂ ਮਾਰਨ ਲੱਗ ਗਈ ਜਿਸਤੇ ਲੁਟੇਰਿਆਂ ਨੂੰ ਲੱਗਿਆ ਕਿ ਘਰ ਵਿੱਚ ਕੋਈ ਹੋਰ ਵੀ ਮੌਜੂਦ ਹੈ ਅਤੇ ਉਹ ਫਸ ਜਾਣਗੇ ਜਿਸਤੇ ਹਫੜਾ ਦਫੜੀ ਵਿੱਚ ਲੁਟੇਰੇ ਬਿਨਾ ਕੋਈ ਲੁੱਟ ਖੋਹ ਕੀਤੇ ਤੁਰੰਤ ਮੌਕੇ ਤੋੱ ਫਰਾਰ ਹੋ ਗਏ।
ਉਹਨਾਂ ਦੱਸਿਆ ਕਿ ਪਹਿਲਾਂ ਤਾਂ ਉਹਨਾਂ ਨੂੰ ਸਮਝ ਹੀ ਨਹੀਂ ਆਇਆ ਕਿ ਇਹ ਕੀ ਵਾਪਰਿਆ ਹੈ ਅਤੇ ਫਿਰ ਲੁਟੇਰਿਆਂ ਨੂੰ ਵੇਖਣ ਬਾਹਰ ਵੀ ਨਿਕਲੇ ਪਰੰਤੂ ਲਟੇਰੇ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਉਹਨਾਂ ਕਿਹਾ ਕਿ ਲੁਟੇਰੇ ਮੌਕੇ ਤੋੱ ਪੈਦਲ ਹੀ ਫਰਾਰ ਹੋਏ। ਉਹਨਾਂ ਦੱਸਿਆ ਕਿ ਲੁਟੇਰਿਆਂ ਦੇ ਭੱਜ ਜਾਣ ਤੇ ਉਹਨਾਂ ਨੇ 100 ਨੰਬਰ ਤੇ ਫੋਨ ਕਰਕੇ ਇਸ ਵਾਰਦਾਤ ਬਾਰੇ ਸ਼ਿਕਾਇਤ ਕੀਤੀ ਜਿਸ ਤੋੱ ਬਾਅਦ ਪੁਲੀਸ ਟੀਮ ਮੌਕੇ ਤੇ ਪਹੁੰਚੀ ਅਤੇ ਉਹਨਾਂ ਨੂੰ ਮਾਮਲੇ ਦੀ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਜਿਸ ਤੇ ਉਹਨਾਂ ਨੇ ਪੁਲੀਸ ਅਧਿਕਾਰੀਆਂ ਨੂੰ ਇਸ ਘਟਨਾ ਦੀ ਲਿਖਤੀ ਸ਼ਿਕਾਇਤ ਦਿੱਤੀ। ਸ੍ਰੀ ਸੋਬਤੀ ਅਤੇ ਉਹਨਾਂ ਦੀ ਪਤਨੀ ਦੋਵੇੱ ਹੀ ਬੱੈਕ ਦੇ ਰਿਟਾਇਡ ਅਫਸਰ ਹਨ ਅਤੇ ਉਹਨਾਂ ਦੇ ਬੱਚੇ ਵਿਦੇਸ਼ ਰਹਿੰਦੇ ਹਨ।
ਫੇਜ਼ 7 ਵਿੱਚ ਵਾਪਰੀ ਇਸ ਵਾਰਦਾਤ ਕਾਰਨ ਇਸ ਖੇਤਰ ਦੇ ਵਸਨੀਕਾਂ ਵਿੱਚ ਸਹਿਮ ਦਾ ਮਾਹੌਲ ਹੈ। ਸ਼ਹਿਰ ਵਿੱਚ ਅਜਿਹੇ ਕਈ ਬਜੁਰਗ ਹਨ ਜੋ ਇਕੱਲੇ ਹੀ ਰਹਿੰਦੇ ਹਨ ਅਤੇ ਉਹਨਾਂ ਦੇ ਬੱਚੇ ਵਿਦੇਸ਼ ਵਿੱਚ ਜਾਂ ਦੇਸ਼ ਦੇ ਹੋਰਨਾਂ ਸ਼ਹਿਰਾਂ ਵਿੱਚ ਰਹਿੰਦੇ ਹਨ ਅਤੇ ਇਸ ਤਰੀਕੇ ਨਾਲ ਹਥਿਆਰਬੰਦ ਲੁਟੇਰਿਆਂ ਵਲੋੱ ਕਿਸੇ ਦੇ ਘਰ ਵਿੱਚ ਦਾਖਿਲ ਹੋ ਕੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਦੀ ਇਸ ਕਾਰਵਾਈ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ ਹੈ।
ਉਧਰ, ਇਸ ਸਬੰਧੀ ਥਾਣਾ ਮਟੌਰ ਦੇ ਐਸਐਚਓ ਜਰਨੈਲ ਸਿੰਘ ਨੇ ਕਿਹਾ ਕਿ ਪੁਲੀਸ ਵਲੋੱ ਹੁਣੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ ਅਤੇ ਪੁਲੀਸ ਵੱਲੋਂ ਇਸ ਖੇਤਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਇਸ ਸਬੰਧੀ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…