ਜਾਅਲੀ ਕਰੰਸੀ: ਮੁਹਾਲੀ ਅਦਾਲਤ ਨੇ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ

ਨਿਊਜ਼ ਡੈਸਕ ਸਰਵਿਸ
ਮੁਹਾਲੀ, 5 ਦਸੰਬਰ
ਸੋਹਾਣਾ ਪੁਲੀਸ ਵੱਲੋਂ ਦੋ-ਦੋ ਹਜ਼ਾਰ ਰੁਪਏ ਦੇ ਨਵੇਂ ਨੋਟਾਂ ਦੀ ਜਾਅਲੀ ਕਰੰਸੀ ਦੇ 42 ਲੱਖ ਰੁਪਏ ਰਾਸ਼ੀ ਸਮੇਤ ਕਾਬੂ ਗਏ ਮੁਲਜ਼ਮ ਅਭਿਨਵ ਵਰਮਾ ਦੀ ਜ਼ੀਰਕਪੁਰ ਸਥਿਤ ਪਾਈਨ ਹੋਮਜ਼ ਸਸਸਾਇਟੀ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲੀਸ ਨੇ ਉਸ ਦੇ ਘਰੋਂ 14 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ। ਇਹ ਸਾਰੇ ਨੋਟ ਪੰਜ ਸੌ ਜਾਂ ਹਜ਼ਾਰ ਰੁਪਏ ਦੇ ਸਨ। ਪੁਲੀਸ ਨੂੰ ਕੈਸ਼ ’ਚੋਂ ਇੱਕ ਕਾਰਡ ਵੀ ਮਿਲਿਆ ਹੈ। ਅੱਜ ਤਿੰਨੇ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਦੌਰਾਨ ਮਾਨਯੋਗ ਅਦਾਲਤ ਨੇ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ।
ਇਸ ਮੌਕੇ ਸੋਹਾਣਾ ਥਾਣਾ ਦੇ ਐਸ.ਐਚ.ਓ. ਹਰਸਿਮਰਨ ਸਿੰਘ ਬੱਲ ਨੇ ਕਿਹਾ ਕਿ ਮਾਮਲੇ ਦੀ ਸਾਈਬਰ ਵਿੰਗ ਵੱਲੋਂ ਆਪਣੇ ਪੱਧਰ ਉਤੇ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕੋਈ ਵੀ ਜਾਣਕਾਰੀ ਪੁਲਿਸ ਦੇ ਹੱਥ ਲੱਗਦੀ ਹੈ ਤਾਂ ਮੁਲਜ਼ਮਾਂ ਨੂੰ ਦੋਬਾਰਾ ਪ੍ਰੋਡਕਸ਼ਨ ਵਾਰੰਟ ਉਤੇ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਪੁਲਿਸ ਵੀ ਨਾਲ ਦੀ ਨਾਲ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਮੁਲਜ਼ਮ ਦੀ ਕੰਪਨੀ ਅਤੇ ਉਸ ਦੇ ਸਾਰੇ ਖਾਤੇ ਵੀ ਸੀਲ ਕਰਵਾਏ ਜਾਣਗੇ ਤਾਂਕਿ ਮਾਮਲੇ ਜਾਂਚ ਨੂੰ ਅੱਗੇ ਤੋਰਿਆ ਜਾ ਸਕੇ। ਅਭਿਨਵ ਵਰਮਾ ਦੀ ਤਰ੍ਹਾਂ ਉਸ ਦੇ ਡਰਾਈਵਰ ਪ੍ਰਮੋਦ ਅਤੇ ਹਰਸ਼ ਵੀ ਕਾਫ਼ੀ ਤੇਜ਼ ਤਰਾਰ ਹਨ। ਉਕਤ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਪ੍ਰਮੋਦ ਅਤੇ ਹਰਸ਼ ਫਰਾਰ ਚੱਲ ਰਹੇ ਹਨ, ਪੁਲਿਸ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

Load More Related Articles

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …