ਮੁੱਖ ਮੰਤਰੀ ਦਫ਼ਤਰ ਦਾ ਅਧਿਕਾਰੀ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲਾ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਦਸੰਬਰ:
ਸਟੇਟ ਸਪੈਸ਼ਲ ਅਪਰੇਸ਼ਨ ਸੈਲ ਮੁਹਾਲੀ ਦੀ ਟੀਮ ਅਤੇ ਜ਼ੀਰਕਪੁਰ ਪੁਲੀਸ ਨੇ ਸਾਂਝੀ ਕਾਰਵਾਈ ਕਰਦਿਆਂ ਲੋਕਾਂ ਨਾਲ ਠੱਗੀ ਮਾਰਨ ਦੇ ਦੋਸ਼ ਵਿੱਚ ਸੰਜੇ ਕੁਮਾਰ ਵਸਨੀਕ ਜਿਲਾ ਬਿਲਾਸਪੁਰ ਹਿਮਾਚਲ ਪ੍ਰਦੇਸ਼ ਨੂੰ ਜੀਰਕਪੁਰ ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਟੇਟ ਸਪੈਸ਼ਲ ਅਪਰੇਸ਼ਨ ਸੈਲ ਮੁਹਾਲੀ ਦੇ ਏਆਈਜੀ ਸ੍ਰੀ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਸੰਜੇ ਕੁਮਾਰ ਲੋਕਾਂ ਨਾਲ ਠੱਗੀਆਂ ਮਾਰਨ ਦਾ ਮਾਹਿਰ ਸੀ ਜੋ ਆਪਣੇ ਆਪ ਨੂੰ ਨਰਿੰਦਰ ਕੁਮਾਰ ਦੱਸਦਾ ਸੀ ਜੋ ਪੰਜਾਬ, ਹਿਮਾਚਲ ਤੇ ਹਰਿਆਣਾ ਸੀ ਐਮ ਹਾਊਸ ਦਾ ਅਧਿਕਾਰੀ ਦੱਸਦਾ ਸੀ। ਇਹ ਸਰਕਾਰੀ ਮਹਿਕਮਿਆਂ ਦੇ ਮੁਅੱਤਲ ਮੁਲਾਜ਼ਮਾਂ ਨੂੰ ਬਹਾਲ ਕਰਾਉਣ, ਬਦਲੀ ਕਰਵਾਉਣੀ ਤੇ ਭੋਲੇ ਭਾਲੇ ਲੋਕਾਂ ਨੂੰ ਨੌਕਰੀਆਂ ਲਵਾਉਣ ਦਾ ਝਾਂਸਾ ਦੇ ਕੇ ਮੋਟੀ ਰਕਮ ਵਸੂਲਦਾ ਸੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੀ ਏ ਕਰਨ ਉਪਰੰਤ ਇਸ ਨੇ ਟਰੱਕ ਲੈ ਕੇ ਟਰਾਂਸਪੋਰਟ ਦਾ ਕਾਰੋਬਾਰ ਕੀਤਾ ਅਤੇ ਇਸਦੇ ਟਰੱਕ ਦਾ ਐਕਸੀਡੈਂਟ ਹੋਣ ਕਾਰਨ ਪੈਸੇ ਤੋਂ ਤੰਗੀ ਆਉਣ ਤੇ ਇਸ ਨੇ ਠੱਗੀ ਦਾ ਨਵਾਂ ਰਸਤਾ ਅਪਣਾਇਆ ਜੋ ਪੰਜਾਬ ਹਿਮਾਚਲ ਤੇ ਹਰਿਆਣਾ ਦੀਆਂ ਅਖਬਾਰਾਂ ਪੜ੍ਹ ਕੇ ਜੇਕਰ ਕੋਈ ਸਰਕਾਰੀ ਕਰਮਚਾਰੀ ਦੀ ਬਦਲੀ ਜਾਂ ਮੁਅੱਤਲ ਦੀ ਖ਼ਬਰ ਲੱਗੀ ਹੁੰਦੀ ਸੀ ਤਾਂ ਉਸ ਮਹਿਕਮੇ ਦਾ ਇੰਟਰਨੈਟ ਰਾਹੀਂ ਨੰਬਰ ਲੈ ਕੇ ਸਬੰਧਿਤ ਅਧਿਕਾਰੀ ਨਾਲ ਸੀ ਐਮ ਹਾਊਸ ਦਾ ਅਧਿਕਾਰੀ ਦੱਸ ਕੇ ਸੰਪਰਕ ਬਣਾ ਲੈਂਦਾ ਸੀ ਤੇ ਇਹ ਯਕੀਨ ਕਰਾ ਦਿੰਦਾ ਸੀ ਕਿ ਉਸਦੀ ਫਾਈਲ ਸਾਡੇ ਦਫਤਰ ਵਿੱਚ ਆਈ ਹੈ। ਜਿਆਦਾਤਰ ਤੇ ਸੀ ਐਮ ਹਾਊਸ ਦੇ ਬਾਹਰ ਪੀੜਤ ਮੁਲਾਜ਼ਮਾਂ ਨੂੰ ਮਿਲਦਾ ਸੀ ਤੇ ਆਪਣੇ ਜਾਲ ਵਿੱਚ ਫਸਾ ਕੇ ਬਹਾਲ ਕਰਾਉਣ ਜਾਂ ਬਦਲੀ ਕਰਾਉਣ ਦਾ ਲਾਲਚ ਦੇ ਕੇ ਠੱਗੀ ਕਰਦਾ ਸੀ। ਇਸ ਦੇ ਕਰੀਬ 20 ਹਜਾਰ ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਦੀ ਠੱਗੀ ਮਾਰੀ ਸੀ ਜਿਸ ਕਰਕੇ ਹੁਣ ਤੱਕ ਇਹ ਲੋਕਾਂ ਤੋਂ ਲੱਖਾਂ ਰੁਪਏ ਠੱਗ ਚੁੱਕਾ ਸੀ।
ਏਆਈਜੀ ਸ੍ਰੀ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਹਰਿਆਣਾ ਦੇ ਲੋਕਾਂ ਨੂੰ ਇਹ ਹਰਿਆਣਾ ਸੀਐਮ ਹਾਊਸ ਦਾ ਅਧਿਕਾਰੀ ਦੱਸਦਾ ਤੇ ਪੰਜਾਬ ਦੇ ਲੋਕਾਂ ਨੂੰ ਇਹ ਪੰਜਾਬ ਸੀਐਮ ਹਾਊਸ ਦਾ ਅਧਿਕਾਰੀ ਦੱਸਦਾ ਤੇ ਹਿਮਾਚਲ ਦੇ ਲੋਕਾਂ ਨੂੰ ਹਿਮਾਚਲ ਸੀਐਮ ਹਾਊਸ ਦਾ ਅਧਿਕਾਰੀ ਦੱਸਦਾ ਸੀ। ਜਿਆਦਾਤਰ ਇਹ ਚੰਡੀਗੜ੍ਹ ਆਉਣ ਸਮੇਂ ਪੰਚਕੂਲਾ ਜਾਟ ਭਵਨ ਵਿੱਚ ਕਮਰਾ ਕਿਰਾਏ ਤੇ ਲੈ ਕੇ ਰਹਿੰਦਾ ਸੀ। ਇਸ ਤੋਂ ਇਲਾਵਾ ਇਸ ਨੇ 3-4 ਸਾਲ ਡੇ ਐਡ ਨਾਇਟ ਚੈਨਲ ਰਾਹੀਂ ਜਰਨਲਿਜ਼ਮ ਦੀ ਟਰੇਨਿੰਗ ਦੇਣ ਲਈ ਸ਼ਿਮਲਾ ਵਿੱਚ ਇੰਸਟੀਚਿਊਟ ਖੋਲ੍ਹਿਆ ਸੀ। ਗ੍ਰਿਫਤਾਰੀ ਦੌਰਾਨ ਵੀ ਜ਼ੀਰਕਪੁਰ ਵਿੱਚ ਕਿਸੇ ਸਰਕਾਰੀ ਮੁਲਾਜਮ ਨੂੰ ਬਹਾਲ ਕਰਾਉਣ ਲਈ ਮੀਟਿੰਗ ਕਰਨ ਲਈ ਬੁਲਾ ਕੇ ਠੱਗੀ ਕਰਨ ਵਿੱਚ ਸੀ। ਇਸ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜੋ 3 ਦਿਨਾਂ ਤੇ ਪੁਲੀਸ ਰਿਮਾਂਡ ਤੇ ਹੈ। ਉਨ੍ਹਾਂ ਦੱਸਿਆ ਕਿ ਸੰਜੇ ਕੁਮਾਰ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਮਾਲ ਮਹਿਕਮਾ, ਬਿਜਲੀ ਮਹਿਕਮਾ, ਜ਼ਿਲ੍ਹਾ ਭਲਾਈ ਮਹਿਕਮਾ, ਮਾਈਨਿੰਗ ਡਿਪਾਰਟਮੈਂਟ ਤੇ ਹੋਰ ਕੋਈ ਵਿਭਾਗ/ਮਹਿਕਮੇ ਦੇ ਕਾਫੀ ਅਧਿਕਾਰੀਆਂ ਨਾਲ ਠੱਗੀ ਮਾਰੀ ਸੀ ਜੋ ਪੁਲੀਸ ਤਫਤੀਸ਼ ਦੌਰਾਨ ਇਨ੍ਹਾਂ ਅਧਿਕਾਰੀਆਂ ਨਾਲ ਸੰਪਰਕ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …