nabaz-e-punjab.com

ਜਾਅਲੀ ਪਾਸਪੋਰਟਾਂ ਦਾ ਮਾਮਲਾ: ਜ਼ੀਰਕਪੁਰ ਥਾਣੇ ਦਾ ਹੌਲਦਾਰ ਤੇ ਸਿਪਾਹੀ ਨੌਕਰੀ ਤੋਂ ਬਰਖ਼ਾਸਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਨਵੰਬਰ:
ਜ਼ਿਲ੍ਹਾ ਪੁਲੀਸ ਨੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਜਾਅਲੀ ਪਾਸਪੋਰਟ ਬਣਾਉਣ ਦੇ ਮਾਮਲੇ ਵਿੱਚ ਨਾਮਜ਼ਦ ਜ਼ੀਰਕਪੁਰ ਥਾਣੇ ਦੇ ਹੌਲਦਾਰ ਸੁਖਵੰਤ ਸਿੰਘ ਅਤੇ ਸਿਪਾਹੀ ਰਜਿੰਦਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਜ਼ਿਲ੍ਹਾ ਪੁਲੀਸ ਮੁਖੀ ਸਤਿੰਦਰ ਸਿੰਘ ਨੇ ਕੀਤਾ। ਉਨ੍ਹਾਂ ਸਪੱਸ਼ਟ ਆਖਿਆ ਕਿ ਭ੍ਰਿਸ਼ਟਾਚਾਰ ਅਤੇ ਡਿਊਟੀ ਵਿੱਚ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਗਲਤ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ।
ਮਿਲੀ ਜਾਣਕਾਰੀ ਅਨੁਸਾਰ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਥਾਣਾ ਜ਼ੀਰਕਪੁਰ ਅਧੀਨ ਪੈਂਦੀਆਂ ਸੁਸਾਇਟੀਆਂ ਦੇ ਐਡਰੈਸਾਂ ਉੱਤੇ ਜਾਅਲੀ ਦਸਤਾਵੇਜ ਤਿਆਰ ਕਰਕੇ, ਜਿਸ ਵਿੱਚ ਜਾਅਲੀ ਆਧਾਰ ਕਾਰਡ, ਜਾਅਲੀ ਵੋਟਰ ਕਾਰਡ ਅਤੇ ਜਾਅਲੀ ਸਰਟੀਫਿਕੇਟਾਂ ਦੇ ਆਧਾਰ ’ਤੇ ਜੋ ਕਿ ਗਲਤ ਨਾਵਾਂ ਦੇ ਬਣੇ ਹੋਏ ਹਨ ਜਾਂ ਪਾਸਪੋਰਟ ਬਣਵਾਏ ਗਏ ਹਨ। ਜੋ ਇਹ ਪਾਸਪੋਰਟ, ਪਾਸਪੋਰਟ ਵੈਰੀਫਿਕੇਸ਼ਨ ਕਰਮਚਾਰੀ ਸਿਪਾਹੀ ਰਜਿੰਦਰ ਸਿੰਘ ਨੇ ਫਰਜੀ ਵੈਰੀਫਿਕੇਸ਼ਨ ਕਰਕੇ, ਰਕਮੈਂਡ ਕੀਤੇ ਸਨ। ਜਿਸ ਵਿੱਚ ਉਸ ਦੀ ਮਦਦ ਥਾਣਾ ਜ਼ੀਰਕਪੁਰ ਵਿਖੇ ਤਾਇਨਾਤ ਹੌਲਦਾਰ ਸੁਖਵੰਤ ਸਿੰਘ ਨੇ ਕੀਤੀ। ਹੌਲਦਾਰ ਸੁਖਵੰਤ ਸਿੰਘ ਹੀ ਪਾਸਪੋਰਟ ਵੈਰੀਫਿਕੇਸ਼ਨ ਦੀ ਸਾਰੀ ਜਾਅਲੀ ਦਸਤਾਵੇਜਾਂ ਵਾਲੀ ਫਾਇਲ ਸਿਪਾਹੀ ਰਜਿੰਦਰ ਸਿੰਘ ਨੂੰ ਦਿੰਦਾ ਸੀ। ਜੋ ਸੁਖਵੰਤ ਸਿੰਘ ਹੌਲਦਾਰ ਦੇ ਅੱਗੇ ਸਬੰਧ ਰਮਨ ਕੁਮਾਰ ਵਾਸੀ ਗੁਲਮੋਹਰ ਐਕਟੈਂਸਨ, ਡੇਰਾਬਸੀ ਨਾਲ ਸਨ, ਜੋ ਕਿ ਇਹ ਸਾਰਾ ਜਾਅਲੀ ਪਾਸਪੋਰਟਾਂ ਦਾ ਕੰਮ ਕਰਦਾ ਸੀ। ਇਹ ਰਮਨ ਕੁਮਾਰ ਹੀ ਇਹ ਫਰਜੀ ਦਸਤਾਵੇਜਾਂ ਵਾਲੀ ਫਾਇਲ ਹੌਲਦਾਰ ਸੁਖਵੰਤ ਸਿੰਘ ਨੂੰ ਦਿੰਦਾ ਸੀ। ਇਸ ਸਬੰਧੀ ਬੀਤੀ 28 ਅਕਤੂਬਰ ਨੂੰ ਧਾਰਾ 420, 421, 466, 467, 468, 471, 167, 120ਬੀ ਅਤੇ 12 ਪਾਸਪੋਰਟ ਐਕਟ ਅਤੇ 7,8,13(2)1988 ਪੀਸੀ ਐਕਟ ਥਾਣਾ ਜ਼ੀਰਕਪੁਰ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਤਫਤੀਸ਼ ਦੌਰਾਨ ਇਨ੍ਹਾਂ ਵੱਲੋਂ ਹੁਣ ਤੱਕ 41 ਪਾਸਪੋਰਟ ਜਾਅਲੀ ਦਸਤਾਵੇਜਾਂ ਦੇ ਆਧਾਰ ਪਰ ਬਣਾਉਣੇ ਪਾਏ ਗਏ ਹਨ। ਰਾਜੂ ਉਰਫ਼ ਰਾਜ ਕੁਮਾਰ ਉਰਫ਼ ਰਾਜੂ ਬਸੌਦੀ ਵਾਸੀ ਪਿੰਡ ਪੁਰਾਣੀ ਬਸੌਦੀ, ਜ਼ਿਲ੍ਹਾ ਸੋਨੀਪਤ ਹੈ ਜੋ ਕਿ ਹਰਿਆਣਾ ਵਿੱਚ ਕਈ ਕੇਸਾਂ ਵਿੱਚ ਭਗੌੜਾ ਅਤੇ ਨਾਮੀ ਗੈਂਗਸਟਰ ਹੈ, ਦਾ ਪਾਸਪੋਰਟ ਵੀ ਇਨ੍ਹਾਂ ਵੱਲੋਂ ਗੁਰਬੀਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਵੀਆਈਪੀ ਰੋਡ ਜ਼ੀਰਕਪੁਰ ਦੇ ਨਾਮ ’ਤੇ ਬਣਾਇਆ ਗਿਆ ਸੀ। ਜੋ ਉਕਤ ਮੁਕੱਦਮਾ ਵਿੱਚ ਮੁਲਜ਼ਮ ਸਿਪਾਹੀ ਰਜਿੰਦਰ ਸਿੰਘ, ਹੌਲਦਾਰ ਸੁਖਵੰਤ ਸਿੰਘ ਅਤੇ ਰਮਨ ਕੁਮਾਰ ਉਕਤ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜੋ ਸਿਪਾਹੀ ਰਜਿੰਦਰ ਸਿੰਘ ਅਤੇ ਹੌਲਦਾਰ ਸੁਖਵੰਤ ਸਿੰਘ ਨੂੰ ਪੰਜਾਬ ਪੁਲੀਸ ’ਚੋਂ ਬਰਖਾਸਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਜਾਂਚ ਪੜਤਾਲ ਦੌਰਾਨ ਹੋਰ ਵੀ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …