ਹੁਕਮਰਾਨਾਂ ਦੇ ਗਰੀਬ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਦਾਅਵੇ ਖੋਖਲੇ?

ਸਰਕਾਰੀ ਸਕੂਲ ਪਿੰਡ ਹੰਬੋਵਾਲ ਬੇਟ ਵਿੱਚ ਅਧਿਆਪਕਾਂ ਦੀ ਘਾਟ ਦੇ ਬਾਵਜੂਦ 1 ਹੋਰ ਅਧਿਆਪਕਾ ਦੀ ਬਦਲੀ, ਪੰਚਾਇਤ ਤੇ ਮਾਪਿਆਂ ’ਚ ਰੋਸ

ਗਰਾਮ ਪੰਚਾਇਤ ਤੇ ਪਿੰਡ ਵਾਸੀਆਂ ਨੇ ਸਰਕਾਰ ਨੂੰ 4 ਜਨਵਰੀ ਤੱਕ ਦਾ ਅਲਟੀਮੇਟਮ, ਸਕੂਲ ਨੂੰ ਤਾਲਾ ਲਗਾਉਣ ਦੀ ਚਿਤਾਵਨੀ

ਨਬਜ਼-ਏ-ਪੰਜਾਬ ਬਿਊਰੋ, ਖਮਾਣੋਂ, 27 ਦਸੰਬਰ:
ਬਲਾਕ ਮਾਛੀਵਾੜਾ ਸਾਹਿਬ ਅਧੀਨ ਪੈਂਦੇ ਪਿੰਡ ਹੰਬੋਵਾਲ ਬੇਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਰੇੜਕਾ ਖ਼ਤਮ ਹੋਣ ਦਾ ਨਾਮ ਨਹੀ ਲੈ ਰਿਹਾ ਹੈ। ਗਰਾਮ ਪੰਚਾਇਤ ਤੇ ਪਿੰਡ ਵਾਸੀਆਂ ਨੇ ਉੱਚ ਅਧਿਕਾਰੀਆਂ ’ਤੇ ਕਥਿਤ ਦੋਸ਼ ਲਗਾਇਆ ਕਿ ਉਹ ਜਾਣਬੁੱਝ ਕੇ ਆਪਣੇ ਚਹੇਤੇ ਅਧਿਆਪਕਾਂ ਨੂੰ ਖੁਸ਼ ਕਰਨ ਲਈ ਉਨ੍ਹਾਂ ਨੂੰ ਮੰਨਪਸੰਦ ਸਟੇਸ਼ਨ ’ਤੇ ਬਦਲੀ ਕਰਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ। ਸਿੱਖਿਆ ਵਿਭਾਗ ਦੇ ਅਜਿਹੇ ਕੁਸ਼ਾਸਨ ਕਾਰਨ ਸਰਕਾਰ ਦੇ ਗ਼ਰੀਬ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ।
ਇਸ ਸਬੰਧੀ ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਇਹ ਸਕੂਲ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਨਾਲ ਜੂਝ ਰਿਹਾ ਸੀ ਅਤੇ ਅੱਜ ਇੱਕ ਹੋਰ ਅਧਿਆਪਕਾ ਹਰਦੀਪ ਕੌਰ ਪੰਜਾਬੀ ਲੈਕਚਰਾਰ ਨੂੰ ਚੰਡੀਗੜ੍ਹ ਤੋਂ ਆਏ ਜੁਬਾਨੀ ਤੇ ਡਿਪਟੀ ਡੀ ਓ ਲੁਧਿਆਣਾ ਦੇ ਹੁਕਮਾਂ ’ਤੇ ਸਕੂਲ ਪ੍ਰਸ਼ਾਸਨ ਨੂੰ ਨਾ ਚਾਹੁੰਦੇ ਹੋਏ ਵੀ ਰਲੀਵ ਕਰਨਾ ਪਿਆ। ਜ਼ਿਕਰਯੋਗ ਹੈ ਕਿ ਇਸ ਸਕੂਲ ਕੁੱਲ 27 ਅਧਿਆਪਕਾਂ ’ਚੋਂ ਸਿਰਫ਼ 11 ਅਧਿਆਪਕ ਰਹਿ ਗਏ ਸਨ। ਇਨ੍ਹਾਂ 11 ’ਚੋਂ ਵੀ ਹੁਣ 1 ਹੋਰ ਅਧਿਆਪਕ ਡੈਪੂਟੇਸ਼ਨ ’ਤੇ ਚੱਲ ਰਿਹਾ ਹੈ ਅਤੇ ਹੁਣ ਪੰਜਾਬੀ ਲੈਕਚਰਾਰ ਦੇ ਜਾਣ ਨਾਲ ਇੱਥੇ ਸਿਰਫ 9 ਅਧਿਆਪਕ ਰਹਿ ਗਏ। ਉਨ੍ਹਾਂ ਇਸ ਸਕੂਲ ਵਿੱਚ ਇਲਾਕੇ ਦੇ ਕਰੀਬ 557 ਬੱਚੇ ਪੜ੍ਹਦੇ ਹਨ ਪ੍ਰੰਤੂ ਅਧਿਆਪਕਾਂ ਦੀ ਘਾਟ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।
ਜ਼ਿਆਦਾਤਰ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਸਵੇਰੇ ਤਿਆਰ ਹੋ ਕੇ ਬੜੀ ਚਾਈਂ ਚਾਈਂ ਸਕੂਲ ਵਿੱਚ ਪੜ੍ਹਨ ਤਾਂ ਜਾਂਦੇ ਹਨ ਪਰ ਸਕੂਲ ਵਿੱਚ ਅਧਿਆਪਕਾਂ ਦੀਆਂ ਖਾਲੀ ਕੁਰਸ਼ੀਆਂ ਦੇਖ ਵਾਪਸ ਘਰਾਂ ਨੂੰ ਪਰਤ ਆਉਂਦੇ ਹਨ ਅਤੇ ਹੁਣ ਜਦੋਂ ਸਾਲਾਨਾ ਪ੍ਰੀਖਿਆਵਾਂ ਸਿਰ ’ਤੇ ਹਨ ਤਾਂ ਅਜਿਹੇ ਸਮੇਂ ਵਿਦਿਆਰਥੀਆਂ ਨੂੰ ਪੂਰੀ ਲਗਨ ਤੇ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਪੜ੍ਹਾਉਣਾ ਹੋਰ ਵੀ ਜਰੂਰੀ ਹੋ ਗਿਆ ਹੈ। ਉਨ੍ਹਾਂ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇੱਕੇ ਪਾਸੇ ਤਾਂ ਸਰਕਾਰ ਗਰੀਬ ਬੱਚਿਆਂ ਦੀ ਪੜ੍ਹਾਈ ਨੂੰ ਉਚ ਪੱਧਰ ਤੇ ਪਹੁੰਚਾਉਣਾ ਚਾਹੁੰਦੀ ਹੈ, ਜੇਕਰ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦਾ ਸਿੱਖਿਆ ਪੱਧਰ ਇਸ ਤਰ੍ਹਾਂ ਉਚਾ ਹੋਵੇਗਾ ਤਾਂ ਸਾਨੂੰ ਅਜਿਹੇ ਸਕੂਲ ਦੀ ਕੋਈ ਜਰੂਰਤ ਨਹੀ ਹੈ। ਪਿੰਡ ਤੇ ਇਲਾਕਾ ਵਾਸੀਆਂ ਨੇ ਸਰਕਾਰ ਨੂੰ 4 ਜਨਵਰੀ ਤੱਕ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਸਕੂਲ ਵਿੱਚ ਲੋੜੀਂਦੇ ਅਧਿਆਪਕਾਂ ਦਾ ਸਟਾਫ ਪੂਰਾ ਨਹੀਂ ਕੀਤਾ ਗਿਆ ਤਾਂ ਇਲਾਕੇ ਦੇ ਲੋਕ ਸਕੂਲ ਨੂੰ ਤਾਲਾ ਲਗਾਉਣ ਲਈ ਮਜਬੂਰ ਹੋਣਗੇ ਅਤੇ ਹਾਈਵੇਅ ’ਤੇ ਚੱਕਾ ਜਾਮ ਕਰਕੇ ਅਣਮਿਥੇ ਸਮੇਂ ਲਈ ਲੜੀਵਾਰ ਧਰਨਾ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸਪਰੋਟਸ ਕਲੱਬ ਦੇ ਪ੍ਰਧਾਨ ਕਰਮਜੀਤ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਣਵੀਰ ਸਿੰਘ, ਮੈਂਬਰ ਕੁਲਦਪੀ ਸਿੰਘ, ਨੰਬਰਦਾਰ ਰੁਪਿੰਦਰ ਸਿੰਘ, ਸੁਰਿੰਦਰ ਕੁਮਾਰ ਸ਼ਰਮਾ ਸਰਪੰਚ ਹੰਬੋਵਾਲ ਬੇਟ ਵੀ ਮੌਜੂਦ ਸਨ।
ਉਧਰ, ਇਸ ਸਬੰਧੀ ਪੰਜਾਬ ਸਰਕਾਰ ਦਾ ਪੱਖ ਜਾਣਨ ਲਈ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਗੱਲ ਨਹੀਂ ਹੋ ਸੋਕੀ। ਮੰਤਰੀ ਦਾ ਸਿੱਧਾ ਉਨ੍ਹਾਂ ਦੇ ਘਰ ਜਾ ਕੇ ਮਿਲਿਆ ਅਤੇ ਪੀਏ ਦਾ ਕਹਿਣਾ ਸੀ ਕਿ ਸਾਹਿਬ ਅਜੇ ਤਾਈਂ ਹਲਕੇ ਵਿੱਚੋਂ ਵਾਪਸ ਨਹੀਂ ਆਏ ਹਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…