Share on Facebook Share on Twitter Share on Google+ Share on Pinterest Share on Linkedin ਫਰਜ਼ੀ ਟੀ-20 ਕ੍ਰਿਕਟ ਮੈਚ: ਬੀਸੀਸੀਆਈ ਦੀ ਟੀਮ ਨੇ ਮੁਲਜ਼ਮਾਂ ਤੋਂ ਕੀਤੀ ਲੰਮੀ ਪੁੱਛਗਿੱਛ ਮੁਲਜ਼ਮ ਡੰਡੀਵਾਲ ਨੇ ਖ਼ੁਦ ਸਪਾਂਸਰ ਕਰਕੇ ਕਾਠਮੰਡੂ (ਨੇਪਾਲ) ਵਿੱਚ ਵੀ ਖੇਡਿਆ ਸੀ ਫਰਜ਼ੀ ਮੈਚ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ: ਇੱਥੋਂ ਦੇ ਨਜ਼ਦੀਕੀ ਪਿੰਡ ਸਵਾੜਾ ਦੇ ਗਰਾਊਂਡ ਵਿੱਚ ਫਰਜ਼ੀ ਟੀ-20 ਕ੍ਰਿਕਟ ਮੈਚ ਦਾ ਆਨਲਾਈਨ ਪ੍ਰਸਾਰਨ ਸ੍ਰੀਲੰਕਾ ਤੋਂ ਦਿਖਾਉਣ ਅਤੇ ਸੱਟਾ ਖੇਡਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਤਿੰਨ ਮੁਲਜ਼ਮਾਂ ਰਵਿੰਦਰ ਸਿੰਘ ਡੰਡੀਵਾਲ ਵਾਸੀ ਨੌਹਰ, ਜ਼ਿਲ੍ਹਾ ਹਨੂਮਾਨਗੜ੍ਹ (ਰਾਜਸਥਾਨ) ਅਤੇ ਪੰਕਜ ਅਰੋੜਾ ਅਤੇ ਰਾਜੇਸ਼ ਗਰਗ ਉਰਫ਼ ਰਾਜੂ ਕਾਲੀਆ ਦੋਵੇਂ ਹਾਲ ਵਾਸੀ ਜ਼ੀਰਕਪੁਰ ਕੋਲੋਂ ਅੱਜ ਐਸਪੀ (ਦਿਹਾਤੀ) ਸ੍ਰੀਮਤੀ ਰਵਜੋਤ ਕੌਰ ਗਰੇਵਾਲ ਦੀ ਅਗਵਾਈ ਹੇਠ ਬੀਸੀਸੀਆਈ ਦੀ ਵਿਸ਼ੇਸ਼ ਟੀਮ ਨੇ ਲੰਮੀ ਪੁੱਛਗਿੱਛ ਕੀਤੀ। ਇਸ ਗੱਲ ਦੀ ਪੁਸ਼ਟੀ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਕੀਤੀ। ਮੁਲਜ਼ਮ ਡੰਡੀਵਾਲ ਇੱਥੋਂ ਦੇ ਫੇਜ਼-3ਬੀ1 ਵਿੱਚ ਪਿਛਲੇ 6 ਸਾਲ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਜਦੋਂਕਿ ਪੰਕਜ ਅਰੋੜਾ ਵਿਕਟੋਰੀਆ ਹਾਈਟਸ ਸੁਸਾਇਟੀ ਪੀਰ ਮੁਛੱਲਾ (ਜ਼ੀਰਕਪੁਰ) ਅਤੇ ਰਾਜੇਸ਼ ਗਰਗ ਉਰਫ਼ ਰਾਜੂ ਕਾਲੀਆ ਵਰੀਦਰਾਵਨ ਗਾਰਡਨ ਸੁਸਾਇਟੀ (ਜ਼ੀਰਕਪੁਰ) ਵਿੱਚ ਰਹਿ ਰਹੇ ਸੀ। ਇਹ ਸਾਰੇ ਮੁਲਜ਼ਮ ਪੁਲੀਸ ਰਿਮਾਂਡ ’ਤੇ ਹਨ। ਐਸਐਸਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਇਹ ਗੱਲ ਸਾਹਮਣੇ ਆਈ ਕਿ ਪੰਕਜ ਅਰੋੜਾ ਨੇ ਆਪਣੇ ਸਾਥੀ ਗੋਲਡੀ ਨਾਲ ਮਿਲਕੇ ਪਿੰਡ ਸਵਾੜਾ ਵਿੱਚ ਬੀਤੀ 29 ਜੂਨ ਤੋਂ 5 ਜੁਲਾਈ ਤੱਕ ਸਟੋਕਰ ਕ੍ਰਿਕਟ ਅਕੈਡਮੀ ਦਾ ਗਰਾਊਂਡ 33 ਹਜ਼ਾਰ ਰੁਪਏ ਵਿੱਚ ਬੁੱਕ ਕਰਵਾਇਆ ਸੀ। ਪਹਿਲੇ ਦਿਨ ਪੰਕਜ, ਗੋਲਡੀ, ਰਾਜੇਸ਼ ਗਰਗ ਨੇ ਆਪਣੇ ਸਾਥੀਆ ਨਾਲ ਮਿਲਕੇ ਚਾਰ ਟੀਮਾਂ ਬਣਾ ਕੇ ਇਸ ਸੀਰੀਜ਼ ਦਾ ਨਾਮ ਯੂਵੀਏ-ਟੀ20 ਪ੍ਰੀਮੀਅਰ ਸ੍ਰੀਲੰਕਾ ਵਿੱਚ ਪ੍ਰਸਾਰਨ ਦਿਖਾ ਕੇ ਕਰੋੜਾ ਰੁਪਏ ਸੱਟਾ ਲਗਾਇਆ ਗਿਆ। ਰਾਜੂ ਕਾਲੀਆ ਕੋਲੋਂ 2 ਲੈਪਟਾਪ, 5 ਮੋਬਾਈਲ ਫੋਨ ਅਤੇ ਪੰਕਜ ਅਰੋੜਾ ਕੋਲੋਂ 2 ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਰਵਿੰਦਰ ਡੰਡੀਵਾਲ, ਹੈਪੀ ਚੰਡੀਗੜ੍ਹ ਅਤੇ ਕੁੱਜੂ ਚੰਡੀਗੜ੍ਹ ਨੂੰ ਮੁਲਜ਼ਮ ਨਾਮਜ਼ਦ ਕੀਤਾ ਗਿਆ। ਮੁਲਜ਼ਮ ਡੰਡੀਵਾਲ ਬੀਬੀਸੀਆਈ ਦੇ ਕ੍ਰਾਈਮ ਸੈੱਲ ਨੂੰ ਲੋੜੀਂਦਾ ਸੀ। ਉਸ ਦਾ ਨੈਟਵਰਕ ਸ੍ਰੀਲੰਕਾ ਤੋਂ ਲੈ ਕੇ ਆਸਟੇ੍ਰਲੀਆ ਤੱਕ ਫੈਲਿਆ ਹੋਇਆ ਹੈ। ਉਸ ਨੇ 2009 ਵਿੱਚ ਕ੍ਰਿਕਟ ਕੌਂਸਲ ਆਫ਼ ਇੰਡੀਆ (ਸੀਸੀਆਈ) ਦੇ ਨਾਮ ’ਤੇ ਕਲੱਬ ਰਜਿਸਟਰਡ ਕਰਵਾ ਕੇ ਹੁਣ ਤੱਕ ਮੁਹਾਲੀ, ਅੰਮ੍ਰਿਤਸਰ ਤੋਂ ਭੁਪਾਲ (ਮੱਧ ਪ੍ਰਦੇਸ਼) ਵਿੱਚ ਟੂਰਨਾਮੈਂਟ ਕਰਵਾਏ। ਸਭ ਤੋਂ ਪਹਿਲਾਂ ਉਸ ਨੇ 2016 ਵਿੱਚ ਅਗਸਤ-ਸਤੰਬਰ ਨੂੰ ਸ੍ਰੀਲੰਕਾ ਵਿੱਚ ਟੂਰਨਾਮੈਂਟ ਕਰਵਾਇਆ ਸੀ। ਇਸ ਤੋਂ ਬਾਅਦ ਉਸ ਦਾ ਹੌਸਲਾ ਵਧ ਗਿਆ। ਫਿਰ ਉਹ ਦਸੰਬਰ 2016 ਵਿੱਚ ਆਪਣੇ ਕਲੱਬ ਦੀ ਟੀਮ ਲੈ ਕੇ ਆਸਟ੍ਰੇਲੀਆ ਗਿਆ। ਜਿੱਥੇ 25 ਤੋਂ 31 ਦਸੰਬਰ ਤੱਕ ਬਿਲੋ ਫੈਸਟ ਦੇ ਨਾਮ ’ਤੇ ਹਰ ਸਾਲ ਹੋਣ ਵਾਲੇ ਕ੍ਰਿਕਟ ਟੂਰਨਾਮੈਂਟ ਵਿੱਚ ਭਾਗ ਲਿਆ ਸੀ। ਇਸ ਟੂਰਨਾਮੈਂਟ ਵਿੱਚ ਮੈਚ ਫਿਕਸਿੰਗ ਨੂੰ ਲੈ ਕੇ ਵੱਡੇ ਪੱਧਰ ’ਤੇ ਸਕੈਡਲ ਹੋਣ ਨਾਲ ਵੀ ਡੰਡੀਵਾਲ ਦਾ ਨਾਮ ਜੁੜਿਆ ਸੀ। ਜਿਸਦੀ ਗੂਗਲ ਪੇਜ਼ ’ਤੇ ਵੀ ਜਾਣਕਾਰੀ ਦੇਖੀ ਜਾ ਸਕਦੀ ਹੈ। 2017 ਵਿੱਚ ਉਸ ਦੀ ਟੀਮ ਨੇ ਦੁਬਈ ਵਿੱਚ ਮੈਚ ਖੇਡਿਆ। ਇਸ ਮਗਰੋਂ ਉਹ ਕ੍ਰਿਕਟ ਦੀ ਦੁਨੀਆ ਵਿੱਚ ਦਿਲਚਸਪੀ ਰੱਖਣ ਵਾਲੇ ਮਸਹੂਰ ਵਿਅਕਤੀਆਂ ਜਿਵੇਂ ਸਪੋਂਸਰ ਤੇ ਬੁੱਕੀਆਂ ਨਾਲ ਸੰਪਰਕ ’ਚ ਆ ਗਿਆ। ਇਕ ਮੈਚ ਕਾਠਮੰਡੂ (ਨੇਪਾਲ) ਵਿੱਚ ਖੇਡਿਆ ਸੀ। ਜਿਸ ਨੂੰ ਡੰਡੀਵਾਲ ਨੇ ਖ਼ੁਦ ਸਪਾਂਸਰ ਕੀਤਾ ਸੀ। ਜਿਸ ਦਾ ਲਾਈਵ ਟੈਲੀਕਾਸਟ ਸੋਨੀ ਸਿਕਸ ਚੈਨਲ ਤੋਂ ਕੀਤਾ ਗਿਆ ਸੀ। ਦਿੱਲੀ ਦੇ ਦੁਰਗੇਸ਼ ਦੀ ਟੀਮ ਮੈਚ ਕਵਰਿੰਗ ਕਰਨ ਲਈ ਹਾਈ-ਟੈਕ ਕੈਮਰਿਆਂ ਦਾ ਪ੍ਰਬੰਧ ਕਰਕੇ ਮੰਗਵਾਈ ਗਈ ਸੀ ਤਾਂ ਜੋ ਫਰਜ਼ੀ ਮੈਚ ਦੀ ਲੁੱਕ ਸੋਸ਼ਲ ਐਪਸ ’ਤੇ ਸ੍ਰੀਲੰਕਾ ਵਿੱਚ ਹੁੰਦੀ ਦਿਖਾਈ ਜਾ ਸਕੇ ਅਤੇ ਲਾਈਵ ਕਵਰੇਜ ਦਿਖਾਉਣ ਲਈ ਇੰਟਰਨੈੱਟ ਟਾਵਰ ਲਗਾਇਆ ਗਿਆ ਸੀ। ਡੰਡੀਵਾਲ ਨੇ ਖਿਡਾਰੀਆਂ ਦੀਆਂ ਵਰਦੀਆਂ ਵੱਖ-ਵੱਖ ਰੰਗਾਂ ਅਤੇ ਵੱਖ-ਵੱਖ ਕਲੱਬਾਂ ਦੀਆਂ ਆਨਲਾਈਨ ਆਰਡਰ ਕਰਕੇ ਜਲੰਧਰ ਤੋਂ ਮੰਗਵਾਈਆਂ ਸਨ। ਇਸ ਟੂਰਨਾਮੈਟ ਨੂੰ ਵੱਡੇ ਪੱਧਰ ’ਤੇ ਕ੍ਰਿਕਟ ਦੀ ਦੁਨੀਆਂ ਵਿੱਚ ਸੱਟੇਬਾਜੀ ਕਰਨ ਵਾਲੇ ਵਿਅਕਤੀ/ਬੁੱਕੀ ਜਿਨ੍ਹਾਂ ਵਿੱਚ ਆਰਪੀਐਨ (ਰਾਹੁਲ ਪਟੇਲ ਨਗਰ ਦਿੱਲੀ), ਸੰਦੀਪ ਜੈਨ ਵਾਸੀ ਦਿੱਲੀ, ਕੁੱਲੂ ਜੈਨ ਵਾਸੀ ਦਿੱਲੀ, ਗੂਗਲ ਦਿੱਲੀ ਦੀ ਸਾਜ਼ਿਸ਼ ਅਤੇ ਮਿਲੀਭੁਗਤ ਹੋਣ ਦੀ ਗੱਲ ਸਾਹਮਣੇ ਆਈ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ