nabaz-e-punjab.com

ਫਰਜ਼ੀ ਟੀ-20 ਮੈਚ: ਮੁਲਜ਼ਮ ਡੰਡੀਵਾਲ ਤੇ ਦੁਰਗੇਸ਼ ਦਾ ਪੰਜ ਰੋਜ਼ਾ ਪੁਲੀਸ ਰਿਮਾਂਡ

ਪਿੰਡ ਸਵਾੜਾ ਦੇ ਗਰਾਊਂਡ ’ਚ ਖੇਡੇ ਮੈਚ ਦਾ ਸ੍ਰੀਲੰਕਾ ਤੋਂ ਦਿਖਾਇਆ ਸੀ ਆਨਲਾਈਨ ਪ੍ਰਸਾਰਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੁਲਾਈ:
ਲਾਂਡਰਾਂ-ਸਰਹਿੰਦ ਮੁੱਖ ਮਾਰਗ ’ਤੇ ਸਥਿਤ ਪਿੰਡ ਸਵਾੜਾ ਦੇ ਗਰਾਊਂਡ ਵਿੱਚ ਫਰਜ਼ੀ ਟੀ-20 ਕ੍ਰਿਕਟ ਮੈਚ ਕਰਵਾ ਕੇ ਕਰੋੜਾ ਦਾ ਸੱਟਾ ਲਗਾਉਣ ਦੇ ਮਾਮਲੇ ਵਿੱਚ ਪੁਲੀਸ ਨੇ ਇਕ ਹੋਰ ਮੁਲਜ਼ਮ ਦੁਰਗੇਸ ਕੁਮਾਰ ਨੂੰ ਪਿੰਡ ਅਤੇਰਨਾ (ਸੋਨੀਪਤ) ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ’ਤੇ ਫਰਜ਼ੀ ਮੈਚਾਂ ਲਈ ਹਾਈਟੈੱਕ ਕੈਮਰੇ ਮੁਹੱਈਆ ਕਰਵਾਉਣ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਮੁਹਾਲੀ ਦੀ ਐਸਪੀ (ਦਿਹਾਤੀ) ਸ੍ਰੀਮਤੀ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਅੱਜ ਮੁਲਜ਼ਮ ਦੁਰਗੇਸ਼ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੰਜ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਦੋਂÎਕ ਪਹਿਲਾਂ ਤੋਂ ਗ੍ਰਿਫ਼ਤਾਰ ਮੁੱਖ ਮੁਲਜ਼ਮ ਰਵਿੰਦਰ ਸਿੰਘ ਡੰਡੀਵਾਲ ਵਾਸੀ ਨੌਹਰ (ਰਾਜਸਥਾਨ) ਨੂੰ ਵੀ ਅੱਜ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਡੰਡੀਵਾਲ ਨੂੰ ਫਿਰ ਤੋਂ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਪੰਕਜ ਅਰੋੜਾ ਵਿਕਟੋਰੀਆ ਹਾਈਟਸ ਸੁਸਾਇਟੀ ਪੀਰ ਮੁਛੱਲਾ (ਜ਼ੀਰਕਪੁਰ) ਅਤੇ ਰਾਜੇਸ਼ ਗਰਗ ਉਰਫ਼ ਰਾਜੂ ਕਾਲੀਆ ਵਰੀਦਰਾਵਨ ਗਾਰਡਨ ਸੁਸਾਇਟੀ (ਜ਼ੀਰਕਪੁਰ) ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜੋ ਇਸ ਸਮੇਂ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਹਨ।
ਐਸਪੀ ਗਰੇਵਾਲ ਨੇ ਦੱਸਿਆ ਕਿ ਮੁਲਜ਼ਮ ਦੁਰਗੇਸ਼ ਤੋਂ ਕ੍ਰਿਕਟ ਟੀਮ ਨੂੰ ਮੈਚ ਖੇਡਣ ਲਈ ਦਿੱਤੀਆਂ ਕੁਝ ਜਰਸ਼ੀਆਂ ਅਤੇ ਸਟੰਪਸ ਬਰਾਮਦ ਕੀਤੇ ਗਏ ਹਨ। ਜਰਸ਼ੀਆਂ ’ਤੇ ਸ੍ਰੀਲੰਕਾ ਦੇ ਫਰਜ਼ੀ ਖਿਡਾਰੀਆਂ ਦੇ ਨਾਮ ਲਿਖੇ ਹੋਏ ਹਨ ਜਦੋਂਕਿ ਸਟੰਪਸ ’ਤੇ ਯੂਵੀਏ ਟੀ-20 ਲਿਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ 22 ਖਿਡਾਰੀਆਂ ਦੀਆਂ ਦੋ ਟੀਮਾਂ ਬਣਾਈਆਂ ਗਈਆਂ ਸਨ। ਜਿਨ੍ਹਾਂ ’ਚੋਂ ਪਿੰਡ ਚੱਪੜਚਿੜੀ ਦੇ ਚਾਰ ਖਿਡਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਬਾਕੀ ਖਿਡਾਰੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡੰਡੀਵਾਲ ਫਰਜ਼ੀ ਮੈਚਾਂ ਵਿੱਚ ਹਿੱਸਾ ਲੈਣ ਵਾਲੇ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਇੰਟਰਨੈਸ਼ਨਲ ਮੈਚਾਂ ਵਿੱਚ ਖਿਡਾਉਣ ਦਾ ਲਾਲਚ ਦਿੰਦਾ ਸੀ।
ਪੁਲੀਸ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਡੰਡੀਵਾਲ ਨੇ ਮੈਚ ਦੀ ਕੁਮੈਟਰੀ ਲਈ ਇਕ ਵਿਅਕਤੀ ਨੂੰ ਸੱਦਿਆ ਗਿਆ ਸੀ ਪ੍ਰੰਤੂ ਫਰਜ਼ੀ ਮੈਚ ਦਾ ਭੇਤ ਖੁੱਲ੍ਹਣ ਦੇ ਡਰੋਂ ਉਸ ਤੋਂ ਕੁਮੈਟਰੀ ਨਹੀਂ ਕਰਵਾਈ ਗਈ। ਉਂਜ ਵੀ ਮੈਚ ਖੇਡਣ ਵਾਲੇ ਖਿਡਾਰੀਆਂ ਨੂੰ ਸੱਕ ਹੋ ਗਿਆ ਕਿਉਂਕਿ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਖਾਣਾ ਨਹੀਂ ਪਰੋਸਿਆ ਗਿਆ ਜਦੋਂਕਿ ਕ੍ਰਿਕਟ ਖਿਡਾਰੀਆਂ ਦੀ ਚੰਗੀ ਆਇਓ ਭਗਤ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਵੀਵੀਆਈਪੀ ਟਰੀਟਮੈਂਟ ਦਿੱਤਾ ਜਾਂਦਾ ਹੈ, ਪ੍ਰੰਤੂ ਫਰਜ਼ੀ ਮੈਚ ਖੇਡਣ ਵਾਲੇ ਨੌਜਵਾਨਾਂ ਨਾਲ ਆਮ ਖਿਡਾਰੀਆਂ ਨਾਲ ਵਰਤਾਓ ਕੀਤਾ ਗਿਆ ਸੀ।
(ਬਾਕਸ ਆਈਟਮ)
ਉਧਰ, ਬੀਸੀਸੀਆਈ ਪਹਿਲਾਂ ਤੋਂ ਹੀ ਮੁਲਜ਼ਮ ਡੰਡੀਵਾਲ ਦੇ ਫਰਜ਼ੀਵਾੜੇ ਤੋਂ ਜਾਣੂ ਸੀ। ਇਸ ਸਬੰਧੀ ਬੀਸੀਸੀਆਈ ਦੇ ਨੁਮਾਇੰਦੇ ਭਾਰਤੀ ਕ੍ਰਿਕਟ ਟੀਮ ਖਿਡਾਰੀਆਂ ਸਮੇਤ ਦੂਜੇ ਮੁਲਕਾਂ ਦੇ ਖਿਡਾਰੀਆਂ ਨੂੰ ਡੰਡੀਵਾਲ ਬਾਰੇ ਜਾਗਰੂਕ ਕਰਦੇ ਰਹਿੰਦੇ ਸੀ ਅਤੇ ਸਮੇਂ ਸਮੇਂ ’ਤੇ ਖਿਡਾਰੀਆਂ ਦੀ ਕੌਂਸਲਿੰਗ ਦੌਰਾਨ ਡੰਡੀਵਾਲ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਸੀ। ਮੁੱਢਲੀ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵੱਖ ਵੱਖ ਐਪ ਸਮੇਤ ਵੈਬਸਾਈਟਾਂ ਵੱਲੋਂ ਵੀ ਫਰਜ਼ੀ ਮੈਚ ਦਾ ਪ੍ਰਸਾਰਨ ਦਿਖਾਇਆ ਗਿਆ ਸੀ। ਹੁਣ ਪੁਲੀਸ ਇਹ ਵੀ ਪਤਾ ਕਰ ਰਹੀ ਹੈ ਕਿ ਮੁਲਜ਼ਮਾਂ ਨੇ ਕਿੱਥੋਂ ਕਿੱਥੋਂ ਟੂਰਨਾਮੈਂਟ ਸਬੰਧੀ ਬੈਨਰ ਅਤੇ ਮਸ਼ਹੂਰੀ ਬੋਰਡ ਬਣਾਏ ਸੀ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …